Kangana-Chirag: ਕੰਗਨਾ ਰਣੌਤ-ਚਿਰਾਗ ਪਾਸਵਾਨ ਦੀ ਪ੍ਰੇਮ ਕਹਾਣੀ ਨੂੰ ਲੈ ਫਿਰ ਛਿੜੀ ਚਰਚਾ! ਵਾਇਰਲ ਵੀਡੀਓ ਨੇ ਮਚਾਈ ਹਲਚਲ
Kangana Ranaut -Chirag Paswan: ਅਦਾਕਾਰਾ ਕੰਗਨਾ ਰਣੌਤ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਫਿਲਮੀ ਦੁਨੀਆ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਕੰਗਨਾ ਨੇ ਰਾਜਨੀਤੀ ਦੇ ਖੇਤਰ
Kangana Ranaut -Chirag Paswan: ਅਦਾਕਾਰਾ ਕੰਗਨਾ ਰਣੌਤ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਫਿਲਮੀ ਦੁਨੀਆ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੀ ਕੰਗਨਾ ਨੇ ਰਾਜਨੀਤੀ ਦੇ ਖੇਤਰ 'ਚ ਵੀ ਐਂਟਰੀ ਕਰ ਲਈ ਹੈ। ਦੇਸ਼ ਦੀਆਂ 18ਵੀਆਂ ਲੋਕ ਸਭਾ ਚੋਣਾਂ ਵਿੱਚ ਕੰਗਨਾ ਰਣੌਤ ਨੇ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ ਤੋਂ ਹੀ ਅਦਾਕਾਰਾ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ।
ਦੂਜੇ ਪਾਸੇ ਲੰਬੇ ਸਮੇਂ ਤੋਂ ਅਦਾਕਾਰ ਤੋਂ ਸਿਆਸਤਦਾਨ ਬਣੇ ਚਿਰਾਗ ਪਾਸਵਾਨ ਨੇ ਵੀ ਹਾਜੀਪੁਰ ਸੀਟ ਤੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਨ੍ਹਾਂ ਦੋਵਾਂ ਦਾ ਇਕੱਠੇ ਜ਼ਿਕਰ ਕਿਉਂ ਕੀਤਾ ਜਾ ਰਿਹਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਮੁਲਾਕਾਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਚਿਰਾਗ ਤੇ ਕੰਗਨਾ ਦੀ ਮੁਲਾਕਾਤ ਕਿਵੇਂ ਰਹੀ ?
ਅੱਜ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਸੰਸਦ ਵਿੱਚ ਚੋਣ ਹੋਈ ਜਿਸ ਲਈ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੁੱਜੇ। ਇਸ ਦੌਰਾਨ ਚਿਰਾਗ ਪਾਸਵਾਨ ਅਤੇ ਕੰਗਨਾ ਰਣੌਤ ਦੀ ਮੁਲਾਕਾਤ ਹੋਈ। ਪਹਿਲਾਂ ਦੋਹਾਂ ਨੇ ਹੱਥ ਮਿਲਾਇਆ। ਇਸ ਤੋਂ ਬਾਅਦ ਦੋਵੇਂ ਜੱਫੀ ਪਾ ਕੇ ਗੱਲਾਂ ਕਰਦੇ ਹੋਏ ਅੱਗੇ ਵਧ ਗਏ। ਕੁਝ ਦੂਰ ਜਾ ਕੇ ਉਹ ਰੁਕ ਗਏ ਅਤੇ ਪਿੱਛੇ ਮੁੜ ਕੇ ਦੇਖਿਆ। ਇਸ ਤੋਂ ਬਾਅਦ ਦੋਹਾਂ ਨੇ ਕੁਝ ਗੱਲਾਂ ਕੀਤੀਆਂ ਅਤੇ ਇਕ-ਦੂਜੇ ਦੇ ਹੱਥ ਉੱਪਰ ਤਾੜੀ ਮਾਰ ਕੇ ਸੰਸਦ ਦੇ ਅੰਦਰ ਚਲੇ ਗਏ। ਇਸ ਪਲ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
#WATCH | Union Minister Chirag Paswan and BJP MP Kangana Ranaut arrive at the Parliament. pic.twitter.com/ZZZk61z7d0
— ANI (@ANI) June 26, 2024
ਇੱਥੇ ਵਾਇਰਲ ਵੀਡੀਓ ਦੇਖੋ
ਤੁਹਾਨੂੰ ਦੱਸ ਦੇਈਏ ਕਿ ਸਾਲ 2011 'ਚ ਇਕ ਫਿਲਮ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਮਿਲੇ ਨਾ ਮਿਲੇ ਹਮ' ਸੀ। ਇਸ ਫਿਲਮ 'ਚ ਚਿਰਾਗ ਪਾਸਵਾਨ ਮੁੱਖ ਭੂਮਿਕਾ 'ਚ ਸਨ। ਇਸ ਫਿਲਮ 'ਚ ਕੰਗਨਾ ਰਣੌਤ ਨੇ ਬਤੌਰ ਅਭਿਨੇਤਰੀ ਕੰਮ ਕੀਤਾ। ਉਥੋਂ ਇਨ੍ਹਾਂ ਦੋਵਾਂ ਵਿਚਾਲੇ ਦੋਸਤੀ ਹੋ ਗਈ ਉਸ ਦੌਰਾਨ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ। ਫਿਲਹਾਲ ਸੰਸਦ ਮੈਂਬਰ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਕਾਫੀ ਚਰਚਾ ਹੋ ਰਹੀ ਹੈ।