Entertainment News Live: ਸਿਆਸਤ 'ਚ ਕਦਮ ਰੱਖੇਗੀ ਕਰੀਨਾ ਕਪੂਰ ? CM ਮਾਨ ਨੂੰ ਬੱਚੀ ਦੇ ਜਨਮ 'ਤੇ ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 29 Mar 2024 01:54 PM
Entertainment News Live Today: Sonam Bajwa: ਸੋਨਮ ਬਾਜਵਾ ਨੇ ਕੁੱਤੇ ਨੂੰ ਕੀਤਾ KISS, ਤਸਵੀਰਾਂ ਵੇਖ ਯੂਜ਼ਰ ਬੋਲਿਆ- 'ਕਾਸ਼ ਮੈਂ ਬਣ ਸਕਦਾ ਇਹ ਕੁੱਤਾ'

Sonam Bajwa Pics: ਪੰਜਾਬੀ ਗਾਇਕਾ ਸੋਨਮ ਬਾਜਵਾ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਉਹ ਅਕਸਰ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਜੁੜੀ ਰਹਿੰਦੀ ਹੈ।

Read More: Sonam Bajwa: ਸੋਨਮ ਬਾਜਵਾ ਨੇ ਕੁੱਤੇ ਨੂੰ ਕੀਤਾ KISS, ਤਸਵੀਰਾਂ ਵੇਖ ਯੂਜ਼ਰ ਬੋਲਿਆ- 'ਕਾਸ਼ ਮੈਂ ਬਣ ਸਕਦਾ ਇਹ ਕੁੱਤਾ'

Entertainment News Live: Kangana Ranaut: ਕੰਗਨਾ ਰਣੌਤ ਖਿਲਾਫ 8 ਮਾਮਲੇ ਦਰਜ, ਫਿਰ ਵੀ BJP ਨੇ ਮੰਡੀ ਸੀਟ ਤੋਂ ਕਿਉਂ ਬਣਾਇਆ ਉਮੀਦਵਾਰ ?

8 FIR against Kangana Ranaut: ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ 'ਪੰਗਾ ਗਰਲ' ਨੂੰ ਲੋਕ ਸਭਾ ਚੋਣਾਂ 2024 ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਵਿਚਾਲੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕੰਗਨਾ ਰਣੌਤ ਦੇ ਨਾਂ 'ਤੇ ਕਈ ਥਾਣਿਆਂ 'ਚ ਕੁੱਲ 8 ਮਾਮਲੇ ਦਰਜ ਹਨ। ਭਾਜਪਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਮੁੰਬਈ, ਮਹਾਰਾਸ਼ਟਰ ਦੇ ਥਾਣਿਆਂ ਵਿੱਚ ਦਰਜ ਹਨ। ਗੀਤਕਾਰ ਜਾਵੇਦ ਅਖਤਰ ਨੇ ਵੀ ਕੰਗਨਾ ਖਿਲਾਫ ਕੇਸ ਦਰਜ ਕਰਵਾਇਆ ਹੈ। ਉਸ ਵਿਰੁੱਧ ਕਾਪੀਰਾਈਟ ਦਾ ਕੇਸ ਵੀ ਦਰਜ ਹੈ।

Read MOre: Kangana Ranaut: ਕੰਗਨਾ ਰਣੌਤ ਖਿਲਾਫ 8 ਮਾਮਲੇ ਦਰਜ, ਫਿਰ ਵੀ BJP ਨੇ ਮੰਡੀ ਸੀਟ ਤੋਂ ਕਿਉਂ ਬਣਾਇਆ ਉਮੀਦਵਾਰ ?

Entertainment News Live Today: CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ, ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਦਿੱਤੀ ਵਧਾਈ

These Stars Congratulates CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਆਪਣੇ ਘਰ ਨੰਨ੍ਹੀ ਪਰੀ ਦਾ ਸਵਾਗਤ ਕੀਤਾ ਹੈ।

Read More: CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ, ਪੰਜਾਬੀ ਸਿਤਾਰਿਆਂ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰ ਦਿੱਤੀ ਵਧਾਈ

Entertainment News Live: Kareena Kapoor: ਸਿਆਸਤ 'ਚ ਕਦਮ ਰੱਖੇਗੀ ਕਰੀਨਾ ਕਪੂਰ ? ਅਦਾਕਾਰਾ ਦੀ ਟੀਮ ਨੇ ਵਾਇਰਲ ਖਬਰਾਂ 'ਤੇ ਦਿੱਤਾ ਵੱਡਾ ਬਿਆਨ

Kareena Kapoor Politics: ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਬੀ-ਟਾਊਨ ਦੇ ਕਈ ਸੈਲੇਬਸ ਵੱਖ-ਵੱਖ ਪਾਰਟੀਆਂ 'ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਵੀ ਸ਼ਿਵ ਸੈਨਾ 'ਚ ਸ਼ਾਮਲ ਹੋਣ ਜਾ ਰਹੀਆਂ ਹਨ। ਪਰ ਅਦਾਕਾਰਾ ਦੇ ਕਰੀਬੀ ਸੂਤਰ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।

Read More: Kareena Kapoor: ਸਿਆਸਤ 'ਚ ਕਦਮ ਰੱਖੇਗੀ ਕਰੀਨਾ ਕਪੂਰ ? ਅਦਾਕਾਰਾ ਦੀ ਟੀਮ ਨੇ ਵਾਇਰਲ ਖਬਰਾਂ 'ਤੇ ਦਿੱਤਾ ਵੱਡਾ ਬਿਆਨ

Entertainment News Live Today: Kangana Ranaut: ਕੰਗਨਾ ਰਣੌਤ ਨੇ ਆਪਣੀ ਗੱਲ ਤੋਂ ਲਿਆ ਯੂ-ਟਰਨ, ਬੋਲੀ- 'ਮੈਂ ਹਿਮਾਚਲ ਤੋਂ ਚੋਣ ਨਹੀਂ ਲੜਾਂਗੀ, ਕਿਉਂਕਿ...'

Kangana Ranaut old Tweet: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਨੂੰ ਉਦੋਂ ਤੋਂ ਹੀ ਲੋਕ ਸਭਾ ਚੋਣਾਂ 2024 ਲਈ ਉਮੀਦਵਾਰ ਬਣਾਇਆ ਗਿਆ ਹੈ, ਜਦੋਂ ਤੋਂ ਉਹ ਟ੍ਰੈਂਡ ਵਿੱਚ ਹੈ। ਭਾਜਪਾ ਨੇ ਕੰਗਨਾ ਰਣੌਤ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਦੇ ਨਾਲ ਹੀ ਕੰਗਨਾ ਨੇ ਰਾਜਨੀਤੀ ਵਿੱਚ ਵੀ ਐਂਟਰੀ ਕਰ ਲਈ ਹੈ ਪਰ ਇਸ ਦੌਰਾਨ ਉਨ੍ਹਾਂ ਦਾ ਇੱਕ ਪੁਰਾਣਾ ਟਵੀਟ ਵਾਇਰਲ ਹੋ ਰਿਹਾ ਹੈ।

Read More: Kangana Ranaut: ਕੰਗਨਾ ਰਣੌਤ ਨੇ ਆਪਣੀ ਗੱਲ ਤੋਂ ਲਿਆ ਯੂ-ਟਰਨ, ਬੋਲੀ- 'ਮੈਂ ਹਿਮਾਚਲ ਤੋਂ ਚੋਣ ਨਹੀਂ ਲੜਾਂਗੀ, ਕਿਉਂਕਿ...'

Entertainment News Live: Veet Baljit ਨੇ ਗਾਇਆ Sidhu Moose Wala ਦਾ ਗੀਤ, ਪਿਤਾ ਬਲਕੌਰ ਸਿੰਘ ਦੇ ਨਹੀਂ ਰੁਕੇ ਪੈਰ, ਪਾਇਆ ਖੂਬ ਭੰਗੜਾ

Veet Baljit sang Sidhu Moose wala song: ਪੰਜਾਬੀ ਗਾਇਕ ਵੀਤ ਬਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਭੰਗੜਾ ਪਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਵੀਤ ਬਲਜੀਤ ਨੇ ਮੂਸੇਵਾਲਾ ਦਾ ਗੀਤ ਗਾਇਆ। ਇਸ ਦੌਰਾਨ ਮਰਹੂਮ ਗਾਇਕ ਦਾ ਪਿਤਾ ਬਲਕੌਰ ਸਿੰਘ ਉੱਥੇ ਹੀ ਮੌਜੂਦ ਸੀ। ਆਪਣੇ ਪੁੱਤਰ ਦਾ ਗੀਤ ਸੁਣ ਬਲਕੌਰ ਸਿੰਘ ਦੇ ਪੈਰ ਨਹੀਂ ਰੁਕੇ ਅਤੇ ਉਨ੍ਹਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਤੁਸੀ ਵੀ ਵੇਖੋ ਇਹ ਵੀਡੀਓ...

Read More: Veet Baljit ਨੇ ਗਾਇਆ Sidhu Moose Wala ਦਾ ਗੀਤ, ਪਿਤਾ ਬਲਕੌਰ ਸਿੰਘ ਦੇ ਨਹੀਂ ਰੁਕੇ ਪੈਰ, ਪਾਇਆ ਖੂਬ ਭੰਗੜਾ

ਪਿਛੋਕੜ

Kareena Kapoor Politics: ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ। ਬੀ-ਟਾਊਨ ਦੇ ਕਈ ਸੈਲੇਬਸ ਵੱਖ-ਵੱਖ ਪਾਰਟੀਆਂ 'ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਸੀ ਕਿ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਵੀ ਸ਼ਿਵ ਸੈਨਾ 'ਚ ਸ਼ਾਮਲ ਹੋਣ ਜਾ ਰਹੀਆਂ ਹਨ। ਪਰ ਅਦਾਕਾਰਾ ਦੇ ਕਰੀਬੀ ਸੂਤਰ ਨੇ ਇਨ੍ਹਾਂ ਖਬਰਾਂ ਨੂੰ ਝੂਠਾ ਦੱਸਿਆ ਹੈ।


ਕਰੀਨਾ ਦੇ ਰਾਜਨੀਤੀ ਵਿੱਚ ਆਉਣ ਦੀ ਖਬਰ ਝੂਠੀ 


ਦਰਅਸਲ, ਇਹ ਖਬਰ ਪਿਛਲੇ ਕੁਝ ਸਮੇਂ ਤੋਂ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਸੀ ਕਿ ਕਰੀਨਾ ਕਪੂਰ ਹੁਣ ਐਕਟਿੰਗ ਦੇ ਨਾਲ-ਨਾਲ ਰਾਜਨੀਤੀ 'ਚ ਵੀ ਹੱਥ ਅਜ਼ਮਾਉਣ ਜਾ ਰਹੀ ਹੈ। ਅਦਾਕਾਰਾ ਆਪਣੀ ਭੈਣ ਅਤੇ ਦਿੱਗਜ ਅਦਾਕਾਰਾ ਕਰਿਸ਼ਮਾ ਕਪੂਰ ਨਾਲ ਸ਼ਿਵ ਸੈਨਾ ਵਿੱਚ ਸ਼ਾਮਲ ਹੋਣ ਜਾ ਰਹੀ ਹੈ। ਪਰ ਹੁਣ ਇਸ ਬਾਰੇ ਗੱਲ ਕਰਦੇ ਹੋਏ ਅਦਾਕਾਰਾ ਦੀ ਟੀਮ ਨੇ ਇਨ੍ਹਾਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਖਬਰਾਂ ਬਿਲਕੁਲ ਗਲਤ ਹਨ, ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪਰਿਵਾਰ ਨਾਲ ਅਫਰੀਕਾ 'ਚ ਛੁੱਟੀਆਂ ਮਨਾ ਰਹੀ ਹੈ। ਉਹ ਰਾਜਨੀਤੀ ਜੁਆਇੰਨ ਨਹੀਂ ਕਰੇਗੀ।


ਅਦਾਕਾਰਾ ਨੇ ਆਪਣੀ ਛੁੱਟੀਆਂ ਦੀ ਝਲਕ ਦਿਖਾਈ


ਦਰਅਸਲ, ਇਨ੍ਹੀਂ ਦਿਨੀਂ ਕਰੀਨਾ ਕਪੂਰ ਆਪਣੇ ਦੋ ਬੱਚਿਆਂ ਅਤੇ ਪਤੀ ਸੈਫ ਅਲੀ ਖਾਨ ਨਾਲ ਅਫਰੀਕਾ 'ਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਸ ਦੀ ਝਲਕ ਦਿਖਾਈ ਸੀ। ਅਦਾਕਾਰਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚੋਂ ਇੱਕ 'ਚ ਉਹ ਆਪਣੇ ਪਤੀ ਸੈਫ ਅਲੀ ਖਾਨ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ।


ਹੋਰ ਤਸਵੀਰਾਂ 'ਚ ਅਭਿਨੇਤਰੀ ਸੈਫ ਅਲੀ ਖਾਨ ਦੇ ਨਾਲ-ਨਾਲ ਆਪਣੇ ਦੋ ਬੇਟੇ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਫੋਟੋ 'ਚ ਕਿਸੇ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਰੀਨਾ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਦਿੱਤੀ ਸੀ। ਦਰਅਸਲ ਅਦਾਕਾਰਾ ਇਸ ਵਾਰ ਹੋਲੀ 'ਤੇ ਮੁੰਬਈ 'ਚ ਨਹੀਂ ਸੀ। ਇਸ ਵਾਰ ਉਨ੍ਹਾਂ ਨੇ ਬਿਨਾਂ ਰੰਗਾਂ ਦੇ ਅਫਰੀਕਾ 'ਚ ਆਪਣੇ ਪਰਿਵਾਰ ਨਾਲ ਹੋਲੀ ਮਨਾਈ।


ਇਸ ਫਿਲਮ 'ਚ ਨਜ਼ਰ ਆਵੇਗੀ ਅਭਿਨੇਤਰੀ


ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਰੂ' ਨੂੰ ਲੈ ਕੇ ਚਰਚਾ 'ਚ ਹੈ। ਅਦਾਕਾਰਾ ਦੀ ਇਹ ਫਿਲਮ ਕੱਲ ਯਾਨੀ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਉਨ੍ਹਾਂ ਦੇ ਨਾਲ ਮਸ਼ਹੂਰ ਅਦਾਕਾਰਾ ਤੱਬੂ ਅਤੇ ਕ੍ਰਿਤੀ ਸੈਨਨ ਵੀ ਅਹਿਮ ਭੂਮਿਕਾਵਾਂ 'ਚ ਹਨ। ਇਨ੍ਹਾਂ ਤੋਂ ਇਲਾਵਾ ਕਪਿਲ ਸ਼ਰਮਾ ਵੀ ਇਸ ਫਿਲਮ 'ਚ ਆਪਣੀ ਐਕਟਿੰਗ ਨਾਲ ਚਾਰ ਚੰਨ ਲਗਾਉਣਗੇ। ਇਸ ਤੋਂ ਇਲਾਵਾ ਫਿਲਮ 'ਚ ਪੰਜਾਬੀ ਗਾਇਕ ਤੇ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਨਜ਼ਰ ਆਉਣ ਵਾਲੇ ਹਨ।


ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੋ ਕਿ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਸ਼ੋਰ ਮਚਾ ਰਿਹਾ ਹੈ। ਕਰੀਨਾ, ਤੱਬੂ ਅਤੇ ਕ੍ਰਿਤੀ ਦੀ ਤਿਕੜੀ ਪਹਿਲੀ ਵਾਰ ਕਿਸੇ ਫਿਲਮ ਵਿੱਚ ਨਜ਼ਰ ਆਈ ਹੈ। ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.