Entertainment Live: ਪੰਜਾਬੀ ਗਾਇਕ ਨੂੰ ਸੜਕ ਹਾਦਸੇ 'ਚ ਲੱਗੀਆਂ ਗੰਭੀਰ ਸੱਟਾਂ, ਅਦਾਕਾਰਾ ਦੀਆਂ ਲਹੂ ਨਾਲ ਲੱਥਪੱਥ ਤਸਵੀਰਾਂ ਵਾਇਰਲ ਸਣੇ ਅਹਿਮ ਖਬਰਾਂ  

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 03 Aug 2024 08:29 PM
Entertainment Live Today: Film Director: ਮਸ਼ਹੂਰ ਹਸਤੀ ਨੂੰ ਪਤਨੀ ਦੇ ਐਕਸੀਡੈਂਟ ਨਾਲ ਲੱਗਾ ਝਟਕਾ, ਪਾਗਲਾਂ ਦੀ ਤਰ੍ਹਾਂ ਰੋਂਦੇ ਹੋਏ ਡਾਕਟਰਾਂ ਨੂੰ ਕਰਦਾ ਰਿਹਾ ਫੋਨ

S.S. Rajamouli: 'ਬਾਹੂਬਲੀ' ਅਤੇ 'ਆਰਆਰਆਰ' ਵਰਗੀਆਂ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਐਸ. ਐਸ. ਰਾਜਾਮੌਲੀ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਹਾਲ ਹੀ ਵਿੱਚ ਇੱਕ ਖਾਸ ਗੱਲਬਾਤ ਦੌਰਾਨ ਰਾਜਾਮੌਲੀ ਨੇ ਆਪਣੀ ਪਤਨੀ ਰਾਮਾ ਦੇ ਨਾਲ ਵਾਪਰੇ ਹਾਦਸੇ ਬਾਰੇ ਗੱਲ ਕੀਤੀ। ਉਨ੍ਹਾਂ ਅਨੁਸਾਰ ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ ਨਿਰਦੇਸ਼ਕ ਦਾ ਬੁਰਾ ਹਾਲ ਹੋ ਗਿਆ ਸੀ। ਉਸ ਦੌਰਾਨ ਉਹ ਰੋਈ ਜਾ ਰਹੇ ਸੀ।  

Read MOre: Film Director: ਮਸ਼ਹੂਰ ਹਸਤੀ ਨੂੰ ਪਤਨੀ ਦੇ ਐਕਸੀਡੈਂਟ ਨਾਲ ਲੱਗਾ ਝਟਕਾ, ਪਾਗਲਾਂ ਦੀ ਤਰ੍ਹਾਂ ਰੋਂਦੇ ਹੋਏ ਡਾਕਟਰਾਂ ਨੂੰ ਕਰਦਾ ਰਿਹਾ ਫੋਨ

Entertainment Live: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਬੁਰੀ ਤਰ੍ਹਾਂ ਹੋਈ ਜ਼ਖਮੀ ? ਵੀਡੀਓ ਵੇਖ ਫੈਨਜ਼ ਦੇ ਉੱਡੇ ਹੋਸ਼

Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ, ਮਾਡਲ ਅਤੇ ਗਾਇਕਾ ਸਾਰਾ ਗੁਰਪਾਲ (Sara Gurpal) ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਸਾਰਾ ਅਕਸਰ ਛਾਈ ਰਹਿੰਦੀ ਹੈ। ਇਸ ਵਿਚਾਲੇ ਅਦਾਕਾਰਾ ਦਾ ਇੱਕ ਅਜਿਹੇ ਵੀਡੀਓ ਇੰਟਰਨੈੱਟ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ...

Read MOre: Punjabi Actress: ਮਸ਼ਹੂਰ ਪੰਜਾਬੀ ਅਦਾਕਾਰਾ ਬੁਰੀ ਤਰ੍ਹਾਂ ਹੋਈ ਜ਼ਖਮੀ ? ਵੀਡੀਓ ਵੇਖ ਫੈਨਜ਼ ਦੇ ਉੱਡੇ ਹੋਸ਼

Entertainment Live Today: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ

Actress Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਭਿਨੇਤਰੀ ਨੇ ਕਈ ਸੁਪਰਸਟਾਰਾਂ ਨਾਲ ਕੰਮ ਕੀਤਾ। ਉਸਦੇ ਹੁਸਨ ਦਾ ਜਲਵਾ ਹਰ ਪਾਸੇ ਵੇਖਣ ਨੂੰ ਮਿਲਿਆ।

Read MOre: Private Video Leaked: ਸ਼ਾਹੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਦਾਕਾਰਾ ਦਾ ਪ੍ਰਾਈਵੇਟ ਵੀਡੀਓ ਲੀਕ, ਜਾਣੋ ਕਿਵੇਂ ਬਰਬਾਦ ਹੋਇਆ ਕਰੀਅਰ

Entertainment Live: Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'

Punjabi Singer Accident: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਨੂੰ ਭਿਆਨਕ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ।

Read More: Singer Accident: ਮਸ਼ਹੂਰ ਪੰਜਾਬੀ ਗਾਇਕ ਹਾਦਸੇ ਦਾ ਹੋਇਆ ਸ਼ਿਕਾਰ, ਬੋਲਿਆ- 'ਮੇਰੇ ਲੱਗੀ ਜ਼ਿਆਦਾ ਸੱਟ...'

Entertainment Live Today: Singer Health: ਮਸ਼ਹੂਰ ਗਾਇਕ ਦੀ ਸਿਹਤ ਵਿਗੜਨ ਨਾਲ ਫੈਨਜ਼ ਨੂੰ ਝਟਕਾ, ਅਚਾਨਕ ਰੱਦ ਹੋਏ ਸਾਰੇ ਲਾਈਵ ਕੰਸਰਟ

Arijit Singh UK Tour Postponed: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਇਸ ਤੋਂ ਇਲਾਵਾ ਅਰਿਜੀਤ ਸਿੰਘ ਦੇਸ਼ ਭਰ ਵਿੱਚ ਲਾਈਵ ਕੰਸਰਟ ਵੀ ਕਰਦੇ ਨਜ਼ਰ ਆਉਂਦੇ ਹਨ। ਉਹ ਅਕਸਰ ਵਿਦੇਸ਼ਾਂ ਵਿੱਚ ਵੀ ਸ਼ੋਅ ਕਰਨ ਜਾਂਦੇ ਹਨ। ਉਹ ਅਗਸਤ ਵਿੱਚ ਲਾਈਵ ਕੰਸਰਟ ਲਈ ਯੂਕੇ ਵੀ ਜਾਣ ਵਾਲੇ ਸਨ, ਪਰ ਹੁਣ ਉਨ੍ਹਾਂ ਦਾ ਯੂਕੇ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ।

Read MOre: Singer Health: ਮਸ਼ਹੂਰ ਗਾਇਕ ਦੀ ਸਿਹਤ ਵਿਗੜਨ ਨਾਲ ਫੈਨਜ਼ ਨੂੰ ਝਟਕਾ, ਅਚਾਨਕ ਰੱਦ ਹੋਏ ਸਾਰੇ ਲਾਈਵ ਕੰਸਰਟ

Entertainment Live: Viral Pics: ਮਸ਼ਹੂਰ ਅਦਾਕਾਰਾ ਹੋਈ ਲਹੂ-ਲੁਹਾਣ ? ਸੋਸ਼ਲ ਮੀਡੀਆ 'ਤੇ ਖੂਨ ਨਾਲ ਲੱਥਪੱਥ ਤਸਵੀਰਾਂ ਨੇ ਮਚਾਈ ਹਲਚਲ

Janhvi Kapoor Viral Pics: ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਫਿਲਮ 'ਉਲਜ' ਬਾਕਸ ਆਫਿਸ 'ਤੇ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਫਿਲਮ ਵਿੱਚ ਕਈ ਅਜਿਹੇ ਭਿਆਨਕ ਦ੍ਰਿਸ਼ ਵੇਖਣ ਨੂੰ ਮਿਲੇ ਜਿਸਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਇਸ ਵਿਚਾਲੇ ਅਦਾਕਾਰਾ ਜਾਹਨਵੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਹਰ ਕਿਸੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। 

Read MOre: Viral Pics: ਮਸ਼ਹੂਰ ਅਦਾਕਾਰਾ ਹੋਈ ਲਹੂ-ਲੁਹਾਣ ? ਸੋਸ਼ਲ ਮੀਡੀਆ 'ਤੇ ਖੂਨ ਨਾਲ ਲੱਥਪੱਥ ਤਸਵੀਰਾਂ ਨੇ ਮਚਾਈ ਹਲਚਲ

ਪਿਛੋਕੜ

Entertainment News Live Today: ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਗਾਇਕ ਨੂੰ ਭਿਆਨਕ ਸੜਕ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਹਨ। ਇਸਦੀ ਜਾਣਕਾਰੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਦਿੱਤੀ ਗਈ ਹੈ। ਦਰਅਸਲ, ਪੰਜਾਬੀ ਕਲਾਕਾਰ ਸੁਲਤਾਨ ਸਿੰਘ (Sultan Singh) ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਖਬਰ ਨੇ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਉੱਪਰ ਹਲਚਲ ਮਚਾ ਦਿੱਤੀ ਹੈ। 



ਦੱਸ ਦੇਈਏ ਕਿ ਕਲਾਕਾਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਸਤਿ ਸ੍ਰੀ ਅਕਾਲ ਇੰਸਟਾਗ੍ਰਾਮ ਫੈਮਿਲੀ ਮੈਂ ਪਿਛਲੇ ਹਫਤੇ ਤੋਂ ਐਕਟਿਨ ਨਹੀਂ ਹੈਗਾ, ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ, ਮੇਰਾ ਬਹੁਤ-ਬਹੁਤ ਬੁਰਾ ਐਕਸੀਡੈਂਟ ਹੋਇਆ 26/072024...ਰਾਤ ਨੂੰ ਮੇਰੇ ਭਰਾ ਮੇਰੇ ਨਾਲ ਸੀ। ਸਾਰਿਆ ਦਾ ਬਚਾਅ ਹੋ ਗਿਆ ਪਰ ਮੇਰੇ ਸੱਟ ਜ਼ਿਆਦਾ ਲੱਗੀ। ਥੋੜਾ ਟਾਈਮ ਲੱਗਣਾ ਰਿਕਵਰ ਹੋਣ ਨੂੰ... ਕ੍ਰਿਪਾ ਕਰਕੇ ਤੁਸੀ ਦੁਆ ਕਰਿਓ ਅਤੇ ਪਿਆਰ ਦਿੰਦੇ ਰਹਿਓ...। ਇਸਦੇ ਨਾਲ ਹੀ ਕਲਾਕਾਰ ਨੇ ਇੱਕ ਹੋਰ ਤਸਵੀਰ ਵੀ ਪੋਸਟ ਕੀਤੀ ਹੈ...




ਦੱਸ ਦੇਈਏ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਸੁਲਤਾਨ ਪ੍ਰਸ਼ੰਸਕਾਂ ਵਿਚਾਲੇ ਅਕਸਰ ਐਕਟਿਵ ਨਜ਼ਰ ਆਉਂਦੇ ਹਨ। ਪਰ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਐਕਟਿਵ ਨਹੀਂ ਵੇਖਿਆ ਗਿਆ। ਜਿਸ ਤੋਂ ਬਾਅਦ ਫੈਨਜ਼ ਦੀ ਚਿੰਤਾ ਵੱਧ ਗਈ। ਫਿਲਹਾਲ ਕਲਾਕਾਰ ਨੇ ਦਰਸ਼ਕਾਂ ਨੂੰ ਆਪਣਾ ਹਾਲ ਬਿਆਨ ਕੀਤਾ ਹੈ।






 


ਵਰਕਫਰੰਟ ਦੀ ਗੱਲ ਕਰਿਏ ਤਾਂ ਸੁਲਤਾਨ ਸਿੰਘ ਵੱਲੋਂ ਪੰਜਾਬੀ ਦਰਸ਼ਕਾਂ ਲਈ ਗੀਤ ਰਿਲੀਜ਼ ਕੀਤੇ ਗਏ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਹਾਲੇ ਹੀ ਵਿੱਚ ਕਲਾਕਾਰ ਦਾ ਗੀਤ ਕੌਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। 



 


Read More: Entertainment Live: ਕੁੱਲ੍ਹੜ ਪੀਜ਼ਾ ਕਪਲ ਦਾ ਰੋਂਦੇ ਹੋਏ ਵੀਡੀਓ ਵਾਇਰਲ, ਮਸ਼ਹੂਰ ਅਦਾਕਾਰ ਨੇ Fan ਨੂੰ ਮਾਰਿਆ ਧੱਕਾ ਸਣੇ ਅਹਿਮ ਖਬਰਾਂ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.