Entertainment News LIVE: ਕਾਜੋਲ ਦੀ ਮਾਂ ਤਨੁਜਾ ICU 'ਚ ਭਰਤੀ, ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਬੁਆਏਫ੍ਰੈਂਡ ਨੇ ਚੜਾਈ ਗੱਡੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 18 Dec 2023 01:28 PM
Entertainment News LIVE: Mahie Gill Birthday: ਮਾਹੀ ਗਿੱਲ ਨੇ 47 ਦੀ ਉਮਰ 'ਚ ਗੁਪਤ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ; ਅਦਾਕਾਰਾ ਬਾਰੇ ਸੁਣੋ ਅਣਸੁਣੀਆਂ ਗੱਲਾਂ

Mahie Gill Birthday: ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਆਪਣੀਆਂ ਫਿਲਮਾਂ ਨੂੰ ਲੈ ਕੇ ਘੱਟ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਚਰਚਾ 'ਚ ਰਹਿੰਦੀ ਹੈ।

Read More: Mahie Gill Birthday: ਮਾਹੀ ਗਿੱਲ ਨੇ 47 ਦੀ ਉਮਰ 'ਚ ਗੁਪਤ ਤਰੀਕੇ ਨਾਲ ਕਰਵਾਇਆ ਦੂਜਾ ਵਿਆਹ; ਅਦਾਕਾਰਾ ਬਾਰੇ ਸੁਣੋ ਅਣਸੁਣੀਆਂ ਗੱਲਾਂ

Entertainment News LIVE Today: Veteran Actor: ਦਿੱਗਜ ਅਦਾਕਾਰ ਦਾ ਹਾਰਟ ਅਟੈਕ ਨਾਲ ਦੇਹਾਂਤ, ਸੈਲੇਬਸ ਸਣੇ ਫੈਨਜ਼ ਦਾ ਟੁੱਟਿਆ ਦਿਲ

Brijesh Tripathi Passed Away: ਭੋਜਪੁਰੀ ਦੇ ਮਸ਼ਹੂਰ ਅਭਿਨੇਤਾ ਬ੍ਰਿਜੇਸ਼ ਤ੍ਰਿਪਾਠੀ ਦਾ ਦੇਹਾਂਤ ਹੋ ਗਿਆ ਹੈ। ਦਿੱਗਜ ਅਦਾਕਾਰ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਉਮਰ 72 ਸਾਲ ਸੀ। ਬ੍ਰਿਜੇਸ਼ ਤ੍ਰਿਪਾਠੀ ਦੇ ਦੇਹਾਂਤ ਦੀ ਖਬਰ ਨਾਲ ਭੋਜਪੁਰੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅਭਿਨੇਤਾ ਦੇ ਦੇਹਾਂਤ 'ਤੇ ਰਵੀ ਕਿਸ਼ਨ ਸਮੇਤ ਕਈ ਸੈਲੇਬਸ ਅਤੇ ਪ੍ਰਸ਼ੰਸਕਾਂ ਨੇ ਦੁੱਖ ਪ੍ਰਗਟ ਕੀਤਾ ਹੈ।  

Read More: Veteran Actor: ਦਿੱਗਜ ਅਦਾਕਾਰ ਦਾ ਹਾਰਟ ਅਟੈਕ ਨਾਲ ਦੇਹਾਂਤ, ਸੈਲੇਬਸ ਸਣੇ ਫੈਨਜ਼ ਦਾ ਟੁੱਟਿਆ ਦਿਲ

Entertainment News LIVE: Tanuja Hospitalised: ਮਸ਼ਹੂਰ ਅਦਾਕਾਰਾ ਤਨੁਜਾ ਦੀ ਅਚਾਨਕ ਵਿਗੜੀ ਸਿਹਤ, ਕਾਜੋਲ ਦੀ ਮਾਂ ਇਨ੍ਹਾਂ ਬੀਮਾਰੀਆਂ ਦੀ ਹੋਈ ਸ਼ਿਕਾਰ

Tanuja Hospitalised: ਆਪਣੇ ਸਮੇਂ ਦੀ ਮਸ਼ਹੂਰ ਫਿਲਮ ਅਦਾਕਾਰਾ ਤਨੂਜਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਨੂਜਾ ਨੂੰ ਮੁੰਬਈ ਦੇ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Read More: Tanuja Hospitalised: ਮਸ਼ਹੂਰ ਅਦਾਕਾਰਾ ਤਨੁਜਾ ਦੀ ਅਚਾਨਕ ਵਿਗੜੀ ਸਿਹਤ, ਕਾਜੋਲ ਦੀ ਮਾਂ ਇਨ੍ਹਾਂ ਬੀਮਾਰੀਆਂ ਦੀ ਹੋਈ ਸ਼ਿਕਾਰ

Entertainment News LIVE Today: 9th Ajanta-Ellora International Film Festival: ਇਸ ਦਿਨ 9ਵਾਂ ਅਜੰਤਾ-ਏਲੋਰਾ ਫਿਲਮ ਫੈਸਟੀਵਲ 3 ਹੋਏਗਾ ਆਯੋਜਿਤ, ਉੱਘੀਆਂ ਸ਼ਖਸੀਅਤਾਂ ਕਰਨਗੀਆਂ ਸ਼ਿਰਕਤ

9th Ajanta-Ellora International Film Festival: ਅਜੰਤਾ-ਏਲੋਰਾ ਫਿਲਮ ਫੈਸਟੀਵਲ (AIFF 2024) ਦੇ 9ਵੇਂ ਸਾਲਾਨਾ ਸਮਾਰੋਹ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇਹ 3 ਤੋਂ 7 ਜਨਵਰੀ, 2024 ਤੱਕ ਪ੍ਰੋਜ਼ੋਨ ਮਾਲ, ਆਈਨੌਕਸ, ਛਤਰਪਤੀ ਸੰਭਾਜੀਨਗਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਫਿਲਮ ਫੈਸਟੀਵਲ ਦਾ ਸ਼ਾਨਦਾਰ ਉਦਘਾਟਨ ਸਮਾਰੋਹ ਸ਼ਾਮ 7:00 ਵਜੇ ਤਹਿ ਕੀਤਾ ਗਿਆ ਹੈ। ਇਹ ਫੈਸਟੀਵਲ ਰੁਕਮਣੀ ਆਡੀਟੋਰੀਅਮ, ਐਮਜੀਐਮ ਕੈਂਪਸ, ਛਤਰਪਤੀ ਸੰਭਾਜੀਨਗਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਲਾਕਾਰਾਂ, ਫਿਲਮ ਪ੍ਰੇਮੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਇਸ ਵਿੱਚ ਪਹੁੰਚ ਚਾਰ ਚੰਨ ਲਗਾਉਣਗੀਆਂ।

Read More: 9th Ajanta-Ellora International Film Festival: ਇਸ ਦਿਨ 9ਵਾਂ ਅਜੰਤਾ-ਏਲੋਰਾ ਫਿਲਮ ਫੈਸਟੀਵਲ 3 ਹੋਏਗਾ ਆਯੋਜਿਤ, ਉੱਘੀਆਂ ਸ਼ਖਸੀਅਤਾਂ ਕਰਨਗੀਆਂ ਸ਼ਿਰਕਤ

Entertainment News LIVE: Priya Singh: ਬੁਆਏਫ੍ਰੈਂਡ ਨੇ ਸੋਸ਼ਲ ਮੀਡੀਆ Influencer ਪ੍ਰਿਆ ਸਿੰਘ ਦਾ ਕੀਤਾ ਬੁਰਾ ਹਾਲ, ਜਾਣੋ ਕਿਉਂ ਗ੍ਰਿਫਤਾਰ ਨਹੀਂ ਹੋਏ ਮੁਲਜ਼ਮ

Social Media Influencer Priya Singh: ਅੱਜ ਕੱਲ੍ਹ ਕਈ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਨੇ ਆਮ ਇਨਸਾਨ ਨੂੰ ਦੁਨੀਆ ਭਰ ਵਿੱਚ ਸੁਪਰਸਟਾਰ ਬਣਾ ਦਿੱਤਾ ਹੈ।

Read More: Priya Singh: ਬੁਆਏਫ੍ਰੈਂਡ ਨੇ ਸੋਸ਼ਲ ਮੀਡੀਆ Influencer ਪ੍ਰਿਆ ਸਿੰਘ ਦਾ ਕੀਤਾ ਬੁਰਾ ਹਾਲ, ਜਾਣੋ ਕਿਉਂ ਗ੍ਰਿਫਤਾਰ ਨਹੀਂ ਹੋਏ ਮੁਲਜ਼ਮ

Entertainment News LIVE Today: Varun Dhawan Injured: ਵਰੁਣ ਧਵਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਜਾਣੋ ਕਿਵੇਂ ਹਾਦਸੇ ਦਾ ਸ਼ਿਕਾਰ ਹੋਇਆ ਬਾਲੀਵੁੱਡ ਅਦਾਕਾਰ

Varun Dhawan Injured: ਬਾਲੀਵੁੱਡ ਐਕਟਰ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਡੀ 18' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਦੌਰਾਨ ਅਦਾਕਾਰ ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸ਼ੂਟਿੰਗ ਦੌਰਾਨ ਅਦਾਕਾਰ ਜ਼ਖਮੀ ਹੋ ਗਿਆ ਸੀ। ਜਿਸ ਦੀ ਜਾਣਕਾਰੀ ਉਸਨੇ ਖੁਦ ਇੱਕ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਦਿੱਤੀ ਹੈ।

Read More: Varun Dhawan Injured: ਵਰੁਣ ਧਵਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਜਾਣੋ ਕਿਵੇਂ ਹਾਦਸੇ ਦਾ ਸ਼ਿਕਾਰ ਹੋਇਆ ਬਾਲੀਵੁੱਡ ਅਦਾਕਾਰ

Entertainment News LIVE: Tanuja Hospitalised: ਕਾਜੋਲ ਦੀ ਮਾਂ ਮਸ਼ਹੂਰ ਅਦਾਕਾਰਾ ਤਨੁਜਾ ਆਈਸੀਯੂ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਸਿਹਤ ?

Tanuja Hospitalised: ਆਪਣੇ ਸਮੇਂ ਦੀ ਮਸ਼ਹੂਰ ਫਿਲਮ ਅਦਾਕਾਰਾ ਤਨੂਜਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਨੂਜਾ ਨੂੰ ਮੁੰਬਈ ਦੇ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤਨੂਜਾ ਫਿਲਹਾਲ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਹੈ। ਸੂਤਰ ਨੇ ਦੱਸਿਆ ਕਿ ਤਨੁਜਾ ਨੂੰ ਉਮਰ ਨਾਲ ਜੁੜੀਆਂ ਬੀਮਾਰੀਆਂ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਫਿਲਹਾਲ ਉਸ ਦੇ ਨਾਲ ਅਸਲ 'ਚ ਕੀ ਹੋਇਆ ਹੈ, ਇਸ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।

Read More: Tanuja Hospitalised: ਕਾਜੋਲ ਦੀ ਮਾਂ ਮਸ਼ਹੂਰ ਅਦਾਕਾਰਾ ਤਨੁਜਾ ਆਈਸੀਯੂ 'ਚ ਭਰਤੀ, ਜਾਣੋ ਅਚਾਨਕ ਕਿਵੇਂ ਵਿਗੜੀ ਸਿਹਤ ?

Entertainment News LIVE Today: Gurnam Bhullar: ਗੁਰਨਾਮ ਭੁੱਲਰ ਨੇ ਨਸ਼ਿਆਂ ਵਿਰੁੱਧ ਆਵਾਜ਼ ਕੀਤੀ ਬੁਲੰਦ, ਪ੍ਰਸ਼ੰਸਕਾਂ ਨੂੰ ਕੀਤੀ ਇਹ ਖਾਸ ਅਪੀਲ

Gurnam Bhullar Join the fight against drugs: ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਲੈ ਹਰ ਪਾਸੇ ਸੁਰਖੀਆਂ ਤੇਜ਼ ਹੋ ਗਈਆਂ ਹਨ। ਇਸ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦਰਅਸਲ, ਪੰਜਾਬੀ ਸਿਨੇਮਾ ਜਗਤ ਦੇ ਸਿਤਾਰਿਆਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਲਈ ਪੰਜਾਬ ਸਰਕਾਰ ਅਤੇ ਪੁਲਿਸ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਅਦਾਕਾਰ ਗੱਗੂ ਗਿੱਲ, ਸੋਨੂੰ ਸੂਦ, ਗਾਇਕ ਰਣਜੀਤ ਬਾਵਾ, ਅੰਮ੍ਰਿਤ ਮਾਨ ਤੋਂ ਬਾਅਦ ਹੁਣ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਵੀ ਇਸ ਮੁਹਿੰਮ ਨਾਲ ਜੁੜ ਗਏ ਹਨ।

Read More: Gurnam Bhullar: ਗੁਰਨਾਮ ਭੁੱਲਰ ਨੇ ਨਸ਼ਿਆਂ ਵਿਰੁੱਧ ਆਵਾਜ਼ ਕੀਤੀ ਬੁਲੰਦ, ਪ੍ਰਸ਼ੰਸਕਾਂ ਨੂੰ ਕੀਤੀ ਇਹ ਖਾਸ ਅਪੀਲ

Entertainment News LIVE: Priya Singh: ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਬੁਆਏਫ੍ਰੈਂਡ ਨੇ ਚਾੜ੍ਹ 'ਤੀ ਗੱਡੀ, ਕੁੱਟਣ ਤੋਂ ਬਾਅਦ ਕੀਤਾ ਅਜਿਹਾ ਹਾਲ

Social Media Influencer Priya Singh: ਅੱਜ ਕੱਲ੍ਹ ਕਈ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਨੇ ਆਮ ਇਨਸਾਨ ਨੂੰ ਦੁਨੀਆ ਭਰ ਵਿੱਚ ਸੁਪਰਸਟਾਰ ਬਣਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਮਿਲੀਅਨ ਫਾਲੋਅਰਜ਼ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪ੍ਰਿਆ ਸਿੰਘ। ਜੋ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਦੱਸ ਦੇਈਏ ਕਿ ਪ੍ਰਿਆ ਦੇ ਇੰਸਟਾਗ੍ਰਾਮ ਉੱਪਰ 1.1 ਮਿਲੀਅਨ ਫਾਲੋਅਰਜ਼ ਹਨ। ਇਸ ਵਿਚਾਲੇ ਇਸ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।

Read More: Priya Singh: ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਬੁਆਏਫ੍ਰੈਂਡ ਨੇ ਚਾੜ੍ਹ 'ਤੀ ਗੱਡੀ, ਕੁੱਟਣ ਤੋਂ ਬਾਅਦ ਕੀਤਾ ਅਜਿਹਾ ਹਾਲ

ਪਿਛੋਕੜ

Entertainment News Live Today : ਆਪਣੇ ਸਮੇਂ ਦੀ ਮਸ਼ਹੂਰ ਫਿਲਮ ਅਦਾਕਾਰਾ ਤਨੂਜਾ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਤਨੂਜਾ ਨੂੰ ਮੁੰਬਈ ਦੇ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਤਨੂਜਾ ਫਿਲਹਾਲ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਹੈ। ਸੂਤਰ ਨੇ ਦੱਸਿਆ ਕਿ ਤਨੁਜਾ ਨੂੰ ਉਮਰ ਨਾਲ ਜੁੜੀਆਂ ਬੀਮਾਰੀਆਂ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਫਿਲਹਾਲ ਉਸ ਦੇ ਨਾਲ ਅਸਲ 'ਚ ਕੀ ਹੋਇਆ ਹੈ, ਇਸ ਬਾਰੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।


ਮਸ਼ਹੂਰ ਅਦਾਕਾਰਾ ਤਨੁਜਾ ਦੀ ਸਿਹਤ ਵਿਗੜੀ


80 ਸਾਲਾ ਅਦਾਕਾਰਾ ਤਨੂਜਾ ਇਸ ਸਮੇਂ ਡਾਕਟਰਾਂ ਦੀ ਨਿਗਰਾਨੀ ਹੇਠ ਹੈ ਅਤੇ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਬਾਲੀਵੁੱਡ ਦੀ ਦਿੱਗਜ ਅਦਾਕਾਰਾ ਤਨੂਜਾ ਦੀ ਵਿਗੜਦੀ ਸਿਹਤ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਅਭਿਨੇਤਰੀ ਕਾਜੋਲ ਦੇਵਗਨ ਦੀ ਮਾਂ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਐਤਵਾਰ ਨੂੰ ਜੁਹੂ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।






ਕਾਜੋਲ ਦੀ ਮਾਂ ਆਈਸੀਯੂ ਵਿੱਚ ਦਾਖ਼ਲ


ਅਭਿਨੇਤਰੀ ਤਨੁਜਾ ਨੂੰ ਕਿਸੇ ਪਛਾਣ ਦੀ ਮੋਹਤਾਜ ਨਹੀਂ, ਉਹ ਕਈ ਹਿੰਦੀ ਅਤੇ ਬੰਗਾਲੀ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਤਨੂਜਾ ਪੁਰਾਣੇ ਸਟਾਰ ਸ਼ੋਭਨਾ ਸਮਰਥ ਅਤੇ ਨਿਰਮਾਤਾ ਕੁਮਾਰਸੇਨ ਸਮਰਥ ਦੀ ਬੇਟੀ ਹੈ। ਤਨੂਜਾ ਨੂਤਨ ਦੀ ਭੈਣ ਹੈ।


ਦੱਸ ਦੇਈਏ ਕਿ ਤਨੁਜਾ ਦਾ ਜਨਮ 23 ਸਤੰਬਰ 1943 ਨੂੰ ਹੋਇਆ ਸੀ। ਅਦਾਕਾਰਾ ਨੇ ਛੋਟੀ ਉਮਰ ਵਿੱਚ ਹੀ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸਿਰਫ 16 ਸਾਲ ਦੀ ਉਮਰ 'ਚ ਤਨੂਜਾ ਦੀ ਪਹਿਲੀ ਫਿਲਮ 'ਛਬੀਲੀ' (1960) ਰਿਲੀਜ਼ ਹੋਈ ਅਤੇ ਇਸ ਤੋਂ ਬਾਅਦ ਉਹ 1962 'ਚ ਆਈ ਫਿਲਮ 'ਮੇਮ ਦੀਦੀ' 'ਚ ਨਜ਼ਰ ਆਈ।


ਤਨੂਜਾ ਨੇ ਇਨ੍ਹਾਂ ਫਿਲਮਾਂ ਨਾਲ ਖਾਸ ਪਛਾਣ ਬਣਾਈ


ਇਸ ਤੋਂ ਇਲਾਵਾ ਤਨੁਜਾ 'ਬਹਾਰੇਂ ਫਿਰ ਭੀ ਆਏਂਗੀ', 'ਜਵੇਲ ਥੀਫ', 'ਹਾਥੀ ਮੇਰੇ ਸਾਥੀ' ਅਤੇ 'ਮੇਰੇ ਜੀਵਨ ਸਾਥੀ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਤਨੁਜਾ ਨੇ ਕਈ ਬੰਗਾਲੀ ਫਿਲਮਾਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ ਤਨੁਜਾ ਨੇ ਫਿਲਮ 'ਏਕ ਬਾਰ ਮੁਸਕੁਰਾ ਦੋ' ਦੇ ਸੈੱਟ 'ਤੇ ਸ਼ੋਮੂ ਮੁਖਰਜੀ ਨਾਲ ਮੁਲਾਕਾਤ ਕੀਤੀ। ਦੋਹਾਂ ਦਾ ਵਿਆਹ ਸਾਲ 1973 'ਚ ਹੋਇਆ ਸੀ। ਤਨੁਜਾ ਦੀਆਂ ਦੋ ਬੇਟੀਆਂ ਕਾਜੋਲ ਅਤੇ ਤਨੀਸ਼ਾ ਹਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.