Priya Singh: ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਬੁਆਏਫ੍ਰੈਂਡ ਨੇ ਚਾੜ੍ਹ 'ਤੀ ਗੱਡੀ, ਕੁੱਟਣ ਤੋਂ ਬਾਅਦ ਕੀਤਾ ਅਜਿਹਾ ਹਾਲ
Social Media Influencer Priya Singh: ਅੱਜ ਕੱਲ੍ਹ ਕਈ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਨੇ ਆਮ ਇਨਸਾਨ ਨੂੰ ਦੁਨੀਆ ਭਰ ਵਿੱਚ ਸੁਪਰਸਟਾਰ ਬਣਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕਈ ਲੋਕ ਅਜਿਹੇ ਹਨ,
Social Media Influencer Priya Singh: ਅੱਜ ਕੱਲ੍ਹ ਕਈ ਅਜਿਹੇ ਸੋਸ਼ਲ ਮੀਡੀਆ ਪਲੇਟਫਾਰਮ ਹਨ, ਜਿਨ੍ਹਾਂ ਨੇ ਆਮ ਇਨਸਾਨ ਨੂੰ ਦੁਨੀਆ ਭਰ ਵਿੱਚ ਸੁਪਰਸਟਾਰ ਬਣਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਮਿਲੀਅਨ ਫਾਲੋਅਰਜ਼ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪ੍ਰਿਆ ਸਿੰਘ। ਜੋ ਕਿ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਦੱਸ ਦੇਈਏ ਕਿ ਪ੍ਰਿਆ ਦੇ ਇੰਸਟਾਗ੍ਰਾਮ ਉੱਪਰ 1.1 ਮਿਲੀਅਨ ਫਾਲੋਅਰਜ਼ ਹਨ। ਇਸ ਵਿਚਾਲੇ ਇਸ ਮਸ਼ਹੂਰ ਸੋਸ਼ਲ ਮੀਡੀਆ ਪ੍ਰਭਾਵਕ ਨਾਲ ਕੁਝ ਅਜਿਹਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ।
ਦਰਅਸਲ, ਸੋਸ਼ਲ ਮੀਡੀਆ Influencer ਪ੍ਰਿਆ ਸਿੰਘ 'ਤੇ ਉਸ ਦੇ ਬੁਆਏਫ੍ਰੈਂਡ ਨੇ ਹੀ ਗੱਡੀ ਚਾੜ੍ਹ ਦਿੱਤੀ। ਜਿਸ ਤੋਂ ਉਸਨੇ ਬੜ੍ਹੀ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ। ਆਖਿਰ ਮਾਮਲਾ ਕੀ ਹੈ ਆਓ ਜਾਣੋ...
ਬੁਆਏਫ੍ਰੈਂਡ ਅਸ਼ਵਜੀਤ ਗਾਇਕਵਾੜ ਨੇ ਕੀਤਾ ਅਜਿਹਾ ਕਾਰਾ
ਦੱਸ ਦੇਈਏ ਕਿ ਅਸ਼ਵਜੀਤ ਗਾਇਕਵਾੜ ਨਾਂ ਦੇ ਵਿਅਕਤੀ 'ਤੇ ਆਪਣੀ ਹੀ ਪ੍ਰੇਮਿਕਾ ਪ੍ਰਿਆ ਸਿੰਘ ਨੂੰ ਕਾਰ ਨਾਲ ਕੁਚਲਣ ਦਾ ਦੋਸ਼ ਹੈ। ਇਸ ਘਟਨਾ ਵਿੱਚ ਪ੍ਰਿਆ ਸਿੰਘ ਦੇ ਚਿਹਰੇ ਅਤੇ ਕੁਝ ਹੋਰ ਥਾਵਾਂ ’ਤੇ ਡੂੰਘੀਆਂ ਸੱਟਾਂ ਲੱਗੀਆਂ। ਪ੍ਰਿਆ ਦਾ ਦੋਸ਼ ਹੈ ਕਿ ਅਸ਼ਵਜੀਤ ਨੇ ਆਪਣੇ ਦੋਸਤਾਂ ਦੀ ਸਲਾਹ 'ਤੇ ਅਜਿਹਾ ਕੀਤਾ ਹੈ। ਫਿਲਹਾਲ ਪ੍ਰਿਆ ਦਾ ਇਲਾਜ ਨੇੜਲੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ। ਦੱਸ ਦੇਈਏ ਕਿ ਅਸ਼ਵਜੀਤ MSRDC (ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ) ਦੇ ਨਿਰਦੇਸ਼ਕ ਅਨਿਲ ਗਾਇਕਵਾੜ ਦਾ ਪੁੱਤਰ ਹੈ।
ਜਾਣੋ ਅਸ਼ਵਜੀਤ ਨੇ ਪ੍ਰਿਆ ਦਾ ਕਿਵੇਂ ਕੀਤਾ ਬੁਰਾ ਹਾਲ ?
ਜਾਣਕਾਰੀ ਲਈ ਦੱਸ ਦੇਈਏ ਕਿ ਘੋੜਬੰਦਰ ਦੀ ਰਹਿਣ ਵਾਲੀ ਪ੍ਰਿਆ ਸਿੰਘ ਉੱਚ ਪੜ੍ਹੀ-ਲਿਖੀ ਹੈ ਅਤੇ ਆਪਣੇ ਪਰਿਵਾਰ ਦੀ ਇਕਲੌਤੀ ਕਮਾਈ ਕਰਨ ਵਾਲੀ ਮੈਂਬਰ ਹੈ। ਸੋਮਵਾਰ ਨੂੰ ਠਾਣੇ ਦੇ ਘੋੜਬੰਦਰ ਰੋਡ 'ਤੇ ਸਥਿਤ ਓਵਲਾ ਕੰਪਲੈਕਸ 'ਚ ਅਸ਼ਵਜੀਤ ਗਾਇਕਵਾੜ ਨੇ ਪਹਿਲਾਂ ਪ੍ਰਿਆ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਹੱਥਾਂ ਉੱਪਰ ਕੱਟ ਲਗਾ ਦਿੱਤੇ। ਇਸ ਤੋਂ ਬਾਅਦ ਸਵੇਰੇ ਸਾਢੇ ਚਾਰ ਵਜੇ ਉਸ ਨੇ ਆਪਣੀ ਰੇਂਜ ਰੋਵਰ ਡਿਫੈਂਡਰ ਕਾਰ ਨਾਲ ਪ੍ਰਿਆ ਨੂੰ ਕੁਚਲ ਕੇ ਜ਼ਖਮੀ ਕਰ ਦਿੱਤਾ। ਵੇਖੋ ਪ੍ਰਿਆ ਦੀ ਇਹ ਪੋਸਟ...
View this post on Instagram
ਮੁਲਜ਼ਮ ਹਾਲੇ ਵੀ ਫ਼ਰਾਰ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਘਟਨਾ ਨੂੰ 3 ਦਿਨ ਬੀਤ ਜਾਣ ਤੋਂ ਬਾਅਦ ਵੀ ਕਾਸਰਵੱਡਾਵਾਲੀ ਥਾਣੇ ਵੱਲੋਂ ਸਿਰਫ਼ ਐਫਆਈਆਰ ਦਰਜ ਕੀਤੀ ਗਈ ਹੈ, ਪਰ ਕਾਸਰਵਡਵਾਲੀ ਪੁਲਿਸ ਨੇ ਅਜੇ ਤੱਕ ਇੱਕ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਸ਼ਵਜੀਤ MSRDC ਦੇ ਡਾਇਰੈਕਟਰ ਅਨਿਲ ਗਾਇਕਵਾੜ ਦੇ ਬੇਟੇ ਹਨ ਅਤੇ MSRDC ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਾਲ ਹਨ। ਉੱਥੇ ਹੀ ਅਨਿਲ ਗਾਇਕਵਾੜ ਦੇ ਉੱਚ ਸਿਆਸੀ ਸਬੰਧਾਂ ਕਾਰਨ ਪੁਲਿਸ ਹੁਣ ਤੱਕ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਦੋਸ਼ ਹੈ ਕਿ ਹੁਣ ਤੱਕ ਪੁਲਿਸ ਨੇ ਮੁਲਜ਼ਮ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਵੀ ਨਹੀਂ ਕੀਤੀ।
ਪ੍ਰਿਆ ਸਿੰਘ 'ਤੇ FIR ਵਾਪਸ ਲੈਣ ਦਾ ਦਬਾਅ
ਖਬਰਾਂ ਮੁਤਾਬਕ ਪ੍ਰਿਆ ਸਿੰਘ ਉੱਪਰ ਅਸ਼ਵਜੀਤ ਗਾਇਕਵਾੜ ਅਤੇ ਉਸ ਦੇ ਦੋਸਤਾਂ ਵੱਲੋਂ ਕਾਸਰਵਦਵਾਲੀ ਥਾਣੇ 'ਚ ਦਰਜ ਐੱਫ.ਆਈ.ਆਰ ਵਾਪਸ ਲੈਣ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਸ਼ਵਜੀਤ ਦੇ ਦੋਵੇਂ ਦੋਸਤ ਰੋਮਿਲ ਪਾਟਿਲ ਅਤੇ ਸੁਨੀਲ ਸ਼ੈਲਕੇ ਹਸਪਤਾਲ ਦੇ ਚੱਕਰ ਲਗਾ ਰਹੇ ਹਨ। ਜੋ ਕਿ ਇਸ ਮਾਮਲੇ ਵਿੱਚ ਅਸ਼ਵਜੀਤ ਨਾਲ ਸ਼ਾਮਲ ਸਨ ਅਤੇ ਐਫਆਈਆਰ ਵਾਪਸ ਲੈਣ ਦੀ ਧਮਕੀ ਦੇ ਰਹੇ ਹਨ।