Entertainment News LIVE: ਧਰਮਿੰਦਰ ਬਾਰੇ ਸੰਨੀ ਦਿਓਲ ਦਾ ਵੱਡਾ ਖੁਲਾਸਾ, ਰੁਪਾਲੀ ਗਾਂਗੂਲੀ ਛੱਡ ਦੇਵੇਗੀ ਸੀਰੀਅਲ ਅਨੁਪਮਾ? ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 16 Oct 2023 09:08 PM
Entertainment News Live Today: Hema Malini Birthday: ਹੇਮਾ ਮਾਲਿਨੀ ਨੇ ਧਰਮਿੰਦਰ ਦੀ ਗੈਰ-ਹਾਜ਼ਰੀ 'ਚ ਮਨਾਇਆ ਜਨਮਦਿਨ, ਦੋਵੇਂ ਧੀਆਂ ਹੋਈਆਂ ਸ਼ਾਮਿਲ

Hema Malini Birthday Celebration: ਬਾਲੀਵੁੱਡ ਦੀ ਡ੍ਰੀਮ ਗਰਲ ਵਜੋਂ ਮਸ਼ਹੂਰ ਹੇਮਾ ਮਾਲਿਨੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹੈ।

Read More: Hema Malini Birthday: ਹੇਮਾ ਮਾਲਿਨੀ ਨੇ ਧਰਮਿੰਦਰ ਦੀ ਗੈਰ-ਹਾਜ਼ਰੀ 'ਚ ਮਨਾਇਆ ਜਨਮਦਿਨ, ਦੋਵੇਂ ਧੀਆਂ ਹੋਈਆਂ ਸ਼ਾਮਿਲ

Entertainment News Live Today: Israeli-Palestinian Conflict: ਇਜ਼ਰਾਈਲ-ਫਲਸਤੀਨੀ ਜੰਗ 'ਤੇ ਗਾਇਕ ਖਾਨ ਸਾਬ੍ਹ ਨੇ ਸ਼ੇਅਰ ਕੀਤਾ ਵੀਡੀਓ, ਬੱਚਿਆਂ ਉੱਪਰ ਹੁੰਦੇ ਜ਼ੁਲਮ ਨੂੰ ਵੇਖ ਕੰਬ ਜਾਵੇਗੀ ਰੂਹ

Punjabi singer Khan Saab Support Palestinian: ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋਣ ਵਾਲੀ ਭਿਆਨਕ ਜੰਗ ਨੇ ਦੁਨੀਆ ਭਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਇਸ ਦੌਰਾਨ ਇਜ਼ਰਾਈਲ ਅਤੇ ਫਲਸਤੀਨੀ ਵਿੱਚ ਮੌਜੂਦ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਜ਼ਰਾਈਲ ਅਤੇ ਫਲਸਤੀਨੀ ਸਮੂਹ ਹਮਾਸ ਵਿਚਾਲੇ ਹੋ ਰਹੀ ਇਸ ਭਿਆਨਕ ਜੰਗ ਦਾ ਖੌਫਨਾਕ ਮੰਜ਼ਰ ਸੋਸ਼ਲ ਮੀਡੀਆ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਕਈ ਮਾਸੂਮ ਬੱਚੇ ਇਸ ਜੰਗ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਵੀਡੀਓ ਹਰ ਕਿਸੇ ਦੀਆਂ ਅੱਖਾਂ ਨਮ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਖਾਨ ਸਾਬ੍ਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਵੇਖ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।

Read More: Israeli-Palestinian Conflict: ਇਜ਼ਰਾਈਲ-ਫਲਸਤੀਨੀ ਜੰਗ 'ਤੇ ਗਾਇਕ ਖਾਨ ਸਾਬ੍ਹ ਨੇ ਸ਼ੇਅਰ ਕੀਤਾ ਵੀਡੀਓ, ਬੱਚਿਆਂ ਉੱਪਰ ਹੁੰਦੇ ਜ਼ੁਲਮ ਨੂੰ ਵੇਖ ਕੰਬ ਜਾਵੇਗੀ ਰੂਹ

Entertainment News Live: Akshay Kumar: PM ਮੋਦੀ ਦੀ ਇਸ ਗੱਲ ਤੋਂ ਪਰੇਸ਼ਾਨ ਹੋਏ ਅਕਸ਼ੈ ਕੁਮਾਰ, ਬੋਲੇ- 'ਹੁਣ ਅਸੀ ਕਿੱਥੇ ਜਾਈਏ'

Akshay Kumar On PM Modi Song: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ 15 ਅਕਤੂਬਰ ਨੂੰ 'Maadi' ਨਾਂ ਦਾ ਨਵਾਂ ਗੀਤ ਰਿਲੀਜ਼ ਕਰਕੇ ਨਵਰਾਤਰੀ ਦੇ ਜਸ਼ਨਾਂ ਦੀ ਸ਼ੁਰੂਆਤ ਕੀਤੀ। ਇਸ ਗੀਤ ਨੂੰ ਦਿਵਿਆ ਕੁਮਾਰ ਨੇ ਗਾਇਆ ਹੈ ਅਤੇ ਮੀਤ ਬ੍ਰਦਰਜ਼ ਨੇ ਕੰਪੋਜ਼ ਕੀਤਾ ਹੈ। ਇਸ ਗਰਬਾ ਗੀਤ ਦੇ ਬੋਲ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨੇ ਲਿਖੇ ਹਨ।

Read More: Akshay Kumar: PM ਮੋਦੀ ਦੀ ਇਸ ਗੱਲ ਤੋਂ ਪਰੇਸ਼ਾਨ ਹੋਏ ਅਕਸ਼ੈ ਕੁਮਾਰ, ਬੋਲੇ- 'ਹੁਣ ਅਸੀ ਕਿੱਥੇ ਜਾਈਏ'

Entertainment News Live Today: Mission Raniganj Box office: 'ਮਿਸ਼ਨ ਰਾਣੀਗੰਜ' ਨੇ ਫੁਕਰੇ 3 ਨੂੰ ਪਛਾੜਿਆ, ਅਕਸ਼ੈ ਕੁਮਾਰ ਦੀ ਫਿਲਮ ਨੇ ਇੰਝ ਕੀਤੀ ਜਵਾਨ ਦੀ ਬਰਾਬਰੀ

Mission Raniganj Box office Collection Day 11: ਅਕਸ਼ੈ ਕੁਮਾਰ ਸਟਾਰਰ ਫਿਲਮ 'ਮਿਸ਼ਨ ਰਾਣੀਗੰਜ' ਨੂੰ ਦਰਸ਼ਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲ ਰਿਹਾ ਹੈ। ਫਿਲਮ ਵੀ ਬਾਕਸ ਆਫਿਸ 'ਤੇ ਦਬਦਬਾ ਬਣਾਉਣ 'ਚ ਅਸਫਲ ਨਜ਼ਰ ਆ ਰਹੀ ਹੈ। 55 ਕਰੋੜ ਦੀ ਲਾਗਤ ਨਾਲ ਬਣੀ ਇਹ ਫਿਲਮ 11 ਦਿਨਾਂ 'ਚ ਵੀ ਆਪਣਾ ਬਜਟ ਪੂਰਾ ਨਹੀਂ ਕਰ ਸਕੀ ਜਿਸ ਕਾਰਨ ਇਹ ਫਿਲਮ ਫਲਾਪ ਜਾਪ ਰਹੀ ਹੈ। ਹਾਲਾਂਕਿ ਫਿਲਮ ਨੇ ਦੂਜੇ ਵੀਕੈਂਡ 'ਤੇ ਚੰਗੀ ਕਮਾਈ ਕੀਤੀ।

Read More: Mission Raniganj Box office: 'ਮਿਸ਼ਨ ਰਾਣੀਗੰਜ' ਨੇ ਫੁਕਰੇ 3 ਨੂੰ ਪਛਾੜਿਆ, ਅਕਸ਼ੈ ਕੁਮਾਰ ਦੀ ਫਿਲਮ ਨੇ ਇੰਝ ਕੀਤੀ ਜਵਾਨ ਦੀ ਬਰਾਬਰੀ

Entertainment News Live: Hema-Dharmendra Love Story: ਹੇਮਾ ਮਾਲਿਨੀ ਦੇ ਪਿਆਰ 'ਚ ਧਰਮਿੰਦਰ ਨੂੰ ਵੇਲਣੇ ਪਏ ਪਾਪੜ, ਹੀਮੈਨ ਇੰਝ ਬਣਿਆ ਜਤਿੰਦਰ ਦੀ ਲਵ ਸਟੋਰੀ ਦਾ ਵਿਲੇਨ

Hema-Dharmendra Love Story: ਹੇਮਾ ਮਾਲਿਨੀਆਪਣੀਆਂ ਫਿਲਮਾਂ ਦੇ ਨਾਲ-ਨਾਲ ਧਰਮਿੰਦਰ ਨਾਲ ਆਪਣੀ ਲਵ ਸਟੋਰੀ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ। ਆਓ ਅੱਜ ਜਾਣਦੇ ਹਾਂ ਇਨ੍ਹਾਂ ਦੋਵਾਂ ਦੀ ਅਨੋਖੀ ਪ੍ਰੇਮ ਕਹਾਣੀ ਬਾਰੇ।

Read More: Hema-Dharmendra Love Story: ਹੇਮਾ ਮਾਲਿਨੀ ਦੇ ਪਿਆਰ 'ਚ ਧਰਮਿੰਦਰ ਨੂੰ ਵੇਲਣੇ ਪਏ ਪਾਪੜ, ਹੀਮੈਨ ਇੰਝ ਬਣਿਆ ਜਤਿੰਦਰ ਦੀ ਲਵ ਸਟੋਰੀ ਦਾ ਵਿਲੇਨ

Entertainment News Live Today: Hema Malini Birthday: ਮਾਂ ਹੇਮਾ ਮਾਲਿਨੀ ਦੇ ਜਨਮਦਿਨ 'ਤੇ ਬੋਲੀ ਈਸ਼ਾ ਦਿਓਲ- 'ਡ੍ਰੀਮ ਗਰਲ ਇੱਕ ਹੀ ਸੀ ਅਤੇ ਹੋ ਸਕਦੀ ...'

Hema Malini Birthday: ਬਾਲੀਵੁੱਡ ਦੀ ਡ੍ਰੀਮ ਗਰਲ ਵਜੋਂ ਮਸ਼ਹੂਰ ਹੇਮਾ ਮਾਲਿਨੀ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਵੱਡੀ ਬੇਟੀ ਬਾਲੀਵੁੱਡ ਅਭਿਨੇਤਰੀ ਈਸ਼ਾ ਦਿਓਲ ਨੇ ਆਪਣੀ ਮਾਂ ਨੂੰ ਜਨਮਦਿਨ ਦੀ ਖਾਸ ਸ਼ੁਭਕਾਮਨਾਵਾਂ ਦਿੱਤੀਆਂ ਹਨ।

Read More: Hema Malini Birthday: ਮਾਂ ਹੇਮਾ ਮਾਲਿਨੀ ਦੇ ਜਨਮਦਿਨ 'ਤੇ ਬੋਲੀ ਈਸ਼ਾ ਦਿਓਲ- 'ਡ੍ਰੀਮ ਗਰਲ ਇੱਕ ਹੀ ਸੀ ਅਤੇ ਹੋ ਸਕਦੀ ...'

Parineeti Chopra: ਰਾਘਵ ਚੱਢਾ ਦੇ ਬਿਨਾਂ ਇਸ ਖੂਬਸੂਰਤ ਜਗ੍ਹਾ 'ਤੇ ਛੁੱਟੀਆਂ ਮਨਾ ਰਹੀ ਪਰਿਣੀਤੀ ਚੋਪੜਾ, ਤਸਵੀਰਾਂ ਸ਼ੇਅਰ ਕਰ ਬੋਲੀ- 'ਇਹ ਹਨੀਮੂਨ ਨਹੀਂ ਹੈ...'

Parineeti Chopra Girls Trip: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਕਾਫੀ ਚਰਚਾ ਹੋਈ ਸੀ। ਜੋੜੇ ਨੇ 24 ਸਤੰਬਰ ਨੂੰ ਉਦੈਪੁਰ ਦੇ ਦਿ ਲਿਲੀ ਪੈਲੇਸ ਵਿੱਚ ਬਹੁਤ ਧੂਮਧਾਮ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਸੁਪਨਿਆਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹੀਆਂ। ਵਿਆਹ ਦੇ ਬਾਅਦ ਤੋਂ ਹੀ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਜੋੜਾ ਹਨੀਮੂਨ 'ਤੇ ਕਿੱਥੇ ਜਾ ਰਿਹਾ ਹੈ। ਹੁਣ ਲੱਗਦਾ ਹੈ ਕਿ ਪਰਿਣੀਤੀ ਅਤੇ ਰਾਘਵ ਫਿਲਹਾਲ ਹਨੀਮੂਨ ਦੀ ਕੋਈ ਯੋਜਨਾ ਨਹੀਂ ਬਣਾ ਰਹੇ ਹਨ।

Read More: Parineeti Chopra: ਰਾਘਵ ਚੱਢਾ ਦੇ ਬਿਨਾਂ ਇਸ ਖੂਬਸੂਰਤ ਜਗ੍ਹਾ 'ਤੇ ਛੁੱਟੀਆਂ ਮਨਾ ਰਹੀ ਪਰਿਣੀਤੀ ਚੋਪੜਾ, ਤਸਵੀਰਾਂ ਸ਼ੇਅਰ ਕਰ ਬੋਲੀ- 'ਇਹ ਹਨੀਮੂਨ ਨਹੀਂ ਹੈ...'

Entertainment News Live: ਪਹਿਲੀ ਵਾਰ Y+ ਸਕਿਉਰਟੀ ਨਾਲ ਦਿਖੇ ਸ਼ਾਹਰੁਖ ਖਾਨ, ਸੁਰੱਖਿਆ ਗਾਰਡਾਂ ਨਾਲ ਘਿਿਰਿਆ ਨਜ਼ਰ ਆਇਆ 'ਜਵਾਨ', ਵੀਡੀਓ ਵਾਇਰਲ

Shah Rukh Khan Security: ਪਿਛਲੇ ਹਫਤੇ, ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ Y+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਦਰਅਸਲ, ਹਾਲ ਹੀ 'ਚ ਕਿੰਗ ਖਾਨ ਦੀਆਂ ਬੈਕ ਟੂ ਬੈਕ ਦੋ ਫਿਲਮਾਂ ਜ਼ਬਰਦਸਤ ਹਿੱਟ ਹੋਈਆਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸੀ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਮੁਹੱਈਆ ਕਰਵਾਈ ਸੀ। 


Shah Rukh Khan: ਪਹਿਲੀ ਵਾਰ Y+ ਸਕਿਉਰਟੀ ਨਾਲ ਦਿਖੇ ਸ਼ਾਹਰੁਖ ਖਾਨ, ਸੁਰੱਖਿਆ ਗਾਰਡਾਂ ਨਾਲ ਘਿਿਰਿਆ ਨਜ਼ਰ ਆਇਆ 'ਜਵਾਨ', ਵੀਡੀਓ ਵਾਇਰਲ

Entertainment News Live Today: ਸਾਬਕਾ ਮਿਸ ਵਰਲਡ ਪ੍ਰਤੀਯੋਗੀ ਦਾ ਮਹਿਜ਼ 26 ਸਾਲ ਦੀ ਉਮਰ 'ਚ ਦੇਹਾਂਤ, ਸਰਵਾਈਕਲ ਕੈਂਸਰ ਤੋਂ ਹਾਰੀ ਜ਼ਿੰਦਗੀ ਦੀ ਜੰਗ

Sherika De Armas Died: ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਅਰਮਾਸ ਦਾ ਦਿਹਾਂਤ ਹੋ ਗਿਆ ਹੈ। ਉਸਨੇ 2015 ਵਿੱਚ ਮਿਸ ਵਰਲਡ ਮੁਕਾਬਲੇ ਵਿੱਚ ਉਰੂਗਵੇ ਦੀ ਪ੍ਰਤੀਨਿਧਤਾ ਕੀਤੀ ਸੀ। ਨਿਊਯਾਰਕ ਪੋਸਟ ਦੀ ਇੱਕ ਰਿਪੋਰਟ ਦੇ ਅਨੁਸਾਰ, ਸ਼ੇਰਿਕਾ ਡੀ ਆਰਮਾਸ ਸਰਵਾਈਕਲ ਕੈਂਸਰ ਨਾਲ ਲੜਾਈ ਹਾਰ ਗਈ ਅਤੇ 13 ਅਕਤੂਬਰ ਨੂੰ 26 ਸਾਲ ਦੀ ਉਮਰ ਵਿੱਚ ਉਸ ਦੀ ਮੌਤ ਹੋ ਗਈ ਸੀ। ਡੀ ਆਰਮਾਸ ਨੇ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਵੀ ਕਰਵਾਈ ਸੀ, ਪਰ ਉਹ ਕੈਂਸਰ ਨੂੰ ਮਾਤ ਨਹੀਂ ਦੇ ਸਕੀ। 


Miss World: ਸਾਬਕਾ ਮਿਸ ਵਰਲਡ ਪ੍ਰਤੀਯੋਗੀ ਦਾ ਮਹਿਜ਼ 26 ਸਾਲ ਦੀ ਉਮਰ 'ਚ ਦੇਹਾਂਤ, ਸਰਵਾਈਕਲ ਕੈਂਸਰ ਤੋਂ ਹਾਰੀ ਜ਼ਿੰਦਗੀ ਦੀ ਜੰਗ

Entertainment News Live: ਸ਼ਾਹਰੁਖ ਤੋਂ ਸਿੱਖੋ ਔਰਤਾਂ ਦੀ ਇੱਜ਼ਤ ਕਰਨਾ, ਰਾਣੀ ਮੁਖਰਜੀ ਦੀ ਸਾੜੀ ਦਾ ਪੱਲਾ ਚੁੱਕੀ ਨਜ਼ਰ ਆਏ ਕਿੰਗ ਖਾਨ, ਵੀਡੀਓ ਵਾਇਰਲ

Kuch Kuch Hota Hai Special Screening: ਹਿੰਦੀ ਸਿਨੇਮਾ ਦੀ ਆਈਕੋਨਿਕ ਫਿਲਮ 'ਕੁਛ ਕੁਛ ਹੋਤਾ ਹੈ' ਦੇ ਦੇ 25 ਸਾਲ ਪੂਰੇ ਹੋ ਚੁੱਕੇ ਹਨ। ਇਹ ਫਿਲਮ 1998 'ਚ ਰਿਲੀਜ਼ ਹੋਈ ਸੀ। ਇਸ ਮੌਕੇ ਫਿਲਮ ਮੇਕਰਸ ਨੇ 'ਕੁਛ ਕੁਛ ਹੋਤਾ ਹੈ' ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਸੀ। ਇਸ ਮੌਕੇ ਕਾਜੋਲ ਨੂੰ ਛੱਡੇ ਫਿਲਮ ਦੇ ਮੁੱਖ ਕਿਰਦਾਰ ਸ਼ਾਹਰੁਖ ਖਾਨ, ਕਰਨ ਜੌਹਰ ਤੇ ਰਾਣੀ ਮੁਖਰਜੀ ਸ਼ਾਮਲ ਹੋਏ। ਇਸ ਦੌਰਾਨ ਕਿੰਗ ਖਾਨ ਦਾ ਅਜਿਹਾ ਵੀਡੀਓ ਵਾਇਰਲ ਹੋ ਰਿਹਾ, ਜੋ ਕਿ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।  


Shah Rukh Khan: ਸ਼ਾਹਰੁਖ ਤੋਂ ਸਿੱਖੋ ਔਰਤਾਂ ਦੀ ਇੱਜ਼ਤ ਕਰਨਾ, ਰਾਣੀ ਮੁਖਰਜੀ ਦੀ ਸਾੜੀ ਦਾ ਪੱਲਾ ਚੁੱਕੀ ਨਜ਼ਰ ਆਏ ਕਿੰਗ ਖਾਨ, ਵੀਡੀਓ ਵਾਇਰਲ

Entertainment News Live Today: ਇੱਕ ਨਹੀਂ ਇਹ ਦੋ ਸ਼ਖਸ ਹਨ ਬਿੱਗ ਬੌਸ ਦੀ ਆਵਾਜ਼, ਲੈਂਦੇ ਹਨ ਇੰਨੀ ਭਾਰੀ ਫੀਸ, ਜਾਣੋ ਇਨ੍ਹਾਂ ਦੀ ਅਸਲ ਜ਼ਿੰਦਗੀ ਦੇ ਬਾਰੇ

Bigg Boss 17: ਸਲਮਾਨ ਖਾਨ ਦੁਆਰਾ ਹੋਸਟ ਕੀਤਾ ਗਿਆ ਬਿੱਗ ਬੌਸ ਭਾਰਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਬਿੱਗ ਬੌਸ ਦਾ ਪਹਿਲਾ ਐਪੀਸੋਡ 2006 ਵਿੱਚ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਇਆ ਸੀ ਅਤੇ ਇਹ ਪਿਛਲੇ 17 ਸਾਲਾਂ ਤੋਂ ਲਗਾਤਾਰ ਪ੍ਰਸਾਰਿਤ ਹੋ ਰਿਹਾ ਹੈ। ਸਾਲਾਂ ਦੌਰਾਨ, ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਟੈਲੀਵਿਜ਼ਨ ਸ਼ੋਅ ਵਿੱਚ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੇ ਸ਼ੋਅ ਨੂੰ ਹੋਸਟ ਕੀਤਾ ਹੈ। ਹਾਲਾਂਕਿ, ਇੱਕ ਚੀਜ਼ ਜੋ ਇੱਕੋ ਜਿਹੀ ਰਹੀ ਉਹ ਸੀ ਬਿੱਗ ਬੌਸ ਦੀ ਆਵਾਜ਼ ... 


Bigg Boss 17: ਇੱਕ ਨਹੀਂ ਇਹ ਦੋ ਸ਼ਖਸ ਹਨ ਬਿੱਗ ਬੌਸ ਦੀ ਆਵਾਜ਼, ਲੈਂਦੇ ਹਨ ਇੰਨੀ ਭਾਰੀ ਫੀਸ, ਜਾਣੋ ਇਨ੍ਹਾਂ ਦੀ ਅਸਲ ਜ਼ਿੰਦਗੀ ਦੇ ਬਾਰੇ

Entertainment News Live: 'ਬੌਰਡਰ 2' ਲਈ 50 ਕਰੋੜ ਦੀ ਭਾਰੀ ਫੀਸ ਲੈਣਗੇ ਸੰਨੀ ਦਿਓਲ! ਇਸ ਦਿਨ ਤੋਂ ਸ਼ੁਰੂ ਕਰਨਗੇ ਫਿਲਮ ਦੀ ਸ਼ੂਟਿੰਗ

Sunny Deol Border 2: ਇਨ੍ਹੀਂ ਦਿਨੀਂ ਸੰਨੀ ਦਿਓਲ 'ਗਦਰ 2' ਦੀ ਜ਼ਬਰਦਸਤ ਸਫਲਤਾ ਦਾ ਜਸ਼ਨ ਮਨਾ ਰਹੇ ਹਨ, ਜਿਸ 'ਚ ਉਨ੍ਹਾਂ ਨੇ ਅਮੀਸ਼ਾ ਪਟੇਲ ਨਾਲ ਕੰਮ ਕੀਤਾ ਹੈ। ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ। ਆਪਣੀ ਸਫਲਤਾ ਦੀ ਖੁਸ਼ੀ ਦੇ ਵਿਚਕਾਰ, ਇਹ ਚਰਚਾ ਹੈ ਕਿ ਸੰਨੀ ਦਿਓਲ ਸੰਭਾਵਤ ਤੌਰ 'ਤੇ 1997 ਦੀ ਯੁੱਧ ਕਲਾਸਿਕ 'ਬਾਰਡਰ' ਦੇ ਸੀਕਵਲ ਵਿੱਚ ਸ਼ਾਮਲ ਹੋ ਸਕਦੇ ਹਨ। ਹੁਣ ਇਸ ਬਾਰੇ ਇੱਕ ਦਿਲਚਸਪ ਅਪਡੇਟ ਆਇਆ ਹੈ।  


Sunny Deol: 'ਬੌਰਡਰ 2' ਲਈ 50 ਕਰੋੜ ਦੀ ਭਾਰੀ ਫੀਸ ਲੈਣਗੇ ਸੰਨੀ ਦਿਓਲ! ਇਸ ਦਿਨ ਤੋਂ ਸ਼ੁਰੂ ਕਰਨਗੇ ਫਿਲਮ ਦੀ ਸ਼ੂਟਿੰਗ

Entertainment News Live Today: ਰੁਪਾਲੀ ਗਾਂਗੁਲੀ ਛੱਡ ਰਹੀ ਆਪਣਾ ਸ਼ੋਅ 'ਅਨੁਪਮਾ' ? ਸਮਰ ਦੀ ਮੌਤ ਤੋਂ ਬਾਅਦ 5 ਸਾਲ ਅੱਗੇ ਵਧੇਗੀ ਸੀਰੀਅਲ ਦੀ ਕਹਾਣੀ

Anupama Major Twist: ਟੀਵੀ ਸੀਰੀਅਲ 'ਅਨੁਪਮਾ' ਵਿੱਚ ਇਨ੍ਹੀਂ ਦਿਨੀਂ ਹਾਈ ਵੋਲਟੇਜ ਡਰਾਮਾ ਚੱਲ ਰਿਹਾ ਹੈ। ਰੂਪਾਲੀ ਗਾਂਗੁਲੀ ਅਤੇ ਗੌਰਵ ਖੰਨਾ ਦੇ ਇਸ ਸੀਰੀਅਲ ਵਿੱਚ ਸਮਰ ਦੇ ਕਿਰਦਾਰ ਨੂੰ ਖਤਮ ਕਰ ਦਿੱਤਾ ਗਿਆ ਹੈ, ਪਰ ਨਿਰਮਾਤਾ ਇਸ ਕਿਰਦਾਰ ਦੇ ਆਲੇ-ਦੁਆਲੇ ਪੂਰੀ ਕਹਾਣੀ ਘੁਮਾ ਰਹੇ ਹਨ। ਇਨ੍ਹੀਂ ਦਿਨੀਂ ਸੀਰੀਅਲ 'ਚ ਦਿਖਾਇਆ ਜਾ ਰਿਹਾ ਹੈ ਕਿ ਅਨੁਪਮਾ ਅਤੇ ਵਨਰਾਜ ਨੇ ਆਪਣੇ ਬੇਟੇ ਸਮਰ ਨੂੰ ਇਨਸਾਫ ਦਿਵਾਉਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ, ਅਨੁਪਮਾ ਨੇ ਅਨੁਜ ਤੋਂ ਮੂੰਹ ਮੋੜ ਲਿਆ ਹੈ। ਇਸ ਦੇ ਨਾਲ ਹੀ ਹੁਣ ਸੀਰੀਅਲ 'ਚ ਇਕ ਨਵਾਂ ਟਵਿਸਟ ਆਵੇਗਾ, ਜੋ ਸੀਰੀਅਲ ਦਾ ਟ੍ਰੈਕ ਪੂਰੀ ਤਰ੍ਹਾਂ ਬਦਲ ਦੇਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਨੁਪਮਾ ਦੀ ਕਹਾਣੀ ਹੁਣ 5 ਸਾਲ ਅੱਗੇ ਵਧ ਸਕਦੀ ਹੈ। 


Anupama: ਰੁਪਾਲੀ ਗਾਂਗੁਲੀ ਛੱਡ ਰਹੀ ਆਪਣਾ ਸ਼ੋਅ 'ਅਨੁਪਮਾ' ? ਸਮਰ ਦੀ ਮੌਤ ਤੋਂ ਬਾਅਦ 5 ਸਾਲ ਅੱਗੇ ਵਧੇਗੀ ਸੀਰੀਅਲ ਦੀ ਕਹਾਣੀ

Entertainment News Live: ਹੇਮਾ ਮਾਲਿਨੀ ਨਾਲ ਨਹੀਂ, ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਘਰ 'ਚ ਰਹਿੰਦੇ ਹਨ ਧਰਮਿੰਦਰ, ਜਾਣੋ ਕਿਸ ਨੇ ਖੋਲਿਆ ਰਾਜ਼

Dharmendra Living With Parkash Kaur Not Hema Malini: ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਪਿਛਲੇ 6-7 ਦਹਾਕਿਆਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਬਾਲੀਵੁੱਡ ਐਕਟਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਬਣਾਇਆ ਹੈ, ਇਸ ਮਾਮਲੇ ;ਚ ਹਾਲੇ ਤੱਕ ਕੋਈ ਵੀ ਧਰਮਿੰਦਰ ਨੂੰ ਪਛਾੜ ਨਹੀਂ ਸਕਿਆ ਹੈ।    ਇਸ ਦੇ ਨਾਲ ਨਾਲ ਫੈਨਜ਼ ਨੂੰ ਧਰਮਿੰਦਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਜਾਨਣ ਦੀ ਉਤਸੁਕਤਾ ਜ਼ਿਆਦਾ ਰਹਿੰਦੀ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਇੰਡੀਆ ਟੂਡੇ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦਿਓਲ ਪਰਿਵਾਰ ਦੇ ਕਈ ਰਾਜ਼ ਖੋਲ੍ਹੇ।  


Dharmendra: ਹੇਮਾ ਮਾਲਿਨੀ ਨਾਲ ਨਹੀਂ, ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਘਰ 'ਚ ਰਹਿੰਦੇ ਹਨ ਧਰਮਿੰਦਰ, ਜਾਣੋ ਕਿਸ ਨੇ ਖੋਲਿਆ ਰਾਜ਼

ਪਿਛੋਕੜ

Entertainment News Today Latest Updates16 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


ਹੇਮਾ ਮਾਲਿਨੀ ਨਾਲ ਨਹੀਂ, ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਘਰ 'ਚ ਰਹਿੰਦੇ ਹਨ ਧਰਮਿੰਦਰ, ਜਾਣੋ ਕਿਸ ਨੇ ਖੋਲਿਆ ਰਾਜ਼


Dharmendra Living With Parkash Kaur Not Hema Malini: ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਪਿਛਲੇ 6-7 ਦਹਾਕਿਆਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਬਾਲੀਵੁੱਡ ਐਕਟਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਬਣਾਇਆ ਹੈ, ਇਸ ਮਾਮਲੇ ;ਚ ਹਾਲੇ ਤੱਕ ਕੋਈ ਵੀ ਧਰਮਿੰਦਰ ਨੂੰ ਪਛਾੜ ਨਹੀਂ ਸਕਿਆ ਹੈ।    


ਇਸ ਦੇ ਨਾਲ ਨਾਲ ਫੈਨਜ਼ ਨੂੰ ਧਰਮਿੰਦਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਜਾਨਣ ਦੀ ਉਤਸੁਕਤਾ ਜ਼ਿਆਦਾ ਰਹਿੰਦੀ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਇੰਡੀਆ ਟੂਡੇ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦਿਓਲ ਪਰਿਵਾਰ ਦੇ ਕਈ ਰਾਜ਼ ਖੋਲ੍ਹੇ। 


ਇਸ ਦਰਮਿਆਨ ਇੱਕ ਵੱਡੀ ਗੱਲ ਸਾਹਮਣੇ ਆਈ, ਉਹ ਇਹ ਹੈ ਕਿ ਧਰਮਿੰਦਰ ਹੇਮਾ ਮਾਲਿਨੀ ਨਾਲ ਨਹੀਂ, ਸਗੋਂ ਪ੍ਰਕਾਸ਼ ਕੌਰ ਨਾਲ ਸੰਨੀ ਦਿਓਲ ਦੇ ਘਰ ਰਹਿੰਦੇ ਹਨ। ਇਹੀ ਨਹੀਂ ਸੰਨੀ ਦਿਓਲ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਵੀ ਉਸੇ ਘਰ ਵਿੱਚ ਰਹਿੰਦੇ ਹਨ। ਸੰਨੀ ਦਿਓਲ ਦਾ ਪਰਿਵਾਰ ਜੁਆਇੰਟ ਫੈਮਿਲੀ ਵਾਂਗ ਇਕੱਠੇ ਰਹਿੰਦਾ ਹੈ। ਇਸ ਸਭ ਦਾ ਖੁਲਾਸਾ ਖੁਦ ਸੰਨੀ ਦਿਓਲ ਨੇ ਇੰਟਰਵਿਊ ਦੌਰਾਨ ਕੀਤਾ। 


ਇਸ ਤੋਂ ਇਲਾਵਾ ਸੰਨੀ ਦਿਓਲ ਨੇ ਦੱਸਿਆ ਕਿ ਅਸੀਂ ਸਭ ਇਕੱਠੇ ਇੱਕੋ ਪਰਿਵਾਰ ਹਾਂ। ਪਰ ਸਭ ਦੀ ਆਪੋ-ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਹੈ। ਅਸੀਂ ਇੱਕ ਦੂਜੇ ਦੀਆਂ ਜ਼ਿੰਦਗੀਆਂ ;ਚ ਦਖਲਅੰਦਾਜ਼ੀ ਨਹੀਂ ਕਰਦੇ, ਸ਼ਾਇਦ ਇਸੇ ਕਰਕੇ ਅਸੀਂ ਸੰਯੁਕਤ ਪਰਿਵਾਰ ਦੇ ਰੂਪ 'ਚ ਖੁਸ਼ ਹਾਂ। 


ਸੰਨੀ ਨੇ ਕਿਹਾ ਕਿ 'ਮੇਰੇ ਪਾਪਾ ਧਰਮਿੰਦਰ ਹਨ, ਮੈਂ ਉਨ੍ਹਾਂ ਤੋਂ ਡਰਦਾ ਹਾਂ, ਬਹੁਤ ਇੱਜ਼ਤ ਕਰਦਾ ਹਾਂ। ਇਸੇ ਤਰ੍ਹਾਂ ਮੇਰੇ ਬੇਟੇ ਮੇਰੀ ਇੱਜ਼ਤ ਕਰਦੇ ਹਨ। ਇਹ ਸਾਡੇ ਸੰਸਕਾਰ ਹਨ। ਪਰ ਬਾਵਜੂਦ ਇਸ ਦੇ ਸਾਨੂੰ ਸਭ ਨੂੰ ਆਪਣੇ ਫੈਸਲੇ ਖੁਦ ਲੈਣ ਦੀ ਪੂਰੀ ਆਜ਼ਾਦੀ ਹੈ।'


ਕਾਬਿਲੇਗ਼ੌਰ ਹੈ ਕਿ ਸੰਨੀ ਦਿਓਲ ਲਈ ਸਾਲ 2023 ਕਾਫੀ ਲੱਕੀ ਸਾਬਤ ਹੋਇਆ ਹੈ। ਇਸ ਸਾਲ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋਈ ਸੀ, ਜਿਸ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫਿਲਮਾਂ ਚ ਸ਼ਾਮਲ ਹੋ ਗਈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.