Entertainment News LIVE: ਸ਼ਾਹਰੁਖ ਖਾਨ ਦਾ ਇਜ਼ਰਾਇਲ-ਗਾਜ਼ਾ ਜੰਗ ਬਾਰੇ 2014 ਦਾ ਟਵੀਟ ਵਾਇਰਲ, ਆਸ਼ਾ ਪਾਰੇਖ ਨੇ ਕੰਗਨਾ 'ਤੇ ਕੱਸੇ ਤੰਜ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 12 Oct 2023 08:58 PM
Entertainment News Live: Parineeti Chopra Haldi Ceremony: ਪਰਿਣੀਤੀ-ਰਾਘਵ ਦੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵਾਇਰਲ, ਸੱਸ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ

Parineeti Chopra Haldi Ceremony: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਜੋੜੇ ਦੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Read More: Parineeti Chopra Haldi Ceremony: ਪਰਿਣੀਤੀ-ਰਾਘਵ ਦੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਵਾਇਰਲ, ਸੱਸ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ

Entertainment News Live Today: Neha Kakkar: ਨੇਹਾ ਕੱਕੜ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਗਾਇਕਾ ਦੀ Smile ਨੇ ਲੁੱਟੀ ਮਹਿਫ਼ਲ

Neha Kakkar Shared Picture: ਬਾਲੀਵੁੱਡ ਦੇ ਨਾਲ-ਨਾਲ ਨੇਹਾ ਕੱਕੜ ਨੇ ਪੰਜਾਬੀ ਸੰਗੀਤ ਜਗਤ ਵਿੱਚ ਵੀ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਇਆ ਹੈ। ਉਨ੍ਹਾਂ ਦੀ ਗਾਇਕੀ ਦਾ ਜਲਵਾ ਵਿਦੇਸ਼ ਵਿੱਚ ਵੀ ਵੇਖਣ ਨੂੰ ਮਿਲਦਾ ਹੈ।

Read More: Neha Kakkar: ਨੇਹਾ ਕੱਕੜ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਗਾਇਕਾ ਦੀ Smile ਨੇ ਲੁੱਟੀ ਮਹਿਫ਼ਲ

Entertainment News Live: Shehnaaz Gill: ਸ਼ਹਿਨਾਜ਼ ਗਿੱਲ ਨੇ ਸਿੱਖ ਲਿਆ ਇੰਗਲਿਸ਼ ਬੋਲਣਾ, ਪਰਫੈਕਟ ਅੰਗਰੇਜ਼ੀ ਬੋਲ ਕੇ ਸਭ ਨੂੰ ਕੀਤਾ ਹੈਰਾਨ, ਦੇਖੋ ਵੀਡੀਓ

Shehnaaz Gill Speaking English VIdeo: ਸ਼ਹਿਨਾਜ਼ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਹਾਲ ਹੀ 'ਚ ਸ਼ਹਿਨਾਜ਼ ਗਿੱਲ ਦੀ ਸਿਹਤ ਕਾਫੀ ਵਿਗੜ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਪੇਟ 'ਚ ਇਨਫੈਕਸ਼ਨ ਹੋਈ ਸੀ, ਪਰ ਹੁਣ ਅਦਾਕਾਰਾ ਬਿਲਕੁਲ ਫਿੱਟ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 

Read More: Shehnaaz Gill: ਸ਼ਹਿਨਾਜ਼ ਗਿੱਲ ਨੇ ਸਿੱਖ ਲਿਆ ਇੰਗਲਿਸ਼ ਬੋਲਣਾ, ਪਰਫੈਕਟ ਅੰਗਰੇਜ਼ੀ ਬੋਲ ਕੇ ਸਭ ਨੂੰ ਕੀਤਾ ਹੈਰਾਨ, ਦੇਖੋ ਵੀਡੀਓ

Entertainment News Live Today: Dharmendra: ਧਰਮਿੰਦਰ ਨੇ 87 ਸਾਲ ਦੀ ਉਮਰ 'ਚ ਦਿਖਾਇਆ ਕਮਾਲ, ਵਰਕਆਊਟ ਕਰਦੇ ਹੋਏ ਖਿੱਚਿਆ ਧਿਆਨ

Dharmendra Workout Video: ਬਾਲੀਵੁੱਡ ਹੀਮੈਨ ਧਰਮਿੰਦਰ 87 ਸਾਲ ਦੀ ਉਮਰ ਵਿੱਚ ਵੀ ਕਮਾਲ ਕਰਦੇ ਹੋਏ ਵਿਖਾਈ ਦੇ ਰਹੇ ਹਨ। ਦਰਅਸਲ, ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਵਰਕਆਊਟ ਕਰਦੇ ਹੋਏ ਵਿਖਾਈ ਦੇ ਰਹੇ ਹਨ। ਹੀਮੈਨ ਵੱਲੋਂ 87 ਸਾਲ ਦੀ ਉਮਰ ਵਿੱਚ ਕੀਤਾ ਜਾ ਰਿਹਾ ਇਹ ਵਰਕਆਊਟ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਤੁਸੀ ਵੀ ਵੇਖੋ ਅਦਾਕਾਰ ਧਰਮਿੰਦਰ ਦਾ ਇਹ ਖਾਸ ਧਮਾਕੇਦਾਰ ਅੰਦਾਜ਼... 

Read More: Dharmendra: ਧਰਮਿੰਦਰ ਨੇ 87 ਸਾਲ ਦੀ ਉਮਰ 'ਚ ਦਿਖਾਇਆ ਕਮਾਲ, ਵਰਕਆਊਟ ਕਰਦੇ ਹੋਏ ਖਿੱਚਿਆ ਧਿਆਨ

Entertainment News Live: Parineeti Chopra Airport: ਵਿਆਹ ਤੋਂ ਕੁਝ ਦਿਨਾਂ ਬਾਅਦ ਮੁੰਬਈ ਪੁੱਜੀ ਪਰਿਣੀਤੀ ਚੋਪੜਾ, ਮਾਂਗ 'ਚ ਸੰਧੂਰ ਤੇ ਹੱਥਾ 'ਚ ਚੂੜਾ ਪਹਿਨੇ ਆਈ ਨਜ਼ਰ

Parineeti Chopra Airport: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਵਿਆਹ ਕੀਤਾ ਹੈ। ਪਰੀ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਹੋਇਆ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ। ਹੁਣ ਹਾਲ ਹੀ 'ਚ ਅਭਿਨੇਤਰੀ ਨੂੰ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿੱਥੇ ਉਹ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਦਿਖਾਈ ਦਿੱਤੀ।

Read More: Parineeti Chopra Airport: ਵਿਆਹ ਤੋਂ ਕੁਝ ਦਿਨਾਂ ਬਾਅਦ ਮੁੰਬਈ ਪੁੱਜੀ ਪਰਿਣੀਤੀ ਚੋਪੜਾ, ਮਾਂਗ 'ਚ ਸੰਧੂਰ ਤੇ ਹੱਥਾ 'ਚ ਚੂੜਾ ਪਹਿਨੇ ਆਈ ਨਜ਼ਰ

Entertainment News Live Today: Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂਅ ਇੱਕ ਹੋਰ ਖਿਤਾਬ, ਸਾਲ 2021 'ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਨੇ ਬਣਾਇਆ ਇਹ ਰਿਕਾਰਡ

Sidhu Moose Wala Album Moosetape On Youtube: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗਾਣਿਆ ਦਾ ਸੰਗੀਤ ਜਗਤ ਵਿੱਚ ਦਬਾਅ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੇ ਗਾਣੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਅੱਜ ਹੀ ਬੜੇ ਉਤਸ਼ਾਹ ਨਾਲ ਸੁਣ ਰਹੇ ਹਨ। ਇਸ ਵਿਚਾਲੇ ਮੂਸੇਵਾਲਾ ਦੀ ਐਲਬਮ ‘ਮੂਸਟੇਪ’ ਨੇ ਇੱਕ ਹੋਰ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਦੱਸ ਦੇਈਏ ਕਿ 15 ਮਈ, 2021 ਨੂੰ ਐਲਬਮ ‘ਮੂਸਟੇਪ’ ਦਾ ਪਹਿਲਾ ਗੀਤ ‘Bitch I'm Back’ ਰਿਲੀਜ਼ ਹੋਇਆ ਸੀ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟੀ। ਐਲਬਮ ਨੇ ਵੱਡੇ-ਵੱਡੇ ਅੰਤਰਰਾਸ਼ਟਰੀ ਪਲੇਟਫਾਰਮਜ਼ ’ਚ ਆਪਣਾ ਨਾਂ ਦਰਜ ਕਰਵਾਇਆ, ਜਿਨ੍ਹਾਂ ’ਚੋਂ ਇਕ ਬਿਲਬੋਰਡ ਵੀ ਹੈ। ਹੁਣ ਯੂਟਿਊਬ ’ਤੇ ਵੀ ਇਸ ਐਲਬਮ ਦਾ ਦਬਾਅ ਬਰਕਰਾਰ ਹੈ।

Read More: Sidhu Moose Wala: ਸਿੱਧੂ ਮੂਸੇਵਾਲਾ ਦੇ ਨਾਂਅ ਇੱਕ ਹੋਰ ਖਿਤਾਬ, ਸਾਲ 2021 'ਚ ਰਿਲੀਜ਼ ਹੋਈ ਐਲਬਮ ‘ਮੂਸਟੇਪ’ ਨੇ ਬਣਾਇਆ ਇਹ ਰਿਕਾਰਡ

Entertainment News Live: Rakhi Sawant: ਰਾਖੀ ਸਾਵੰਤ ਪਤੀ ਨਾਲ ਵਿਵਾਦ ਤੋਂ ਬਾਅਦ ਹੋ ਗਈ ਪਾਗਲ! ਪੱਤਰਕਾਰਾਂ ਨੂੰ ਮਾਰਨ ਲਈ ਦੌੜੀ, ਵੀਡੀਓ ਵਾਇਰਲ

Rakhi Sawant Viral Video: ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਦਰਅਸਲ, ਰਾਖੀ ਦਾ ਆਪਣੇ ਪਤੀ ਆਦਿਲ ਖਾਨ ਦੇ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦੋਵਾਂ ਨੇ ਮੀਡੀਆ ਦੇ ਸਾਹਮਣੇ ਇੱਕ ਦੂਜੇ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਇਸ ਤੋਂ ਬਾਅਦ ਤੋਂ ਹੀ ਕਈ ਖਬਰਾਂ ਆ ਰਹੀਆਂ ਹਨ ਕਿ ਰਾਖੀ ਸਾਵੰਤ ਦੀ ਦਿਮਾਗ਼ੀ ਹਾਲਤ ਕੁੱਝ ਨਹੀਂ ਹੈ।  
Read More: Rakhi Sawant: ਰਾਖੀ ਸਾਵੰਤ ਪਤੀ ਨਾਲ ਵਿਵਾਦ ਤੋਂ ਬਾਅਦ ਹੋ ਗਈ ਪਾਗਲ! ਪੱਤਰਕਾਰਾਂ ਨੂੰ ਮਾਰਨ ਲਈ ਦੌੜੀ, ਵੀਡੀਓ ਵਾਇਰਲ

Entertainment News Live Today: Shehnaaz Gill: ਦੇਸੀ ਸਟਾਈਲ ਨੂੰ ਛੱਡ ਗਲੈਮਰਸ ਬਣੀ ਪੰਜਾਬੀ ਕੁੜੀ ਸ਼ਹਿਨਾਜ਼ ਗਿੱਲ, ਟਰਾਂਸਫਾਰਮੇਸ਼ਨ ਬਾਰੇ ਖੁਲਾਸਾ ਕਰ ਬੋਲੀ-'ਮੈਨੂੰ ਰਿਸਕ ਲੈਣਾ ਪਸੰਦ'

Shehnaaz Gill On Her Look: ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਗਿੱਲ ਅੱਜ ਸ਼ੋਅਬਿਜ਼ ਦੀ ਦੁਨੀਆ ਦੀ ਸਭ ਤੋਂ ਵੱਧ ਮੰਗ ਵਾਲੀ ਅਦਾਕਾਰਾ ਬਣ ਗਈ ਹੈ। ਰਿਐਲਿਟੀ ਸ਼ੋਅ 'ਬਿੱਗ ਬੌਸ 13' ਨਾਲ ਸੁਰਖੀਆਂ ਬਟੋਰਨ ਵਾਲੀ ਸ਼ਹਿਨਾਜ਼ ਨੇ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੇ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲ ਹੀ 'ਚ ਦੀਵਾ ਫਿਲਮ 'ਥੈਂਕ ਯੂ ਫਾਰ ਕਮਿੰਗ' 'ਚ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ। ਕਈ ਵਾਰ ਦੇਸੀ ਅੰਦਾਜ਼ 'ਚ ਨਜ਼ਰ ਆਉਣ ਵਾਲੀ ਸ਼ਹਿਨਾਜ਼ ਇਸ ਫਿਲਮ 'ਚ ਆਪਣੇ ਬੋਲਡ ਅਤੇ ਸੈਕਸੀ ਲੁੱਕ ਨਾਲ ਲੋਕਾਂ ਦੇ ਹੋਸ਼ ਉਡਾ ਰਹੀ ਹੈ। ਹੁਣ ਅਦਾਕਾਰਾ ਨੇ ਆਪਣੇ ਸੈਕਸੀ ਟਰਾਂਸਫਾਰਮੇਸ਼ਨ ਬਾਰੇ ਗੱਲ ਕੀਤੀ ਹੈ।

Read More: Shehnaaz Gill: ਦੇਸੀ ਸਟਾਈਲ ਨੂੰ ਛੱਡ ਗਲੈਮਰਸ ਬਣੀ ਪੰਜਾਬੀ ਕੁੜੀ ਸ਼ਹਿਨਾਜ਼ ਗਿੱਲ, ਟਰਾਂਸਫਾਰਮੇਸ਼ਨ ਬਾਰੇ ਖੁਲਾਸਾ ਕਰ ਬੋਲੀ-'ਮੈਨੂੰ ਰਿਸਕ ਲੈਣਾ ਪਸੰਦ'

Entertainment News Live: ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਤੋਂ ਮੰਗ ਲਿਆ ਆਈਫੋਨ, ਗਾਇਕ ਦਾ ਰਿਐਕਸ਼ਨ ਦੇਖ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ

ਦਿਲਜੀਤ ਉਨ੍ਹਾਂ ਬਹੁਤ ਘੱਟ ਸੈਲੇਬਸ ਵਿੱਚੋਂ ਇੱਕ ਹਨ, ਜੋ ਆਪਣੇ ਫੈਨਜ਼ ਦੇ ਨਾਲ ਦਿਲੋਂ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੇ ਨਾਲ ਸਮੇਂ ਸਮੇਂ 'ਤੇ ਲਾਈਵ ਹੋ ਕੇ ਗੱਲਬਾਤ ਕਰਦੇ ਰਹਿੰਦੇ ਹਨ। ਪਰ ਕਈ ਵਾਰ ਪ੍ਰਸ਼ੰਸਕ ਵੀ ਆਪਣੇ ਮਨਪਸੰਦ ਕਲਾਕਾਰਾਂ ਸਾਹਮਣੇ ਅਜਿਹੀਆਂ ਡਿਮਾਂਡਜ਼ ਰੱਖ ਦਿੰਦੇ ਹਨ ਜੋ ਕਿ ਅਜੀਬ ਤੇ ਹਾਸੋਹੀਣੀਆਂ ਹੁੰਦੀਆਂ ਹਨ। ਅਜਿਹਾ ਹੀ ਕੁੱਝ ਦਿਲਜੀਤ ਦੋਸਾਂਝ ਦੇ ਨਾਲ ਹੋਇਆ, ਜਦੋਂ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਇੱਕ ਪ੍ਰਸ਼ੰਸਕ ਨੇ ਦੋਸਾਂਝਵਾਲਾ ਤੋਂ ਆਈਫੋਨ ਮੰਗ ਲਿਆ। ਅਜਿਹਾ ਦਿਲਜੀਤ ਨਾਲ ਕਈ ਵਾਰ ਹੋ ਚੁੱਕਿਆ ਹੈ, ਜਿਸ ਦੀਆਂ ਵੀਡੀਓਜ਼ ਵੀ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। 


Diljit Dosanjh: ਪ੍ਰਸ਼ੰਸਕ ਨੇ ਦਿਲਜੀਤ ਦੋਸਾਂਝ ਤੋਂ ਮੰਗ ਲਿਆ ਆਈਫੋਨ, ਗਾਇਕ ਦਾ ਰਿਐਕਸ਼ਨ ਦੇਖ ਨਹੀਂ ਰੁਕੇਗਾ ਹਾਸਾ, ਦੇਖੋ ਵੀਡੀਓ

Entertainment News Live Today: ਸਲਮਾਨ ਖਾਨ 'ਬਿੱਗ ਬੌਸ 17' ਦੇ ਇੱਕ ਐਪੀਸੋਡ ਲਈ ਲੈਣਗੇ 6 ਕਰੋੜ, ਪੂਰੇ ਸੀਜ਼ਨ ਦੀ ਫੀਸ ਸੁਣ ਕੇ ਹੋ ਜਾਓਗੇ ਹੈਰਾਨ

Bigg Boss 17 Salman Khan Fees: ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਪੂਰਨ ਰਿਐਲਿਟੀ ਸ਼ੋਅ ਬਿੱਗ ਬੌਸ 17 ਦੇ ਗ੍ਰੈਂਡ ਪ੍ਰੀਮੀਅਰ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਸੁਪਰਸਟਾਰ ਸਲਮਾਨ ਖਾਨ ਦੁਆਰਾ ਹੋਸਟ ਕੀਤਾ ਗਿਆ, ਇਹ ਸ਼ੋਅ 14 ਅਕਤੂਬਰ ਨੂੰ ਕਲਰਜ਼ ਟੀਵੀ 'ਤੇ ਪ੍ਰਸਾਰਿਤ ਹੋਵੇਗਾ ਅਤੇ ਪ੍ਰਸ਼ੰਸਕ ਪੂਰੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਨ ਕਿ ਇਹ ਇਸ ਸਾਲ ਕੀ ਡਰਾਮਾ ਅਤੇ ਮਨੋਰੰਜਨ ਲੈ ਕੇ ਆਵੇਗਾ।    ਪਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹਰ ਕਿਸੇ ਦੇ ਦਿਮਾਗ 'ਚ ਸਵਾਲ ਹੈ ਕਿ ਸਲਮਾਨ ਖਾਨ ਬਿੱਗ ਬੌਸ 17 ਦੀ ਮੇਜ਼ਬਾਨੀ ਲਈ ਕਿੰਨੀ ਫੀਸ ਲੈ ਰਹੇ ਹਨ? ਖੈਰ, ਜਵਾਬ ਤੁਹਾਨੂੰ ਹੈਰਾਨ ਕਰ ਸਕਦਾ ਹੈ! 


Salman Khan: ਸਲਮਾਨ ਖਾਨ 'ਬਿੱਗ ਬੌਸ 17' ਦੇ ਇੱਕ ਐਪੀਸੋਡ ਲਈ ਲੈਣਗੇ 6 ਕਰੋੜ, ਪੂਰੇ ਸੀਜ਼ਨ ਦੀ ਫੀਸ ਸੁਣ ਕੇ ਹੋ ਜਾਓਗੇ ਹੈਰਾਨ

Entertainment News Live: ਜਦੋਂ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਅਮਿਤਾਭ ਬੱਚਨ 'ਤੇ ਚਲਾ ਦਿੱਤੀ ਸੀ ਅਸਲੀ ਗੋਲੀ, ਮਰਦੇ-ਮਰਦੇ ਬਚੇ ਸੀ ਬਿੱਗ ਬੀ

Dharmendra Amitabh Bachchan Kissa: ਅਮਿਤਾਭ ਬੱਚਨ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਬੀਤੇ ਦਿਨ ਯਾਨਿ 11 ਅਕਤੂਬਰ ਨੂੰ ਬਿੱਗ ਬੀ ਨੇ ਆਪਣਾ 81 ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਸਦੀ ਦੇ ਮਹਾਨਾਇਕ ਅੱਜ ਕੱਲ੍ਹ ਆਪਣੇ ਰਿਐਲਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' ਕਰਕੇ ਵੀ ਚਰਚਾ ਵਿੱਚ ਹਨ। ਇਸ ਸ਼ੋਅ 'ਚ ਆਏ ਦਿਨ ਦਿਲਚਸਪ ਕੰਟੈਸਟੈਂਟ ਆਉਂਦੇ ਰਹਿੰਦੇ ਹਨ।  


Amitabh Bachchan: ਜਦੋਂ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਅਮਿਤਾਭ ਬੱਚਨ 'ਤੇ ਚਲਾ ਦਿੱਤੀ ਸੀ ਅਸਲੀ ਗੋਲੀ, ਮਰਦੇ-ਮਰਦੇ ਬਚੇ ਸੀ ਬਿੱਗ ਬੀ

Entertainment News Live Today: ਭਵਿੱਖ 'ਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਇਹ ਕਾਰਟੂਨ, ਹੁਣ ਤੱਕ 31 ਭਵਿੱਖਬਾਣੀਆਂ ਹੋ ਚੁੱਕੀਆਂ ਸੱਚ, ਵੀਡੀਓ ਕਰੇਗਾ ਹੈਰਾਨ

The Simpsons Predctions: ਅੱਜ ਅਸੀਂ ਤੁਹਾਨੂੰ ਅਜਿਹੇ ਕਾਰਟੂਨ ਸ਼ੋਅ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਭਵਿੱਖ 'ਚ ਹੋਣ ਵਾਲੀਆਂ ਘਟਨਾਵਾਂ ਦੀ ਪਹਿਲਾਂ ਤੋਂ ਹੀ ਭਵਿੱਖਬਾਣੀ ਕੀਤੀ ਜਾਂਦੀ ਹੈ। ਕਾਰਟੂਨ ਐਨੀਮੇਸ਼ਨ ਸੀਰੀਜ਼ ਅਤੇ ਸਾਇੰਸ ਫਿਕਸ਼ਨ ਫਿਲਮਾਂ ਹਮੇਸ਼ਾ ਭਵਿੱਖ ਦੀ ਝਲਕ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਪਰ ਉਦੋਂ ਕੀ ਹੁੰਦਾ ਹੈ ਜਦੋਂ ਕਾਰਟੂਨ ਸ਼ੋਅ ਦੀ ਕੋਈ ਘਟਨਾ ਅਸਲ ਜ਼ਿੰਦਗੀ ਵਿੱਚ ਵਾਪਰਦੀ ਹੈ ਅਤੇ ਉਹ ਵੀ ਅਜਿਹੇ ਸਟੀਕ ਢੰਗ ਨਾਲ ਕਿ ਇਸਨੂੰ ਮਹਿਜ਼ ਇਤਫ਼ਾਕ ਕਹਿਣਾ ਲਗਭਗ ਅਸੰਭਵ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਰਹੱਸਮਈ ਕਾਰਟੂਨ ਸ਼ੋਅ ਬਾਰੇ। ਇਸ ਕਾਰਟੂਨ ਸ਼ੋਅ ਦਾ ਨਾਮ "ਦਿ ਸਿੰਪਸਨ" (The Simpsons) ਹੈ।    


ਭਵਿੱਖ 'ਚ ਹੋਣ ਵਾਲੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਦੱਸ ਦਿੰਦਾ ਹੈ ਇਹ ਕਾਰਟੂਨ, ਹੁਣ ਤੱਕ 31 ਭਵਿੱਖਬਾਣੀਆਂ ਹੋ ਚੁੱਕੀਆਂ ਸੱਚ, ਵੀਡੀਓ ਕਰੇਗਾ ਹੈਰਾਨ

Entertainment News Live: ਸਾਇਰਾ ਬਾਨੋ-ਦਿਲੀਪ ਕੁਮਾਰ ਦੇ ਵਿਆਹ ਦੀ 57ਵੀਂ ਵਰ੍ਹੇਗੰਢ, ਅਦਾਕਾਰਾ ਬੋਲੀ- ਬਿਲਕੁਲ ਫਿਲਮੀ ਹੈ ਸਾਡੀ ਲਵ ਸਟੋਰੀ

Saira Banu Dilip Kumar Wedding Anniversary: ​​ਦਿੱਗਜ ਬਾਲੀਵੁੱਡ ਅਦਾਕਾਰਾ ਸਾਇਰਾ ਬਾਨੋ ਨੇ ਟ੍ਰੈਜੇਡੀ ਕਿੰਗ ਦਿਲੀਪ ਕੁਮਾਰ ਨਾਲ ਵਿਆਹ ਕੀਤਾ ਸੀ। 11 ਅਕਤੂਬਰ ਨੂੰ ਦੋਹਾਂ ਦੇ ਵਿਆਹ ਨੂੰ 57 ਸਾਲ ਹੋ ਗਏ ਹਨ। ਹਾਲਾਂਕਿ ਦਿਲੀਪ ਕੁਮਾਰ ਹੁਣ ਇਸ ਦੁਨੀਆ 'ਚ ਨਹੀਂ ਹਨ। ਪਰ ਅਦਾਕਾਰਾ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਸੁਨਹਿਰੀ ਯਾਦਾਂ ਸਾਂਝੀਆਂ ਕਰਦੀ ਰਹਿੰਦੀ ਹੈ। ਵਿਆਹ ਦੀ ਵਰ੍ਹੇਗੰਢ 'ਤੇ, ਉਸਨੇ ਸੋਸ਼ਲ ਮੀਡੀਆ 'ਤੇ ਆਪਣੀ ਸਿੰਡਰੇਲਾ ਲਵ ਸਟੋਰੀ ਦੀ ਇੱਕ ਝਲਕ ਸਾਂਝੀ ਕੀਤੀ ਅਤੇ ਇਸਦੇ ਨਾਲ ਇੱਕ ਖਾਸ ਨੋਟ ਵੀ ਲਿਖਿਆ।   


Dilip Kumar: ਸਾਇਰਾ ਬਾਨੋ-ਦਿਲੀਪ ਕੁਮਾਰ ਦੇ ਵਿਆਹ ਦੀ 57ਵੀਂ ਵਰ੍ਹੇਗੰਢ, ਅਦਾਕਾਰਾ ਬੋਲੀ- ਬਿਲਕੁਲ ਫਿਲਮੀ ਹੈ ਸਾਡੀ ਲਵ ਸਟੋਰੀ

Entertainment News Live Today: ਵਿਵੇਕ ਅਗਨੀਹੋਤਰੀ ਤੋਂ ਬਾਅਦ ਆਸ਼ਾ ਪਾਰੇਖ ਨੇ ਕੰਗਨਾ ਰਣੌਤ 'ਤੇ ਲਾਇਆ ਨਿਸ਼ਾਨਾ, ਕਿਹਾ- 'ਮੈਨੂੰ ਨਹੀਂ ਸਮਝ ਆਉਂਦਾ ਉਹ...'

Asha Parekh Slams Kangana Ranaut: ਹਾਲ ਹੀ ਵਿੱਚ ਇੱਕ ਗੱਲਬਾਤ ਦੌਰਾਨ ਆਸ਼ਾ ਪਾਰੇਖ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇੱਕ ਇੰਟਰਵਿਊ ਵਿੱਚ ਜਦੋਂ ਅਭਿਨੇਤਰੀ ਨੂੰ ਕੰਗਨਾ ਰਣੌਤ ਦੇ ਦਾਅਵਿਆਂ ਬਾਰੇ ਵੀ ਪੁੱਛਿਆ ਗਿਆ ਸੀ ਕਿ ਬਾਲੀਵੁੱਡ ਵਿੱਚ ਦੋਸਤੀ ਦੀ ਅਸਲ ਘਾਟ ਹੈ। ਇਸ ਲਈ ਆਸ਼ਾ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਅਜੇ ਵੀ ਵਹੀਦਾ ਰਹਿਮਾਨ ਅਤੇ ਹੈਲਨ ਨਾਲ ਮਜ਼ਬੂਤ ​​ਦੋਸਤੀ ਬਣਾ ਕੇ ਰੱਖੀ ਹੋਈ ਹੈ।  


Asha Parekh: ਵਿਵੇਕ ਅਗਨੀਹੋਤਰੀ ਤੋਂ ਬਾਅਦ ਆਸ਼ਾ ਪਾਰੇਖ ਨੇ ਕੰਗਨਾ ਰਣੌਤ 'ਤੇ ਲਾਇਆ ਨਿਸ਼ਾਨਾ, ਕਿਹਾ- 'ਮੈਨੂੰ ਨਹੀਂ ਸਮਝ ਆਉਂਦਾ ਉਹ...'

Entertainment News Live: ਸ਼ਾਹਰੁਖ ਖਾਨ ਦਾ 2014 ਦਾ ਟਵੀਟ ਹੋਇਆ ਵਾਇਰਲ, ਇਜ਼ਰਾਇਲ-ਗਾਜ਼ਾ ਜੰਗ ਨਾਲ ਹੈ ਖਾਸ ਕਨੈਕਸ਼ਨ?

Shah Rukh Khan Viral Tweet: ਸ਼ਨੀਵਾਰ, 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ 'ਚ ਘੱਟੋ-ਘੱਟ 300 ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਗਾਜ਼ਾ ਪੱਟੀ ਦੇ 230 ਤੋਂ ਵੱਧ ਲੋਕ ਮਾਰੇ ਗਏ ਸਨ। ਨਿਊਜ਼ ਏਜੰਸੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਸੰਗਠਨ ਲਗਾਤਾਰ ਹਿੰਸਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਇਸ ਸਭ ਦੇ ਵਿਚਕਾਰ, ਅਭਿਨੇਤਾ ਸ਼ਾਹਰੁਖ ਖਾਨ ਦੀ ਇੱਕ ਪੁਰਾਣੀ ਪੋਸਟ (ਟਵੀਟ) ਵਾਇਰਲ ਹੋ ਰਹੀ ਹੈ। ਇਹ ਪੋਸਟ ਇਜ਼ਰਾਈਲ-ਫਲਸਤੀਨ ਨਾਲ ਸਬੰਧਤ ਹੈ। 


Shah Rukh Khan: ਸ਼ਾਹਰੁਖ ਖਾਨ ਦਾ 2014 ਦਾ ਟਵੀਟ ਹੋਇਆ ਵਾਇਰਲ, ਇਜ਼ਰਾਇਲ-ਗਾਜ਼ਾ ਜੰਗ ਨਾਲ ਹੈ ਖਾਸ ਕਨੈਕਸ਼ਨ?

ਪਿਛੋਕੜ

Entertainment News Today Latest Updates 12 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਸ਼ਾਹਰੁਖ ਖਾਨ ਦਾ 2014 ਦਾ ਟਵੀਟ ਹੋਇਆ ਵਾਇਰਲ, ਇਜ਼ਰਾਇਲ-ਗਾਜ਼ਾ ਜੰਗ ਨਾਲ ਹੈ ਖਾਸ ਕਨੈਕਸ਼ਨ?


Shah Rukh Khan Viral Tweet: ਸ਼ਨੀਵਾਰ, 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ 'ਚ ਘੱਟੋ-ਘੱਟ 300 ਇਜ਼ਰਾਈਲੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਦੀ ਜਵਾਬੀ ਕਾਰਵਾਈ ਵਿੱਚ ਗਾਜ਼ਾ ਪੱਟੀ ਦੇ 230 ਤੋਂ ਵੱਧ ਲੋਕ ਮਾਰੇ ਗਏ ਸਨ। ਨਿਊਜ਼ ਏਜੰਸੀਆਂ ਅਤੇ ਅੰਤਰਰਾਸ਼ਟਰੀ ਮੀਡੀਆ ਸੰਗਠਨ ਲਗਾਤਾਰ ਹਿੰਸਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਇਸ ਸਭ ਦੇ ਵਿਚਕਾਰ, ਅਭਿਨੇਤਾ ਸ਼ਾਹਰੁਖ ਖਾਨ ਦੀ ਇੱਕ ਪੁਰਾਣੀ ਪੋਸਟ (ਟਵੀਟ) ਵਾਇਰਲ ਹੋ ਰਹੀ ਹੈ। ਇਹ ਪੋਸਟ ਇਜ਼ਰਾਈਲ-ਫਲਸਤੀਨ ਨਾਲ ਸਬੰਧਤ ਹੈ।


ਸ਼ਾਹਰੁਖ ਖਾਨ ਦੀ ਵਾਇਰਲ ਪੋਸਟ 13 ਜੁਲਾਈ 2014 ਦੀ ਹੈ। 2014 ਵਿੱਚ ਹਮਾਸ ਨੇ ਪਹਿਲਾਂ ਤਿੰਨ ਇਜ਼ਰਾਈਲੀ ਲੜਕਿਆਂ ਨੂੰ ਅਗਵਾ ਕੀਤਾ ਅਤੇ ਫਿਰ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਜ਼ਰਾਈਲ ਨੇ ਇਸ ਦੇ ਖਿਲਾਫ 'ਆਪ੍ਰੇਸ਼ਨ ਪ੍ਰੋਟੈਕਟਿਵ ਏਜ' ਸ਼ੁਰੂ ਕੀਤਾ ਸੀ। ਗਾਜ਼ਾ ਵਿੱਚ ਇਜ਼ਰਾਈਲ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਅਤੇ ਸਖ਼ਤ ਫੌਜੀ ਆਪ੍ਰੇਸ਼ਨ ਸੀ। ਇਜ਼ਰਾਈਲੀ ਬਲਾਂ ਦੀ ਇਸ 50 ਦਿਨਾਂ ਦੀ ਕਾਰਵਾਈ ਵਿੱਚ 2,000 ਤੋਂ ਵੱਧ ਫਲਸਤੀਨੀ ਮਾਰੇ ਗਏ ਸਨ ਅਤੇ 7,000 ਤੋਂ ਵੱਧ ਘਰ ਤਬਾਹ ਹੋ ਗਏ ਸਨ। ਉਦੋਂ ਸ਼ਾਹਰੁਖ ਨੇ ਟਵੀਟ ਕੀਤਾ ਸੀ,


"ਛੋਟੇ ਬੱਚਿਆਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਕਾਤਲਾਂ ਬਣਾਉਣ ਨਾਲ ਕੋਈ ਲਾਭ ਨਹੀਂ ਹੋਵੇਗਾ। ਇਸ ਨਾਲ ਪੀੜਤਾਂ ਜਾਂ ਪੀੜਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੋਵੇਗਾ। ਫਲਸਤੀਨ ਵਿੱਚ ਅਮਨ ਸ਼ਾਂਤੀ ਲਈ ਪ੍ਰਾਰਥਨਾ ਕਰ ਰਿਹਾ ਹਾਂ।"




ਇਜ਼ਰਾਈਲ-ਫਲਸਤੀਨ ਦੀ ਜੰਗ
ਫਲਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਇਸ ਹਮਲੇ ਨੂੰ ਪਿਛਲੇ ਦਹਾਕਿਆਂ 'ਚ ਅੱਤਵਾਦੀਆਂ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਗਾਜ਼ਾ ਪੱਟੀ 'ਤੇ ਇਜ਼ਰਾਈਲ ਦੇ ਜਵਾਬੀ ਹਮਲਿਆਂ 'ਚ ਕਰੀਬ 230 ਲੋਕਾਂ ਦੇ ਮਾਰੇ ਜਾਣ ਅਤੇ ਕਰੀਬ 1700 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਤਰ੍ਹਾਂ ਹੁਣ ਤੱਕ 530 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ।


ਹਮਾਸ ਨੇ ਪਹਿਲੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਸ ਦਾ ਕਹਿਣਾ ਹੈ ਕਿ ਉਹ ਅਲ-ਅਕਸਾ ਮਸਜਿਦ ਦੀ ਇੱਜ਼ਤ ਦੀ ਰਾਖੀ ਲਈ ਲੜ ਰਿਹਾ ਹੈ। ਹਮਾਸ ਨੇ ਕਿਹਾ ਕਿ ਇਹ 'ਆਪਣੇ ਲੋਕਾਂ ਦੇ ਜ਼ੁਲਮ ਦਾ ਬਦਲਾ' ਹੈ। ਇਹ ਪੱਛਮੀ ਕਿਨਾਰੇ (ਵੈਸਟ ਬੈਂਕ) 'ਤੇ 'ਕਬਜ਼ੇ' ਦਾ ਬਦਲਾ ਹੈ। ਦਰਅਸਲ, ਅੱਜ ਦੀ ਇਜ਼ਰਾਈਲੀ ਜ਼ਮੀਨ ਗਾਜ਼ਾ ਪੱਟੀ ਅਤੇ ਪੱਛਮੀ ਬੈਂਕ ਦੇ ਵਿਚਕਾਰ ਹੈ। ਦੋਵਾਂ 'ਤੇ ਫਲਸਤੀਨੀ ਅਥਾਰਟੀ ਦਾ ਰਾਜ ਹੈ। ਪੱਟੀ 'ਤੇ ਹਮਾਸ ਦਾ ਕੰਟਰੋਲ ਹੈ। ਹਮਾਸ 2006 ਵਿਚ ਹੋਈਆਂ ਚੋਣਾਂ ਵਿਚ ਸੱਤਾ ਵਿਚ ਆਈ ਸੀ ਅਤੇ ਉਦੋਂ ਤੋਂ ਹੀ ਸੱਤਾ ਵਿਚ ਹੈ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.