Entertainment News LIVE: ਪੰਜਾਬੀ ਗਾਇਕ ਸੱਜਣ ਅਦੀਬ ਦਾ ਹੋਇਆ ਵਿਆਹ, ਅੱਜ ਦੇ ਦਿਨ ਫਿਲਮਾਂ ਦੇਖੋ 99 ਰੁਪਏ 'ਚ, ਪੜ੍ਹੋ ਮਨੋਰੰਜਨ ਦੀ ਹਰ ਅਪਡੇਟ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Article 370 Movie Review: ਕੁਝ ਫਿਲਮਾਂ ਚੰਗੀਆਂ ਹੁੰਦੀਆਂ ਹਨ। ਕੁਝ ਬਹੁਤ ਚੰਗੀਆਂ ਅਤੇ ਕੁਝ ਇਸ ਤੋਂ ਪਰੇ ਹੁੰਦੀਆਂ ਹਨ, ਇਹ ਤੀਜੀ ਕਿਸਮ ਹੈ। ਇਸ ਫਿਲਮ 'ਚ ਯਾਮੀ ਗੌਤਮ ਨੂੰ ਦੇਖ ਕੇ ਕਾਫੀ ਮਜ਼ਾ ਆਇਆ। ਇਹ ਯਾਮੀ ਦੀ ਸ਼ਾਨਦਾਰ ਵਾਪਸੀ ਹੈ। ਕਸ਼ਮੀਰ 'ਤੇ ਪਹਿਲਾਂ ਵੀ ਕਈ ਫਿਲਮਾਂ ਬਣ ਚੁੱਕੀਆਂ ਹਨ, ਪਰ ਆਰਟੀਕਲ 370 ਲਾਜਵਾਬ ਹੈ। ਫਿਲਮ 'ਚ ਐਕਸ਼ਨ ਅਤੇ ਇਮੋਸ਼ਨ ਨੂੰ ਚੰਗੀ ਤਰ੍ਹਾਂ ਨਾਲ ਸੰਤੁਲਿਤ ਕੀਤਾ ਗਿਆ ਹੈ। ਇਹ ਇੱਕ ਅਜਿਹੀ ਫਿਲਮ ਹੈ ਜੋ ਦੇਖਣੀ ਚਾਹੀਦੀ ਹੈ।
Article 370: ਦੇਖਣ ਯੋਗ ਹੈ ਯਾਮੀ ਗੌਤਮ ਦੀ ਫਿਲਮ 'ਆਰਟੀਕਲ 370', ਕਸ਼ਮੀਰ ਬਾਰੇ ਸਹੀ ਤਰੀਕੇ ਨਾਲ ਸਮਝਾਉਂਦੀ ਹੈ ਫਿਲਮ
Ajay Devgn Movie Shaitaan: ਅਜੇ ਦੇਵਗਨ ਦੀ ਫਿਲਮ 'ਸ਼ੈਤਾਨ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਜੇ ਦੇਵਗਨ ਟਰੈਂਡ ਕਰ ਰਿਹਾ ਹੈ। ਫਿਲਮ ਦਾ ਟ੍ਰੇਲਰ ਇੰਨਾ ਉਤਸ਼ਾਹ ਪੈਦਾ ਕਰ ਰਿਹਾ ਹੈ ਕਿ ਲੋਕ ਪਹਿਲਾਂ ਹੀ ਇਸ ਦੀ ਰਿਲੀਜ਼ ਡੇਟ ਯਾਨੀ 8 ਮਾਰਚ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ 'ਚ ਅਜੇ ਦੇ ਨਾਲ ਜਯੋਤਿਕਾ ਅਤੇ ਆਰ ਮਾਧਵਨ ਵੀ ਹਨ। ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਆਰ ਮਾਧਵਨ ਇਸ ਵਾਰ ਕੁਝ ਵੱਖਰਾ ਕਰਕੇ ਫਿਰ ਤੋਂ ਸਰਪ੍ਰਾਈਜ਼ ਕਰਨ ਜਾ ਰਹੇ ਹਨ।
Tom Cruise BreakUp: ਹਾਲੀਵੁੱਡ ਸਟਾਰ ਟੌਮ ਕਰੂਜ਼ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। 61 ਸਾਲ ਦੀ ਉਮਰ ਵਿੱਚ, ਮਿਸ਼ਨ: ਅਸੰਭਵ ਅਦਾਕਾਰ ਦਾ ਦਿਲ ਇੱਕ ਵਾਰ ਫਿਰ ਟੁੱਟ ਗਿਆ ਹੈ. ਦੱਸਿਆ ਜਾ ਰਿਹਾ ਹੈ ਕਿ ਟਾਮ ਕਰੂਜ਼ ਅਤੇ ਉਨ੍ਹਾਂ ਦੀ ਰੂਸੀ ਪ੍ਰੇਮਿਕਾ ਅਲੇਸੀਨਾ ਖੈਰੋਵਾ ਦਾ ਬ੍ਰੇਕਅੱਪ ਹੋ ਗਿਆ ਹੈ।
Pammi Bai At Darbar Sahib: ਪੰਜਾਬੀ ਗਾਇਕ ਪੰਮੀ ਬਾਈ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਉਨ੍ਹਾਂ ਦਾ ਆਪਣਾ ਸੰਘਰਸ਼ ਹੈ, ਜਿਸ ਵਿੱਚ ਉਹ ਪੂਰੀ ਤਰ੍ਹਾਂ ਨਾਲ ਹਨ।
Pammi Bai: ਪੰਜਾਬੀ ਗਾਇਕ ਪੰਮੀ ਬਾਈ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
Sonam Bajwa News: ਸੋਨਮ ਬਾਜਵਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਅਦਾਕਾਰਾ ਜਿਨ੍ਹਾਂ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਚਰਚਾ 'ਚ ਰਹਿੰਦੀ ਹੈ, ਉਨ੍ਹਾਂ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਸੁਰਖੀਆਂ ਬਟੋਰਦੀ ਹੈ। ਹਾਲ ਹੀ 'ਚ ਸੋਨਮ ਬਾਜਵਾ ਦੀਆਂ ਇੱਕ ਸ਼ਖਸ ਨਾਲ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵਾਂ ਨੂੰ ਇੱਕ ਦੂਜੇ ਦੀਆਂ ਅੱਖਾਂ 'ਚ ਡੁੱਬੇ ਹੋਏ ਅਤੇ ਰੋਮਾਂਟਿਕ ਪੋਜ਼ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।
PM Modi Congratulates Rakul-Jackky: ਭਾਰਤ ਦੇ ਪ੍ਰਧਾਨ ਮੰਤਰੀ ਅਕਸਰ ਭਾਰਤੀ ਸਿਨੇਮਾ ਨੂੰ ਉਤਸ਼ਾਹਿਤ ਕਰਦੇ ਹਨ। ਉਹ ਦੇਸ਼ ਦੇ ਹਰ ਮੁੱਦੇ 'ਤੇ ਗੱਲ ਕਰਦੇ ਹਨ, ਚਾਹੇ ਉਹ ਕਿਸੇ ਵੀ ਖੇਤਰ ਨਾਲ ਸਬੰਧਤ ਹੋਵੇ। ਹੁਣ ਉਨ੍ਹਾਂ ਨੇ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਹੈ। ਇਸ ਵਧਾਈ ਪੱਤਰ ਵਿੱਚ ਉਨ੍ਹਾਂ ਨੇ ਉਨ੍ਹਾਂ ਨੂੰ ਵਿਆਹ ਬਾਰੇ ਕੁਝ ਗੱਲਾਂ ਵੀ ਦੱਸੀਆਂ ਹਨ।
Jalandhar News: ਪੰਜਾਬੀ ਫਿਲਮ ‘ਓਏ ਭੋਲੇ ਓਏ’ ਦੇ ਨਿਰਦੇਸ਼ਕ ਅਤੇ ਅਦਾਕਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 4 ’ਚ ਸ਼ਿਕਾਇਤ ਦਰਜ ਕਰ ਕੇ ਧਾਰਾ 295-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਿਰਦੇਸ਼ਕ ਵਰਿੰਦਰਾ ਰਾਮਗੜ੍ਹੀਆ ਅਤੇ ਅਦਾਕਾਰ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਦੋਵਾਂ ’ਤੇ ਈਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।
Sajjan Adeeb Wedding: ਪੰਜਾਬੀ ਗਾਇਕ ਸੱਜਣ ਅਦੀਬ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਗਾਇਕ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ ਹੈ। ਜੀ ਹਾਂ, ਸੱਜਣ ਅਦੀਬ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਉਸ ਨੇ ਸ਼ਾਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪਿਛੋਕੜ
Entertainment News Today Latest Updates 23 February: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਪੰਜਾਬੀ ਗਾਇਕ ਸੱਜਣ ਅਦੀਬ ਦਾ ਹੋਇਆ ਵਿਆਹ, ਰਣਜੀਤ ਬਾਵਾ ਨੇ ਲਾਈਆਂ ਰੌਣਕਾਂ, ਵੀਡੀਓ ਸ਼ੇਅਰ ਕਰ ਦਿੱਤੀ ਵਧਾਈ
Sajjan Adeeb Wedding: ਪੰਜਾਬੀ ਗਾਇਕ ਸੱਜਣ ਅਦੀਬ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਗਾਇਕ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ ਹੈ। ਜੀ ਹਾਂ, ਸੱਜਣ ਅਦੀਬ ਵਿਆਹ ਦੇ ਬੰਧਨ 'ਚ ਬੱਝ ਗਿਆ ਹੈ। ਉਸ ਨੇ ਸ਼ਾਨਪ੍ਰੀਤ ਕੌਰ ਨਾਮ ਦੀ ਲੜਕੀ ਨਾਲ ਵਿਆਹ ਕੀਤਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪੰਜਾਬੀ ਗਾਇਕ ਦੇ ਵਿਆਹ ਦੀ ਪਾਰਟੀ 'ਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ। ਇਨ੍ਹਾਂ ਵਿੱਚੋਂ ਰਣਜੀਤ ਬਾਵਾ, ਰਵਿੰਦਰ ਗਰੇਵਾਲ ਤੇ ਕੋਰਾਲਾ ਮਾਨ ਦੇ ਨਾਮ ਸ਼ਾਮਲ ਹਨ। ਕਿਉਂਕਿ ਇਨ੍ਹਾਂ ਗਾਇਕਾਂ ਨੇ ਸੱਜਣ ਨੂੰ ਤਸਵੀਰਾਂ ਸ਼ੇਅਰ ਕਰ ਵਿਆਹ ਦੀ ਵਧਾਈ ਦਿੱਤੀ ਹੈ।
ਵਿਆਹ 'ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ
ਪੰਜਾਬੀ ਸਿੰਗਰ ਰਣਜੀਤ ਬਾਵਾ ਨੇ ਸੱਜਣ ਅਦੀਬ ਦੇ ਵਿਆਹ ਦੀ ਪਾਰਟੀ 'ਚ ਖੂਬ ਰੌਣਕਾਂ ਲਾਈਆਂ। ਇਸ ਦਾ ਵੀਡੀਓ ਖੁਦ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਰਣਜੀਤ ਬਾਵਾ ਨੇ ਅਦੀਬ ਦੇ ਵਿਆਹ 'ਚ ਲਾਈਵ ਪਰਫਾਰਮੈਂਸ ਵੀ ਦਿੱਤੀ ਸੀ। ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਰਣਜੀਤ ਬਾਵਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸੱਜਣ ਅਦੀਬ ਤੇ ਉਸ ਦੀ ਪਤਨੀ ਸ਼ਾਨਪ੍ਰੀਤ ਕੌਰ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ। ਇਸ ਵੀਡੀਓ 'ਚ ਗਾਇਕ ਰਵਿੰਦਰ ਗਰੇਵਾਲ ਵੀ ਲਾੜਾ ਲਾੜੀ ਦੇ ਨਾਲ ਸਟੇਜ 'ਤੇ ਨਜ਼ਰ ਆਏ।
ਕੋਰਾਲਾ ਮਾਨ ਨੇ ਆਪਣੇ ਦੋਸਤ ਨੂੰ ਦਿੱਤੀ ਵਧਾਈ
ਪੰਜਾਬੀ ਗਾਇਕ ਕੋਰਾਲਾ ਮਾਨ ਨੇ ਆਪਣੇ ਬੈਸਟ ਫਰੈਂਡ ਸੱਜਣ ਅਦੀਬ ਨੂੰ ਉਸ ਦੇ ਵਿਆਹ ਦੀ ਵਧਾਈ ਦਿੱਤੀ ਹੈ। ਗਾਇਕ ਨੇ ਨਵਵਿਆਹੇ ਜੋੜੇ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਦੋਵਾਂ ਨੂੰ ਵਿਆਹ ਦੀ ਵਧਾਈ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਸੱਜਣ ਅਦੀਬ ਨੇ ਵਿਆਹ ਬਾਰੇ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਸੀ। ਉਸ ਦੇ ਵਿਆਹ ਦੀ ਇਸ ਤਰ੍ਹਾਂ ਅਚਾਨਕ ਖਬਰ ਆਉਣ 'ਤੇ ਫੈਨਜ਼ ਵੀ ਹੈਰਾਨ ਹੋ ਰਹੇ ਹਨ। ਇਸ ਗੱਲ ਬਾਰੇ ਕਿਸੇ ਨੂੰ ਕੋਈ ਖਬਰ ਨਹੀਂ ਸੀ, ਕਿਉਂਕਿ 4 ਦਿਨਾਂ ਪਹਿਲਾਂ ਹੀ ਸੱਜਣ ਅਦੀਬ ਨੇ ਇੱਕ ਲਾਈਵ ਸ਼ੋਅ ਵੀ ਲਾਇਆ ਸੀ।
- - - - - - - - - Advertisement - - - - - - - - -