(Source: ECI/ABP News/ABP Majha)
Asha Parekh: ਵਿਵੇਕ ਅਗਨੀਹੋਤਰੀ ਤੋਂ ਬਾਅਦ ਆਸ਼ਾ ਪਾਰੇਖ ਨੇ ਕੰਗਨਾ ਰਣੌਤ 'ਤੇ ਲਾਇਆ ਨਿਸ਼ਾਨਾ, ਕਿਹਾ- 'ਮੈਨੂੰ ਨਹੀਂ ਸਮਝ ਆਉਂਦਾ ਉਹ...'
Actress Kangana Ranaut: ਆਸ਼ਾ ਪਾਰੇਖ ਨੂੰ ਬਾਲੀਵੁੱਡ ਵਿੱਚ ਦੋਸਤੀ ਬਾਰੇ ਕੰਗਨਾ ਰਣੌਤ ਦੇ ਬਿਆਨ 'ਤੇ ਆਪਣੀ ਰਾਏ ਸਾਂਝੀ ਕਰਨ ਲਈ ਕਿਹਾ ਗਿਆ ਸੀ। ਅਭਿਨੇਤਰੀ ਆਸ਼ਾ ਪਾਰੇਖ ਹੈਰਾਨ ਹੈ ਕਿ ਕੰਗਨਾ ਦੋਸਤ ਕਿਉਂ ਨਹੀਂ ਬਣਾਉਂਦੀ।
Asha Parekh Slams Kangana Ranaut: ਹਾਲ ਹੀ ਵਿੱਚ ਇੱਕ ਗੱਲਬਾਤ ਦੌਰਾਨ ਆਸ਼ਾ ਪਾਰੇਖ ਨੇ ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇੱਕ ਇੰਟਰਵਿਊ ਵਿੱਚ ਜਦੋਂ ਅਭਿਨੇਤਰੀ ਨੂੰ ਕੰਗਨਾ ਰਣੌਤ ਦੇ ਦਾਅਵਿਆਂ ਬਾਰੇ ਵੀ ਪੁੱਛਿਆ ਗਿਆ ਸੀ ਕਿ ਬਾਲੀਵੁੱਡ ਵਿੱਚ ਦੋਸਤੀ ਦੀ ਅਸਲ ਘਾਟ ਹੈ। ਇਸ ਲਈ ਆਸ਼ਾ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਅਜੇ ਵੀ ਵਹੀਦਾ ਰਹਿਮਾਨ ਅਤੇ ਹੈਲਨ ਨਾਲ ਮਜ਼ਬੂਤ ਦੋਸਤੀ ਬਣਾ ਕੇ ਰੱਖੀ ਹੋਈ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦਾ 2014 ਦਾ ਟਵੀਟ ਹੋਇਆ ਵਾਇਰਲ, ਇਜ਼ਰਾਇਲ-ਗਾਜ਼ਾ ਜੰਗ ਨਾਲ ਹੈ ਖਾਸ ਕਨੈਕਸ਼ਨ?
ਕੰਗਨਾ ਨੇ ਕਿਹਾ ਸੀ 'ਬਾਲੀਵੁੱਡ 'ਚ ਤੁਹਾਡਾ ਕੋਈ ਦੋਸਤ ਨਹੀਂ'
ਕੰਗਨਾ ਰਣੌਤ ਦੇ ਇਸ ਦਾਅਵੇ ਤੋਂ ਬਾਅਧ ਬਾਲੀਵੁੱਡ 'ਚ ਸੱਚੀ ਦੋਸਤੀ ਮੌਜੂਦ ਨਹੀਂ। ਆਸ਼ਾ ਪਾਰੇਖ ਤੋਂ ਬਾਲੀਵੁੱਡਕ 'ਚ ਨਕਲੀ ਦੋਸਤੀ ਬਾਰੇ ਕੰਗਨਾ ਦੇ ਦਾਅਵੇ 'ਤੇ ਆਪਣੀ ਰਾਏ ਸ਼ੇਅਰ ਕਰਨ ਲਈ ਕਿਹਾ ਗਿਆ। ਇਸ ਦੇ ਜਵਾਬ 'ਚ ਆਸ਼ਾ ਨੇ ਕਿਹਾ, 'ਕੀ ਤੁਸੀਂ ਦੇਖਿਆ ਹੈ ਕਿ ਮੈਂ, ਵਹੀਦਾ ਜੀ ਤੇ ਹੈਲੇਨ ਜੀ ਕਿੰਨੇ ਕਰੀਬ ਹਾਂ? ਸਾਡੇ ਦਰਮਿਆਨ ਡੂੰਘੀ ਦੋਸਤੀ ਹੈ।'
View this post on Instagram
ਜਾਣੋ ਕੰਗਨਾ ਦੇ ਬਿਆਨ 'ਤੇ ਆਸ਼ਾ ਪਾਰੇਖ ਨੇ ਕੀ ਕਿਹਾ
ਆਸ਼ਾ ਨੇ ਅੱਗੇ ਕਿਹਾ, 'ਇਹ ਕੰਗਨਾ ਦੀ ਪਸੰਦ ਹੈ ਕਿ ਉਹ ਕਿਸੇ ਨਾਲ ਦੋਸਤੀ ਕਰਨਾ ਚਾਹੁੰਦੀ ਹੈ ਜਾਂ ਨਹੀਂ। ਇਹ ਪੁੱਛੇ ਜਾਣ 'ਤੇ ਕਿ ਕੀ ਬਾਲੀਵੁੱਡ 'ਚ ਦੋਸਤੀ ਹੈ, ਅਭਿਨੇਤਰੀ ਨੇ ਕਿਹਾ, 'ਹੁਣ ਕੰਗਨਾ ਜੀ ਤੋਂ ਪੁੱਛੋ ਕਿ ਕੀ ਇਹ ਮੌਜੂਦ ਨਹੀਂ ਹੈ। ਤੁਸੀਂ ਇਹ ਕਿਉਂ ਨਹੀਂ ਪੁੱਛਿਆ? ਇਹ ਹਰ ਕਿਸੇ ਦੀ ਨਿੱਜੀ ਪਸੰਦ ਹੈ ਕਿ ਉਹ ਕਿਸੇ ਨਾਲ ਦੋਸਤੀ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਇੱਕ ਇੰਟਰਵਿਊ ਵਿੱਚ ਕੰਗਨਾ ਨੂੰ ਬਾਲੀਵੁੱਡ ਦੇ ਤਿੰਨ ਲੋਕਾਂ ਦਾ ਨਾਮ ਪੁੱਛਿਆ ਗਿਆ ਸੀ, ਜਿਨ੍ਹਾਂ ਨੂੰ ਉਹ ਆਪਣੇ ਘਰ ਐਤਵਾਰ ਦੇ ਨਾਸ਼ਤੇ ਲਈ ਬੁਲਾਉਣਾ ਚਾਹੇਗੀ। ਜਿਸ 'ਤੇ ਅਦਾਕਾਰਾ ਨੇ ਕਿਹਾ ਸੀ ਕਿ ਬਾਲੀਵੁੱਡ ਦੇ ਲੋਕਾਂ 'ਚ ਉਸ ਦੇ ਦੋਸਤ ਬਣਨ ਦਾ ਗੁਣ ਨਹੀਂ ਹੈ।
View this post on Instagram
'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਵਿਵੇਕ ਅਗਨੀਹੋਤਰੀ 'ਤੇ ਕੱਸੇ ਤਿੱਖੇ ਤੰਜ
ਅਦਾਕਾਰਾ ਨੇ ਫਿਲਮ 'ਦਿ ਕਸ਼ਮੀਰ ਫਾਈਲਜ਼' ਬਾਰੇ ਵੀ ਆਪਣੀ ਰਾਏ ਜ਼ਾਹਰ ਕੀਤੀ। ਉਨ੍ਹਾਂ ਅਗਨੀਹੋਤਰੀ 'ਤੇ ਤੰਜ ਕਸਦਿਆਂ ਕਿਹਾ ਕਿ ਇਸ ਫਿਲਮ ਨੇ 400 ਕਰੋੜ ਰੁਪਏ ਕਮਾਏ ਪਰ ਕਸ਼ਮੀਰੀ ਪੰਡਤਾਂ ਨੂੰ ਕਿੰਨਾ ਪੈਸਾ ਦਿੱਤਾ ਗਿਆ? ਆਸ਼ਾ ਪਾਰੇਖ ਨੇ ਕਿਹਾ ਕਿ ਉਹ ਪੁੱਛਣਾ ਚਾਹੁੰਦੀ ਹੈ ਕਿ 'ਪ੍ਰੋਡਿਊਸਰ ਨੇ 400 ਕਰੋੜ ਰੁਪਏ ਕਮਾਏ ਪਰ ਹਿੰਦੂ ਕਸ਼ਮੀਰੀ ਨੂੰ ਕਿੰਨੇ ਪੈਸੇ ਦਿੱਤੇ।