Oye Bhole Oye: ਪੰਜਾਬੀ ਫਿਲਮ 'ਓਏ ਭੋਲੇ ਓਏ' ਦੇ ਮੇਕਰਸ ਖਿਲਾਫ ਜਲੰਧਰ 'ਚ ਮਾਮਲਾ ਦਰਜ, ਈਸਾਈ ਭਾਈਚਾਰੇ ਦੇ ਲੋਕਾਂ ਨੇ ਲਾਏ ਇਹ ਦੋਸ਼
ਜਾਣਕਾਰੀ ਦਿੰਦਿਆਂ ਈਸਾਈ ਭਾਈਚਾਰੇ ਦੇ ਸਨਾਵਰ ਭੱਟੀ ਨੇ ਦੱਸਿਆ ਕਿ ਫਿਲਮ ’ਚ ਕਈ ਅਜਿਹੇ ਦ੍ਰਿਸ਼ ਦਿਖਾਏ ਗਏ ਹਨ, ਜੋ ਇਸਾਈ ਭਾਈਚਾਰੇ ਨੂੰ ਠੇਸ ਪਹੁੰਚਾ ਰਹੇ ਹਨ। ਸਨਾਵਰ ਨੇ ਦੱਸਿਆ ਕਿ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਈ ਹੈ।
Jalandhar News: ਪੰਜਾਬੀ ਫਿਲਮ ‘ਓਏ ਭੋਲੇ ਓਏ’ ਦੇ ਨਿਰਦੇਸ਼ਕ ਅਤੇ ਅਦਾਕਾਰ ਦੇ ਖਿਲਾਫ ਥਾਣਾ ਡਿਵੀਜ਼ਨ ਨੰਬਰ 4 ’ਚ ਸ਼ਿਕਾਇਤ ਦਰਜ ਕਰ ਕੇ ਧਾਰਾ 295-ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਨਿਰਦੇਸ਼ਕ ਵਰਿੰਦਰਾ ਰਾਮਗੜ੍ਹੀਆ ਅਤੇ ਅਦਾਕਾਰ ਜਗਜੀਤ ਸਿੰਘ ਨੂੰ ਨਾਮਜ਼ਦ ਕੀਤਾ ਹੈ। ਦੋਵਾਂ ’ਤੇ ਈਸਾਈ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।
ਇਹ ਵੀ ਪੜ੍ਹੋ: ਫਿਲਮਾਂ ਦੇ ਸ਼ੌਕੀਨਾਂ ਲਈ ਚੰਗੀ ਖਬਰ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫਿਲਮਾਂ ਦੇਖੋ ਸਿਰਫ 99 ਰੁਪਏ 'ਚ
ਜਾਣਕਾਰੀ ਦਿੰਦਿਆਂ ਈਸਾਈ ਭਾਈਚਾਰੇ ਦੇ ਸਨਾਵਰ ਭੱਟੀ ਨੇ ਦੱਸਿਆ ਕਿ ਫਿਲਮ ’ਚ ਕਈ ਅਜਿਹੇ ਦ੍ਰਿਸ਼ ਦਿਖਾਏ ਗਏ ਹਨ, ਜੋ ਇਸਾਈ ਭਾਈਚਾਰੇ ਨੂੰ ਠੇਸ ਪਹੁੰਚਾ ਰਹੇ ਹਨ। ਸਨਾਵਰ ਨੇ ਦੱਸਿਆ ਕਿ ਇਹ ਫਿਲਮ 16 ਫਰਵਰੀ ਨੂੰ ਰਿਲੀਜ਼ ਹੋਈ ਹੈ। ਫਿਲਮ ਦੇ ਟ੍ਰੇਲਰ ਵਿੱਚ ਸੀਨ ਦਿਖਾਇਆ ਗਿਆ। ਉਹ ਈਸਾਈ ਭਾਈਚਾਰੇ ਵਿਚ ਹੋਣ ਵਾਲੀਆਂ ਮੀਟਿੰਗਾਂ ਦਾ ਨਿਰਾਦਰ ਕਰਦਾ ਹੈ।
ਜਦੋਂ ਮਸੀਹੀ ਭਾਈਚਾਰੇ ਨੇ ਇਹ ਦ੍ਰਿਸ਼ ਦੇਖਿਆ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਸਨਾਵਰ ਨੇ ਕਿਹਾ ਕਿ ਜੋ ਲੋਕ ਸਭਾਵਾਂ ਵਿੱਚ ਆਉਂਦੇ ਹਨ ਉਹ ਰੱਬ ਅਤੇ ਪਾਦਰੀ ਦਾ ਧੰਨਵਾਦ ਕਰਦੇ ਹਨ। ਉਸ ਦਾ ਵੀ ਮਜ਼ਾਕ ਉਡਾਇਆ ਗਿਆ ਹੈ। ਇਸ ਮਾਮਲੇ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲੀਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।