Entertainment News LIVE: ਮੁੰਬਈ ਪਰਤੇ ਦੀਪਿਕਾ-ਰਣਵੀਰ, ਬਿੱਗ ਬੌਸ ਘਰ 'ਚ ਅੰਕਿਤਾ ਦਾ ਪ੍ਰੈਗਨੇਂਸੀ ਟੇਸਟ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 17 Nov 2023 07:57 PM
Entertainment News Live: Sunny Leone: 'ਲੋਕ ਅਜਿਹਾ ਕਿਉਂ ਕਰਦੇ...' ਸੰਨੀ ਲਿਓਨ ਨੂੰ ਇੰਡਸਟਰੀ 'ਚ ਇਸ ਚੀਜ਼ ਤੋਂ ਨਫ਼ਰਤ, ਅਦਾਕਾਰਾ ਨੇ ਕੀਤਾ ਖੁਲਾਸਾ

Sunny Leone Hates About industry: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਕਈ ਸਾਲ ਪਹਿਲਾਂ ਇੰਡਸਟਰੀ ਛੱਡ ਚੁੱਕੀ ਸੰਨੀ ਹੁਣ ਬਾਲੀਵੁੱਡ 'ਚ ਇੱਕ ਵੱਡਾ ਨਾਂ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਲੇਟੈਸਟ ਸਿੰਗਲ ਥਰਡ ਪਾਰਟੀ ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਗੀਤ ਵਿੱਚ ਅਭਿਸ਼ੇਕ ਸਿੰਘ ਨਜ਼ਰ ਆ ਰਹੇ ਹਨ, ਉਨ੍ਹਾਂ ਨੇ ਇਸ ਗੀਤ ਨੂੰ ਗਾਉਣ ਦੇ ਨਾਲ-ਨਾਲ ਕੰਪੋਜ਼ ਵੀ ਕੀਤਾ ਹੈ।

Read More: Sunny Leone: 'ਲੋਕ ਅਜਿਹਾ ਕਿਉਂ ਕਰਦੇ...' ਸੰਨੀ ਲਿਓਨ ਨੂੰ ਇੰਡਸਟਰੀ 'ਚ ਇਸ ਚੀਜ਼ ਤੋਂ ਨਫ਼ਰਤ, ਅਦਾਕਾਰਾ ਨੇ ਕੀਤਾ ਖੁਲਾਸਾ

Entertainment News Live Update: Kajol DeepFake Video: ਕਾਜੋਲ ਦੇਵਗਨ ਦਾ ਡੀਪਫੇਕ ਵੀਡੀਓ ਵਾਇਰਲ, ਅਦਾਕਾਰਾ ਦੀਆਂ ਅਸ਼ਲੀਲ ਤਸਵੀਰਾਂ ਨੇ ਮਚਾਈ ਖਲਬਲੀ

Kajol DeepFake Video: ਸਾਉਥ ਅਦਾਕਾਰਾ ਰਸ਼ਮੀਕਾ ਮੰਡਾਨਾ ਹਾਲ ਹੀ 'ਚ ਡੀਪਫੇਕ ਵੀਡੀਓ ਕਾਰਨ ਸੁਰਖੀਆਂ 'ਚ ਰਹੀ। ਰਸ਼ਮੀਕਾ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਇਸ ਤਕਨੀਕ ਦਾ ਸ਼ਿਕਾਰ ਹੋ ਗਈ ਹੈ। ਜੀ ਹਾਂ, ਕਾਜੋਲ ਦਾ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।

Read More: Kajol DeepFake Video: ਕਾਜੋਲ ਦੇਵਗਨ ਦਾ ਡੀਪਫੇਕ ਵੀਡੀਓ ਵਾਇਰਲ, ਅਦਾਕਾਰਾ ਦੀਆਂ ਅਸ਼ਲੀਲ ਤਸਵੀਰਾਂ ਨੇ ਮਚਾਈ ਖਲਬਲੀ

Entertainment News Live: Gippy Grewal: ਗਿੱਪੀ ਗਰੇਵਾਲ ਨੂੰ ਹਿੰਦੀ ਫਿਲਮਾਂ 'ਚ ਨਹੀਂ ਮਿਲੀ ਸਫਲਤਾ, ਪੰਜਾਬੀ ਗਾਇਕ ਨੇ ਦੱਸੀ ਇਸਦੀ ਵੱਡੀ ਵਜ੍ਹਾ

Gippy Grewal Rejected Hindi Movies: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ।

Read More: Gippy Grewal: ਗਿੱਪੀ ਗਰੇਵਾਲ ਨੂੰ ਹਿੰਦੀ ਫਿਲਮਾਂ 'ਚ ਨਹੀਂ ਮਿਲੀ ਸਫਲਤਾ, ਪੰਜਾਬੀ ਗਾਇਕ ਨੇ ਦੱਸੀ ਇਸਦੀ ਵੱਡੀ ਵਜ੍ਹਾ

Entertainment News Live Update: Elvish Yadav: ਐਲਵਿਸ਼ ਯਾਦਵ ਨੂੰ ਬੁਲਾ ਸਕਦੀ ਪੁਲਿਸ, ਰੇਵ ਪਾਰਟੀਆਂ 'ਚ ਸੱਪਾਂ ਦੇ ਜ਼ਹਿਰ ਸਪਲਾਈ ਨੂੰ ਲੈ ਸਪੇਰੇ ਨੇ ਖੋਲ੍ਹੇ ਕਈ ਰਾਜ਼!

Bigg Boss Winner Elvish Yadav: ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ਵਿੱਚ ਫਸੇ ਹੋਏ ਹਨ। ਇਸ ਮਾਮਲੇ 'ਚ ਹੁਣ ਪੁਲਿਸ ਨੇ 5 ਦੋਸ਼ੀਆਂ 'ਚੋਂ ਰਾਹੁਲ ਯਾਦਵ ਨੂੰ ਮੁੜ ਰਿਮਾਂਡ 'ਤੇ ਲਿਆ ਹੈ। 24 ਘੰਟੇ ਦੇ ਇਸ ਰਿਮਾਂਡ 'ਚ ਰਾਹੁਲ ਨੇ ਕਈ ਰਾਜ਼ ਖੋਲ੍ਹੇ ਹਨ।

Read More: Elvish Yadav: ਐਲਵਿਸ਼ ਯਾਦਵ ਨੂੰ ਬੁਲਾ ਸਕਦੀ ਪੁਲਿਸ, ਰੇਵ ਪਾਰਟੀਆਂ 'ਚ ਸੱਪਾਂ ਦੇ ਜ਼ਹਿਰ ਸਪਲਾਈ ਨੂੰ ਲੈ ਸਪੇਰੇ ਨੇ ਖੋਲ੍ਹੇ ਕਈ ਰਾਜ਼!

Entertainment News Live Update: Elvish Yadav: ਐਲਵਿਸ਼ ਯਾਦਵ ਨੂੰ ਬੁਲਾ ਸਕਦੀ ਪੁਲਿਸ, ਰੇਵ ਪਾਰਟੀਆਂ 'ਚ ਸੱਪਾਂ ਦੇ ਜ਼ਹਿਰ ਸਪਲਾਈ ਨੂੰ ਲੈ ਸਪੇਰੇ ਨੇ ਖੋਲ੍ਹੇ ਕਈ ਰਾਜ਼!

Bigg Boss Winner Elvish Yadav: ਬਿੱਗ ਬੌਸ ਓਟੀਟੀ ਵਿਜੇਤਾ ਐਲਵਿਸ਼ ਯਾਦਵ ਰੇਵ ਪਾਰਟੀਆਂ ਵਿੱਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ਵਿੱਚ ਫਸੇ ਹੋਏ ਹਨ। ਇਸ ਮਾਮਲੇ 'ਚ ਹੁਣ ਪੁਲਿਸ ਨੇ 5 ਦੋਸ਼ੀਆਂ 'ਚੋਂ ਰਾਹੁਲ ਯਾਦਵ ਨੂੰ ਮੁੜ ਰਿਮਾਂਡ 'ਤੇ ਲਿਆ ਹੈ। 24 ਘੰਟੇ ਦੇ ਇਸ ਰਿਮਾਂਡ 'ਚ ਰਾਹੁਲ ਨੇ ਕਈ ਰਾਜ਼ ਖੋਲ੍ਹੇ ਹਨ।

Read More: Elvish Yadav: ਐਲਵਿਸ਼ ਯਾਦਵ ਨੂੰ ਬੁਲਾ ਸਕਦੀ ਪੁਲਿਸ, ਰੇਵ ਪਾਰਟੀਆਂ 'ਚ ਸੱਪਾਂ ਦੇ ਜ਼ਹਿਰ ਸਪਲਾਈ ਨੂੰ ਲੈ ਸਪੇਰੇ ਨੇ ਖੋਲ੍ਹੇ ਕਈ ਰਾਜ਼!

Entertainment News Live: Gippy Grewal: ਗਿੱਪੀ ਗਰੇਵਾਲ ਨੇ ਕਈ ਬਾਲੀਵੁੱਡ ਫਿਲਮਾਂ ਠੁਕਰਾਈਆਂ, ਖੁਲਾਸਾ ਕਰ ਦੱਸਿਆ- ਕਿਉਂ ਬਣਾ ਲਈ ਦੂਰੀ...

Gippy Grewal Rejected Hindi Movies: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਡੈਬਿਊ ਕੀਤਾ। ਉਸਨੇ ਸਾਲ 2015 ਦੀ ਫਿਲਮ ਸੈਕਿੰਡ ਹੈਂਡ ਹਸਬੈਂਡ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ। ਇਸ ਤੋਂ ਬਾਅਦ ਉਹ ਫਰਹਾਨ ਅਖਤਰ ਦੇ ਨਾਲ ਲਖਨਊ ਸੈਂਟਰਲ ਵਿੱਚ ਸਪੋਰਟਿੰਗ ਰੋਲ ਵਿੱਚ ਨਜ਼ਰ ਆਏ। ਜਿਸ ਨੇ ਬਾਕਸ ਆਫਿਸ 'ਤੇ ਬੁਰਾ ਪ੍ਰਦਰਸ਼ਨ ਕੀਤਾ ਸੀ। ਗਿੱਪੀ ਨੇ ਪਿਛਲੇ ਕੁਝ ਸਾਲਾਂ 'ਚ ਕਈ ਪੰਜਾਬੀ ਫਿਲਮਾਂ ਦਿੱਤੀਆਂ ਹਨ ਜੋ ਸੁਪਰਹਿੱਟ ਸਾਬਤ ਹੋਈਆਂ ਹਨ। ਹੁਣ ਉਨ੍ਹਾਂ ਨੇ ਬਾਲੀਵੁੱਡ ਫਿਲਮਾਂ ਤੋਂ ਦੂਰੀ ਬਣਾ ਲਈ ਹੈ।

Read More: Gippy Grewal: ਗਿੱਪੀ ਗਰੇਵਾਲ ਨੇ ਕਈ ਬਾਲੀਵੁੱਡ ਫਿਲਮਾਂ ਠੁਕਰਾਈਆਂ, ਖੁਲਾਸਾ ਕਰ ਦੱਸਿਆ- ਕਿਉਂ ਬਣਾ ਲਈ ਦੂਰੀ...

Entertainment News Live Update: Deepika-Ranveer: ਦੀਪਿਕਾ-ਰਣਵੀਰ ਏਅਰਪੋਰਟ 'ਤੇ ਇੰਝ ਆਏ ਨਜ਼ਰ, ਲੁੱਕ ਵੇਖ ਯੂਜ਼ਰਸ ਬੋਲੇ- 'Cartoons'

Deepika-Ranveer Singh Airport Pic: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਬਾਲੀਵੁੱਡ ਦਾ ਸਭ ਤੋਂ ਪਾਵਰਫੁੱਲ ਕਪਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ।

Read More: Deepika-Ranveer: ਦੀਪਿਕਾ-ਰਣਵੀਰ ਏਅਰਪੋਰਟ 'ਤੇ ਇੰਝ ਆਏ ਨਜ਼ਰ, ਲੁੱਕ ਵੇਖ ਯੂਜ਼ਰਸ ਬੋਲੇ- 'Cartoons'

Entertainment News Live: Tiger 3 Box Office Collection: 'ਟਾਈਗਰ 3' ਦੀ ਕਮਾਈ ਨੂੰ ਲੱਗਾ ਵੱਡਾ ਝਟਕਾ, ਸਲਮਾਨ-ਕੈਟਰੀਨਾ ਪੰਜਵੇਂ ਦਿਨ ਫੈਨਜ਼ ਨੂੰ ਨਹੀਂ ਕਰ ਸਕੇ ਖੁਸ਼

Tiger 3 Box Office Collection Day 5: ਸਲਮਾਨ ਖਾਨ (Salman Khan) ਦੀ ਫਿਲਮ 'ਟਾਈਗਰ 3' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਇਹ ਫਿਲਮ 12 ਨਵੰਬਰ ਨੂੰ ਦੀਵਾਲੀ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਰਹੀ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 44.5 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਧਮਾਕਾ ਕੀਤਾ। ਇਸ ਤੋਂ ਬਾਅਦ ਵੀ ਫਿਲਮ ਨੇ ਖੂਬ ਕਮਾਈ ਕੀਤੀ ਪਰ ਬੁੱਧਵਾਰ ਤੋਂ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦਾ ਕਲੈਕਸ਼ਨ ਘਟਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਫਿਲਮ ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਭਾਵ ਵੀਰਵਾਰ ਨੂੰ ਕਿੰਨੀ ਕਮਾਈ ਕੀਤੀ ?

Read More: Tiger 3 Box Office Collection: 'ਟਾਈਗਰ 3' ਦੀ ਕਮਾਈ ਨੂੰ ਲੱਗਾ ਵੱਡਾ ਝਟਕਾ, ਸਲਮਾਨ-ਕੈਟਰੀਨਾ ਪੰਜਵੇਂ ਦਿਨ ਫੈਨਜ਼ ਨੂੰ ਨਹੀਂ ਕਰ ਸਕੇ ਖੁਸ਼

Entertainment News Live Update: The Great Khali ਦੂਜੀ ਵਾਰ ਬਣੇ ਪਿਤਾ, WWE ਦਿੱਗਜ ਨੇ ਦਿਖਾਈ ਨਵਜੰਮੇ ਪੁੱਤਰ ਦੀ ਝਲਕ

The Great Khali Became Father: ਡਬਲਯੂਡਬਲਯੂਈ ਦੇ ਦਿੱਗਜ ਦਿ ਗ੍ਰੇਟ ਖਲੀ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਦਿ ਗ੍ਰੇਟ ਖਲੀ ਦੀ ਇੱਕ ਨਵਜੰਮੇ ਬੱਚੇ ਨਾਲ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਇੱਕ ਵੀਡੀਓ harfpunjabtv ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਗ੍ਰੇਟ ਖਲੀ ਦੇ ਘਰ ਮੁੰਡੇ ਨੇ ਲਿਆ ਜਨਮ, ਬਣੇ ਪਿਤਾ, ਦਓ ਜੀ ਖਲੀ ਨੂੰ ਵਧਾਈਆਂ ਲਿਖਿਆ ਗਿਆ ਹੈ।

Read More: The Great Khali ਦੂਜੀ ਵਾਰ ਬਣੇ ਪਿਤਾ, WWE ਦਿੱਗਜ ਨੇ ਦਿਖਾਈ ਨਵਜੰਮੇ ਪੁੱਤਰ ਦੀ ਝਲਕ

Entertainment News Live: Deepika-Ranveer: ਵਿਆਹ ਦੀ 5ਵੀਂ ਵਰ੍ਹੇਗੰਢ ਮਨਾ ਮੁੰਬਈ ਪਰਤੇ ਦੀਪਿਕਾ-ਰਣਵੀਰ, ਏਅਰਪੋਰਟ 'ਤੇ ਜੋੜੇ ਦਾ ਰੋਮਾਂਟਿਕ ਅੰਦਾਜ਼ ਖਿੱਚ ਦਾ ਬਣਿਆ ਕੇਂਦਰ

Deepika-Ranveer Singh Airport Pic: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਬਾਲੀਵੁੱਡ ਦਾ ਸਭ ਤੋਂ ਪਾਵਰਫੁੱਲ ਕਪਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ। ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹੁਣ ਇਸ ਸੈਲੀਬ੍ਰੇਸ਼ਨ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਵਾਪਸ ਆ ਗਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।

Read More: Deepika-Ranveer: ਵਿਆਹ ਦੀ 5ਵੀਂ ਵਰ੍ਹੇਗੰਢ ਮਨਾ ਮੁੰਬਈ ਪਰਤੇ ਦੀਪਿਕਾ-ਰਣਵੀਰ, ਏਅਰਪੋਰਟ 'ਤੇ ਜੋੜੇ ਦਾ ਰੋਮਾਂਟਿਕ ਅੰਦਾਜ਼ ਖਿੱਚ ਦਾ ਬਣਿਆ ਕੇਂਦਰ

ਪਿਛੋਕੜ

Entertainment News Live Update: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੂੰ ਬਾਲੀਵੁੱਡ ਦਾ ਸਭ ਤੋਂ ਪਾਵਰਫੁੱਲ ਕਪਲ ਮੰਨਿਆ ਜਾਂਦਾ ਹੈ। ਹਾਲ ਹੀ ਵਿੱਚ ਦੀਪਿਕਾ ਅਤੇ ਰਣਵੀਰ ਨੇ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ। ਇਸ ਜੋੜੇ ਨੇ ਪ੍ਰਸ਼ੰਸਕਾਂ ਲਈ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਸ਼ਾਨਦਾਰ ਜਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਹੁਣ ਇਸ ਸੈਲੀਬ੍ਰੇਸ਼ਨ ਤੋਂ ਬਾਅਦ ਦੀਪਿਕਾ ਅਤੇ ਰਣਵੀਰ ਮੁੰਬਈ ਵਾਪਸ ਆ ਗਏ ਹਨ। ਇਸ ਜੋੜੇ ਨੂੰ ਅੱਜ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।


ਦੀਪਿਕਾ-ਰਣਵੀਰ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ


ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੂੰ ਸ਼ੁੱਕਰਵਾਰ ਸਵੇਰੇ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਜੋੜਾ ਬ੍ਰਸੇਲਜ਼ ਵਿੱਚ ਆਪਣੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾ ਕੇ ਵਾਪਸ ਆਇਆ ਸੀ। ਦੀਪਿਕਾ ਅਤੇ ਰਣਵੀਰ ਸਿੰਘ ਏਅਰਪੋਰਟ 'ਤੇ ਇਕ-ਦੂਜੇ ਦਾ ਹੱਥ ਫੜ ਕੇ ਕਾਫੀ ਖੁਸ਼ ਨਜ਼ਰ ਆਏ। ਇਸ ਦੌਰਾਨ ਰਣਵੀਰ ਸਿੰਘ ਨੇ ਹਰੇ ਰੰਗ ਦਾ ਕੋਟ ਅਤੇ ਡੈਨਿਮ ਜੀਨਸ ਦੇ ਨਾਲ ਬਲੈਕ ਪ੍ਰਿੰਟਿਡ ਹੂਡੀ ਪਾਈ ਹੋਈ ਸੀ। ਉਸਨੇ ਹੂਡੀ ਨਾਲ ਆਪਣਾ ਸਿਰ ਢੱਕਿਆ ਹੋਇਆ ਸੀ। ਰਣਵੀਰ ਨੇ ਬਲੈਕ ਮਾਸਕ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ।






ਦੀਪਿਕਾ ਪਾਦੁਕੋਣ ਨੇ ਮੈਚਿੰਗ ਟਰੈਕ ਪੈਂਟ ਦੇ ਨਾਲ ਬਲੈਕ ਹੂਡੀ ਪਹਿਨੀ ਸੀ ਅਤੇ ਅਭਿਨੇਤਰੀ ਨੇ ਇੱਕ ਲੰਬਾ ਸਲੇਟੀ ਟ੍ਰੇਚ ਕੋਟ ਵੀ ਪਾਇਆ ਸੀ। ਪਾਵਰ ਕਪਲ ਇੱਕ ਦੂਜੇ ਦਾ ਹੱਥ ਫੜ ਕੇ ਏਅਰਪੋਰਟ ਤੋਂ ਬਾਹਰ ਆਇਆ ਅਤੇ ਆਪਣੀ ਕਾਰ ਵਿੱਚ ਫ਼ਰਾਰ ਹੋ ਗਿਆ।


ਦੀਪਿਕਾ-ਰਣਵੀਰ ਦਾ ਵਿਆਹ 2018 ਵਿੱਚ ਹੋਇਆ 


ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ 14 ਨਵੰਬਰ 2018 ਨੂੰ ਇਟਲੀ ਦੇ ਲੇਕ ਕੋਮੋ ਵਿੱਚ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ ਵਿੱਚ ਵਿਆਹ ਹੋਇਆ ਸੀ। ਹਾਲ ਹੀ ਵਿੱਚ, ਆਪਣੇ ਵਿਆਹ ਦੇ 5 ਸਾਲਾਂ ਬਾਅਦ, ਇਸ ਪਾਵਰ ਕਪਲ ਨੂੰ ਪਹਿਲੀ ਵਾਰ ਕਰਨ ਜੌਹਰ ਦੇ ਚੈਟ ਸ਼ੋਅ ਕੌਫੀ ਵਿਦ ਕਰਨ ਸੀਜ਼ਨ 8 ਵਿੱਚ ਇੱਕਠੇ ਦੇਖਿਆ ਗਿਆ ਸੀ। ਇਸ ਦੌਰਾਨ ਸ਼ੋਅ 'ਚ ਉਨ੍ਹਾਂ ਦੇ ਡ੍ਰੀਮਵੈਡਿੰਗ ਦੀ ਵੀਡੀਓ ਵੀ ਦਿਖਾ।ਈ


ਦੀਪਿਕਾ-ਰਣਵੀਰ ਵਰਕ ਫਰੰਟ


ਦੀਪਿਕਾ ਪਾਦੁਕੋਣ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਹਾਲ ਹੀ ਵਿੱਚ ਸ਼ਾਹਰੁਖ ਖਾਨ ਸਟਾਰਰ ਮੇਗਾ ਬਲਾਕਬਸਟਰ ਫਿਲਮ ਜਵਾਨ ਵਿੱਚ ਇੱਕ ਖਾਸ ਕੈਮਿਓ ਕਰਦੇ ਦੇਖਿਆ ਗਿਆ ਸੀ। ਜਲਦ ਹੀ ਦੀਪਿਕਾ ਰਿਤਿਕ ਰੋਸ਼ਨ ਨਾਲ ਫਿਲਮ 'ਫਾਈਟਰ' 'ਚ ਨਜ਼ਰ ਆਵੇਗੀ। ਉਹ ਪ੍ਰਭਾਸ ਨਾਲ ਕਲਕੀ 2898 ਏਡੀ. ਵਿੱਚ ਵੀ ਨਜ਼ਰ ਆਵੇਗੀ। ਹਾਲ ਹੀ 'ਚ ਆਲੀਆ ਭੱਟ ਨਾਲ ਰਣਵੀਰ ਦੀ ਲਵ ਸਟੋਰੀ ਰੌਕੀ ਔਰ ਰਾਣੀ ਰਿਲੀਜ਼ ਹੋਈ ਸੀ ਜੋ ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਰਣਵੀਰ ਸਿੰਘ ਜਲਦ ਹੀ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਨਾਲ ਵੱਡੇ ਪਰਦੇ 'ਤੇ ਵਾਪਸੀ ਕਰਨਗੇ। ਇਸ ਤੋਂ ਇਲਾਵਾ ਰਣਵੀਰ ਕਈ ਆਉਣ ਵਾਲੇ ਪ੍ਰੋਜੈਕਟਸ 'ਚ ਵੀ ਨਜ਼ਰ ਆਉਣਗੇ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.