Entertainment News Live: ''ਸੀਰੀਅਲ ਕਿੱਸਰ'' ਨੂੰ ਪਤਨੀ ਕੋਲੋਂ ਮਿਲ ਰਹੀ ਇਹ ਧਮਕੀ, ਗਾਇਕ ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਨਾਲ ਕੀਤੀ ਮੁਲਾਕਾਤ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 07 Mar 2024 02:01 PM
Entertainment News Live: Jacqueline Fernandez: ਜੈਕਲੀਨ ਫਰਨਾਂਡੀਜ਼ ਦੀ 17 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਮਹਾਠੱਗ ਸੁਕੇਸ਼ ਨਾਲ ਵਿਵਾਦਾਂ ਵਿਚਾਲੇ ਵਾਪਰਿਆ ਹਾਦਸਾ

Jacqueline Fernandez Building Fire: ਮੁੰਬਈ 'ਚ ਬਾਂਦਰਾ ਵੈਸਟ ਦੇ ਪਾਲੀ ਹਿੱਲ ਇਲਾਕੇ 'ਚ ਨਵਰੋਜ਼ ਹਿੱਲ ਸੋਸਾਇਟੀ 'ਚ ਅੱਗ ਲੱਗ ਗਈ। ਇਸ ਬਿਲਡਿੰਗ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਰਹਿੰਦੀ ਹੈ। ਇਸ ਘਟਨਾ 'ਚ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

Read More: Jacqueline Fernandez: ਜੈਕਲੀਨ ਫਰਨਾਂਡੀਜ਼ ਦੀ 17 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ, ਮਹਾਠੱਗ ਸੁਕੇਸ਼ ਨਾਲ ਵਿਵਾਦਾਂ ਵਿਚਾਲੇ ਵਾਪਰਿਆ ਹਾਦਸਾ

Entertainment News Live Today: Kangana Ranaut: ਕੰਗਨਾ ਰਣੌਤ ਨੂੰ ਗਾਇਕ ਸ਼ੁਭ ਦਾ ਗੀਤ "Cheques" ਆਇਆ ਪਸੰਦ, ਇੰਸਟਾ ਸਟੋਰੀ 'ਤੇ ਲਗਾ ਨਫਰਤ ਇੰਝ ਕੀਤੀ ਖਤਮ

Kangana Ranaut Singer Shubh Cheques Song: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਗਾ ਕੁਈਨ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਹ ਨਾ ਸਿਰਫ ਬਾਲੀਵੁੱਡ ਬਲਕਿ ਪਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਵੀ ਪੰਗਾ ਲੈ ਚੁੱਕੀ ਹੈ। ਇਸ ਵਿੱਚ ਦਿਲਜੀਤ ਦੋਸਾਂਝ ਅਤੇ ਗਾਇਕ ਸ਼ੁਭ ਦਾ ਨਾਂਅ ਸ਼ਾਮਲ ਹੈ। ਇਸ ਵਿਚਾਲੇ ਅਦਾਕਾਰਾ ਕੰਗਨਾ ਨੇ ਕੁਝ ਅਜਿਹਾ ਕਰ ਦਿੱਤਾ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਕੰਗਨਾ ਨੂੰ ਸ਼ੁਭ ਦਾ ਗੀਤ "Cheques" ਪਸੰਦ ਆਇਆ ਹੈ, ਅਤੇ ਉਸਨੇ ਇਸ ਨੂੰ ਆਪਣੀ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵਰਤਿਆ ਹੈ। 

Read MOre: Kangana Ranaut: ਕੰਗਨਾ ਰਣੌਤ ਨੂੰ ਗਾਇਕ ਸ਼ੁਭ ਦਾ ਗੀਤ "Cheques" ਆਇਆ ਪਸੰਦ, ਇੰਸਟਾ ਸਟੋਰੀ 'ਤੇ ਲਗਾ ਨਫਰਤ ਇੰਝ ਕੀਤੀ ਖਤਮ

Entertainment News Live: Karan Aujla: ਕਰਨ ਔਜਲਾ ਦੇ ਨਾਂਅ ਇੱਕ ਹੋਰ ਖਿਤਾਬ, ਗਾਇਕ ਦੀ EP ਨੇ ਸਪੌਟੀਫਾਈ 'ਤੇ ਬਣਾਇਆ ਇਹ ਰਿਕਾਰਡ

Singer Karan Aujla's EP 'For You' crosses 200 million: ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਅਤੇ ਲਿਖਤ ਨਾਲ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਦਿਲ ਵੀ ਜਿੱਤਿਆ ਹੈ। ਇਸ ਵਿਚਾਲੇ ਕਲਾਕਾਰ ਦੇ ਨਾਂਅ ਇੱਕ ਹੋਰ ਖਿਤਾਬ ਜੁੜ ਗਿਆ ਹੈ। ਜੀ ਹਾਂ, ਹਾਲ ਹੀ ਵਿੱਚ ਗਾਇਕ ਦੀ ਈਪੀ 'For You' ਨੇ ਨਵਾਂ ਰਿਕਾਰਡ ਆਪਣੇ ਨਾਂਅ ਕੀਤਾ ਹੈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਕਰਨ ਪੰਜਾਬੀਆਂ ਵਿਚਾਲੇ ਵਾਹੋ ਵਾਹੀ ਖੱਟ ਰਹੇ ਹਨ।

Read More: Karan Aujla: ਕਰਨ ਔਜਲਾ ਦੇ ਨਾਂਅ ਇੱਕ ਹੋਰ ਖਿਤਾਬ, ਗਾਇਕ ਦੀ EP ਨੇ ਸਪੌਟੀਫਾਈ 'ਤੇ ਬਣਾਇਆ ਇਹ ਰਿਕਾਰਡ

Entertainment News Live Today: Dharmendra: ਵਿਆਹ 'ਚ ਡਾਂਸ ਕਰਦੇ ਜ਼ਖਮੀ ਹੋਏ ਧਰਮਿੰਦਰ, ਦੋ ਹਫਤਿਆਂ ਤੋਂ ਚੱਲ ਰਹੇ ਬਿਮਾਰ, ਜਾਣੋ ਅਦਾਕਾਰ ਦੀ ਹਾਲਤ?

Dharmendra Health Update: ਧਰਮਿੰਦਰ ਬਾਲੀਵੁੱਡ ਦੇ ਦਿੱਗਜ ਅਦਾਕਾਰ ਹਨ। ਉਨ੍ਹਾਂ ਨੂੰ ਬੀ ਟਾਊਨ ਦਾ ਹੀਮੈਨ ਵੀ ਕਿਹਾ ਜਾਂਦਾ ਹੈ ਅਤੇ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। 88 ਸਾਲ ਦੀ ਉਮਰ 'ਚ ਵੀ ਧਰਮਿੰਦਰ ਫਿਲਮਾਂ 'ਚ ਕੰਮ ਕਰ ਰਹੇ ਹਨ। ਹਾਲ ਹੀ 'ਚ ਇਸ ਦਿੱਗਜ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਇਹ ਪੋਸਟ ਡਿਲੀਟ ਵੀ ਕਰ ਦਿੱਤਾ ਸੀ। ਪਰ ਉਸ ਦੇ ਪ੍ਰਸ਼ੰਸਕ ਉਸ ਦੀ ਹਾਲਤ ਦੇਖ ਕੇ ਕਾਫੀ ਪਰੇਸ਼ਾਨ ਹੋ ਗਏ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਧਰਮਿੰਦਰ ਜ਼ਖਮੀ ਹੋ ਗਏ ਹਨ। 

Read More: Dharmendra: ਵਿਆਹ 'ਚ ਡਾਂਸ ਕਰਦੇ ਜ਼ਖਮੀ ਹੋਏ ਧਰਮਿੰਦਰ, ਦੋ ਹਫਤਿਆਂ ਤੋਂ ਚੱਲ ਰਹੇ ਬਿਮਾਰ, ਜਾਣੋ ਅਦਾਕਾਰ ਦੀ ਹਾਲਤ?

Entertainment News Live: Diljit Dosanjh: ਦਿਲਜੀਤ ਦੋਸਾਂਝ ਫੁੱਲ ਵੇਚਦੇ ਆਏ ਨਜ਼ਰ, ਫੈਨਜ਼ ਕਮੈਂਟ ਕਰ ਬੋਲੇ- 'ਕਿੰਨਾ ਸੋਹਣਾ ਮੁੰਡਾ'

Diljit Dosanjh Pics: ਪੰਜਾਬੀ ਸਟਾਰ ਦਿਲਜੀਤ ਦੋਸਾਂਝ ਆਪਣੀ ਅਦਾਕਾਰੀ ਅਤੇ ਗਾਇਕੀ ਦੇ ਚੱਲਦੇ ਅਕਸਰ ਪ੍ਰਸ਼ੰਸਕਾਂ ਵਿਚਾਲੇ ਛਾਏ ਰਹਿੰਦੇ ਹਨ। ਉਨ੍ਹਾਂ ਦੇ ਮਸਤੀ ਭਰੇ ਅੰਦਾਜ਼ ਤੇ ਵੀ ਫੈਨਜ਼ ਆਪਣਾ ਦਿਲ ਹਾਰਦੇ ਹਨ।

Read More: Diljit Dosanjh: ਦਿਲਜੀਤ ਦੋਸਾਂਝ ਫੁੱਲ ਵੇਚਦੇ ਆਏ ਨਜ਼ਰ, ਫੈਨਜ਼ ਕਮੈਂਟ ਕਰ ਬੋਲੇ- 'ਕਿੰਨਾ ਸੋਹਣਾ ਮੁੰਡਾ'

Entertainment News Live Today: Rajvir Jawanda: ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- 'ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ'

Rajvir Jawanda on Spanish couple: ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲਾ ਸਪੈਨਿਸ਼ ਜੋੜਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗਾਇਕ ਦੀਪ ਢਿੱਲੋਂ ਤੋਂ ਬਾਅਦ ਹੁਣ ਰਾਜਵੀਰ ਜਵੰਧਾ ਵੱਲੋਂ ਇਸ ਜੋੜੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕਰ ਸਰਕਾਰ ਨੂੰ ਬੇਨਤੀ ਵੀ ਕੀਤੀ ਗਈ ਹੈ। ਕਲਾਕਾਰ ਵੱਲੋਂ ਸਪੈਨਿਸ਼ ਜੋੜੇ ਨਾਲ ਆਪਣੀ ਤਸਵੀਰ ਸ਼ੇਅਰ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

Read More: Rajvir Jawanda: ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- 'ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ'

Entertainment News Live: Rajvir Jawanda: ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- 'ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ'

Rajvir Jawanda on Spanish couple: ਮੋਟਰਸਾਈਕਲ ਤੇ ਦੁਨੀਆ ਦੀ ਸੈਰ ਕਰਨ ਵਾਲਾ ਸਪੈਨਿਸ਼ ਜੋੜਾ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਗਾਇਕ ਦੀਪ ਢਿੱਲੋਂ ਤੋਂ ਬਾਅਦ ਹੁਣ ਰਾਜਵੀਰ ਜਵੰਧਾ ਵੱਲੋਂ ਇਸ ਜੋੜੇ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ। ਉਨ੍ਹਾਂ ਵੱਲੋਂ ਇੱਕ ਖਾਸ ਪੋਸਟ ਸ਼ੇਅਰ ਕਰ ਸਰਕਾਰ ਨੂੰ ਬੇਨਤੀ ਵੀ ਕੀਤੀ ਗਈ ਹੈ। ਕਲਾਕਾਰ ਵੱਲੋਂ ਸਪੈਨਿਸ਼ ਜੋੜੇ ਨਾਲ ਆਪਣੀ ਤਸਵੀਰ ਸ਼ੇਅਰ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। 

Read More: Rajvir Jawanda: ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਬੋਲੇ- 'ਦੋਸ਼ੀਆਂ ਨੂੰ ਦਿੱਤੀ ਜਾਵੇ ਸਖ਼ਤ ਸਜ਼ਾ'

Entertainment News Live Today: Emraan Hashmi: ''ਸੀਰੀਅਲ ਕਿੱਸਰ'' ਨੂੰ ਪਤਨੀ ਕੋਲੋਂ ਮਿਲ ਰਹੀ ਇਹ ਧਮਕੀ, ਇਮਰਾਨ ਹਾਸ਼ਮੀ ਵੱਲੋਂ ਕੀਤਾ ਖੁਲਾਸਾ ਕਰ ਦਏਗਾ ਹੈਰਾਨ

Emraan Hashmi Shocking Revelation: ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਕਿਸੇ ਨਾ ਕਿਸੇ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਕਦੇ ਇਸ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਹੁੰਦੀ ਹੈ, ਤਾਂ ਕਦੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ। ਇਸ ਵਾਰ ਵੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ।

Read More: Emraan Hashmi: ''ਸੀਰੀਅਲ ਕਿੱਸਰ'' ਨੂੰ ਪਤਨੀ ਕੋਲੋਂ ਮਿਲ ਰਹੀ ਇਹ ਧਮਕੀ, ਇਮਰਾਨ ਹਾਸ਼ਮੀ ਵੱਲੋਂ ਕੀਤਾ ਖੁਲਾਸਾ ਕਰ ਦਏਗਾ ਹੈਰਾਨ

Entertainment News Live: Parineeti Chopra Pregnant: ਮਾਂ ਬਣਨ ਵਾਲੀ ਪਰਿਣੀਤੀ ਚੋਪੜਾ? ਫੋਟੋਆਂ ਵਾਇਰਲ ਹੋਣ ਤੋਂ ਬਾਅਦ ਫੈਨਜ਼ ਪਰੀ-ਰਾਘਵ ਨੂੰ ਦੇ ਰਹੇ ਵਧਾਈਆਂ

Parineeti Chopra Pregnant: ਪਰਿਣੀਤੀ ਚੋਪੜਾ 'ਆਪ' ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪਰੀ ਅਤੇ ਰਾਘਵ ਬਹੁਤ ਜਲਦ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਹਾਲਾਂਕਿ ਪਰੀ ਦਾ ਇੱਕ ਅਜਿਹਾ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਸਿਰਫ ਕਿਆਸ ਲਗਾਏ ਜਾ ਰਹੇ ਹਨ ਕਿ ਰਾਘਵ ਅਤੇ ਪਰਿਣੀਤੀ ਜਲਦ ਹੀ ਆਪਣੇ ਘਰ ਬੱਚੇ ਦਾ ਸਵਾਗਤ ਕਰਨ ਵਾਲੇ ਹਨ। ਜਾਣੋ ਵਾਇਰਲ ਖਬਰਾਂ ਦੀ ਸੱਚਾਈ...

Read More: Parineeti Chopra Pregnant: ਮਾਂ ਬਣਨ ਵਾਲੀ ਪਰਿਣੀਤੀ ਚੋਪੜਾ? ਫੋਟੋਆਂ ਵਾਇਰਲ ਹੋਣ ਤੋਂ ਬਾਅਦ ਫੈਨਜ਼ ਪਰੀ-ਰਾਘਵ ਨੂੰ ਦੇ ਰਹੇ ਵਧਾਈਆਂ

ਪਿਛੋਕੜ

Entertainment News Live Today: ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਕਿਸੇ ਨਾ ਕਿਸੇ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਕਦੇ ਇਸ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਹੁੰਦੀ ਹੈ, ਤਾਂ ਕਦੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ। ਇਸ ਵਾਰ ਵੀ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ।


ਹਾਲ ਹੀ 'ਚ ਅਭਿਨੇਤਾ ਨੇ ਆਪਣੀ ਪਤਨੀ ਪਰਵੀਨ ਸਾਹਨੀ ਦੀਆਂ ਧਮਕੀਆਂ ਦਾ ਖੁਲਾਸਾ ਯੂਟਿਊਬਰ ਜੈਨਿਸ ਸਿਕਵੇਰਾ ਨੂੰ ਦਿੱਤੇ ਇੰਟਰਵਿਊ 'ਚ ਕੀਤਾ ਹੈ।


ਪਤਨੀ ਤੋਂ ਮਿਲ ਰਹੀਆਂ ਧਮਕੀਆਂ


ਆਪਣੇ ਇੰਟਰਵਿਊ 'ਚ ਅਦਾਕਾਰ ਨੇ ਕਿਹਾ, 'ਮੇਰੀ ਪ੍ਰੋਫੈਸ਼ਨਲ ਲਾਈਫ ਦੇ ਕਾਰਨ ਮੈਨੂੰ ਹਮੇਸ਼ਾ ਖੁਦ ਨੂੰ ਫਿੱਟ ਰੱਖਣਾ ਪੈਂਦਾ ਹੈ। ਜਿਸ ਕਾਰਨ ਮੈਂ ਹਰ ਰੋਜ਼ ਉਹੀ ਡਾਈਟ ਫਾਲੋ ਕਰਦਾ ਹਾਂ। ਮੇਰੀ ਪਤਨੀ ਹੁਣ ਮੇਰੇ ਬੋਰਿੰਗ ਵਾਰ-ਵਾਰ ਖਾਣੇ ਤੋਂ ਬੋਰ ਹੋ ਗਈ ਹੈ। ਜਿਸ ਕਾਰਨ ਉਹ ਕਈ ਸਾਲਾਂ ਤੋਂ ਮੈਨੂੰ ਛੱਡਣ ਦੀਆਂ ਧਮਕੀਆਂ ਦੇ ਰਹੀ ਹੈ।


ਅੱਗੇ ਇੰਟਰਵਿਊ 'ਚ ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਉਨ੍ਹਾਂ ਦੇ ਬੋਰਿੰਗ ਡਾਈਟ ਪਲਾਨ ਤੋਂ ਬਹੁਤ ਨਾਖੁਸ਼ ਹੈ। ਕਈ ਵਾਰ ਉਹ ਮਜ਼ਾਕ ਵਿਚ ਉਸ ਨੂੰ ਛੱਡਣ ਦੀ ਧਮਕੀ ਵੀ ਦੇ ਚੁੱਕੀ ਹੈ। ਅਭਿਨੇਤਾ ਨੇ ਕਿਹਾ- 'ਹੁਣ ਤੱਕ ਮੇਰੀ ਪਤਨੀ ਨੇ ਅਜਿਹਾ ਕੁਝ ਨਹੀਂ ਕੀਤਾ ਹੈ, ਉਹ ਹਰ ਵਾਰ ਇਹੀ ਕਹਿੰਦੀ ਹੈ। ਅਭਿਨੇਤਾ ਨੇ ਅੱਗੇ ਕਿਹਾ, 'ਮੇਰਾ ਪਰਿਵਾਰ ਮੇਰੀ ਡਾਈਟ ਵਾਲਾ ਖਾਣਾ ਨਹੀਂ ਖਾਂਦਾ, ਪਰ ਇਸ ਦੇ ਬਾਵਜੂਦ ਮੈਨੂੰ ਮੇਰੀ ਪਤਨੀ ਤੋਂ ਮਜ਼ਾਕ ਵਿਚ ਅਜਿਹੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ।


ਜਾਣੋ ਅਭਿਨੇਤਾ ਦਾ ਡਾਈਟ ਪਲਾਨ ?


ਇਸ ਇੰਟਰਵਿਊ 'ਚ ਅਦਾਕਾਰ ਨੇ ਆਪਣੇ ਡਾਈਟ ਪਲਾਨ ਬਾਰੇ ਵੀ ਜਾਣਕਾਰੀ ਦਿੱਤੀ। ਅਦਾਕਾਰ ਨੇ ਕਿਹਾ- 'ਮੈਂ 13 ਸਾਲ ਪਹਿਲਾਂ ਕੁਇਨੋਆ ਖਾਦਾ ਸੀ ਪਰ ਹੁਣ ਉਨ੍ਹਾਂ ਨੇ ਇਸ ਨੂੰ ਰਿਪਲੇਸ ਕਰ ਦਿੱਤਾ ਹੈ। ਅਭਿਨੇਤਾ ਨੇ ਅੱਗੇ ਕਿਹਾ, 'ਉਹ ਹਰ ਰੋਜ਼ ਦੋ ਵਿਸ਼ੇਸ਼ ਭੋਜਨ ਖਾਂਦੇ ਹਨ ਅਤੇ ਹਰ ਸਾਲ ਉਸੇ ਪਲਾਨ ਦੀ ਪਾਲਣਾ ਕਰਦੇ ਹਨ। ਆਪਣੀ ਨਵੀਨਤਮ ਡਾਈਟ ਪਲਾਨ ਦੇ ਰਾਜ਼ ਦਾ ਖੁਲਾਸਾ ਕਰਦੇ ਹੋਏ, ਅਭਿਨੇਤਾ ਨੇ ਕਿਹਾ ਕਿ ਉਹ ਹਰ ਰੋਜ਼ ਉਬਲੇ ਹੋਏ ਚਿਕਨ ਦਾ ਚੂਰਾ ਖਾਂਦਾ ਹੈ। ਇਸ ਤੋਂ ਬਾਅਦ ਉਹ ਸਲਾਦ ਅਤੇ ਸ਼ਕਰਕੰਦੀ ਖਾਂਦਾ ਹੈ। ਅਭਿਨੇਤਾ ਦਾ ਮੰਨਣਾ ਹੈ ਕਿ ਇਹ ਭੋਜਨ ਹਜ਼ਮ ਕਰਨ 'ਚ ਕਾਫੀ ਆਸਾਨ ਹੈ। ਇਸ ਲਈ ਉਨ੍ਹਾਂ ਦਾ ਰਸੋਈਆ ਇਸ ਨੂੰ ਸਟਾਕ ਕਰਦਾ ਹੈ ਅਤੇ ਪੂਰੇ ਹਫ਼ਤੇ ਇਸੇ ਭੋਜਨ ਨੂੰ ਤਿਆਰ ਕਰਦਾ ਹੈ। ਪਰ ਮੇਰਾ ਪਰਿਵਾਰ ਮੇਰੀ ਡਾਈਟ ਪਲਾਨ ਦੀ ਪਾਲਣਾ ਨਹੀਂ ਕਰਦਾ ਹੈ। ਕਿਉਂਕਿ ਮੇਰਾ ਭੋਜਨ ਅਸਲ ਵਿੱਚ ਬੋਰਿੰਗ ਹੈ।


ਇਮਰਾਨ ਹਾਸ਼ਮੀ ਦੀ ਅਗਲੀ ਫਿਲਮ


ਇਮਰਾਨ ਹਾਸ਼ਮੀ ਦੀ ਫਿਲਮ 'ਸ਼ੋਅਟਾਈਮ' ਜਲਦ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਇਮਰਾਨ ਦੇ ਨਾਲ ਰਾਜੀਵ ਖੰਡੇਲਵਾਲ, ਮੌਨੀ ਰਾਏ, ਨਸੀਰੂਦੀਨ ਸ਼ਾਹ ਅਤੇ ਹੋਰ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਅਭਿਨੇਤਾ ਟਾਈਗਰ-3 ਫਿਲਮ 'ਚ ਵਿਲੇਨ ਦੇ ਰੂਪ 'ਚ ਨਜ਼ਰ ਆਏ ਸਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.