Entertainment News LIVE: ਗੁਰਪ੍ਰੀਤ ਘੁੱਗੀ ਨੇ ਨਵੀਂ ਫਿਲਮ ਦਾ ਕੀਤਾ ਐਲਾਨ, ਸਰਗੁਣ ਮਹਿਤਾ ਨੂੰ ਆਈ ਬਚਪਨ ਦੀ ਯਾਦ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Sunny Deol Birthday: ਸੰਨੀ ਦਿਓਲ ਅੱਜ ਆਪਣਾ 66ਵਾਂ ਜਨਮਦਿਨ ਮਨਾ ਰਹੇ ਹਨ। ਅਭਿਨੇਤਾ ਨੂੰ ਪਰਿਵਾਰ, ਦੋਸਤਾਂ ਅਤੇ ਪ੍ਰਸ਼ੰਸਕਾਂ ਤੋਂ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ ਤਾਂ ਦੂਜੇ ਪਾਸੇ ਸੰਨੀ ਦਿਓਲ ਵੀ ਆਪਣਾ ਖਾਸ ਦਿਨ ਸੈਲੀਬ੍ਰੇਟ ਕਰਦੇ ਨਜ਼ਰ ਆ ਰਹੇ ਹਨ। ਸੰਨੀ ਦਿਓਲ ਨੇ ਆਪਣੇ ਜਨਮਦਿਨ 'ਤੇ ਪਾਪਰਾਜ਼ੀ ਦੇ ਸਾਹਮਣੇ ਕੇਕ ਕੱਟਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਕਰਨ ਦਿਓਲ ਅਤੇ ਰਾਜਵੀਰ ਦਿਓਲ ਵੀ ਮੌਜੂਦ ਸਨ।
Read More: Sunny Deol Birthday: ਸੰਨੀ ਦਿਓਲ ਨੇ ਢੋਲ ਦੀ ਥਾਪ 'ਤੇ ਪਾਇਆ ਭੰਗੜਾ, ਪੁੱਤਰ ਕਰਨ 'ਤੇ ਰਾਜਵੀਰ ਨਾਲ ਮਿਲ ਇੰਝ ਮਨਾਇਆ ਜਨਮਦਿਨ
Mujaan Hi Maujaan New Song: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਸੀ। ਇਹ 100 ਕਰੋੜ ਕਮਾਉਣ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਹੁਣ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਹ ਫਿਲਮ 20 ਅਕਤੂਬਰ ਨੂੰ ਰਿਲੀਜ਼ ਹੋਣੀ ਹੈ।
Read More: Gippy Grewal: ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਜੁੱਗ ਜੁੱਗ ਜੀ' ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਰਿਲੀਜ਼, ਇੱਥੇ ਦੇਖੋ
Sidhu Moose Wala murder case: ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 25 ਨਾਮਜ਼ਦ ਵਿਅਕਤੀਆਂ ਦੀ ਪੇਸ਼ੀ ਸੀ ਜਿਨਾਂ ਦੇ ਵਿੱਚੋਂ 22 ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ। ਜਦੋਂ ਕਿ ਕਪਿਲ ਪੰਡਿਤ ਸਚਿਨ ਬਿਵਾਨੀ ਤੇ ਜੱਗੂ ਭਗਵਾਨਪੁਰੀਏ ਨੂੰ ਪੇਸ਼ ਨਹੀਂ ਕੀਤਾ ਗਿਆ ਅਤੇ ਅਗਲੀ ਪੇਸ਼ੀ 2 ਨਵੰਬਰ 2023 ਨੂੰ ਤੈਅ ਕੀਤੀ ਗਈ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕੋਰਟ ਪਹੁੰਚੇ ਹੋਏ ਸਨ।
Read More: Sidhu Moose Wala: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖੁਦ ਹੋਏ ਅਦਾਲਤ 'ਚ ਪੇਸ਼, ਜੱਜ ਸਾਹਮਣੇ ਹੱਥ ਜੋੜ ਕੇ ਲਗਾਈ ਇਨਸਾਫ ਦੀ ਗੁਹਾਰ
Rakhi Sawant ON Tanushree Dutta: ਅਦਾਕਾਰਾ ਤਨੁਸ਼੍ਰੀ ਦੱਤਾ ਨੇ ਹਾਲ ਹੀ 'ਚ ਰਾਖੀ ਸਾਵੰਤ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਹੈ। ਉਸਨੇ 2018 'ਮੀ ਟੂ' ਅੰਦੋਲਨ ਦੌਰਾਨ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ। ਹੁਣ ਅਦਾਕਾਰਾ ਰਾਖੀ ਸਾਵੰਤ ਨੇ ਆਪਣੀ FIR ਅਤੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਪਹਿਲਾਂ ਤਨੁਸ਼੍ਰੀ ਦੱਤਾ ਵੀ ਰਾਖੀ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਦੇ ਸਮਰਥਨ 'ਚ ਸਾਹਮਣੇ ਆਈ ਸੀ।
Read More: Tanushree Dutta: ਤਨੁਸ਼੍ਰੀ ਦੱਤਾ ਦੀ FIR ਦਰਜ ਕਰਵਾਉਣ 'ਤੇ ਰਾਖੀ ਸਾਵੰਤ ਨੇ ਦਿੱਤੀ ਪ੍ਰਤੀਕਿਰਿਆ, ਡ੍ਰਾਮਾ ਕਵੀਨ ਨੇ ਕਹੀਆਂ ਇਹ ਗੱਲਾਂ
Kriti Sanon Career: ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਸੱਤਵੇਂ ਆਸਮਾਨ 'ਤੇ ਹੈ। ਦਰਅਸਲ 69ਵੇਂ ਨੈਸ਼ਨਲ ਫਿਲਮ ਅਵਾਰਡਸ 'ਚ ਅਭਿਨੇਤਰੀ ਨੂੰ ਉਨ੍ਹਾਂ ਦੀ ਫਿਲਮ 'ਮਿਮੀ' ਲਈ ਸਰਵਸ਼੍ਰੇਸ਼ਠ ਅਭਿਨੇਤਰੀ ਦਾ ਐਵਾਰਡ ਦਿੱਤਾ ਗਿਆ ਹੈ। ਅਜਿਹੇ 'ਚ ਉਸ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦਾ ਆਯੋਜਨ ਦਿੱਲੀ ਦੇ ਵਿਗਿਆਨ ਭਵਨ 'ਚ ਕੀਤਾ ਗਿਆ, ਜਿੱਥੇ ਅਭਿਨੇਤਰੀ ਪੁਰਸਕਾਰ ਲੈਣ ਲਈ ਆਪਣੇ ਮਾਤਾ-ਪਿਤਾ ਨਾਲ ਆਈ ਸੀ।
Read More: Kriti Sanon: ਕ੍ਰਿਤੀ ਸੈਨਨ ਸਾਹਮਣੇ ਪਰਿਵਾਰ ਵਾਲਿਆਂ ਨੇ ਰੱਖੀ ਸੀ ਇਹ ਸ਼ਰਤ, ਜਾਣੋ ਫਿਰ ਕਿਵੇਂ ਫਿਲਮਾਂ ਕਰਨ ਦੀ ਮਿਲੀ ਇਜ਼ਾਜਤ
Kareena Kapoor Trolled For Outfit: ਕਰੀਨਾ ਕਪੂਰ ਖਾਨ ਹਮੇਸ਼ਾ ਆਪਣੀ ਡਰੈਸਿੰਗ ਸੈਂਸ, ਬੋਲਡ ਮੇਕਅੱਪ ਅਤੇ ਆਪਣੀ ਵਿਲੱਖਣ ਫੈਸ਼ਨ ਸੈਂਸ ਲਈ ਸੁਰਖੀਆਂ 'ਚ ਰਹਿੰਦੀ ਹੈ। 43 ਸਾਲ ਦੀ ਉਮਰ 'ਚ ਵੀ ਇਸ ਅਦਾਕਾਰਾ ਨੇ ਖੂਬਸੂਰਤੀ ਦੇ ਮਾਮਲੇ 'ਚ ਅੱਜ ਕੱਲ੍ਹ ਦੀਆਂ ਖੂਬਸੂਰਤ ਹਸਤੀਆਂ ਨੂੰ ਮਾਤ ਦਿੱਤੀ ਹੈ। ਕਦੇ ਅਭਿਨੇਤਰੀ ਦਾ ਦੇਸੀ ਲੁੱਕ ਲੋਕਾਂ ਨੂੰ ਉਸ ਦਾ ਦੀਵਾਨਾ ਬਣਾਉਂਦਾ ਹੈ ਤਾਂ ਕਦੇ ਉਸ ਦਾ ਗਲੈਮਰਸ ਅੰਦਾਜ਼ ਪ੍ਰਸ਼ੰਸਕਾਂ ਨੂੰ ਦੁੱਖੀ ਕਰਦਾ ਹੈ। ਪਰ ਇਸ ਵਾਰ ਬੇਬੋ ਆਪਣੀ ਡਰੈਸਿੰਗ ਨੂੰ ਲੈ ਕੇ ਬੁਰੀ ਤਰ੍ਹਾਂ ਟ੍ਰੋਲ ਹੋਈ ਹੈ।
Read More: Kareena Kapoor: ਕਰੀਨਾ ਕਪੂਰ ਦਾ ਪਹਿਰਾਵਾ ਵੇਖ ਯੂਜ਼ਰਸ ਨੇ ਉਡਾਇਆ ਮਜ਼ਾਕ, ਬੋਲੇ- 'ਹਸਪਤਾਲ ਦੀ ਮਰੀਜ਼', ਹੁਣੇ ਹੋਈ ਡਿਸਚਾਰਜ
Mahir Khan Net Worth: ਮਸ਼ਹੂਰ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਪਿਛਲੇ ਦਿਨੀਂ ਕਾਫੀ ਸੁਰਖੀਆਂ 'ਚ ਬਣੀ ਹੋਈ ਸੀ। ਉਸ ਨੇ ਹਾਲ ਹੀ 'ਚ ਆਪਣੇ ਬੁਆਏਫਰੈਂਡ ਨਾਲ ਦੂਜਾ ਵਿਆਹ ਕੀਤਾ ਸੀ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਪਾਕਸਿਤਾਨ ਵਰਗਾ ਮੁਲਕ ਜਿੱਥੇ ਔਰਤਾਂ ਨੂੰ ਖੁੱਲ੍ਹ ਕੇ ਜਿਉਣ ਦੀ ਅਜ਼ਾਦੀ ਨਹੀਂ ਹੈ, ਅਜਿਹੇ ਮੁਲਕ 'ਚ ਮਾਹਿਰਾ ਖਾਨ ਨੇ ਸੰਘਰਸ਼ ਕਰਕੇ ਆਪਣਾ ਨਾਮ ਕਮਾਇਆ ਅਤੇ ਅੱਜ ਉਹ ਕਰੋੜਾਂ ਦੀ ਮਾਲਕਣ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਮਾਹਿਰਾ ਖਾਨ ਦੀ ਸੰਘਰਸ਼ ਤੋਂ ਸਫਲਤਾ ਦੀ ਕਹਾਣੀ:
Taapsee Pannu On 1984 Anti Sikh Riots: 1984 ਭਾਰਤ ਦੇ ਇਤਿਹਾਸ 'ਚ ਸਿੱਖਾਂ ਲਈ ਹੀ ਨਹੀਂ ਪੂਰੇ ਭਾਰਤ ਲਈ ਕਾਲਾ ਦੌਰ ਰਿਹਾ ਹੈ। ਕਿਉਂਕਿ ਪੂਰੇ ਦੇਸ਼ ਵਿੱਚ ਉਸ ਸਮੇਂ ਸਿੱਖ ਕਤਲੇਆਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਵਿੱਚ ਕਿੰਨੇ ਹੀ ਬੇਕਸੂਰ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਸੀ। ਉਸ ਕਾਲੇ ਦੌਰ ਵਿੱਚੋਂ ਜਿਹੜੇ ਲੋਕ ਬਚੇ ਸੀ, ਉਹ ਅੱਜ ਵੀ '84 ਦੇ ਭਿਆਨਕ ਮੰਜ਼ਰ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਦਾ ਵੀ ਹੈ।
When Dharmendra Slapped Govinda Because Of Hema Malini: ਗੋਵਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਭਿਨੇਤਰੀ ਨੀਲਮ ਦੇ ਨਾਲ ਫਿਲਮ 'ਇਲਜ਼ਾਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕਾਂ ਨੇ ਉਨ੍ਹਾਂ ਦੇ ਡਾਂਸ ਦੀ ਵੀ ਤਾਰੀਫ ਕੀਤੀ। ਵੱਡੇ ਪਰਦੇ ਦੇ ਜ਼ਰੀਏ ਗੋਵਿੰਦਾ ਨੇ ਹੀਰੋ ਨੰਬਰ ਵਨ ਦਾ ਟੈਗ ਹਾਸਲ ਕੀਤਾ ਪਰ ਅਸਲ ਜ਼ਿੰਦਗੀ 'ਚ ਕਈ ਲੋਕ ਉਨ੍ਹਾਂ ਤੋਂ ਨਾਰਾਜ਼ ਸਨ। ਦਰਅਸਲ, ਗੋਵਿੰਦਾ ਇੱਕ ਚੰਗੇ ਅਭਿਨੇਤਾ ਸਨ ਪਰ ਕਾਫ਼ੀ ਗੈਰ-ਪ੍ਰੋਫੈਸ਼ਨਲ ਵੀ ਸਨ, ਜਿਸ ਕਾਰਨ ਕਈ ਵਾਰ ਉਨ੍ਹਾਂ ਦੇ ਕੋ-ਸਟਾਰ ਅਦਾਕਾਰ ਤੋਂ ਨਾਰਾਜ਼ ਹੋ ਜਾਂਦੇ ਸਨ। ਇਸ ਕਾਰਨ ਇੱਕ ਵਾਰ ਹੇਮਾ ਮਾਲਿਨੀ ਦੇ ਪਤੀ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ ਸੀ।
ਪਿਛੋਕੜ
Entertainment News Today Latest Updates19 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਧਰਮਿੰਦਰ ਨੇ ਗੋਵਿੰਦਾ ਨੂੰ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ? ਐਕਟਰ ਨੇ ਹੇਮਾ ਮਾਲਿਨੀ ਨਾਲ ਕੀਤੀ ਸੀ ਇਹ ਹਰਕਤ
When Dharmendra Slapped Govinda Because Of Hema Malini: ਗੋਵਿੰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਭਿਨੇਤਰੀ ਨੀਲਮ ਦੇ ਨਾਲ ਫਿਲਮ 'ਇਲਜ਼ਾਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅਦਾਕਾਰੀ ਦੇ ਨਾਲ-ਨਾਲ ਲੋਕਾਂ ਨੇ ਉਨ੍ਹਾਂ ਦੇ ਡਾਂਸ ਦੀ ਵੀ ਤਾਰੀਫ ਕੀਤੀ। ਵੱਡੇ ਪਰਦੇ ਦੇ ਜ਼ਰੀਏ ਗੋਵਿੰਦਾ ਨੇ ਹੀਰੋ ਨੰਬਰ ਵਨ ਦਾ ਟੈਗ ਹਾਸਲ ਕੀਤਾ ਪਰ ਅਸਲ ਜ਼ਿੰਦਗੀ 'ਚ ਕਈ ਲੋਕ ਉਨ੍ਹਾਂ ਤੋਂ ਨਾਰਾਜ਼ ਸਨ। ਦਰਅਸਲ, ਗੋਵਿੰਦਾ ਇੱਕ ਚੰਗੇ ਅਭਿਨੇਤਾ ਸਨ ਪਰ ਕਾਫ਼ੀ ਗੈਰ-ਪ੍ਰੋਫੈਸ਼ਨਲ ਵੀ ਸਨ, ਜਿਸ ਕਾਰਨ ਕਈ ਵਾਰ ਉਨ੍ਹਾਂ ਦੇ ਕੋ-ਸਟਾਰ ਅਦਾਕਾਰ ਤੋਂ ਨਾਰਾਜ਼ ਹੋ ਜਾਂਦੇ ਸਨ। ਇਸ ਕਾਰਨ ਇੱਕ ਵਾਰ ਹੇਮਾ ਮਾਲਿਨੀ ਦੇ ਪਤੀ ਅਤੇ ਦਿੱਗਜ ਅਦਾਕਾਰ ਧਰਮਿੰਦਰ ਨੇ ਉਨ੍ਹਾਂ ਨੂੰ ਥੱਪੜ ਵੀ ਮਾਰਿਆ ਸੀ।
ਦਰਅਸਲ, ਇਹ ਕਹਾਣੀ ਸਾਲ 1990 ਦੀ ਹੈ।ਜਦੋਂ ਮਹੇਸ਼ ਭੱਟ ਦੀ ਫਿਲਮ 'ਆਵਾਰਾਗੀ' ਦੀ ਸ਼ੂਟਿੰਗ ਹੋਣੀ ਸੀ। ਪਹਿਲਾਂ ਇਸ ਫਿਲਮ ਵਿੱਚ ਹੇਮਾ ਮਾਲਿਨੀ ਨਾਲ ਗੋਵਿੰਦਾ ਨੂੰ ਹੀ ਸਾਈਨ ਕੀਤਾ ਗਿਆ ਸੀ। ਪਰ ਕੁਝ ਸਮੇਂ ਤੋਂ ਫਿਲਮ ਦੀ ਕਹਾਣੀ ਵਿੱਚ ਮਾਮੂਲੀ ਬਦਲਾਅ ਕੀਤਾ ਗਿਆ ਸੀ ਅਤੇ ਇਸ ਵਿੱਚ ਦੋ ਹੀਰੋਆਂ ਨੂੰ ਲੈਣ ਦੀ ਗੱਲ ਚੱਲ ਰਹੀ ਸੀ। ਦੂਜੇ ਪਾਸੇ ਜਦੋਂ ਹੇਮਾ ਮਾਲਿਨੀ ਨੂੰ ਦੂਜੇ ਹੀਰੋ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਨਿਲ ਕਪੂਰ ਨੂੰ ਫਿਲਮ 'ਚ ਲੈਣ ਦਾ ਸੁਝਾਅ ਦਿੱਤਾ। ਪਰ ਜਦੋਂ ਗੋਵਿੰਦਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਗੁੱਸੇ 'ਚ ਆ ਗਏ ਅਤੇ ਡੇਟਸ ਦੇ ਬਹਾਨੇ ਫਿਲਮ ਛੱਡਣ ਲਈ ਤਿਆਰ ਹੋ ਗਏ।
ਅਦਾਕਾਰਾ ਦੇ ਇਸ ਫੈਸਲੇ ਤੋਂ ਬਾਅਦ ਹੇਮਾ ਮਾਲਿਨੀ ਨੇ ਉਨ੍ਹਾਂ ਨੂੰ ਫਿਲਮ 'ਚ ਕੰਮ ਕਰਨ ਲਈ ਕਾਫੀ ਮਨਾਇਆ ਪਰ ਉਹ ਨਹੀਂ ਮੰਨੇ। ਫਿਰ ਹੇਮਾ ਨੇ ਇਹ ਸਭ ਧਰਮਿੰਦਰ ਨੂੰ ਦੱਸਿਆ ਅਤੇ ਧਰਮਿੰਦਰ ਨੇ ਗੋਵਿੰਦਾ ਨੂੰ ਘਰ ਮਿਲਣ ਲਈ ਬੁਲਾਇਆ। ਗੋਵਿੰਦਾ ਜਦੋਂ ਉਨ੍ਹਾਂ ਨੂੰ ਮਿਲਣ ਧਰਮਿੰਦਰ ਦੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਹੇਮਾ ਨਾਲ ਇਹ ਫਿਲਮ ਕਰਨ ਲਈ ਮਸਮਝਾਇਆ ਗਿਆ। ਪਰ ਗੋਵਿੰਦਾ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੇ। ਇਸ ਕਾਰਨ ਧਰਮਿੰਦਰ ਨੂੰ ਵੀ ਗੁੱਸਾ ਆ ਗਿਆ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਗੋਵਿੰਦਾ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ।
ਜਿਸ ਤੋਂ ਬਾਅਦ ਅਦਾਕਾਰ ਨੇ ਫਿਲਮ ਲਈ ਹਾਂ ਕਰ ਦਿੱਤੀ ਅਤੇ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਹ ਬਲਾਕਬਸਟਰ ਹਿੱਟ ਸਾਬਤ ਹੋਈ। ਪਰ ਇਸ ਫਿਲਮ ਤੋਂ ਬਾਅਦ ਗੋਵਿੰਦਾ ਅਤੇ ਹੇਮਾ ਮਾਲਿਨੀ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ।
- - - - - - - - - Advertisement - - - - - - - - -