Entertainment News LIVE: ਮਨਕੀਰਤ ਔਲਖ ਦਾ ਹਰਿਆਣਵੀ ਗਾਇਕਾ ਨਾਲ ਵੀਡੀਓ ਵਾਇਰਲ, 'ਖਤਰੋਂ ਕੇ ਖਿਲਾੜੀ 13' ਨੂੰ ਮਿਿਲਿਆ ਵਿਨਰ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਹਰ ਪਾਸੇ ਛਾਏ ਹੋਏ ਹਨ। ਅਦਾਕਾਰ ਦੀ ਫਿਲਮ 'ਗਦਰ 2' ਨੇ ਬਾਕਸ ਆਫਿਸ 'ਤੇ 500 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਰਾਜਵੀਰ ਦਿਓਲ ਦੀ ਡੈਬਿਊ ਫਿਲਮ ਡੋਨੋ ਵੀ ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਦੌਰਾਨ ਸੰਨੀ ਦਿਓਲ ਆਪਣੇ ਬੇਟੇ ਨਾਲ ਇੱਕ ਟਾਕ ਸ਼ੋਅ ਦਾ ਹਿੱਸਾ ਬਣੇ ਹਨ, ਜਿੱਥੇ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਅਲਕੋਹਲ ਦਾ ਟੈਸਟ ਕਰਨ ਦੀ ਕਹਾਣੀ ਸਾਂਝੀ ਕੀਤੀ ਹੈ।
Read More: Sunny Deol:ਸੰਨੀ ਦਿਓਲ ਨੇ ਸੋਸਾਇਟੀ 'ਚ ਫਿਟ ਹੋਣ ਲਈ ਪੀਤੀ ਸ਼ਰਾਬ, ਬੋਲੇ- ਸਵਾਦ 'ਚ ਇੰਨੀ ਕੌੜੀ, ਉੱਪਰੋਂ ਸਮੈਲ ਵੀ ਇੰਨੀ ਮਾੜੀ...
Sidhu Moose Wala New Instagram Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਗਾਣਿਆ ਨੇ ਕਲਾਕਾਰ ਨੂੰ ਪ੍ਰਸ਼ੰਸਕਾਂ ਵਿਚਾਲੇ ਜ਼ਿੰਦਾ ਰੱਖਿਆ ਹੋਇਆ ਹੈ। ਮੂਸੇਵਾਲਾ ਦੀ ਕੋਈ-ਨਾ-ਕੋਈ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਮਰਹੂਮ ਗਾਇਕ ਆਪਣੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦਾ ਗੱਡੀ ਵਿੱਚ ਵਿਖਾਈ ਦੇ ਰਿਹਾ ਹੈ। ਇਸ ਖੂਬਸੂਰਤ ਯਾਦ ਨੂੰ ਮੂਸੇਵਾਲਾ ਵੱਲੋਂ ਖੁਦ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ।
Read More: Sidhu Moose Wala: ਸਿੱਧੂ ਮੂਸੇਵਾਲਾ ਦਾ ਵੀਡੀਓ ਵਾਇਰਲ, ਗੱਡੀ 'ਚ ਮਾਤਾ-ਪਿਤਾ ਨਾਲ ਸੁਨਿਹਰੀ ਪਲਾਂ ਨੂੰ ਵੇਖ ਫੈਨਜ਼ ਹੋਏ ਭਾਵੁਕ
Arijit Singh Virat Kohli India vs Pakistan: ਭਾਰਤ ਨੇ ਪਾਕਿਸਤਾਨ ਨੂੰ ਅਹਿਮਦਾਬਾਦ ਵਿੱਚ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਤੋਂ ਪਹਿਲਾਂ ਪ੍ਰੀ-ਸ਼ੋਅ ਕਰਵਾਇਆ ਗਿਆ। ਇਸ ਵਿੱਚ ਦਿੱਗਜ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਸੁਖਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਨੂੰ ਸੱਦਾ ਦਿੱਤਾ ਸੀ। ਅਰਿਜੀਤ ਨੇ ਪ੍ਰਦਰਸ਼ਨ ਦੌਰਾਨ ਵਿਰਾਟ ਕੋਹਲੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਗਿਆ ਹੈ। ਇਸ 'ਤੇ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
Read More: Watch: ਸਟੇਡੀਅਮ 'ਚ ਗੀਤ ਗਾਉਂਦੇ ਹੋਏ ਅਰਿਜੀਤ ਬੋਲੇ- 'I love you Virat', ਗਾਇਕ ਨੇ ਕ੍ਰਿਕਟਰ ਲਈ ਜ਼ਾਹਿਰ ਕੀਤਾ ਪਿਆਰ
Sukesh Chandra Letter To Jacqueline Fernandez: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦਾ ਨਾਂ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਨਾਲ ਜੁੜ ਗਿਆ ਹੈ। ਹਾਲਾਂਕਿ ਅਦਾਕਾਰਾ ਨੇ ਸੁਕੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਤੋਂ ਇਨਕਾਰ ਕੀਤਾ ਹੈ। ਇਹ ਹੋਰ ਗੱਲ ਹੈ ਕਿ ਜੈਕਲੀਨ ਅਤੇ ਸੁਕੇਸ਼ ਦੀਆਂ ਇਕੱਠੀਆਂ ਕਈ ਤਸਵੀਰਾਂ ਵਾਇਰਲ ਹੋ ਚੁੱਕੀਆਂ ਹਨ ਅਤੇ ਕਦੇ-ਕਦਾਈਂ ਸੁਕੇਸ਼ ਜੇਲ੍ਹ ਤੋਂ ਉਨ੍ਹਾਂ ਨੂੰ ਪ੍ਰੇਮ ਪੱਤਰ ਭੇਜਦਾ ਰਹਿੰਦਾ ਹੈ। ਇਨ੍ਹਾਂ ਚਿੱਠੀਆਂ 'ਚ ਸੁਕੇਸ਼ ਜੈਕਲੀਨ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।
Read More: Jacqueline Fernandez: ਜੈਕਲੀਨ ਫਰਨਾਂਡੀਜ਼ ਲਈ 9 ਦਿਨਾਂ ਦਾ ਵਰਤ ਰੱਖੇਗਾ ਮਹਾਠੱਗ ਸੁਕੇਸ਼, ਬੋਲਿਆ- ਪਾਗਲਾਂ ਵਾਂਗ ਪਿਆਰ ਕਰਦਾ...
Ranjit Bawa Announces His New Album: ਪੰਜਾਬੀ ਸਿੰਗਰ ਰਣਜੀਤ ਬਾਵਾ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੂੰ ਆਪਣੀ ਸਾਫ ਸੁਥਰੀ ਤੇ ਅਰਥ ਭਰਪੂਰ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਰਣਜੀਤ ਬਾਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਬਾਵਾ ਦਾ ਹਾਲ ਹੀ 'ਚ ਗਾਣਾ 'ਗਾਨੀ' ਰਿਲੀਜ਼ ਹੋਇਆ ਸੀ, ਜਿਸ ਵਿੱਚ ਉਹ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੇ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਸੀ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ ਸੀ।
Read More: Ranjit Bawa: ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਆਪਣੀ ਐਲਬਮ 'ਮਿੱਟੀ ਦਾ ਬਾਵਾ 2' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਕਰੋ ਚੈੱਕ
Urvashi Rautela Lost 24 carat iphone In Narendra Modi Stadium: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਭਾਰਤ ਅਤੇ ਪਾਕਿਸਤਾਨ ਦਾ ਮੈਚ ਵੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪੁੱਜੀ ਸੀ। ਇਸ ਦੌਰਾਨ ਉਸ ਨੇ ਭਾਰਤ-ਪਾਕਿ ਮੈਚ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ। ਹਾਲਾਂਕਿ ਇਸ ਦੌਰਾਨ ਅਦਾਕਾਰਾ ਦਾ ਵੱਡਾ ਨੁਕਸਾਨ ਹੋ ਗਿਆ।
Read More: Urvashi Rautela: ਉਰਵਸ਼ੀ ਰੌਤੇਲਾ ਨੂੰ ਭਾਰਤ-ਪਾਕਿ ਮੈਚ ਦੇਖਣਾ ਪਿਆ ਮਹਿੰਗਾ, ਨਰਿੰਦਰ ਮੋਦੀ ਸਟੇਡੀਅਮ 'ਚ ਗੁਆਚਿਆ 24 ਕੈਰਟ ਵਾਲਾ IPhone
Diljit Dosanjh Melbourne concert: ਪੰਜਾਬੀ ਸਿਨੇਮਾ ਜਗਤ ਦੀ ਸ਼ਾਨ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ। ਖਾਸ ਗੱਲ ਇਹ ਹੈ ਕਿ ਗਾਇਕੀ ਤੋਂ ਬਾਅਦ ਦੋਸਾਂਝਾਵਾਲੇ ਨੇ ਆਪਣੀ ਅਦਾਕਾਰੀ ਅਤੇ ਸਟਾਈਲਿਸ਼ ਅੰਦਾਜ਼ ਦਾ ਵੀ ਲੋਹਾ ਮਨਵਾਇਆ ਹੈ। ਫਿਲਹਾਲ ਕਲਾਕਾਰ ਆਪਣੇ ਮੈਲਬੋਰਨ ਸ਼ੋਅ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ।
Read More: Diljit Dosanjh: ਦਿਲਜੀਤ ਦੋਸਾਂਝ ਨੇ Melbourne ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਦੇ ਨਾਂਅ ਤੇ ਗਾਇਆ ਗੀਤ, ਖੁਸ਼ੀ ਨਾਲ ਝੂੰਮ ਉੱਠੇ ਫੈਨਜ਼
Bigg Boss 17: 'ਬਿੱਗ ਬੌਸ 17' ਸ਼ੁਰੂ ਹੋਣ 'ਚ ਹੁਣ ਕੁਝ ਹੀ ਘੰਟੇ ਬਾਕੀ ਹਨ। ਇਹ ਸ਼ੋਅ ਅੱਜ 15 ਅਕਤੂਬਰ ਤੋਂ ਕਲਰਸ ਟੀਵੀ 'ਤੇ ਸ਼ੁਰੂ ਹੋਵੇਗਾ। ਅਜਿਹੇ 'ਚ ਪ੍ਰਸ਼ੰਸਕ ਇਸ ਨਵੇਂ ਸੀਜ਼ਨ 'ਚ ਆਉਣ ਵਾਲੇ ਪ੍ਰਤੀਯੋਗੀਆਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਦੁੱਗਣਾ ਕਰਨ ਲਈ, ਹੁਣ ਮੇਕਰਸ ਨੇ ਸ਼ੋਅ ਦੇ ਪਹਿਲੇ ਮੁਕਾਬਲੇਬਾਜ਼ ਦਾ ਖੁਲਾਸਾ ਕੀਤਾ ਹੈ।
Read More: Bigg Boss 17: 'ਬਿੱਗ ਬੌਸ 17' ਦੇ ਘਰ 'ਚ ਅੰਗਰੇਜ਼ ਬਾਬੂ ਦੀ ਐਂਟਰੀ, ਸਲਮਾਨ ਖਾਨ ਨੇ ਇੰਝ ਸਿਖਾਈ ਹਿੰਦੀ
Dharmendra Hema Malini Love Story: ਧਰਮਿੰਦਰ ਤੇ ਹੇਮਾ ਮਾਲਿਨੀ ਬਾਲੀਵੁੱਡ ਦੇ ਪਾਵਰ ਕੱਪਲ ਮੰਨੇ ਜਾਂਦੇ ਹਨ। ਦੋਵਾਂ ਨੇ 80 ਦੇ ਦਹਾਕਿਆਂ 'ਚ ਲਵ ਮੈਰਿਜ ਕਰਕੇ ਖੂਬ ਸੁਰਖੀਆਂ ਬਟੋਰੀਆਂ ਸੀ। ਧਰਮਿੰਦਰ ਨੇ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਹੇਮਾ ਨਾਲ ਦੂਜਾ ਵਿਆਹ ਕੀਤਾ ਸੀ। ਖੈਰ ਇਹ ਕਹਾਣੀ ਤਾਂ ਸਭ ਜਾਣਦੇ ਹਾਂ। ਅੱਜ ਅਸੀਂ ਤੁਹਾਨੂੰ ਧਰਮਿੰਦਰ ਹੇਮਾ ਮਾਲਿਨੀ ਦੀ ਲਵ ਸਟੋਰੀ ਦਾ ਕਿੱਸਾ ਦੱਸਦੇ ਹਾਂ, ਜਿਸ ਨੂੰ ਸੁਣ ਕੇ ਤੁਸੀਂ ਵੀ ਖੂਬ ਹੱਸੋਗੇ।
Happy Birthday Hema Malini: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹੇਮਾ ਸ਼ੁਰੂ ਤੋਂ ਹੀ ਧਰਮਿੰਦਰ ਨਾਲ ਆਪਣੇ ਵਿਆਹ ਨੂੰ ਲੈਕੇ ਚਰਚਾ 'ਚ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਯਾਨਿ 15 ਅਕਤੂਬ ਨੂੰ ਡਰੀਮ ਗਰਲ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੋਂ ਖੂਬ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।
Alia Bhatt Get Trolled: ਪ੍ਰਧਾਨ ਮੰਤਰੀ ਮੋਦੀ ਨੇ 14 ਅਕਤੂਬਰ ਨੂੰ NMACC ਵਿਖੇ 141ਵੇਂ IOC ਸੈਸ਼ਨ ਦਾ ਉਦਘਾਟਨ ਕੀਤਾ। ਇਹ ਪਹਿਲੀ ਵਾਰ ਸੀ ਜਦੋਂ ਆਈਓਸੀ ਦਾ ਸੈਸ਼ਨ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ। ਅਜਿਹੇ 'ਚ ਨੇਤਾਵਾਂ ਦੇ ਨਾਲ-ਨਾਲ ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨੇ ਵੀ ਸੈਸ਼ਨ 'ਚ ਹਿੱਸਾ ਲਿਆ। ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਅਲੀ ਭੱਟ ਅਤੇ ਰਣਬੀਰ ਕਪੂਰ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਸੈਸ਼ਨ ਤੋਂ ਬਾਅਦ, NMACC ਦੇ ਬਾਹਰ ਪੋਜ਼ ਦਿੰਦੇ ਹੋਏ ਇਨ੍ਹਾਂ ਮਸ਼ਹੂਰ ਹਸਤੀਆਂ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
PM ਮੋਦੀ ਦੀ ਸਪੀਚ ਦੌਰਾਨ ਸੌਂਦੀ ਨਜ਼ਰ ਆਈ ਆਲੀਆ ਭੱਟ, ਲੋਕਾਂ ਨੇ ਰੱਜ ਕੇ ਲਾਈ ਕਲਾਸ, ਇਕੱਠੇ ਨਜ਼ਰ ਆਏ ਸ਼ਾਹਰੁਖ-ਦੀਪਿਕਾ
Shah Rukh Khan Jawan: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਸ਼ੁਰੂ ਤੋਂ ਹੀ ਇਹ ਕਮਾਈ ਦੇ ਨਵੇਂ ਆਯਾਮ ਸਿਰਜ ਰਹੀ ਹੈ। 'ਜਵਾਨ' ਨੂੰ ਰਿਲੀਜ਼ ਹੋਏ 38 ਦਿਨ ਹੋ ਚੁੱਕੇ ਹਨ ਅਤੇ ਹੁਣ ਵੀ ਇਹ ਫਿਲਮ ਕਰੋੜਾਂ ਦਾ ਕਾਰੋਬਾਰ ਕਰ ਰਹੀ ਹੈ। ਦੁਨੀਆ ਭਰ 'ਚ ਹੋਵੇ ਜਾਂ 'ਜਵਾਨ' ਦਾ ਘਰੇਲੂ ਬਾਕਸ ਆਫਿਸ ਕਲੈਕਸ਼ਨ ਕਈ ਹੋਰ ਫਿਲਮਾਂ ਨੂੰ ਮਾਤ ਦੇ ਰਿਹਾ ਹੈ।
Dino James Khatron Ke Khiladi 13 Winner: 'ਖਤਰੋਂ ਕੇ ਖਿਲਾੜੀ 13' ਖਤਮ ਹੋ ਗਿਆ ਹੈ ਅਤੇ 13ਵੇਂ ਸੀਜ਼ਨ ਦੇ ਵਿਨਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ। ਮਸ਼ਹੂਰ ਰੈਪਰ ਡੀਨੋ ਜੇਮਜ਼ 'ਖਤਰੋਂ ਕੇ ਖਿਲਾੜੀ 13' ਦਾ ਵਿਨਰ ਬਣਿਆ ਹੈ। ਪੰਜਾਬ 'ਚ ਸ਼ਾਇਦ ਹੀ ਕਿਸੇ ਨੇ ਇਸ ਰੈਪਰ ਦਾ ਨਾਮ ਸੁਣਿਆ ਹੋਵੇ, ਪਰ ਇਸ ਦਾ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨਾਲ ਸਬੰਧ ਹੈ।
Bigg Boss Season 17: ਬਿੱਗ ਬੌਸ 17 ਪਹਿਲਾਂ ਹੀ ਦਿਲ ਜਿੱਤ ਰਿਹਾ ਹੈ। ਹਾਲਾਂਕਿ ਸ਼ੋਅ ਅਜੇ ਸ਼ੁਰੂ ਨਹੀਂ ਹੋਇਆ ਹੈ ਪਰ ਇੰਟਰਨੈੱਟ 'ਤੇ ਇਸ ਬਾਰੇ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਇਹ ਪਹਿਲਾਂ ਹੀ ਹਰ ਕਿਸੇ ਦਾ ਪਸੰਦੀਦਾ ਬਣ ਗਿਆ ਹੈ ਅਤੇ ਨੇਟੀਜ਼ਨ ਇਹ ਜਾਣਨ ਲਈ ਉਤਸੁਕ ਹਨ ਕਿ ਇਸ ਸੀਜ਼ਨ ਵਿੱਚ ਕੌਣ-ਕੌਣ ਸ਼ਾਮਲ ਹੋਵੇਗਾ। ਸ਼ੋਅ ਦੇ ਪ੍ਰੋਮੋ ਵਿੱਚ, ਸੀਜ਼ਨ ਦੇ ਦਿਲ, ਦਿਮਾਗ ਅਤੇ ਦਮ ਦੇ ਵਿਸ਼ੇ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ।
Khatron Ke Khiladi 13 Winner: ਪ੍ਰਸਿੱਧ ਸਟੰਟ ਆਧਾਰਿਤ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ ਸੀਜ਼ਨ 13' ਦਾ ਵਿਜੇਤਾ ਬਣ ਗਿਆ ਹੈ। ਇਸ ਸ਼ੋਅ ਦੀ ਟਰਾਫੀ ਡੀਨੋ ਜੇਮਸ ਨੇ ਜਿੱਤੀ ਹੈ। ਇਸ ਸੀਜ਼ਨ 'ਚ ਇਕ ਤੋਂ ਵੱਧ ਇਕ ਪ੍ਰਤੀਯੋਗੀਆਂ ਨੇ ਐਂਟਰੀ ਕੀਤੀ ਸੀ। ਹਰ ਕੋਈ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦੇ ਰਿਹਾ ਸੀ। ਇਸ ਸਖਤ ਮੁਕਾਬਲੇ ਤੋਂ ਬਾਅਦ ਹੁਣ ਖਤਰੋਂ ਕੇ ਖਿਲਾੜੀ 13 ਨੂੰ ਆਖਰਕਾਰ ਆਪਣਾ ਵਿਨਰ ਮਿਲ ਗਿਆ ਹੈ।
Mankirt Aulakh Video: ਮਨਕੀਰਤ ਔਲਖ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਮਸ਼ਹੂਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੇ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਨੂੰ ਜਨਮ ਦੇ ਦਿੱਤਾ ਹੈ। ਦਰਅਸਲ, ਵੀਡੀਓ 'ਚ ਪ੍ਰਾਂਜਲ ਔਲਖ ਦੇ ਘਰ ਨਜ਼ਰ ਆ ਰਹੀ ਹੈ। ਇਸ ਦਰਮਿਆਨ ਉਹ ਮਨਕੀਰਤ ਦੇ ਬੇਟੇ ਇਮਤਿਆਜ਼ ਔਲਖ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਪ੍ਰਾਂਜਲ ਦੀ ਗੋਦੀ 'ਚ ਇਮਤਿਆਜ਼ ਵੀ ਬੜਾ ਕੰਫਰਟੇਬਲ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਮਨਕੀਤ ਤੇ ਪ੍ਰਾਂਜਲ ਦੋਵੇਂ ਗਾਣੇ 'ਤੇ ਲਿਪ ਸਿੰਕਿੰਗ ਕਰਦੇ ਦੇਖੇ ਜਾ ਸਕਦੇ ਹਨ। ਇਸ ਦਰਮਿਆਨ ਮਨਕੀਰਤ ਨੇ ਪ੍ਰਾਂਜਲ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਾਲ ਰੰਗ ਦੇ ਦਿਲ ਦੀ ਇਮੋਜੀ ਸ਼ੇਅਰ ਕੀਤੀ ਹੈ, ਜਿਸ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਜ਼ੋਰ ਦੇ ਦਿੱਤਾ ਹੈ। ਦੇਖੋ ਇਹ ਵੀਡੀਓ:
ਪਿਛੋਕੜ
Entertainment News Today Latest Updates15 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਹਰਿਆਣਵੀ ਗਾਇਕਾ ਨਾਲ ਕੀ ਖਿਚੜੀ ਪਕਾ ਰਿਹਾ ਮਨਕੀਰਤ ਔਲਖ? ਦੋਵੇਂ ਰੋਮਾਂਸ ਕਰਦੇ ਆਏ ਨਜ਼ਰ, ਵੀਡੀਓ ਚਰਚਾ 'ਚ
Mankirt Aulakh Pranjal Dahiya: ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰਾਂ ਵਿੱਚੋਂ ਇੱਕ ਹੈ। ਇਸ ਦੇ ਨਾਲ ਨਾਲ ਉਹ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਹਾਲ ਹੀ 'ਚ ਔਲਖ ਦਾ ਗਾਣਾ 'ਇਨਾਮ' ਰਿਲੀਜ਼ ਹੋਇਆ ਸੀ, ਜਿਸ ਦੀ ਵਜ੍ਹਾ ਕਰਕੇ ਉਹ ਕਾਫੀ ਲਾਈਮਲਾਈਟ ;ਚ ਰਿਹਾ ਸੀ। ਖੈਰ, ਇਹ ਖਬਰ ਮਨਕੀਰਤ ਦੇ ਗਾਣੇ ਬਾਰੇ ਨਹੀਂ, ਬਲਕਿ ਉਸ ਵੀਡੀਓ ਬਾਰੇ ਹੈ, ਜਿਸ ਦੀ ਵਜ੍ਹਾ ਕਰਕੇ ਗਾਇਕ ਚਰਚਾ 'ਚ ਘਿਰ ਗਿਆ ਹੈ।
ਮਨਕੀਰਤ ਔਲਖ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਮਸ਼ਹੂਰ ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਦੇ ਨਾਲ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੇ ਦੋਵਾਂ ਦੇ ਅਫੇਅਰ ਦੀਆਂ ਅਫਵਾਹਾਂ ਨੂੰ ਜਨਮ ਦੇ ਦਿੱਤਾ ਹੈ। ਦਰਅਸਲ, ਵੀਡੀਓ 'ਚ ਪ੍ਰਾਂਜਲ ਔਲਖ ਦੇ ਘਰ ਨਜ਼ਰ ਆ ਰਹੀ ਹੈ। ਇਸ ਦਰਮਿਆਨ ਉਹ ਮਨਕੀਰਤ ਦੇ ਬੇਟੇ ਇਮਤਿਆਜ਼ ਔਲਖ ਦੇ ਨਾਲ ਖੇਡਦੀ ਨਜ਼ਰ ਆ ਰਹੀ ਹੈ। ਪ੍ਰਾਂਜਲ ਦੀ ਗੋਦੀ 'ਚ ਇਮਤਿਆਜ਼ ਵੀ ਬੜਾ ਕੰਫਰਟੇਬਲ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਮਨਕੀਤ ਤੇ ਪ੍ਰਾਂਜਲ ਦੋਵੇਂ ਗਾਣੇ 'ਤੇ ਲਿਪ ਸਿੰਕਿੰਗ ਕਰਦੇ ਦੇਖੇ ਜਾ ਸਕਦੇ ਹਨ। ਇਸ ਦਰਮਿਆਨ ਮਨਕੀਰਤ ਨੇ ਪ੍ਰਾਂਜਲ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਹੈ। ਮਨਕੀਰਤ ਔਲਖ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਾਲ ਰੰਗ ਦੇ ਦਿਲ ਦੀ ਇਮੋਜੀ ਸ਼ੇਅਰ ਕੀਤੀ ਹੈ, ਜਿਸ ਨੇ ਇਨ੍ਹਾਂ ਅਫਵਾਹਾਂ ਨੂੰ ਹੋਰ ਜ਼ੋਰ ਦੇ ਦਿੱਤਾ ਹੈ। ਦੇਖੋ ਇਹ ਵੀਡੀਓ:
ਦੱਸ ਦਈਏ ਕਿ ਵੀਡੀਓ 'ਚ ਦੋਵਾਂ ਵਿਚਾਲੇ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫੈਨਜ਼ ਵੀ ਦੋਵਾਂ ਦੀ ਜੋੜੀ 'ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਹੁਣ ਦੋਵਾਂ ਵਿਚਾਲੇ ਡੂੰਘੀ ਦੋਸਤੀ ਹੈ ਜਾਂ ਫਿਰ ਦੋਵੇਂ ਗਾਇਕ ਆਉਣ ਵਾਲੇ ਕਿਸੇ ਪ੍ਰੋਜੈਕਟ 'ਚ ਇਕੱਠੇ ਕੰਮ ਕਰਨ ਜਾ ਰਹੇ ਹਨ। ਇਸ ਦਾ ਪਤਾ ਤਾਂ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ।
- - - - - - - - - Advertisement - - - - - - - - -