Punjab News: ਹੋਲੀ ਮੌਕੇ ਵਾਪਰਿਆ ਦਰਦਨਾਕ ਹਾਦਸਾ, ਨਾਕੇ 'ਤੇ ਕਾਰ ਨੇ ਪੁਲਿਸ ਵਾਲਿਆਂ ਨੂੰ ਦਰੜਿਆਂ, 3 ਦੀ ਮੌਤ, ਕੰਡਿਆਲੀ ਤਾਰ 'ਚ ਫਸੀਆਂ ਲਾਸ਼ਾਂ
ਪੁਲਿਸ ਅਨੁਸਾਰ ਕਾਂਸਟੇਬਲ ਸੁਖਦਰਸ਼ਨ ਤੇ ਵਲੰਟੀਅਰ ਰਾਜੇਸ਼ ਨੇ ਚੰਡੀਗੜ੍ਹ-ਜ਼ੀਰਕਪੁਰ ਚੈੱਕਪੋਸਟ 'ਤੇ ਚੈਕਿੰਗ ਲਈ ਬਲੇਨੋ ਕਾਰ ਨੂੰ ਰੋਕਿਆ ਸੀ ਫਿਰ ਅਚਾਨਕ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਪੋਲੋ ਕਾਰ ਆਈ। ਉਸਨੇ ਬਲੇਨੋ ਕਾਰ ਤੇ ਚੈੱਕ ਪੋਸਟ 'ਤੇ ਖੜ੍ਹੇ ਪੁਲਿਸ ਵਾਲਿਆਂ ਨੂੰ ਟੱਕਰ ਮਾਰ ਦਿੱਤੀ।
Punjab News: ਚੰਡੀਗੜ੍ਹ ਦੇ ਜ਼ੀਰਕਪੁਰ ਸਰਹੱਦ 'ਤੇ ਸ਼ੁੱਕਰਵਾਰ ਸਵੇਰੇ ਹੋਲੀ ਲਈ ਲਗਾਈ ਗਈ ਇੱਕ ਚੈੱਕਪੋਸਟ 'ਤੇ ਇੱਕ ਕਾਰ ਨੇ ਪੁਲਿਸ ਮੁਲਾਜ਼ਮਾਂ ਤੇ ਇੱਕ ਵਿਅਕਤੀ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਤਿੰਨੋਂ ਲੋਕ ਸੁਰੱਖਿਆ ਲਈ ਲਗਾਈ ਗਈ ਕੰਡਿਆਲੀ ਤਾਰ ਵਿੱਚ ਫਸ ਗਏ ਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਹੋ ਗਏ।
ਮ੍ਰਿਤਕਾਂ ਵਿੱਚ ਕਾਂਸਟੇਬਲ ਸੁਖਦਰਸ਼ਨ, ਹੋਮ ਗਾਰਡ ਵਾਲੰਟੀਅਰ ਰਾਜੇਸ਼ ਤੇ ਇੱਕ ਵਿਅਕਤੀ ਸ਼ਾਮਲ ਹੈ। ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਮੌਕੇ 'ਤੇ ਪਹੁੰਚੀ ਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਦੋਸ਼ੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਸੈਕਟਰ 31 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਕਾਂਸਟੇਬਲ ਸੁਖਦਰਸ਼ਨ ਤੇ ਵਲੰਟੀਅਰ ਰਾਜੇਸ਼ ਨੇ ਚੰਡੀਗੜ੍ਹ-ਜ਼ੀਰਕਪੁਰ ਚੈੱਕਪੋਸਟ 'ਤੇ ਚੈਕਿੰਗ ਲਈ ਬਲੇਨੋ ਕਾਰ ਨੂੰ ਰੋਕਿਆ ਸੀ ਫਿਰ ਅਚਾਨਕ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਪੋਲੋ ਕਾਰ ਆਈ। ਉਸਨੇ ਬਲੇਨੋ ਕਾਰ ਤੇ ਚੈੱਕ ਪੋਸਟ 'ਤੇ ਖੜ੍ਹੇ ਪੁਲਿਸ ਵਾਲਿਆਂ ਨੂੰ ਟੱਕਰ ਮਾਰ ਦਿੱਤੀ।
ਇਸ ਦੌਰਾਨ ਕਾਰ ਚਾਲਕ ਵੀ ਪੁਲਿਸ ਦੇ ਨਾਲ ਖੜ੍ਹਾ ਸੀ, ਟੱਕਰ ਵਿੱਚ ਤਿੰਨੋਂ ਲੋਕ ਕਾਰ ਦੀ ਲਪੇਟ ਵਿੱਚ ਆ ਗਏ। ਪੁਲਿਸ ਨੇ ਸੁਰੱਖਿਆ ਲਈ ਚੈੱਕ ਪੋਸਟ 'ਤੇ ਕੰਡਿਆਲੀ ਤਾਰ ਲਗਾਈ ਹੋਈ ਸੀ। ਤਿੰਨੋਂ ਤਾਰਾਂ ਵਿੱਚ ਫਸ ਗਏ ਅਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਹੋ ਗਏ। ਪੁਲਿਸ ਮੁਲਾਜ਼ਮਾਂ ਦੇ ਹੱਥ-ਪੈਰ ਵੀ ਵੱਢੇ ਗਏ।
ਮ੍ਰਿਤਕ ਕਾਂਸਟੇਬਲ ਸੁਖਦਰਸ਼ਨ ਦੀ ਪਤਨੀ ਰੇਣੂ ਵੀ ਚੰਡੀਗੜ੍ਹ ਪੁਲਿਸ ਵਿੱਚ ਹੈ। ਉਹ ਸੈਕਟਰ-19 ਥਾਣੇ ਵਿੱਚ ਤਾਇਨਾਤ ਹੈ। ਹੋਮ ਗਾਰਡ ਰਾਜੇਸ਼ ਪੰਜਾਬ ਦੇ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਉਹ ਸੈਕਟਰ-31 ਵਿੱਚ ਹੀ ਰਹਿੰਦਾ ਸੀ। ਇਸ ਤੋਂ ਪਹਿਲਾਂ ਉਹ ਟ੍ਰੈਫਿਕ ਪੁਲਿਸ ਵਿੱਚ ਤਾਇਨਾਤ ਸੀ।
ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਦੋਸ਼ੀ ਡਰਾਈਵਰ ਆਪਣੀ ਕਾਰ ਮੌਕੇ 'ਤੇ ਛੱਡ ਕੇ ਭੱਜ ਗਿਆ। ਇਸ ਤੋਂ ਬਾਅਦ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਕਾਰ ਨੰਬਰ ਦੇ ਆਧਾਰ 'ਤੇ ਪੁਲਿਸ ਨੇ ਦੋਸ਼ੀ ਦੀ ਪਛਾਣ ਕੀਤੀ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ















