Entertainment Live: ਮਸ਼ਹੂਰ ਪੰਜਾਬੀ ਅਦਾਕਾਰ ਦੀ ਮੌਤ, ਅਰਮਾਨ ਮਲਿਕ ਜੀ ਦੋਵੇਂ ਪਤਨੀਆਂ ਨਾਲ BB OTT 3 'ਚ ਐਂਟਰੀ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Viral Video: ਬਾਲੀਵੁੱਡ ਅਦਾਕਾਰ ਵਿਜੇ ਰਾਜ ਇਨ੍ਹੀਂ ਦਿਨੀਂ ਵੈੱਬ ਸੀਰੀਜ਼ ਸ਼ੋਅਟਾਈਮ ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ ਦੇ ਕੁਝ ਐਪੀਸੋਡ ਹੌਟਸਟਾਰ 'ਤੇ ਸਟ੍ਰੀਮ ਕਰ ਰਹੇ ਹਨ। ਇਸ ਵਿਚਾਲੇ ਵਿਜੇ ਰਾਜ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਸ਼ੂਟਿੰਗ ਦੌਰਾਨ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਵਿਜੇ ਨੇ ਕੈਮਰਾ ਬੰਦ ਕਰਨ ਦੀ ਧਮਕੀ ਵੀ ਦਿੱਤੀ। ਹੁਣ ਪ੍ਰਸ਼ੰਸਕ ਵੀ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
Read More: Viral Video: ਬਾਲੀਵੁੱਡ ਸਟਾਰ ਨੇ ਸੈੱਟ 'ਤੇ ਸ਼ਰੇਆਮ ਕੀਤੀ ਬਦਸਲੂਕੀ, ਲੋਕਾਂ 'ਤੇ ਬੁਰੀ ਤਰ੍ਹਾਂ ਵਰ੍ਹਿਆ, ਧੱਕੇ ਮਾਰ ਬੰਦ ਕਰਵਾਏ ਕੈਮਰੇ
Kangana Ranaut: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅੰਨੂ ਕਪੂਰ ਆਪਣੇ ਇੱਕ ਬਿਆਨ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਫਿਲਮ 'ਹਮਾਰੇ ਬਾਰਹ' ਲਈ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕੀਤੀ। ਇਸ ਦੌਰਾਨ ਅੰਨੂ ਕਪੂਰ ਨੂੰ ਕੰਗਨਾ ਰਣੌਤ ਦੇ ਥੱਪੜ ਦੇ ਵਿਵਾਦ ਨਾਲ ਜੁੜਿਆ ਸਵਾਲ ਪੁੱਛਿਆ ਗਿਆ।
Read More: Kangana Ranaut: ਥੱਪੜ ਕਾਂਡ 'ਚ ਕਾਨੂੰਨੀ ਨੋਟਿਸ ਪਿੱਛੋਂ ਕੰਗਨਾ ਰਣੌਤ ਨੂੰ ਇਸ ਸ਼ਖਸ਼ 'ਤੇ ਆਇਆ ਗੁੱਸਾ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ
Randeep Bhangu Death: ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ।
Read MOre: Randeep Bhangu Death: ਰਣਦੀਪ ਭੰਗੂ ਦੇ ਮੌਤ ਦੀ ਅਸਲ ਵਜ੍ਹਾ ਕੀ ? ਕਰਮਜੀਤ ਅਨਮੋਲ ਨੇ ਸੋਗ ਪ੍ਰਗਟ ਕਰ ਕਹੀ ਇਹ ਗੱਲ
Bigg Boss OTT 3: ਓਟੀਟੀ ਦੀ ਦੁਨੀਆ 'ਚ ਤਹਿਲਕਾ ਮਚਾਉਣ ਵਾਲਾ ਸ਼ੋਅ ਬਿੱਗ ਬੌਸ OTT 3 ਸ਼ੁਰੂ ਹੋ ਗਿਆ ਹੈ। ਇਸ ਸ਼ੋਅ ਦੇ ਗ੍ਰੈਂਡ ਪ੍ਰੀਮੀਅਰ ਵਿੱਚ 16 ਪ੍ਰਤੀਯੋਗੀਆਂ ਨੇ ਐਂਟਰੀ ਕੀਤੀ ਹੈ। ਆਪਣੀਆਂ ਦੋ ਪਤਨੀਆਂ ਨਾਲ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਵੀ ਇਸ ਸ਼ੋਅ ਵਿੱਚ ਪੁੱਜੇ। ਉਨ੍ਹਾਂ ਨੇ ਆਪਣੀਆਂ ਦੋਵੇਂ ਪਤਨੀਆਂ ਨਾਲ ਸ਼ੋਅ 'ਚ ਸ਼ਾਨਦਾਰ ਐਂਟਰੀ ਕੀਤੀ। ਘਰ 'ਚ ਜਾਣ ਤੋਂ ਪਹਿਲਾਂ ਅਰਮਾਨ ਮਲਿਕ ਨੇ ਸਟੇਜ 'ਤੇ ਆਪਣੀਆਂ ਦੋਵੇਂ ਪਤਨੀਆਂ ਨਾਲ ਆਪਣੀ ਲਵ ਸਟੋਰੀ ਦੱਸੀ। ਇਸ ਤੋਂ ਇਲਾਵਾ ਅਰਮਾਨ ਮਲਿਕ ਨੇ ਕਿਹਾ ਕਿ ਉਹ ਇਸ ਸ਼ੋਅ 'ਚ ਟ੍ਰੋਲਰਸ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਕੰਟੈਂਟ 'ਚ ਕੁਝ ਵੀ ਗਲਤ ਨਹੀਂ ਦਿਖਾਉਂਦੇ।
Read MOre: Youtuber Armaan Malik: ਅਰਮਾਨ ਮਲਿਕ ਦੀ ਦੋਵੇਂ ਪਤਨੀਆਂ ਨਾਲ BB OTT 3 'ਚ ਐਂਟਰੀ, Youtuber ਨੇ ਦੱਸਿਆ ਸ਼ੋਅ 'ਚ ਆਉਣ ਦਾ ਮਕਸਦ
Sonakshi Sinha-Zaheer Iqbal's wedding: ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ 23 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ।
Read MOre: Sonakshi Sinha Mehndi: ਸੋਨਾਕਸ਼ੀ ਸਿਨਹਾ-ਜ਼ਹੀਰ ਦੇ ਹਲਦੀ-ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਜਾਣੋ ਕਦੋਂ ਹੋਏਗੀ ਰਿਸੈਪਸ਼ਨ
Randeep Bhangu Death: ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਸੋਸ਼ਲ ਮੀਡੀਆ ਤੇ ਅਦਾਕਾਰ ਦੇ ਦੇਹਾਂਤ ਦੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਭੰਗੂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।
Read MOre: Punjabi Actor Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਝਟਕਾ, ਹੁਣ ਇਸ ਮਸ਼ਹੂਰ ਅਦਾਕਾਰ ਨੇ ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ
Renukaswamy Murder Case: ਸਾਉਥ ਸੁਪਰਸਾਟਰ ਦਰਸ਼ਨ ਇਨ੍ਹੀਂ ਦਿਨੀਂ ਜੇਲ੍ਹ ਦੀ ਹਵਾ ਖਾ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਉੱਪਰ ਕਤਲ ਵਰਗੇ ਘਿਨੌਣੇ ਦੋਸ਼ ਲੱਗੇ ਹਨ। ਦਰਅਸਲ, ਇਨ੍ਹੀਂ ਦਿਨੀਂ ਰੇਣੁਕਾਸਵਾਮੀ ਹੱਤਿਆ ਕਾਂਡ ਲਗਾਤਾਰ ਸੁਰਖੀਆਂ 'ਚ ਹੈ। ਇਸ ਕਤਲ ਰਹੱਸ ਨੂੰ ਲੈ ਕੇ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ। ਇਸ ਦੇ ਨਾਲ ਹੀ ਜੋ ਅਪਡੇਟ ਸਾਹਮਣੇ ਆਇਆ ਹੈ, ਉਸ ਨੂੰ ਪੜ੍ਹ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ।
Read More: Actor: ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਔਰਤ ਨੂੰ ਡੰਡਿਆਂ ਨਾਲ ਕੁੱਟਿਆ, ਵੱਢਿਆ ਕੰਨ, ਫਿਰ ਕੁੱਤੇ ਮੁਹਰੇ ਸੁੱਟਿਆ
ਪਿਛੋਕੜ
Entertainment News Live Today: ਪੰਜਾਬੀ ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਰਣਦੀਪ ਭੰਗੂ ਨੇ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਸੋਸ਼ਲ ਮੀਡੀਆ ਤੇ ਅਦਾਕਾਰ ਦੇ ਦੇਹਾਂਤ ਦੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇੰਡਸਟਰੀ ਦੇ ਤਮਾਮ ਸਿਤਾਰਿਆਂ ਵੱਲੋਂ ਭੰਗੂ ਦੇ ਦੇਹਾਂਤ ਤੇ ਸੋਗ ਪ੍ਰਗਟ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਸਦੀ ਪੋਸਟ ਅਦਾਕਾਰ ਦੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਰਣਦੀਪ ਭੰਗੂ ਦੀ ਤਸਵੀਰ ਪੋਸਟ ਕਰ ਕੈਪਸ਼ਨ ਵਿੱਚ ਆਰਆਈਪੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਸੋਸ਼ਲ ਮੀਡੀਆ ਪੇਜ਼ ਉੱਪਰ ਇਹ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਸ਼ਹੂਰ ਅਦਾਕਾਰ ਕਰਮਜੀਤ ਅਨਮੋਲ ਵੱਲੋਂ ਵੀ ਇਸ ਉੱਪਰ ਦੁੱਖ ਪ੍ਰਗਟ ਕੀਤਾ ਗਿਆ ਹੈ।
ਇਸਦੇ ਨਾਲ ਹੀ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਪਾਲੀਵੁੱਡ ਪੋਸਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ ‘ਆਪ ਜੀ ਨੂੰ ਦੁੱਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਨੌਜਵਾਨ ਅਦਾਕਾਰ ਰਣਦੀਪ ਸਿੰਘ ਭੰਗੂ ਅਚਨਚੇਤ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ 12 ਵਜੇ ਸ਼ਮਸ਼ਾਨਘਾਟ ਪਿੰਡ ਚੂਹੜ ਮਾਜਰਾ ਨੇੜੇ ਸ੍ਰੀ ਚਮਕੌਰ ਸਾਹਿਬ (ਰੋਪੜ) ਵਿਖੇ ਕੀਤਾ ਜਾਵੇਗਾ’।
ਕਾਬਿਲੇਗੌਰ ਹੈ ਕਿ ਰਣਦੀਪ ਭੰਗੂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੂੰ ਫ਼ਿਲਮਾਂ ‘ਚ ਅਦਾਕਾਰੀ ਦੇ ਗੁਰ ਕਰਮਜੀਤ ਅਨਮੋਲ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ ਸਣੇ ਕਈ ਅਦਾਕਾਰਾਂ ਤੋਂ ਸਿੱਖਣ ਨੂੰ ਮਿਲੇ। ਇਨ੍ਹਾਂ ਅਦਾਕਾਰਾਂ ਨੇ ਰਣਦੀਪ ਭੰਗੂ ਦੇ ਫਿਲਮੀ ਕਰੀਅਰ ਵਿੱਚ ਅਹਿਮ ਭੂਮਿਕਾ ਨਿਭਾਈ। ਇੰਡਸਟਰੀ ‘ਚ ਰਣਦੀਪ ਭੰਗੂ ਦੇ ਦੇਹਾਂਤ ਦੀ ਖਬਰ ਆਈ ਤਾਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਾਲਾਂਕਿ ਅਦਾਕਾਰ ਰਣਦੀਪ ਭੰਗੂ ਦੀ ਮੌਤ ਦੀ ਅਸਲ ਵਜ੍ਹਾ ਸਾਹਮਣੇ ਨਹੀਂ ਆਈ ਹੈ।
Read More: Actor: ਹੈਵਾਨ ਬਣਿਆ ਮਸ਼ਹੂਰ ਅਦਾਕਾਰ, ਔਰਤ ਨੂੰ ਡੰਡਿਆਂ ਨਾਲ ਕੁੱਟਿਆ, ਵੱਢਿਆ ਕੰਨ, ਫਿਰ ਕੁੱਤੇ ਮੁਹਰੇ ਸੁੱਟਿਆ
- - - - - - - - - Advertisement - - - - - - - - -