Entertainment Live: ਪ੍ਰਿਯੰਕਾ ਚੋਪੜਾ ਬੁਰੀ ਤਰ੍ਹਾਂ ਹੋਈ ਜ਼ਖਮੀ, ਅਨੰਤ ਅੰਬਾਨੀ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਵਾਇਰਲ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 27 Jun 2024 09:05 PM
Entertainment Live: Anant-Radhika Wedding Card: ਅਨੰਤ-ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਵਾਇਰਲ, ਸੋਨੇ ਅਤੇ ਚਾਂਦੀ ਨਾਲ ਸਜਾਇਆ ਗਿਆ

Anant Ambani-Radhika Merchant Wedding Card: ਮੁਕੇਸ਼ ਅੰਬਾਨੀ ਦਾ ਛੋਟਾ ਬੇਟਾ ਅਨੰਤ ਅੰਬਾਨੀ 12 ਜੁਲਾਈ ਨੂੰ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹੈ। ਵਿਆਹ ਤੋਂ ਪਹਿਲਾਂ ਅਨੰਤ ਅਤੇ ਅੰਬਾਨੀ ਪਰਿਵਾਰ ਨੇ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਹਾਲ ਹੀ 'ਚ ਨੀਤਾ ਅੰਬਾਨੀ ਆਪਣੇ ਬੇਟੇ ਦੇ ਵਿਆਹ 'ਚ ਬਾਬਾ ਵਿਸ਼ਵਨਾਥ ਨੂੰ ਸੱਦਾ ਦੇਣ ਕਾਸ਼ੀ ਪਹੁੰਚੀ ਸੀ। ਹੁਣ ਅਨੰਤ-ਰਾਧਿਕਾ ਦੇ ਵਿਆਹ ਦੇ ਕਾਰਡ ਦੀ ਇੱਕ ਝਲਕ ਵੀ ਸਾਹਮਣੇ ਆਈ ਹੈ।

Read More: Anant-Radhika Wedding Card: ਅਨੰਤ-ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਵਾਇਰਲ, ਸੋਨੇ ਅਤੇ ਚਾਂਦੀ ਨਾਲ ਸਜਾਇਆ ਗਿਆ 

Entertainment Live Today: Punjabi Actor: ਮਸ਼ਹੂਰ ਪੰਜਾਬੀ ਕਲਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤ ਦੀ ਮੌਤ ਅਤੇ ਪਤਨੀ ਭਿਆਨਕ ਬਿਮਾਰੀ ਨਾਲ ਜੂਝ ਰਹੀ

 Kashmir Singh Sangha bhau Son Death: ਪੰਜਾਬੀ ਸਿਨੇਮਾ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ।

Read More: Punjabi Actor: ਮਸ਼ਹੂਰ ਪੰਜਾਬੀ ਕਲਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪੁੱਤ ਦੀ ਮੌਤ ਅਤੇ ਪਤਨੀ ਭਿਆਨਕ ਬਿਮਾਰੀ ਨਾਲ ਜੂਝ ਰਹੀ

Entertainment Live: Kalki 2898 AD Star Cast Fees: ਅਮਿਤਾਭ-ਦੀਪਿਕਾ ਨੂੰ ਪਛਾੜ ਇਸ ਅਦਾਕਾਰ ਨੇ ਕਲਕੀ ਲਈ ਚਾਰਜ ਕੀਤੀ ਮੋਟੀ ਰਕਮ, ਅਮਾਊਂਟ ਉਡਾ ਦਏਗਾ ਹੋਸ਼

Kalki 2898 AD Star Cast Fees: ਮਲਟੀਸਟਾਰਰ ਫਿਲਮ 'ਕਲਕੀ 2898 ਏਡੀ:' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਜ਼ਬਰਦਸਤ ਕਮਾਈ ਕੀਤੀ। ਫਿਲਹਾਲ ਰਿਲੀਜ਼ ਵਾਲੇ ਦਿਨ ਇਹ ਫਿਲਮ ਕਿੰਨੀ ਕਮਾਈ ਕਰਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਰਹੇਗਾ। ਦੱਸ ਦੇਈਏ ਕਿ ਇਸ ਫਿਲਮ ਵਿੱਚ ਸਾਊਥ ਦੇ ਦਿੱਗਜ ਸਿਤਾਰੇ ਪ੍ਰਭਾਸ, ਕਮਲ ਹਾਸਨ ਅਤੇ ਰਾਣਾ ਡੱਗੂਬਾਤੀ ਨਜ਼ਰ ਆ ਰਹੇ ਹਨ। 

Read MOre: Kalki 2898 AD Star Cast Fees: ਅਮਿਤਾਭ-ਦੀਪਿਕਾ ਨੂੰ ਪਛਾੜ ਇਸ ਅਦਾਕਾਰ ਨੇ ਕਲਕੀ ਲਈ ਚਾਰਜ ਕੀਤੀ ਮੋਟੀ ਰਕਮ, ਅਮਾਊਂਟ ਉਡਾ ਦਏਗਾ ਹੋਸ਼

Entertainment Live Today: Punjabi Actor: ਛੋਟੇ ਪੁੱਤਰ ਦੇ ਦੇਹਾਂਤ ਨਾਲ ਟੁੱਟਿਆ ਮਸ਼ਹੂਰ ਪੰਜਾਬੀ ਕਲਾਕਾਰ, ਅੰਤਿਮ ਅਰਦਾਸ 'ਚ ਸ਼ਾਮਲ ਹੋਈਆਂ ਕਈ ਹਸਤੀਆਂ

Kashmir Singh Sangha bhau Son Death: ਪੰਜਾਬੀ ਸਿਨੇਮਾ ਜਗਤ ਵਿੱਚ ਇਸ ਸਮੇਂ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਕਸ਼ਮੀਰ ਸਿੰਘ ਸੰਘਾ ਉਰਫ ਸੰਘਾ ਭਾਊ (Kashmir Singh Sangha) ਦੇ ਪੁੱਤਰ ਨੇ ਨਿੱਕੀ ਉਮਰੇ ਇਸ ਦੁਨੀਆਂ ਨੂੰ ਅਲ਼ਵਿਦਾ ਕਹਿ ਦਿੱਤਾ। ਉਨ੍ਹਾਂ ਦੇ ਇਸ ਦੁੱਖ ਭਰੇ ਸਮੇਂ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸੋਗ ਪ੍ਰਗਟ ਕੀਤਾ। ਇਸਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਸੀ। ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਸ ਵਿਚਾਲੇ ਹੁਣ ਅੰਤਿਮ ਅਰਦਾਸ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ। 


Read More: Punjabi Actor: ਛੋਟੇ ਪੁੱਤਰ ਦੇ ਦੇਹਾਂਤ ਨਾਲ ਟੁੱਟਿਆ ਮਸ਼ਹੂਰ ਪੰਜਾਬੀ ਕਲਾਕਾਰ, ਅੰਤਿਮ ਅਰਦਾਸ 'ਚ ਸ਼ਾਮਲ ਹੋਈਆਂ ਕਈ ਹਸਤੀਆਂ

Entertainment Live: Priyanka Chopra: ਪ੍ਰਿਯੰਕਾ ਚੋਪੜਾ ਬੁਰੀ ਤਰ੍ਹਾਂ ਹੋਈ ਜ਼ਖਮੀ, ਦੇਸੀ ਗਰਲ ਦੀਆਂ ਵਾਇਰਲ ਤਸਵੀਰਾਂ ਵੇਖ ਘਬਰਾਏ ਫੈਨਜ਼

Priyanka Chopra Injury: ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਆਏ ਦਿਨ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਪ੍ਰਿਯੰਕਾ ਇਸ ਸਮੇਂ ਆਸਟ੍ਰੇਲੀਆ ਵਿੱਚ ਆਪਣੀ ਅਗਲੀ ਫਿਲਮ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ। ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਵੀ ਮੌਜੂਦ ਹਨ।

Read More: Priyanka Chopra: ਪ੍ਰਿਯੰਕਾ ਚੋਪੜਾ ਬੁਰੀ ਤਰ੍ਹਾਂ ਹੋਈ ਜ਼ਖਮੀ, ਦੇਸੀ ਗਰਲ ਦੀਆਂ ਵਾਇਰਲ ਤਸਵੀਰਾਂ ਵੇਖ ਘਬਰਾਏ ਫੈਨਜ਼

Entertainment Live Today: Kangana-Chirag: ਕੰਗਨਾ ਰਣੌਤ-ਚਿਰਾਗ ਪਾਸਵਾਨ ਦੀ ਪ੍ਰੇਮ ਕਹਾਣੀ ਨੂੰ ਲੈ ਫਿਰ ਛਿੜੀ ਚਰਚਾ! ਵਾਇਰਲ ਵੀਡੀਓ ਨੇ ਮਚਾਈ ਹਲਚਲ

Kangana Ranaut -Chirag Paswan: ਅਦਾਕਾਰਾ ਕੰਗਨਾ ਰਣੌਤ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਫਿਲਮੀ ਦੁਨੀਆ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਕੰਗਨਾ ਨੇ ਰਾਜਨੀਤੀ ਦੇ ਖੇਤਰ 'ਚ ਵੀ ਐਂਟਰੀ ਕਰ ਲਈ ਹੈ। ਦੇਸ਼ ਦੀਆਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਕੰਗਨਾ ਰਣੌਤ ਨੇ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਤੋਂ ਹੀ ਅਦਾਕਾਰਾ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। 

Read More: Kangana-Chirag: ਕੰਗਨਾ ਰਣੌਤ-ਚਿਰਾਗ ਪਾਸਵਾਨ ਦੀ ਪ੍ਰੇਮ ਕਹਾਣੀ ਨੂੰ ਲੈ ਫਿਰ ਛਿੜੀ ਚਰਚਾ! ਵਾਇਰਲ ਵੀਡੀਓ ਨੇ ਮਚਾਈ ਹਲਚਲ

Entertainment Live: Bigg Boss OTT 3: 'ਹਰ ਆਦਮੀ ਚਾਹੁੰਦਾ ਦੋ ਪਤਨੀਆਂ', ਅਰਮਾਨ ਮਲਿਕ ਦੇ ਬਿਆਨ 'ਤੇ ਗੁੱਸੇ 'ਚ ਭੜਕੀ ਮਸ਼ਹੂਰ ਅਦਾਕਾਰਾ, ਕੱਢੀਆਂ ਗਾਲ੍ਹਾਂ!

Devoleena Bhattacharjee Slammed Armaan Malik: ਬਿੱਗ ਬੌਸ ਓਟੀਟੀ ਵਿੱਚ ਇਨ੍ਹੀਂ ਦਿਨੀਂ ਕਾਫੀ ਮਸਾਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਸ਼ੋਅ ਦਾ ਹਰ ਪ੍ਰਤੀਯੋਗੀ ਸੁਰਖੀਆਂ ਬਟੋਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਸ਼ੋਅ ਵਿੱਚ ਦੋ ਪਤਨੀਆਂ ਵਾਲੇ ਅਰਮਾਨ ਮਲਿਕ ਵੀ ਆਏ ਹਨ। ਫਿਲਹਾਲ ਉਹ ਆਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਯੂਟਿਊਬਰ ਨੇ ਕੁਝ ਅਜਿਹਾ ਕਿਹਾ ਹੈ, ਜਿਸ ਤੋਂ ਬਾਅਦ ਦੇਵੋਲੀਨਾ ਭੱਟਾਚਾਰਜੀ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਆੜੇ ਹੱਥੀਂ ਲਿਆ ਅਤੇ ਆਪਣਾ ਗੁੱਸਾ ਕੱਢਿਆ। 

Read More: Bigg Boss OTT 3: 'ਹਰ ਆਦਮੀ ਚਾਹੁੰਦਾ ਦੋ ਪਤਨੀਆਂ', ਅਰਮਾਨ ਮਲਿਕ ਦੇ ਬਿਆਨ 'ਤੇ ਗੁੱਸੇ 'ਚ ਭੜਕੀ ਮਸ਼ਹੂਰ ਅਦਾਕਾਰਾ, ਕੱਢੀਆਂ ਗਾਲ੍ਹਾਂ!

ਪਿਛੋਕੜ

Entertainment News Live Today: ਗਲੋਬਲ ਅਦਾਕਾਰਾ ਪ੍ਰਿਯੰਕਾ ਚੋਪੜਾ ਆਏ ਦਿਨ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਦੱਸ ਦੇਈਏ ਕਿ ਪ੍ਰਿਯੰਕਾ ਇਸ ਸਮੇਂ ਆਸਟ੍ਰੇਲੀਆ ਵਿੱਚ ਆਪਣੀ ਅਗਲੀ ਫਿਲਮ 'ਦ ਬਲੱਫ' ਦੀ ਸ਼ੂਟਿੰਗ ਕਰ ਰਹੀ ਹੈ। ਜਿੱਥੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਵੀ ਮੌਜੂਦ ਹਨ।



ਇਸ ਸ਼ੂਟਿੰਗ ਦੌਰਾਨ ਉਸ ਨੂੰ ਕਾਫੀ ਦਰਦ ਅਤੇ ਜ਼ਖਮ ਹੋਇਆ, ਜਿਸ ਦੀ ਇਕ ਝਲਕ ਉਸ ਨੇ ਆਪਣੀਆਂ ਇੰਸਟਾ ਸਟੋਰੀਜ਼ 'ਤੇ ਦਿਖਾਈ ਹੈ। 'ਦੇਸੀ ਗਰਲ' ਦੀਆਂ ਵੀਡੀਓਜ਼ ਅਤੇ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਉਹ ਆਪਣੀ ਫਿਲਮ 'ਚ 100 ਫੀਸਦੀ ਹਿੱਸਾ ਦੇ ਰਹੀ ਹੈ। ਹਾਲ ਹੀ 'ਚ 'ਦਿ ਬਲਫ' ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਦੀ ਗਰਦਨ 'ਤੇ ਡੂੰਘਾ ਜ਼ਖਮ ਹੋ ਗਿਆ ਸੀ ਅਤੇ ਹੁਣ ਉਸ ਦਾ ਵੀਡੀਓ ਸੁਰਖੀਆਂ 'ਚ ਰਿਹਾ, ਜਿਸ 'ਚ ਉਸ ਦੇ ਪੈਰਾਂ ਦੀ ਹਾਲਤ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਜਦੋਂ ਵਿਦੇਸ਼ੀ ਧਰਤੀ 'ਤੇ 'ਦੇਸੀ ਗਰਲ' ਨੂੰ ਕੁਝ ਨਹੀਂ ਸੁੱਝਿਆ, ਤਾਂ ਅਭਿਨੇਤਰੀ ਨੇ ਇੱਕ ਘਰੇਲੂ ਨੁਸਖਾ ਅਪਣਾਈਆਂ।


ਆਓ ਤੁਹਾਨੂੰ ਦੱਸਦੇ ਹਾਂ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਨਜ਼ਰ ਆ ਰਹੀ ਹੈ। ਪਰ ਇਸ ਦੌਰਾਨ, ਇੱਕ ਵੀਡੀਓ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ, ਜਿਸ ਵਿੱਚ ਉਹ ਆਪਣੇ ਪੈਰਾਂ ਦੇ ਤਲਿਆਂ ਉੱਪਰ ਲਸਣ ਰਗੜ ਰਹੀ ਸੀ। ਪ੍ਰਿਯੰਕਾ ਨੇ ਸ਼ੂਟ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਜ਼ਖਮਾਂ ਨੂੰ ਦੇਖ ਕੇ ਫੈਨਜ਼ ਡਰ ਗਏ ਹਨ।






 


ਵੀਡੀਓ 'ਚ ਪ੍ਰਿਯੰਕਾ ਚੋਪੜਾ ਖੂਨ ਨਾਲ ਲਿਬੜੇ ਕੱਪੜੇ ਪਾਏ ਨਜ਼ਰ ਆ ਰਹੀ ਹੈ, ਉਸ ਦੇ ਚਿਹਰੇ 'ਤੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਹਨ ਅਤੇ ਉਸ ਦੀ ਲੱਤ ਬੁਰੀ ਤਰ੍ਹਾਂ ਨਾਲ ਜ਼ਖਮੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਚਿੰਤਾ 'ਚ ਹਨ। ਵੀਡੀਓ 'ਚ ਪ੍ਰਿਯੰਕਾ ਕੈਮਰੇ ਦੇ ਸਾਹਮਣੇ ਆਉਂਦੀ ਹੈ ਅਤੇ ਆਪਣੀਆਂ ਲੱਤਾਂ 'ਤੇ ਜ਼ਖਮ ਦਿਖਾਉਂਦੀ ਹੈ। ਉਸ ਦੀਆਂ ਲੱਤਾਂ 'ਤੇ ਕਈ ਥਾਵਾਂ 'ਤੇ ਜ਼ਖਮ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਵੀ 'ਦਿ ਬਲੱਫ' ਦੀ ਸ਼ੂਟਿੰਗ ਦੌਰਾਨ ਅਦਾਕਾਰਾ ਦੀ ਗਰਦਨ ਅਤੇ ਚਿਹਰੇ 'ਤੇ ਸੱਟਾਂ ਲੱਗੀਆਂ ਸਨ, ਜਿਸ ਦੀ ਇਕ ਝਲਕ ਪ੍ਰਿਅੰਕਾ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ।


ਪੀਸੀ ਜ਼ੋਰਦਾਰ ਐਕਸ਼ਨ ਕਰਦੀ ਨਜ਼ਰ ਆਏਗੀ


ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਦ ਬਲੱਫ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਮੋਸਟ ਅਵੇਟਿਡ ਫਿਲਮ ਵਿੱਚ ਪ੍ਰਿਯੰਕਾ ਕਾਰਲ ਅਰਬਨ, ਇਸਮਾਈਲ ਕਰੂਜ਼ ਕੋਰਡੋਵਾ, ਸਫੀਆ ਓਕਲੇ-ਗ੍ਰੀਨ ਵਰਗੇ ਅੰਤਰਰਾਸ਼ਟਰੀ ਸਿਤਾਰਿਆਂ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਜਾ ਰਹੀ ਹੈ। ਫਿਲਮ 'ਚ ਪ੍ਰਿਯੰਕਾ ਦੇ ਕਈ ਦਮਦਾਰ ਐਕਸ਼ਨ ਸੀਨ ਵੀ ਹੋਣ ਵਾਲੇ ਹਨ।


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.