Watch: ਸਟੇਡੀਅਮ 'ਚ ਗੀਤ ਗਾਉਂਦੇ ਹੋਏ ਅਰਿਜੀਤ ਬੋਲੇ- 'I love you Virat', ਗਾਇਕ ਨੇ ਕ੍ਰਿਕਟਰ ਲਈ ਜ਼ਾਹਿਰ ਕੀਤਾ ਪਿਆਰ
Arijit Singh Virat Kohli India vs Pakistan: ਭਾਰਤ ਨੇ ਪਾਕਿਸਤਾਨ ਨੂੰ ਅਹਿਮਦਾਬਾਦ ਵਿੱਚ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਤੋਂ ਪਹਿਲਾਂ ਪ੍ਰੀ-ਸ਼ੋਅ ਕਰਵਾਇਆ ਗਿਆ। ਇਸ ਵਿੱਚ ਦਿੱਗਜ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ
Arijit Singh Virat Kohli India vs Pakistan: ਭਾਰਤ ਨੇ ਪਾਕਿਸਤਾਨ ਨੂੰ ਅਹਿਮਦਾਬਾਦ ਵਿੱਚ ਬੁਰੀ ਤਰ੍ਹਾਂ ਹਰਾਇਆ। ਇਸ ਮੈਚ ਤੋਂ ਪਹਿਲਾਂ ਪ੍ਰੀ-ਸ਼ੋਅ ਕਰਵਾਇਆ ਗਿਆ। ਇਸ ਵਿੱਚ ਦਿੱਗਜ ਕਲਾਕਾਰਾਂ ਨੇ ਪੇਸ਼ਕਾਰੀ ਕੀਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਸੁਖਵਿੰਦਰ ਸਿੰਘ ਅਤੇ ਸੁਨਿਧੀ ਚੌਹਾਨ ਨੂੰ ਸੱਦਾ ਦਿੱਤਾ ਸੀ। ਅਰਿਜੀਤ ਨੇ ਪ੍ਰਦਰਸ਼ਨ ਦੌਰਾਨ ਵਿਰਾਟ ਕੋਹਲੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਗਿਆ ਹੈ। ਇਸ 'ਤੇ ਪ੍ਰਸ਼ੰਸਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਅਰਿਜੀਤ ਦਾ ਇਕ ਵੀਡੀਓ ਐਕਸ 'ਤੇ ਸ਼ੇਅਰ ਕੀਤਾ ਗਿਆ ਹੈ। ਇਸ 'ਚ ਉਹ ਕੋਹਲੀ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਨਜ਼ਰ ਆ ਰਹੇ ਹਨ। ਅਰਿਜੀਤ ਨੇ ਪ੍ਰਦਰਸ਼ਨ ਦੌਰਾਨ ਕਿਹਾ, 'ਆਈ ਲਵ ਯੂ ਵਿਰਾਟ।' ਅਰਿਜੀਤ ਦੇ ਇਸ ਵੀਡੀਓ ਨੂੰ 12 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਹੈ। ਅਰਿਜੀਤ ਇਸ ਤੋਂ ਪਹਿਲਾਂ ਵੀ ਪ੍ਰਦਰਸ਼ਨ ਕਰ ਚੁੱਕੇ ਹਨ। ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ 2023 ਲਈ ਸੱਦਾ ਦਿੱਤਾ ਗਿਆ ਸੀ। ਉਸ ਪ੍ਰਦਰਸ਼ਨ ਤੋਂ ਬਾਅਦ ਅਰਿਜੀਤ ਨੇ ਮਹਿੰਦਰ ਸਿੰਘ ਧੋਨੀ ਨਾਲ ਮੰਚ ਸਾਂਝਾ ਕੀਤਾ। ਉਸ ਨੇ ਧੋਨੀ ਦੇ ਪੈਰ ਛੂਹੇ ਸੀ।
Arijit Singh - "I love you Virat..!"#INDvsPAK #ViratKohli #ArijitSingh pic.twitter.com/5p6dB9RdBH
— CHITTARANJAN (@i_CHITTARANJAN1) October 15, 2023
ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਮੈਚ ਦੇਖਣ ਲਈ ਕਈ ਦਿੱਗਜ ਪਹੁੰਚੇ ਹੋਏ ਸਨ। ਸਚਿਨ ਤੇਂਦੁਲਕਰ ਵੀ ਆਏ ਸਨ। ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਵੀ ਸਟੇਡੀਅਮ 'ਚ ਮੌਜੂਦ ਸੀ। ਅਰਿਜੀਤ ਨੇ ਅਨੁਸ਼ਕਾ ਦੀ ਇੱਕ ਫੋਟੋ ਵੀ ਕਲਿੱਕ ਕੀਤੀ। ਪ੍ਰਸ਼ੰਸਕਾਂ ਨੂੰ ਵੀ ਅਰਿਜੀਤ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ।
ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ 191 ਦੌੜਾਂ ਦੇ ਸਕੋਰ 'ਤੇ ਢਹਿ ਗਈ ਸੀ। ਜਵਾਬ 'ਚ ਭਾਰਤ ਨੇ 30.3 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਟੀਮ ਇੰਡੀਆ ਲਈ ਰੋਹਿਤ ਨੇ 63 ਗੇਂਦਾਂ ਦਾ ਸਾਹਮਣਾ ਕਰਦੇ ਹੋਏ 86 ਦੌੜਾਂ ਬਣਾਈਆਂ। ਵਿਰਾਟ ਕੋਹਲੀ 18 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ੁਭਮਨ ਗਿੱਲ 11 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਸ਼੍ਰੇਅਸ ਅਈਅਰ 53 ਦੌੜਾਂ ਬਣਾ ਕੇ ਅਜੇਤੂ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।