Entertainment News LIVE: ਸ਼ਾਹਰੁਖ ਖਾਨ ਕੋਲ 17 ਮੋਬਾਈਲ ਫੋਨ, ਸੋਨਮ ਬਾਜਵਾ ਨੇ ਫਿਰ ਦਿਖਾਇਆ ਵੱਖਰਾ ਅੰਦਾਜ਼ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 26 Feb 2024 01:27 PM
Entertainment News LIVE: Anupam Kher: ਕਿਸਾਨ ਅੰਦੋਲਨ 'ਤੇ ਅਨੁਪਮ ਖੇਰ ਨੇ ਦਿੱਤੀ ਪ੍ਰਤੀਕਿਰਿਆ, ਕਿਸਾਨਾਂ ਦੇ ਵਿਰੋਧ ਬਾਰੇ ਆਪਣੀ ਗੱਲ ਰੱਖਦੇ ਹੋਏ ਬੋਲੇ...

Anupam Kher On Farmers Protest: ਹਿੰਦੀ ਸਿਨੇਮਾ ਜਗਤ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਆਪਣੀ ਅਦਾਕਾਰੀ ਦੇ ਨਾਲ-ਨਾਲ ਖੁੱਲ੍ਹ ਕੇ ਵਿਚਾਰ ਰੱਖਣ ਲਈ ਵੀ ਜਾਣੇ ਜਾਂਦੇ ਹਨ। ਉਹ ਦੇਸ਼ ਨਾਲ ਜੁੜੇ ਹਰ ਮੁੱਦੇ ਤੇ ਖੁੱਲ੍ਹ ਕੇ ਆਪਣੀ ਗੱਲ ਸਮਾਜ ਸਾਹਮਣੇ ਰੱਖਦੇ ਹਨ। ਇਸ ਵਾਰ ਫਿਰ ਤੋਂ ਅਦਾਕਾਰ ਆਪਣੇ ਬਿਆਨ ਨੂੰ ਲੈ ਸੁਰਖੀਆਂ ਵਿੱਚ ਆ ਗਿਆ ਹੈ। ਦਰਅਸਲ, ਅਨੁਪਮ ਖੇਰ ਨੇ ਕਿਸਾਨ ਅੰਦੋਲਨ ਉੱਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

Read More: Anupam Kher: ਕਿਸਾਨ ਅੰਦੋਲਨ 'ਤੇ ਅਨੁਪਮ ਖੇਰ ਨੇ ਦਿੱਤੀ ਪ੍ਰਤੀਕਿਰਿਆ, ਕਿਸਾਨਾਂ ਦੇ ਵਿਰੋਧ ਬਾਰੇ ਆਪਣੀ ਗੱਲ ਰੱਖਦੇ ਹੋਏ ਬੋਲੇ...

Entertainment News LIVE Today: Urvashi Rautela: ਉਰਵਸ਼ੀ ਰੌਤੇਲਾ ਲਈ ਤਿਆਰ ਹੋਇਆ 3 ਕਰੋੜ ਦਾ ਗੋਲਡ ਕੇਕ, ਯੂਜ਼ਰਸ ਬੋਲੇ- ਖਾਣਾ ਜਾਂ ਸਜਾ ਕੇ ਰੱਖਣਾ ?

Urvashi Rautela Birthday Cake: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਲੁੱਕਸ ਦੇ ਨਾਲ-ਨਾਲ ਡਾਂਸ ਮੂਵਜ਼ ਲਈ ਜਾਣੀ ਜਾਂਦੀ ਹੈ। ਉਰਵਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਫੈਨਜ਼ ਉਸ ਦੇ ਲੁੱਕ ਦੇ ਦੀਵਾਨੇ ਹਨ। ਉਰਵਸ਼ੀ ਨੇ 25 ਫਰਵਰੀ ਨੂੰ ਆਪਣਾ 30ਵਾਂ ਜਨਮ ਦਿਨ ਮਨਾਇਆ।

Read MOre: Urvashi Rautela: ਉਰਵਸ਼ੀ ਰੌਤੇਲਾ ਲਈ ਤਿਆਰ ਹੋਇਆ 3 ਕਰੋੜ ਦਾ ਗੋਲਡ ਕੇਕ, ਯੂਜ਼ਰਸ ਬੋਲੇ- ਖਾਣਾ ਜਾਂ ਸਜਾ ਕੇ ਰੱਖਣਾ ?

Entertainment News LIVE: Sonam Bajwa: ਸੋਨਮ ਬਾਜਵਾ ਦੀ ਇੰਸਟਾਗ੍ਰਾਮ ਪੋਸਟ ਵੇਖ ਟੁੱਟਿਆ ਫੈਨਜ਼ ਦਾ ਦਿਲ, ਜਾਣੋ ਪੰਜਾਬੀ ਅਦਾਕਾਰਾ ਤੋਂ ਕਿਉਂ ਹੋਏ ਨਿਰਾਸ਼ ?

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਆਪਣੇ ਸਟਾਈਲਿਸ਼ ਅੰਦਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪੋਸਟ ਕਰਦੀ ਰਹਿੰਦੀ ਹੈ।

Read More: Sonam Bajwa: ਸੋਨਮ ਬਾਜਵਾ ਦੀ ਇੰਸਟਾਗ੍ਰਾਮ ਪੋਸਟ ਵੇਖ ਟੁੱਟਿਆ ਫੈਨਜ਼ ਦਾ ਦਿਲ, ਜਾਣੋ ਪੰਜਾਬੀ ਅਦਾਕਾਰਾ ਤੋਂ ਕਿਉਂ ਹੋਏ ਨਿਰਾਸ਼ ?

Entertainment News LIVE Today: Shehnaaz Gill Pics: ਪੰਜਾਬ ਦੀ 'ਕੈਟਰੀਨਾ ਕੈਫ' ਨੇ ਲਾਲ ਗਾਊਨ 'ਚ ਉਡਾਏ ਹੋਸ਼, ਫੈਨਜ਼ 'ਤੇ ਇੰਝ ਚਲਾਇਆ ਹੁਸਨ ਦਾ ਜਾਦੂ

Shehnaaz Gill Killer Photos: ਬਿੱਗ ਬੌਸ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਬਾਲੀਵੁੱਡ 'ਤੇ ਵੀ ਦਬਦਬਾ ਬਣਾ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਮਨਮੋਹਕ ਅੰਦਾਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

Read MOre: Shehnaaz Gill Pics: ਪੰਜਾਬ ਦੀ 'ਕੈਟਰੀਨਾ ਕੈਫ' ਨੇ ਲਾਲ ਗਾਊਨ 'ਚ ਉਡਾਏ ਹੋਸ਼, ਫੈਨਜ਼ 'ਤੇ ਇੰਝ ਚਲਾਇਆ ਹੁਸਨ ਦਾ ਜਾਦੂ

Entertainment News LIVE: Shah Rukh Khan: ਸ਼ਾਹਰੁਖ ਖਾਨ ਕੋਲ 17 ਮੋਬਾਈਲ ਫੋਨ, ਜਾਣੋ ਜਿਗਰੀ ਦੋਸਤ ਨੇ ਕਿਉਂ ਲਗਾਇਆ ਗੱਲ ਨਾ ਕਰਨ ਦਾ ਦੋਸ਼ ?

Vivek Vaswani on Shah rukh khan: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਨਾਲ ਕੀਤੀ ਸੀ। ਇਸਦੇ ਨਾਲ ਹੀ ਆਪਣੀ ਮਾਂ ਦੀ ਮੌਤ ਤੋਂ ਬਾਅਦ, ਸੁਪਰਸਟਾਰ ਨੇ ਫਿਲਮਾਂ ਵੱਲ ਰੁਖ ਕੀਤਾ ਕਿਉਂਕਿ ਉਸਦੀ ਮਾਂ ਦਾ ਸੁਪਨਾ ਸੀ ਕਿ ਉਸਦਾ ਪੁੱਤਰ ਫਿਲਮਾਂ ਵਿੱਚ ਕੰਮ ਕਰੇ।

Read More: Shah Rukh Khan: ਸ਼ਾਹਰੁਖ ਖਾਨ ਕੋਲ 17 ਮੋਬਾਈਲ ਫੋਨ, ਜਾਣੋ ਜਿਗਰੀ ਦੋਸਤ ਨੇ ਕਿਉਂ ਲਗਾਇਆ ਗੱਲ ਨਾ ਕਰਨ ਦਾ ਦੋਸ਼ ?

Entertainment News LIVE Today: Rakul-Jackky Sangeet Night: ਰਕੁਲ ਪ੍ਰੀਤ ਸਿੰਘ ਨੂੰ ਗੋਦੀ ਵਿੱਚ ਚੁੱਕ ਜੈਕੀ ਭਗਨਾਨੀ ਨੇ ਕੀਤਾ ਡਾਂਸ, ਇੰਝ ਰੋਮਾਂਟਿਕ ਹੋਇਆ ਜੋੜਾ

Rakul-Jackky Sangeet Night: ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੀ ਸੰਗੀਤ ਨਾਈਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜੋੜੇ ਨੇ ਉਨ੍ਹਾਂ ਦੇ ਸੰਗੀਤ ਦਾ ਬਹੁਤ ਆਨੰਦ ਲਿਆ। ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Read MOre: Rakul-Jackky Sangeet Night: ਰਕੁਲ ਪ੍ਰੀਤ ਸਿੰਘ ਨੂੰ ਗੋਦੀ ਵਿੱਚ ਚੁੱਕ ਜੈਕੀ ਭਗਨਾਨੀ ਨੇ ਕੀਤਾ ਡਾਂਸ, ਇੰਝ ਰੋਮਾਂਟਿਕ ਹੋਇਆ ਜੋੜਾ

Entertainment News LIVE: Tanishq Kaur Wedding: ਤਨਿਸ਼ਕ ਕੌਰ ਨੇ ਰਚਾਇਆ ਵਿਆਹ, ਪੰਜਾਬੀ ਗਾਇਕਾ ਦੀਆਂ ਤਸਵੀਰਾਂ ਵਾਇਰਲ

Tanishq Kaur Wedding Pics: ਪੰਜਾਬੀ ਇੰਡਸਟਰੀ ‘ਚ ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਗੁਰਨਾਮ ਭੁੱਲਰ ਤੋਂ ਬਾਅਦ ਕਈ ਅਜਿਹੇ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।

Read More: Tanishq Kaur Wedding: ਤਨਿਸ਼ਕ ਕੌਰ ਨੇ ਰਚਾਇਆ ਵਿਆਹ, ਪੰਜਾਬੀ ਗਾਇਕਾ ਦੀਆਂ ਤਸਵੀਰਾਂ ਵਾਇਰਲ

ਪਿਛੋਕੜ

Entertainment News Live Today : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀ.ਵੀ. ਨਾਲ ਕੀਤੀ ਸੀ। ਇਸਦੇ ਨਾਲ ਹੀ ਆਪਣੀ ਮਾਂ ਦੀ ਮੌਤ ਤੋਂ ਬਾਅਦ, ਸੁਪਰਸਟਾਰ ਨੇ ਫਿਲਮਾਂ ਵੱਲ ਰੁਖ ਕੀਤਾ ਕਿਉਂਕਿ ਉਸਦੀ ਮਾਂ ਦਾ ਸੁਪਨਾ ਸੀ ਕਿ ਉਸਦਾ ਪੁੱਤਰ ਫਿਲਮਾਂ ਵਿੱਚ ਕੰਮ ਕਰੇ।


ਵਿਵੇਕ ਵਾਸਵਾਨੀ ਨੇ ਕੀਤੀ ਸੀ ਸ਼ਾਹਰੁਖ ਦੀ ਮਦਦ 


ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿੰਗ ਖਾਨ ਨੇ ਕਾਫੀ ਸੰਘਰਸ਼ ਕੀਤਾ। ਛੋਟੇ ਪਰਦੇ ਤੋਂ ਵੱਡੇ ਪਰਦੇ ਤੱਕ ਦਾ ਉਨ੍ਹਾਂ ਦਾ ਸਫਰ ਆਸਾਨ ਨਹੀਂ ਸੀ। ਪਰ ਇਸ ਔਖੇ ਸਮੇਂ ਵਿੱਚ ਸ਼ਾਹਰੁਖ ਦੀ ਮਦਦ ਵਿਵੇਕ ਵਾਸਵਾਨੀ ਨੇ ਕੀਤੀ। ਉਨ੍ਹਾਂ ਨੇ ਨਾ ਸਿਰਫ ਅਭਿਨੇਤਾ ਨੂੰ ਫਿਲਮਾਂ 'ਚ ਲਾਂਚ ਕੀਤਾ ਸਗੋਂ ਉਨ੍ਹਾਂ ਨੂੰ ਆਪਣੇ ਘਰ ਰਹਿਣ ਲਈ ਪਨਾਹ ਵੀ ਦਿੱਤੀ। ਇੱਕ ਸਮਾਂ ਸੀ ਜਦੋਂ ਦੋਵੇਂ ਇੱਕ ਦੂਜੇ ਦੇ ਚੰਗੇ ਦੋਸਤ ਸਨ। ਪਰ ਹੁਣ ਦੋਹਾਂ ਦਾ ਇਹ ਅਟੁੱਟ ਰਿਸ਼ਤਾ ਖਤਮ ਹੋਣ ਜਾ ਰਿਹਾ ਹੈ। ਇਸ ਗੱਲ ਦਾ ਖੁਲਾਸਾ ਅਦਾਕਾਰ ਅਤੇ ਨਿਰਮਾਤਾ ਵਿਵੇਕ ਵਾਸਵਾਨੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹਰੁਖ ਨਾਲ ਉਨ੍ਹਾਂ ਦੀ ਆਖਰੀ ਮੁਲਾਕਾਤ ਸਾਲ 2024 'ਚ ਹੋਈ ਸੀ।


ਸ਼ਾਹਰੁਖ ਨਾਲ ਹੁਣ ਕੋਈ ਸਬੰਧ ਨਹੀਂ ਰਿਹਾ


ਹਾਲ ਹੀ 'ਚ ਸਿਧਾਰਥ ਕੰਨਨ ਨਾਲ ਗੱਲਬਾਤ ਦੌਰਾਨ ਵਿਵੇਕ ਨੇ ਸ਼ਾਹਰੁਖ ਬਾਰੇ ਕਿਹਾ ਸੀ ਕਿ 'ਹੁਣ ਸਾਡੇ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ। ਅਸੀਂ ਇੱਕ ਦੂਜੇ ਨਾਲ ਗੱਲ ਵੀ ਨਹੀਂ ਕਰਦੇ ਅਤੇ ਨਾ ਹੀ ਮਿਲਦੇ ਹਾਂ। ਪਰ ਜਦੋਂ ਅਸੀਂ ਮਿਲਦੇ ਹਾਂ ਤਾਂ ਇੰਝ ਲੱਗਦਾ ਹੈ ਜਿਵੇਂ ਮੰਨੋ ਕੱਲ੍ਹ ਹੀ ਗੱਲ ਕੀਤੀ ਹੋਵੇ। ਮੈਂ ਮੁੰਬਈ ਵਿੱਚ ਨਹੀਂ ਰਹਿੰਦਾ। ਮੈਂ ਇੱਕ ਟੀਚਰ ਹਾਂ, ਮੈਂ ਇੱਕ ਸਕੂਲ ਦਾ ਡੀਨ ਹਾਂ। ਮੈਂ ਦਿਨ ਵਿੱਚ 18 ਘੰਟੇ ਕੰਮ ਕਰਦਾ ਹਾਂ। ਮੈਂ ਬੱਸ ਅਤੇ ਲੋਕਲ ਟਰੇਨ ਵਿੱਚ ਸਫਰ ਕਰਦਾ ਹਾਂ ਅਤੇ ਸ਼ਾਹਰੁਖ ਇੱਕ ਸੁਪਰਸਟਾਰ ਹਨ।


ਸ਼ਾਹਰੁਖ ਕੋਲ 17 ਫੋਨ ਹਨ


ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸ਼ਾਹਰੁਖ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਕਿਹਾ, 'ਸ਼ਾਹਰੁਖ ਕੋਲ 17 ਫ਼ੋਨ ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਫ਼ੋਨ ਹੈ। ਮੈਂ ਤਾਂ ਹੀ ਗੱਲ ਕਰ ਸਕਦਾ ਹਾਂ ਜੇਕਰ ਉਹ ਉਠਾਏ। ਜਵਾਨ ਤੋਂ ਬਾਅਦ ਮੈਂ ਉਸ ਨੂੰ ਫੋਨ ਕੀਤਾ, ਪਰ ਉਸ ਨੇ ਮੇਰਾ ਫੋਨ ਨਹੀਂ ਚੁੱਕਿਆ। ਜਦੋਂ ਮੈਂ ਸ਼ਾਵਰ ਵਿੱਚ ਸੀ ਤਾਂ ਉਸਨੇ ਫ਼ੋਨ ਕੀਤਾ, ਜੋ ਮੈਂ ਨਹੀਂ ਚੁੱਕਿਆ। ਉਹ ਹਰ ਵੇਲੇ ਸਫ਼ਰ ਕਰਦਾ ਹੈ। ਉਸ ਦੀਆਂ ਵੀ ਜ਼ਿੰਮੇਵਾਰੀਆਂ ਹਨ, ਉਹ ਇਕ ਸਾਮਰਾਜ ਚਲਾਉਂਦਾ ਹੈ, ਇਸ ਲਈ ਮੈਂ ਠੀਕ ਹਾਂ।


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.