Tiger 3 Box Office Collection: 'ਟਾਈਗਰ 3' ਦੀ ਕਮਾਈ ਨੂੰ ਲੱਗਾ ਵੱਡਾ ਝਟਕਾ, ਸਲਮਾਨ-ਕੈਟਰੀਨਾ ਪੰਜਵੇਂ ਦਿਨ ਫੈਨਜ਼ ਨੂੰ ਨਹੀਂ ਕਰ ਸਕੇ ਖੁਸ਼
Tiger 3 Box Office Collection Day 5: ਸਲਮਾਨ ਖਾਨ (Salman Khan) ਦੀ ਫਿਲਮ 'ਟਾਈਗਰ 3' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਇਹ ਫਿਲਮ 12 ਨਵੰਬਰ ਨੂੰ ਦੀਵਾਲੀ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ
Tiger 3 Box Office Collection Day 5: ਸਲਮਾਨ ਖਾਨ (Salman Khan) ਦੀ ਫਿਲਮ 'ਟਾਈਗਰ 3' ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਸੀ। ਇਹ ਫਿਲਮ 12 ਨਵੰਬਰ ਨੂੰ ਦੀਵਾਲੀ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਰਹੀ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 44.5 ਕਰੋੜ ਦੀ ਕਮਾਈ ਕਰਕੇ ਬਾਕਸ ਆਫਿਸ 'ਤੇ ਧਮਾਕਾ ਕੀਤਾ। ਇਸ ਤੋਂ ਬਾਅਦ ਵੀ ਫਿਲਮ ਨੇ ਖੂਬ ਕਮਾਈ ਕੀਤੀ ਪਰ ਬੁੱਧਵਾਰ ਤੋਂ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦਾ ਕਲੈਕਸ਼ਨ ਘਟਦਾ ਜਾ ਰਿਹਾ ਹੈ। ਆਓ ਜਾਣਦੇ ਹਾਂ ਫਿਲਮ ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਭਾਵ ਵੀਰਵਾਰ ਨੂੰ ਕਿੰਨੀ ਕਮਾਈ ਕੀਤੀ ?
'ਟਾਈਗਰ 3' ਨੇ ਪੰਜਵੇਂ ਦਿਨ ਕਿੰਨੇ ਕਰੋੜ ਕਮਾਏ?
ਸਲਮਾਨ ਖਾਨ ਦੀ ਐਕਸ਼ਨ ਨਾਲ ਭਰਪੂਰ ਫਿਲਮ 'ਟਾਈਗਰ 3' ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਸਾਲ ਦੀ ਸਭ ਤੋਂ ਵੱਡੀ ਫਿਲਮ 'ਟਾਈਗਰ 3' ਜਦੋਂ ਸਿਨੇਮਾਘਰਾਂ 'ਚ ਰਿਲੀਜ਼ ਹੋਈ ਤਾਂ ਪਹਿਲੇ ਦਿਨ ਹੀ ਇਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਇਸ ਫਿਲਮ ਨੇ ਰਿਲੀਜ਼ ਦੇ ਪਹਿਲੇ ਤਿੰਨ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਫਿਲਮ ਨੇ ਪਹਿਲੇ ਦਿਨ 44.5 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਤੋਂ ਬਾਅਦ 'ਟਾਈਗਰ 3' ਨੇ ਦੂਜੇ ਦਿਨ 59.25 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ। ਤੀਜੇ ਦਿਨ ਆਪਣੀ ਗਤੀ ਨੂੰ ਬਰਕਰਾਰ ਰੱਖਦੇ ਹੋਏ ਇਸ ਨੇ 44.3 ਕਰੋੜ ਰੁਪਏ ਕਮਾਏ। ਹਾਲਾਂਕਿ, ਚੌਥੇ ਦਿਨ ਫਿਲਮ ਨੇ ਪਹਿਲੀ ਵਾਰ ਗਿਰਾਵਟ ਦਾ ਸਾਹਮਣਾ ਕੀਤਾ ਅਤੇ 21.1 ਕਰੋੜ ਰੁਪਏ ਇਕੱਠੇ ਕੀਤੇ। ਹੁਣ ਫਿਲਮ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਰਿਲੀਜ਼ ਦੇ ਪੰਜਵੇਂ ਦਿਨ ਯਾਨੀ ਵੀਰਵਾਰ ਨੂੰ ਆ ਗਏ ਹਨ।
ਸਕਨੀਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਟਾਈਗਰ 3' ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਯਾਨੀ ਵੀਰਵਾਰ ਨੂੰ 18.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਇਹ ਸ਼ੁਰੂਆਤੀ ਅੰਕੜੇ ਹਨ, ਪਰ ਅਧਿਕਾਰਤ ਅੰਕੜੇ ਆਉਣ ਤੋਂ ਬਾਅਦ ਇਸ ਵਿੱਚ ਮਾਮੂਲੀ ਬਦਲਾਅ ਹੋ ਸਕਦਾ ਹੈ।
ਇਸ ਦੇ ਨਾਲ 'ਟਾਈਗਰ 3' ਦਾ ਪੰਜ ਦਿਨਾਂ ਦਾ ਕੁਲ ਕਲੈਕਸ਼ਨ ਹੁਣ 187.65 ਕਰੋੜ ਰੁਪਏ ਹੋ ਗਿਆ ਹੈ।
'ਟਾਈਗਰ 3' ਨਹੀਂ ਤੋੜ ਸਕੀ 'ਪਠਾਨ', 'ਜਵਾਨ' ਅਤੇ 'ਗਦਰ 2' ਦੇ ਰਿਕਾਰਡ
'ਟਾਈਗਰ 3' ਦੀ ਓਪਨਿੰਗ ਜ਼ਬਰਦਸਤ ਸੀ ਪਰ ਹੁਣ ਪਿਛਲੇ ਦੋ ਦਿਨਾਂ ਤੋਂ ਫਿਲਮ ਦੇ ਕਲੈਕਸ਼ਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਆਪਣੀ ਰਿਲੀਜ਼ ਦੇ ਪੰਜਵੇਂ ਦਿਨ ਵੀ ਸਲਮਾਨ ਖਾਨ ਦੀ ਫਿਲਮ ਸ਼ਾਹਰੁਖ ਖਾਨ ਦੀ ਪਠਾਨ-ਜਵਾਨ ਅਤੇ ਸੰਨੀ ਦੀ ਗਦਰ 2 ਦੇ ਰਿਕਾਰਡ ਤੋੜਨ ਤੋਂ ਖੁੰਝ ਗਈ ਹੈ। ਬਾਲੀਵੁੱਡ ਹੰਗਾਮਾ ਦੀ ਰਿਪੋਰਟ ਦੇ ਅਨੁਸਾਰ, ਪਠਾਨ ਨੇ ਆਪਣੀ ਰਿਲੀਜ਼ ਦੇ ਪੰਜਵੇਂ ਦਿਨ 60.75 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ ਜਵਾਨ ਨੇ 32.92 ਕਰੋੜ ਰੁਪਏ ਕਮਾਏ ਸਨ। ਜਦੋਂ ਕਿ ਗਦਰ 2 ਦਾ ਪੰਜਵੇਂ ਦਿਨ ਦਾ ਕੁਲੈਕਸ਼ਨ 55.40 ਕਰੋੜ ਰੁਪਏ ਰਿਹਾ। ਇਸ ਦੇ ਮੁਕਾਬਲੇ 'ਟਾਈਗਰ 3' ਪੰਜਵੇਂ ਦਿਨ ਸਿਰਫ਼ 18.50 ਕਰੋੜ ਰੁਪਏ ਕਮਾ ਸਕੀ ਹੈ।
ਫਿਲਹਾਲ ਮੇਕਰਸ ਨੂੰ ਉਮੀਦ ਹੈ ਕਿ ਵੀਕੈਂਡ 'ਤੇ ਫਿਲਮ ਦੇ ਕਲੈਕਸ਼ਨ 'ਚ ਉਛਾਲ ਆਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਫਿਲਮ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ 'ਚ ਕਿੰਨੀ ਕਮਾਈ ਕਰ ਪਾਉਂਦੀ ਹੈ।