'ਹੁਣ ਮੈਂ ਆਜ਼ਾਦ ਪੰਛੀ ਹਾਂ' ਸੁਨੰਦਾ ਸ਼ਰਮਾ ਨੇ ਭਾਵੁਕ ਹੋ ਕੇ ਕਿਹਾ
ਪੰਜਾਬੀ ਪ੍ਰੋਡਿਊਸਰ ਪਿੰਕੀ ਧਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਹੁਣ ਸੁਨੰਦਾ ਸ਼ਰਮਾ ਨੇ ਵੀਡੀਓ ਸ਼ੇਅਰ ਕਰਦਿਆਂ ਪੰਜਾਬ ਸਰਕਾਰ ਤੇ ਸਾਰੀ ਇੰਡਸਟਰੀ ਦਾ ਧੰਨਵਾਦ ਕੀਤਾ ਹੈ

ਚੰਡੀਗੜ੍ਹ ਤੋਂ ਅਸ਼ਰਫ ਢੁੱਡੀ ਦੀ ਰਿਪੋਰਟ: ਪਿਛਲੇ ਦਿਨਾਂ ਤੋਂ ਲਗਾਤਾਰ ਪੰਜਾਬ ਹੀ ਨਹੀਂ ਦੁਨੀਆਂ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਇੱਕੋ ਹੀ ਮੁੱਦਾ ਚੱਲ ਰਿਹਾ ਸੁਨੰਦਾ ਸ਼ਰਮਾ ਤੇ ਪੰਜਾਬੀ ਪ੍ਰੋਡਿਊਸਰ ਪਿੰਕੀ ਧਾਲੀਵਾਲ ਦਾ। ਜਿਸ ਤੋਂ ਬਾਅਦ ਕਈ ਕਲਾਕਾਰ ਵੀ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਏ। ਫੈਨਜ਼ ਵੱਲੋਂ ਵੀ ਗਾਇਕਾ ਦੇ ਲਈ ਆਵਾਜ਼ ਚੁੱਕੀ ਗਈ।
ਭਾਵੁਕ ਹੋਈ ਸੁਨੰਦਾ ਸ਼ਰਮਾ, ਵੀਡੀਓ ਸ਼ੇਅਰ ਕਰ ਆਖੀ ਇਹ ਗੱਲ
ਸੁਨੰਦਾ ਸ਼ਰਮਾ ਨੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਤੇ ਆਰੋਪ ਲਗਾਏ ਜਿਸ ਵਿੱਚ ਕਰੋੜਾਂ ਦੀ ਧੋਖਾਧੜੀ ਅਤੇ ਕੰਮ ਨਾ ਕਰਨ ਦੇਣ ਦੀ ਗੱਲ ਸਾਹਮਣੇ ਆਈ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਤੇ ਪਿੰਕੀ ਧਾਲੀਵਾਲ ਨੂੰ ਗਿਰਫਤਾਰ ਕਰ ਲਿਆ। ਕਿਉਂਕਿ ਗਾਇਕਾ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ ਦੇ ਲਈ ਅਪੀਲ ਕੀਤੀ ਗਈ ਸੀ। ਪਿੰਕੀ ਧਾਲੀਵਾਲ ਉੱਤੇ ਹੋਈ ਕਾਰਵਾਈ ਤੋਂ ਬਾਅਦ ਸੁਨੰਦਾ ਸ਼ਰਮਾ ਪਹਿਲੀ ਵਾਰ ਸਾਹਮਣੇ ਆਏ ਅਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਉਹਨਾਂ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰਾਂ ਦਾ ਵੀ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ ਦਾ ਤੇ ਪੰਜਾਬੀਆਂ ਦਾ ਜਿਹੜੇ ਉਸ ਦੇ ਨਾਲ ਖੜੇ ਹੋਏ ਤੇ ਉਹਦੇ ਨਾਲ ਆਵਾਜ਼ ਬੁਲੰਦ ਕੀਤੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ।
ਇਸ ਸਮੇਂ ਸੁਨੰਦਾ ਸ਼ਰਮਾ ਭਾਵਕ ਹੁੰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਮੈਂ ਦੋ ਸਾਲਾਂ ਤੋਂ ਇਹ ਲੜਾਈ ਲੜ ਰਹੀ ਸੀ ਤੇ ਅੱਜ ਇਸ ਲੜਾਈ ਦੇ ਵਿੱਚ ਆਖਰਕਾਰ ਮੈਨੂੰ ਜਿੱਤ ਮਿਲੀ ਹੈ ਅਤੇ ਹੁਣ ਮੈਂ ਇੱਕ ਆਜ਼ਾਦ ਕਲਾਕਾਰ ਦੇ ਤੌਰ ਤੇ ਇੱਕ ਆਜ਼ਾਦ ਪੰਛੀ ਦੇ ਤੌਰ ਤੇ ਮਹਿਸੂਸ ਕਰ ਰਹੀ ਆਂ।
ਸੁਨੰਦਾ ਸ਼ਰਮਾ ਦੇ ਇਹ ਬੋਲ ਸੁਣ ਕੇ ਹਰ ਕੋਈ ਭਾਵੁਕ ਹੋ ਜਾਏਗਾ ਹਾਲਾਂਕਿ ਸੁਨੰਦਾ ਸ਼ਰਮਾ ਨੇ ਕਿਹਾ ਕਿ ਹੁਣ ਉਹ ਆਪਣੇ ਫੈਨਸ ਪ੍ਰਸ਼ੰਸਕਾਂ ਦਾ ਮਨੋਰੰਜਨ ਜਿਵੇਂ ਪਹਿਲਾਂ ਕਰਦੀ ਸੀ ਉਵੇਂ ਹੀ ਕਰਦੀ ਰਹੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















