Entertainment News LIVE: ਗਿੱਪੀ ਗਰੇਵਾਲ ਦੇ ਘਰ ਤੇ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਫਾਇਰਿੰਗ, ਰਣਦੀਪ ਹੁੱਡਾ ਇਸ ਦਿਨ ਕਰਵਾਉਣਗੇ ਵਿਆਹ ਸਣੇ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 26 Nov 2023 01:08 PM
Entertainment News Live Update: Amrit Amby: ਅੰਮ੍ਰਿਤ ਅੰਬੀ ਦਾ ਹੋਣ ਜਾ ਰਿਹਾ ਵਿਆਹ, ਜਾਣੋ ਕੌਣ ਹੈ ਪੰਜਾਬੀ ਅਦਾਕਾਰ ਦੀ ਪਤਨੀ ?

Amrit Amby Wedding: ਪੰਜਾਬੀ ਸਟਾਰ ਅੰਮ੍ਰਿਤ ਅੰਬੀ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਵਿਚਾਲੇ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨਾ ਸਿਰਫ ਆਪਣੀ ਕਾਮੇਡੀ ਬਲਕਿ ਖਲਨਾਇਕ ਦੇ ਰੂਪ ਵਿੱਚ ਵੀ ਪ੍ਰਸ਼ੰਸਕਾਂ ਨੂੰ ਖੂਬ ਪ੍ਰਭਾਵਿਤ ਕੀਤਾ।

Read More: Amrit Amby: ਅੰਮ੍ਰਿਤ ਅੰਬੀ ਦਾ ਹੋਣ ਜਾ ਰਿਹਾ ਵਿਆਹ, ਜਾਣੋ ਕੌਣ ਹੈ ਪੰਜਾਬੀ ਅਦਾਕਾਰ ਦੀ ਪਤਨੀ ?

Amrit Amby: ਪੰਜਾਬੀ ਅਦਾਕਾਰ ਅੰਮ੍ਰਿਤ ਅੰਬੀ ਕਰਵਾਉਣ ਜਾ ਰਹੇ ਵਿਆਹ, ਵੇਖੋ ਘਰ ਕਿਵੇਂ ਲੱਗੀਆਂ ਰੌਣਕਾਂ ?

Amrit Amby Wedding: ਪੰਜਾਬੀ ਸਟਾਰ ਅੰਮ੍ਰਿਤ ਅੰਬੀ ਨੇ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਵਿਚਾਲੇ ਵੱਖਰੀ ਪਛਾਣ ਕਾਇਮ ਕੀਤੀ ਹੈ। ਉਨ੍ਹਾਂ ਨਾ ਸਿਰਫ ਆਪਣੀ ਕਾਮੇਡੀ ਬਲਕਿ ਖਲਨਾਇਕ ਦੇ ਰੂਪ ਵਿੱਚ ਵੀ ਪ੍ਰਸ਼ੰਸਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਦੱਸ ਦੇਈਏ ਕਿ ਗੁਰਨਾਮ ਭੁੱਲਰ ਤੋਂ ਬਾਅਦ ਪੰਜਾਬੀ ਇੰਡਸਟਰੀ ਦਾ ਸਟਾਰ ਅੰਮ੍ਰਿਤ ਅੰਬੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਕਲਾਕਾਰ ਨੇ ਹਾਲ ਹੀ ਵਿੱਚ ਆਪਣੀ ਹੋਣ ਵਾਲੀ ਪਤਨੀ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਸੀ। ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਵੱਲੋਂ ਅੰਮ੍ਰਿਤ ਅੰਬੀ ਨੂੰ ਵਧਾਈ ਦਿੱਤੀ ਜਾ ਰਹੀ ਹੈ।

Read More: Amrit Amby: ਪੰਜਾਬੀ ਅਦਾਕਾਰ ਅੰਮ੍ਰਿਤ ਅੰਬੀ ਕਰਵਾਉਣ ਜਾ ਰਹੇ ਵਿਆਹ, ਵੇਖੋ ਘਰ ਕਿਵੇਂ ਲੱਗੀਆਂ ਰੌਣਕਾਂ ?

Entertainment News Live Update: Bigg Boss 17: ਅੰਕਿਤਾ 'ਤੇ ਭੜਕੀ ਵਿੱਕੀ ਜੈਨ ਦੀ ਮਾਂ, ਨੂੰਹ ਨੂੰ ਲਤਾੜ ਲਗਾਉਂਦੇ ਹੋਏ ਬੋਲੀ- ਤੂੰ ਨਹੀਂ ਰੱਖ ਰਹੀ ਧਿਆਨ

Bigg Boss 17: ਬਿੱਗ ਬੌਸ 17 ਦੇ ਘਰ 'ਚ ਖੂਬ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਵਿੱਚੋਂ ਜਿਗਨਾ ਵੋਰਾ ਦਾ ਸਫਰ ਖਤਮ ਹੋ ਗਿਆ ਹੈ। ਸ਼ੋਅ 'ਚ ਉਨ੍ਹਾਂ ਨੂੰ ਮਿਲਣ ਲਈ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀਆਂ ਮਾਵਾਂ ਪੁੱਜੀਆਂ। ਅਸਲ 'ਚ ਅੰਕਿਤਾ ਅਤੇ ਵਿੱਕੀ ਨੇ ਜਦੋਂ ਤੋਂ ਸ਼ੋਅ 'ਚ ਐਂਟਰੀ ਕੀਤੀ ਹੈ, ਉਦੋਂ ਤੋਂ ਹੀ ਉਨ੍ਹਾਂ ਵਿਚਾਲੇ ਕਾਫੀ ਲੜਾਈ ਹੋ ਰਹੀ ਹੈ। ਹੁਣ ਦੋਵੇਂ ਮਾਵਾਂ ਉਨ੍ਹਾਂ ਨੂੰ ਸਮਝਾਉਣ ਆਈਆਂ ਹਨ।

Read More: Bigg Boss 17: ਅੰਕਿਤਾ 'ਤੇ ਭੜਕੀ ਵਿੱਕੀ ਜੈਨ ਦੀ ਮਾਂ, ਨੂੰਹ ਨੂੰ ਲਤਾੜ ਲਗਾਉਂਦੇ ਹੋਏ ਬੋਲੀ- ਤੂੰ ਨਹੀਂ ਰੱਖ ਰਹੀ ਧਿਆਨ

Entertainment News Live: Sunny Deol: ਐਨੀਮਲ ਦੇ ਟ੍ਰੇਲਰ 'ਤੇ ਸੰਨੀ ਦਿਓਲ ਦਾ ਰਿਐਕਸ਼ਨ, ਬੌਬੀ ਦਿਓਲ ਦੇ ਐਕਸ਼ਨ ਵੇਖ ਵੱਡੇ ਭਰਾ ਨੂੰ ਹੋਇਆ ਮਾਣ; ਬੋਲੇ...

Sunny Deol Praises Bobby Deol: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਮੋਸਟ ਅਵੈਟਿਡ ਫਿਲਮ 'ਐਨੀਮਲ' ਦਾ ਜ਼ਬਰਦਸਤ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸੰਦੀਪ ਰੈੱਡੀ ਵਾਂਗਾ ਦੀ ਇਸ ਫਿਲਮ 'ਚ ਹੈਰਾਨੀਜਨਕ ਐਕਸ਼ਨ ਨੇ ਲੋਕਾਂ ਦੇ ਹੋਸ਼ ਉੱਡਾ ਦਿੱਤੇ ਹਨ। ਟਰੇਲਰ 'ਚ ਰਣਬੀਰ ਕਪੂਰ ਦੇ ਜ਼ਬਰਦਸਤ ਅਵਤਾਰ ਦੀ ਤਾਰੀਫ ਹੋ ਰਹੀ ਹੈ। ਪਰ ਟ੍ਰੇਲਰ ਦੇ ਅੰਤ 'ਚ ਫਿਲਮ ਦੇ ਖਲਨਾਇਕ ਬੌਬੀ ਦਿਓਲ ਦੀ ਐਂਟਰੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 

Read More: Sunny Deol: ਐਨੀਮਲ ਦੇ ਟ੍ਰੇਲਰ 'ਤੇ ਸੰਨੀ ਦਿਓਲ ਦਾ ਰਿਐਕਸ਼ਨ, ਬੌਬੀ ਦਿਓਲ ਦੇ ਐਕਸ਼ਨ ਵੇਖ ਵੱਡੇ ਭਰਾ ਨੂੰ ਹੋਇਆ ਮਾਣ; ਬੋਲੇ...

Entertainment News Live Update: Babbu Maan: ਚੰਡੀਗੜ੍ਹ 'ਚ ਬੱਬੂ ਮਾਨ ਦਾ ਅਖਾੜਾ, ਕਾਰਨੀਵਲ ਦੇ ਆਖਰੀ ਦਿਨ ਲੱਗਣਗੀਆਂ ਰੌਣਕਾਂ

Babbu Maan Chandigarh Carnival Show: ਚੰਡੀਗੜ੍ਹ 'ਚ ਚੱਲ ਰਹੇ ਤਿੰਨ ਰੋਜ਼ਾ ਕਾਰਨੀਵਲ ਫੈਸਟੀਵਲ ਦਾ ਅੱਜ ਆਖਰੀ ਦਿਨ ਹੈ। ਅੱਜ ਸ਼ਾਮ ਦੇ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਬੱਬੂ ਮਾਨ ਪਰਫਾਰਮ ਕਰਨਗੇ। ਦਿਨ ਭਰ ਸੈਲਾਨੀ ਇੱਥੇ ਲਗਾਏ ਗਏ ਵੱਖ-ਵੱਖ ਸਟਾਲਾਂ ਤੇ ਬੱਚਿਆਂ ਦੀਆਂ ਖੇਡਾਂ ਦਾ ਆਨੰਦ ਲੈਣਗੇ।

Read More: Babbu Maan: ਚੰਡੀਗੜ੍ਹ 'ਚ ਬੱਬੂ ਮਾਨ ਦਾ ਅਖਾੜਾ, ਕਾਰਨੀਵਲ ਦੇ ਆਖਰੀ ਦਿਨ ਲੱਗਣਗੀਆਂ ਰੌਣਕਾਂ

Entertainment News Live: Gippy Grewal: ਗਿੱਪੀ ਗਰੇਵਾਲ ਦੇ ਸਿਰ 'ਤੇ ਮੰਡਰਾ ਰਿਹਾ ਖਤਰਾ, ਲਾਰੈਸ਼ ਦੇ ਨਿਸ਼ਾਨੇ 'ਤੇ ਆਇਆ ਪੰਜਾਬੀ ਕਲਾਕਾਰ

Firing at Gippy Grewal canada house: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। 

Read More: Gippy Grewal: ਗਿੱਪੀ ਗਰੇਵਾਲ ਦੇ ਸਿਰ 'ਤੇ ਮੰਡਰਾ ਰਿਹਾ ਖਤਰਾ, ਲਾਰੈਸ਼ ਦੇ ਨਿਸ਼ਾਨੇ 'ਤੇ ਆਇਆ ਪੰਜਾਬੀ ਕਲਾਕਾਰ

Entertainment News Live Update: Salman Khan's Young Fan: ਸੋਸ਼ਲ ਮੀਡੀਆ 'ਤੇ ਛਾਇਆ ਇਹ ਛੋਟਾ ਟਾਈਗਰ, ਸਲਮਾਨ ਖਾਨ ਦੇ ਕਿਊਟ ਫੈਨ ਨੇ ਜਿੱਤਿਆ ਸਾਰਿਆਂ ਦਾ ਦਿਲ

Salman Khan's Young Fan: ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਬਹੁਤ ਜਲਦ ਹੀ 300 ਕਰੋੜ ਦੇ ਕਲੱਬ 'ਚ ਐਂਟਰੀ ਕਰਨ ਜਾ ਰਹੀ ਹੈ। ਸਲਮਾਨ ਖਾਨ ਦੇ ਪ੍ਰਸ਼ੰਸਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਤੇ ਨੇਟੀਜ਼ਨ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ।

Read More: Salman Khan's Young Fan: ਸੋਸ਼ਲ ਮੀਡੀਆ 'ਤੇ ਛਾਇਆ ਇਹ ਛੋਟਾ ਟਾਈਗਰ, ਸਲਮਾਨ ਖਾਨ ਦੇ ਕਿਊਟ ਫੈਨ ਨੇ ਜਿੱਤਿਆ ਸਾਰਿਆਂ ਦਾ ਦਿਲ

Entertainment News Live: Gippy Grewal: 'ਸਲਮਾਨ ਨੂੰ ਬਹੁਤ 'Bhai Bhai' ਕਰਦਾ ਤੂੰ', ਲਾਰੈਂਸ ਬਿਸ਼ਨੋਈ ਨੇ ਦਬੰਗ ਖਾਨ ਦੇ ਨਾਂਅ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ

Firing at Gippy Grewal canada house: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਗਾਇਕੀ ਅਤੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ। ਖਾਸ ਗੱਲ਼ ਇਹ ਹੈ ਕਿ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਖਾਸ ਰਿਸ਼ਤਾ ਵੀ ਬਣ ਚੁੱਕਿਆ ਹੈ। ਪਰ ਸ਼ਾਇਦ ਕਲਾਕਾਰ ਲਈ ਉਨ੍ਹਾਂ ਦਾ ਬਾਲੀਵੁੱਡ ਸਿਤਾਰਿਆਂ ਨਾਲ ਬਣਾਈਆ ਜਾਣ ਵਾਲਾ ਇਹ ਰਿਸ਼ਤਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। 

Read More: Gippy Grewal: 'ਸਲਮਾਨ ਨੂੰ ਬਹੁਤ 'Bhai Bhai' ਕਰਦਾ ਤੂੰ', ਲਾਰੈਂਸ ਬਿਸ਼ਨੋਈ ਨੇ ਦਬੰਗ ਖਾਨ ਦੇ ਨਾਂਅ ਤੇ ਗਿੱਪੀ ਗਰੇਵਾਲ ਨੂੰ ਦਿੱਤੀ ਧਮਕੀ

ਪਿਛੋਕੜ

Entertainment News Live Update: ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੁੰਦੀਆਂ ਹਨ। ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਨੂੰ ਭਾਰਤ ਦੇ ਨਾਲ-ਨਾਲ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਗਾਇਕੀ ਅਤੇ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ। ਖਾਸ ਗੱਲ਼ ਇਹ ਹੈ ਕਿ ਉਨ੍ਹਾਂ ਦਾ ਬਾਲੀਵੁੱਡ ਦੇ ਕਈ ਸਿਤਾਰਿਆਂ ਨਾਲ ਖਾਸ ਰਿਸ਼ਤਾ ਵੀ ਬਣ ਚੁੱਕਿਆ ਹੈ। ਪਰ ਸ਼ਾਇਦ ਕਲਾਕਾਰ ਲਈ ਉਨ੍ਹਾਂ ਦਾ ਬਾਲੀਵੁੱਡ ਸਿਤਾਰਿਆਂ ਨਾਲ ਬਣਾਈਆ ਜਾਣ ਵਾਲਾ ਇਹ ਰਿਸ਼ਤਾ ਉਨ੍ਹਾਂ ਨੂੰ ਮਹਿੰਗਾ ਪੈ ਰਿਹਾ ਹੈ। 


ਦਰਅਸਲ, ਗਿੱਪੀ ਗਰੇਵਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਗਿੱਪੀ ਗਰੇਵਾਲ ਦੇ ਘਰ ਤਾਬੜਤੋੜ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੇ ਕੈਨੇਡਾ ਸਥਿਤ ਘਰ ‘ਤੇ ਫਾਈਰਿੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬੀ ਕਲਾਕਾਰ ਨੂੰ ਕੁਝ ਸਮਾਂ ਪਹਿਲਾਂ ਹੀ ਫਿਰੌਤੀ ਲਈ ਧਮਕੀ ਆਈ ਸੀ। ਇਸ ਵਿਚਾਲੇ ਲ਼ਾਰੈਸ ਬਿਸ਼ਨੋਈ ਗੁਰੱਪ ਨੇ ਕਥਿਤ ਤੌਰ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। 


ਦੱਸ ਦੇਈਏ ਕਿ ਹਰ ਪਾਸੇ ਵਾਇਰਲ ਹੋ ਰਹੀ ਇਸ ਪੋਸਟ ਵਿੱਚ ਇਹ ਲਿਖਿਆ ਗਿਆ ਹੈ ਕਿ ਅੱਜ ਵੈਨਕੂਵਰ ਦੇ ਵਾਈਟ ਰੋਕ ਏਰੀਆ ਵਿੱਚ ਗਿੱਪੀ ਗਰੇਵਾਲ ਦੇ ਬੰਗਲੇ ਤੇ ਫਾਇਰਿੰਗ ਲਾਰੇਂਸ ਬਿਸ਼ਨੋਈ ਨੇ ਕਰਵਾਈ ਹੈ। ਸਲਮਾਨ ਖਾਨ ਨੂੰ ਬਹੁਤ ਭਾਈ-ਭਾਈ ਕਰਦਾ ਤੂੰ...ਕਹਿ ਹੁਣ ਬਚਾਵੇ ਤੈਨੂੰ ਤੇਰਾ ਭਾਜੀ। ਇਸਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਇਹ ਸਲਮਾਨ ਨੂੰ ਵੀ ਮੈਸੇਜ ਆ ਕਿ ਤੈਨੂੰ ਵਹਿਮ ਹੀ ਆ ਕਿ ਦਾਓਦ ਤੇਰੀ ਮਦਦ ਕਰਦੂ, ਕੋਈ ਨਹੀਂ ਬਚਾ ਸਕਦਾ ਤੈਨੂੰ ਸਾਡੇ ਤੋਂ, ਤੁਸੀ ਵੀ ਵੇਖੋ ਵਾਇਰਲ ਹੋ ਰਹੀ ਇਹ ਪੋਸਟ...





ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਇਸ ਪੋਸਟ ਨੇ ਤਹਿਲਕਾ ਮਚਾ ਦਿੱਤਾ ਹੈ। ਹਾਲਾਂਕਿ ਗਿੱਪੀ ਗਰੇਵਾਲ ਵੱਲੋਂ ਇਸ ਉੱਪਰ ਅਧਿਕਾਰਤ  ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰ ਇਸ ਵਾਇਰਲ ਹੋ ਰਹੀ ਪੋਸਟ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪਰ ਅਸਲ ਸੱਚਾਈ ਕੀ ਹੈ ਇਹ ਤਾਂ ਗਿੱਪੀ ਗਰੇਵਾਲ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.