Dharmendra: ਵਿਆਹ 'ਚ ਡਾਂਸ ਕਰਦੇ ਜ਼ਖਮੀ ਹੋਏ ਧਰਮਿੰਦਰ, ਦੋ ਹਫਤਿਆਂ ਤੋਂ ਚੱਲ ਰਹੇ ਬਿਮਾਰ, ਜਾਣੋ ਅਦਾਕਾਰ ਦੀ ਹਾਲਤ?
Dharmendra Health Update: ਧਰਮਿੰਦਰ ਬਾਲੀਵੁੱਡ ਦੇ ਦਿੱਗਜ ਅਦਾਕਾਰ ਹਨ। ਉਨ੍ਹਾਂ ਨੂੰ ਬੀ ਟਾਊਨ ਦਾ ਹੀਮੈਨ ਵੀ ਕਿਹਾ ਜਾਂਦਾ ਹੈ ਅਤੇ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। 88 ਸਾਲ ਦੀ ਉਮਰ 'ਚ
Dharmendra Health Update: ਧਰਮਿੰਦਰ ਬਾਲੀਵੁੱਡ ਦੇ ਦਿੱਗਜ ਅਦਾਕਾਰ ਹਨ। ਉਨ੍ਹਾਂ ਨੂੰ ਬੀ ਟਾਊਨ ਦਾ ਹੀਮੈਨ ਵੀ ਕਿਹਾ ਜਾਂਦਾ ਹੈ ਅਤੇ ਉਸਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। 88 ਸਾਲ ਦੀ ਉਮਰ 'ਚ ਵੀ ਧਰਮਿੰਦਰ ਫਿਲਮਾਂ 'ਚ ਕੰਮ ਕਰ ਰਹੇ ਹਨ। ਹਾਲ ਹੀ 'ਚ ਇਸ ਦਿੱਗਜ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਹ ਕਾਫੀ ਕਮਜ਼ੋਰ ਨਜ਼ਰ ਆ ਰਹੇ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਇਹ ਪੋਸਟ ਡਿਲੀਟ ਵੀ ਕਰ ਦਿੱਤਾ ਸੀ। ਪਰ ਉਸ ਦੇ ਪ੍ਰਸ਼ੰਸਕ ਉਸ ਦੀ ਹਾਲਤ ਦੇਖ ਕੇ ਕਾਫੀ ਪਰੇਸ਼ਾਨ ਹੋ ਗਏ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਧਰਮਿੰਦਰ ਜ਼ਖਮੀ ਹੋ ਗਏ ਹਨ।
ਧਰਮਿੰਦਰ ਦੀ ਕਮਜ਼ੋਰ ਹਾਲਤ ਦੇਖ ਕੇ ਪ੍ਰਸ਼ੰਸਕ ਹੋਏ ਪਰੇਸ਼ਾਨ
ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਧਰਮਿੰਦਰ ਜ਼ਖ਼ਮੀ ਹੋ ਗਏ ਸਨ ਅਤੇ ਪਿਛਲੇ ਦੋ ਹਫ਼ਤਿਆਂ ਤੋਂ ਬਿਮਾਰ ਸਨ। ਪਰ ਸ਼ੁਕਰ ਹੈ ਕਿ ਉਹ ਠੀਕ ਹੋ ਰਹੇ ਹਨ। ਦਰਅਸਲ, ਪਿਛਲੇ ਸ਼ੁੱਕਰਵਾਰ ਨੂੰ ਧਰਮਿੰਦਰ ਨੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਸੀ ਅਤੇ ਲਿਖਿਆ "ਅੱਧੀ ਰਾਤ ਹੋ ਗਈ... ਨੀਂਦ ਆਉਂਦੀ ਨਹੀਂ... ਭੁੱਖ ਲੱਗ ਜਾਂਦੀ ਹੈ। ਬਾਸੀ ਰੋਟੀ ਮੱਖਣ ਦੇ ਨਾਲ ਸੁਆਦ ਲੱਗਦੀ ਹੈ। ਤਸਵੀਰਾਂ 'ਚ ਦਿੱਗਜ ਅਦਾਕਾਰ ਦੀ ਹਾਲਤ ਕਾਫੀ ਖਰਾਬ ਨਜ਼ਰ ਆ ਰਹੀ ਸੀ। ਇਸ ਪੋਸਟ ਕਰਨ ਤੋਂ ਬਾਅਦ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕਮੈਂਟਸ 'ਚ ਲਿਖਿਆ, ''ਸਰ, ਤੁਹਾਡੇ ਪੈਰ ਨੂੰ ਕੀ ਹੋਇਆ ? ਹਾਲਾਂਕਿ ਬਾਅਦ 'ਚ ਅਦਾਕਾਰ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਸੀ।
ਵਿਆਹ ਵਿੱਚ ਡਾਂਸ ਕਰਦੇ ਸਮੇਂ ਧਰਮਿੰਦਰ ਨੂੰ ਸੱਟ ਲੱਗ ਗਈ
ਰਿਪੋਰਟ ਮੁਤਾਬਕ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਇੱਕ ਸੂਤਰ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ। ਸੂਤਰ ਨੇ ਕਿਹਾ, "ਉਹ ਪਿਛਲੇ ਦੋ ਹਫ਼ਤਿਆਂ ਤੋਂ ਬਦਲਦੇ ਮੌਸਮ ਕਾਰਨ ਬਿਮਾਰ ਹਨ ਅਤੇ ਤਸਵੀਰ ਵਿੱਚ ਇਹ ਉਨ੍ਹਾਂ ਦੇ ਚਿਹਰੇ 'ਤੇ ਦਿਖਾਈ ਦੇ ਰਿਹਾ ਸੀ।" ਸੂਤਰ ਨੇ ਅੱਗੇ ਕਿਹਾ, "ਧਰਮਿੰਦਰ ਨੇ ਹਾਲ ਹੀ ਵਿੱਚ ਉਦੈਪੁਰ ਵਿੱਚ ਸੰਨੀ ਅਤੇ ਬੌਬੀ ਦਿਓਲ ਸਮੇਤ ਆਪਣੇ ਪਰਿਵਾਰ ਨਾਲ ਵਿਆਹ ਵਿੱਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਹ ਡਾਂਸ ਕਰਦੇ ਹੋਏ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪਿਆ ਸੀ। ਡਾਂਸ ਕਰਦੇ ਸਮੇਂ, "ਉਸਦੀ ਪਿੱਠ ਅਤੇ ਪੈਰ ਤੇ ਸੱਟ ਲੱਗ ਗਈ, ਥਕਾਵਟ ਅਤੇ ਬੁਢਾਪੇ ਕਾਰਨ ਉਸ ਦੀ ਸਿਹਤ 'ਤੇ ਵੀ ਅਸਰ ਪਿਆ।"
ਹੁਣ ਕਿਵੇਂ ਹੈ ਧਰਮਿੰਦਰ ਦੀ ਹਾਲਤ?
ਰਿਪੋਰਟ ਦੇ ਅਨੁਸਾਰ, ਸੂਤਰ ਨੇ ਅੱਗੇ ਕਿਹਾ, "ਹਾਲਾਂਕਿ, ਧਰਮਿੰਦਰ ਹੁਣ ਪਹਿਲਾਂ ਨਾਲੋਂ ਬਿਹਤਰ ਹਨ ਅਤੇ ਉਹ ਹੁਣ ਠੀਕ ਹੋ ਰਹੇ ਹਨ। ਅਭਿਨੇਤਾ ਹੁਣ ਪੂਰੀ ਤਰ੍ਹਾਂ ਆਪਣੀ ਸਿਹਤ 'ਤੇ ਧਿਆਨ ਦੇ ਰਹੇ ਹਨ।"
ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਅਨੁਭਵੀ ਅਭਿਨੇਤਾ ਨੂੰ ਆਖਰੀ ਵਾਰ ਸ਼ਾਹਿਦ ਕਪੂਰ ਅਤੇ ਕ੍ਰਿਤੀ ਸੈਨਨ ਦੀ ਫਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਵਿੱਚ ਦੇਖਿਆ ਗਿਆ ਸੀ। ਇਸ ਤੋਂ ਪਹਿਲਾਂ 88 ਸਾਲਾ ਅਦਾਕਾਰ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਸ਼ਬਾਨਾ ਆਜ਼ਮੀ ਨਾਲ ਧਰਮਿੰਦਰ ਦੇ ਕਿਸ ਸੀਨ ਦੀ ਕਾਫੀ ਚਰਚਾ ਹੋਈ ਸੀ।