(Source: ECI/ABP News)
Hema Malini: ਡਰੀਮ ਗਰਲ ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਧੀ ਈਸ਼ਾ ਦਿਓਲ ਨੇ ਤਸਵੀਰਾਂ ਸ਼ੇਅਰ ਕਰ ਮਾਂ ਲਈ ਕਹੀ ਇਹ ਗੱਲ
Hema Malini Birthday: ਹੇਮਾ ਮਾਲਿਨੀ ਦੀ ਲਾਡਲੀ ਧੀ ਈਸ਼ਾ ਦਿਓਲ ਨੇ ਆਪਣੀ ਮਾਂ ਨੂੰ ਖਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਹੇਮਾ ਲਈ ਸਪੈਸ਼ਲ ਨੋਟ ਵੀ ਲਿਖਿਆ।
![Hema Malini: ਡਰੀਮ ਗਰਲ ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਧੀ ਈਸ਼ਾ ਦਿਓਲ ਨੇ ਤਸਵੀਰਾਂ ਸ਼ੇਅਰ ਕਰ ਮਾਂ ਲਈ ਕਹੀ ਇਹ ਗੱਲ dream girl hema malini celebrating her 74th birthday today october 15 esha deol pens a sweet note for her mom on social media Hema Malini: ਡਰੀਮ ਗਰਲ ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਧੀ ਈਸ਼ਾ ਦਿਓਲ ਨੇ ਤਸਵੀਰਾਂ ਸ਼ੇਅਰ ਕਰ ਮਾਂ ਲਈ ਕਹੀ ਇਹ ਗੱਲ](https://feeds.abplive.com/onecms/images/uploaded-images/2023/10/15/d531a7d97353533a9079b7562b96d53f1697351968581469_original.png?impolicy=abp_cdn&imwidth=1200&height=675)
Happy Birthday Hema Malini: ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹੇਮਾ ਸ਼ੁਰੂ ਤੋਂ ਹੀ ਧਰਮਿੰਦਰ ਨਾਲ ਆਪਣੇ ਵਿਆਹ ਨੂੰ ਲੈਕੇ ਚਰਚਾ 'ਚ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਯਾਨਿ 15 ਅਕਤੂਬ ਨੂੰ ਡਰੀਮ ਗਰਲ ਆਪਣਾ 74ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਉਨ੍ਹਾਂ ਨੂੰ ਪਰਿਵਾਰ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਤੋਂ ਖੂਬ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ।
ਇਸ ਦਰਮਿਆਨ ਹੇਮਾ ਮਾਲਿਨੀ ਦੀ ਲਾਡਲੀ ਧੀ ਈਸ਼ਾ ਦਿਓਲ ਨੇ ਆਪਣੀ ਮਾਂ ਨੂੰ ਖਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਹੇਮਾ ਲਈ ਸਪੈਸ਼ਲ ਨੋਟ ਵੀ ਲਿਿਖਿਆ। ਉਸ ਨੇ ਕਿਹਾ, 'ਨਰਾਤਿਆਂ ਦਾ ਤਿਓਹਾਰ ਆਪਣੀ ਜ਼ਿੰਦਗੀ ਦੀਆਂ ਸਭ ਤੋਂ ਖਾਸ ਔਰਤਾਂ (ਮੇਰੀ ਮਾਂ ਤੇ ਭੈਣ) ਨਾਲ ਮਨਾ ਰਹੀ ਹਾਂ। ਤੁਹਾਨੂੰ ਸਭ ਨੂੰ ਨਰਾਤਿਆਂ ਦੀ ਵਧਾਈ। ਨਾਰੀ ਸ਼ਕਤੀ।
View this post on Instagram
ਇਸ ਤੋਂ ਬਾਅਦ ਈਸ਼ਾ ਨੇ ਇੱਕ ਪੋਸਟ ਹੋਰ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਆਂਪਣੀ ਮਾਂ ਲਈ ਖਾਸ ਨੋਟ ਲਿਖਦਿਆਂ ਕਿਹਾ, 'ਅੱਜ ਰਾਤ ਮੈਂ ਡਰੀਮ ਗਰਲ ਤੇ ਆਪਣੀ ਮੰਮੀ ਨੂੰ ਸੈਲੀਬ੍ਰੇਟ ਕਰ ਰਹੀ ਹਾਂ।' ਦੇਖੋ ਇਹ ਪੋਸਟ:
View this post on Instagram
ਤਸਵੀਰਾਂ 'ਚ ਈਸ਼ਾ ਤੇ ਹੇਮਾ ਮਾਲਿਨੀ ਦੋਵੇਂ ਇੱਕ ਦੂਜੇ ਨਾਲ ਟਵੀਨਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਦਰਮਿਆਨ ਹੇਮਾ ਆਪਣੀ ਨਵੀਆਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਹੇਮਾ ਨੇ ਹੈਵੀ ਐਂਬਰੌਇਡਰੀ ਵਾਲੀ ਸਾੜੀ ਪਹਿਨੀ ਹੋਈ ਹੈ। ਕੋਈ ਵੀ ਹੇਮਾ ਦੀਆਂ ਫੋਟੋਆਂ ਦੇਖ ਕੇ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਨ੍ਹਾਂ ਦੀ ਉਮਰ 74 ਸਾਲ ਹੋ ਸਕਦੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)