Entertainment News LIVE: ਨਵੇਂ ਸਾਲ ਦਾ ਜਸ਼ਨ ਮਨਾਉਣ ਨਿਕਲੇ ਸੈਫ-ਕਰੀਨਾ, ਡਿਵਾਈਨ ਨੂੰ ਯਮਲੇ ਜੱਟ ਦੇ ਗੀਤਾਂ ਦਾ ਚੜ੍ਹਿਆ ਖੁਮਾਰ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 27 Dec 2023 05:48 PM
Entertainment News Live Today: 'ਐਨੀਮਲ' ਦੀ ਕਾਮਯਾਬੀ ਤੋਂ ਚਮਕੀ ਤ੍ਰਿਪਤੀ ਡਿਮਰੀ ਦੀ ਕਿਸਮਤ, ਕਾਰਤਿਕ ਆਰੀਅਨ ਨਾਲ ਇਸ ਫਿਲਮ 'ਚ ਰੋਮਾਂਸ ਕਰੇਗੀ 'ਭਾਬੀ 2'

Aashiqui 3 Cast: ਅਭਿਨੇਤਰੀ ਤ੍ਰਿਪਤੀ ਡਿਮਰੀ ਇਨ੍ਹੀਂ ਦਿਨੀਂ ਆਪਣੀ ਫਿਲਮ 'ਐਨੀਮਲ' ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਹੁਣ ਅਭਿਨੇਤਰੀ ਅਤੇ ਉਸਦੇ ਪ੍ਰਸ਼ੰਸਕਾਂ ਲਈ ਇੱਕ ਦਿਲ ਨੂੰ ਖੁਸ਼ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਤ੍ਰਿਪਤੀ ਜਲਦ ਹੀ ਖੂਬਸੂਰਤ ਅਦਾਕਾਰ ਕਾਰਤਿਕ ਆਰੀਅਨ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। 


Animal: 'ਐਨੀਮਲ' ਦੀ ਕਾਮਯਾਬੀ ਤੋਂ ਚਮਕੀ ਤ੍ਰਿਪਤੀ ਡਿਮਰੀ ਦੀ ਕਿਸਮਤ, ਕਾਰਤਿਕ ਆਰੀਅਨ ਨਾਲ ਇਸ ਫਿਲਮ 'ਚ ਰੋਮਾਂਸ ਕਰੇਗੀ 'ਭਾਬੀ 2'

Entertainment News Live: ਰਜਨੀਕਾਂਤ ਦੀ ਪਤਨੀ 'ਤੇ ਲੱਗੇ ਧੋਖਾਧੜੀ ਦੇ ਦੋਸ਼, ਸਾਊਥ ਸਟਾਰ ਦੀ ਪਤਨੀ ਨੇ ਦਿੱਤੀ ਸਫਾਈ, ਬੋਲੀ- 'ਇਹ ਬੇਇੱਜ਼ਤੀ ਵਾਲੀ ਗੱਲ..'

Rajnikanth Wife Cheating Case: ਕੁਝ ਸਮਾਂ ਪਹਿਲਾਂ ਸੁਪਰਸਟਾਰ ਰਜਨੀਕਾਂਤ ਦੀ ਪਤਨੀ ਲਤਾ 'ਤੇ ਧੋਖਾਧੜੀ ਦਾ ਦੋਸ਼ ਲੱਗਾ ਸੀ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਵੀ ਦਰਜ ਕੀਤਾ ਗਿਆ ਸੀ। ਇਹ ਮਾਮਲਾ ਰਜਨੀਕਾਂਤ ਦੀ ਫਿਲਮ 'ਕੋਚਾਦਈਆਂ' ਨਾਲ ਜੁੜਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਇਸ ਮਾਮਲੇ ਨੂੰ ਕਰਨਾਟਕ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਪਰ ਇਸ ਮਾਮਲੇ ਨੂੰ ਸੁਪਰੀਮ ਕੋਰਟ ਨੇ ਬਹਾਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਲਤਾ ਨੇ ਇਸ ਪੂਰੇ ਮਾਮਲੇ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।  


Rajnikanth: ਰਜਨੀਕਾਂਤ ਦੀ ਪਤਨੀ 'ਤੇ ਲੱਗੇ ਧੋਖਾਧੜੀ ਦੇ ਦੋਸ਼, ਸਾਊਥ ਸਟਾਰ ਦੀ ਪਤਨੀ ਨੇ ਦਿੱਤੀ ਸਫਾਈ, ਬੋਲੀ- 'ਇਹ ਬੇਇੱਜ਼ਤੀ ਵਾਲੀ ਗੱਲ..'

Entertainment News Live Today: ਸਲਮਾਨ ਖਾਨ ਲਈ ਵਧੀਆ ਨਹੀਂ ਰਿਹਾ ਸਾਲ 2023, ਫਿਲਮਾਂ ਹੋਈਆਂ ਫਲੌਪ, ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ, ਖੂਬ ਸੁਰਖੀਆਂ 'ਚ ਰਹੇ ਭਾਈਜਾਨ

Salman Khan Birthday 2023: ਸਲਮਾਨ ਖਾਨ ਨੇ ਸਾਲ ਦੇ ਅੰਤ ਵਿੱਚ ਭਾਵ 27 ਦਸੰਬਰ ਨੂੰ ਆਪਣਾ ਜਨਮਦਿਨ ਮਨਾਇਆ। ਇਸ ਸਾਲ ਵੀ ਭਾਈਜਾਨ ਨੇ ਆਪਣਾ ਖਾਸ ਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਇਆ ਹੈ, ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਸ ਸਾਲ ਦਾ ਅੰਤ ਸਲਮਾਨ ਦੇ ਜਨਮਦਿਨ ਨਾਲ ਹੋਣ ਜਾ ਰਿਹਾ ਹੈ। ਨਵੇਂ ਸਾਲ ਵਿੱਚ ਸਿਰਫ਼ 4 ਦਿਨ ਬਾਕੀ ਹਨ। ਅਜਿਹੇ 'ਚ ਆਓ ਜਾਣਦੇ ਹਾਂ ਕਿ ਭਾਈਜਾਨ ਦਾ ਇਹ ਸਾਲ ਕਿਵੇਂ ਰਿਹਾ? ਸਲਮਾਨ ਖਾਨ ਲਈ ਸਾਲ 2023 ਕਈ ਕਾਰਨਾਂ ਕਰਕੇ ਚੰਗਾ ਨਹੀਂ ਰਿਹਾ। ਸਲਮਾਨ ਦੀਆਂ ਇਸ ਸਾਲ ਦੋ ਫਿਲਮਾਂ ਰਿਲੀਜ਼ ਹੋਈਆਂ ਅਤੇ ਦੋਵੇਂ ਹੀ ਫਲੌਪ ਰਹੀਆਂ।  


Salman Khan: ਸਲਮਾਨ ਖਾਨ ਲਈ ਵਧੀਆ ਨਹੀਂ ਰਿਹਾ ਸਾਲ 2023, ਫਿਲਮਾਂ ਹੋਈਆਂ ਫਲੌਪ, ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ, ਖੂਬ ਸੁਰਖੀਆਂ 'ਚ ਰਹੇ ਭਾਈਜਾਨ

Etertainment News Live: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਰਸਮ 'ਚ ਐਕਟਰ ਦੀ ਦੂਜੀ ਪਤਨੀ ਵੀ ਆਈ ਨਜ਼ਰ

Ira Khan-Nupur Shikhare Wedding Rituals: ਆਮਿਰ ਖਾਨ ਦੇ ਘਰ ਵਿਆਹ ਦੀ ਸ਼ਹਿਨਾਈ ਵੱਜਣ ਵਾਲੀ ਹੈ। ਦਰਅਸਲ, ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਲਾਡਲੀ ਬੇਟੀ ਇਰਾ ਖਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਗਲੇ ਮਹੀਨੇ ਯਾਨੀ ਜਨਵਰੀ 'ਚ ਇਰਾ ਖਾਨ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਈਰਾ ਅਤੇ ਨੂਪੁਰ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। ਸਟਾਰ ਕਿਡ ਨੇ ਆਪਣੇ ਫੰਕਸ਼ਨ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।   


Aamir Khan: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਰਸਮ 'ਚ ਐਕਟਰ ਦੀ ਦੂਜੀ ਪਤਨੀ ਵੀ ਆਈ ਨਜ਼ਰ

Etertainment News Live: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਰਸਮ 'ਚ ਐਕਟਰ ਦੀ ਦੂਜੀ ਪਤਨੀ ਵੀ ਆਈ ਨਜ਼ਰ

Ira Khan-Nupur Shikhare Wedding Rituals: ਆਮਿਰ ਖਾਨ ਦੇ ਘਰ ਵਿਆਹ ਦੀ ਸ਼ਹਿਨਾਈ ਵੱਜਣ ਵਾਲੀ ਹੈ। ਦਰਅਸਲ, ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੀ ਲਾਡਲੀ ਬੇਟੀ ਇਰਾ ਖਾਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅਗਲੇ ਮਹੀਨੇ ਯਾਨੀ ਜਨਵਰੀ 'ਚ ਇਰਾ ਖਾਨ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਈਰਾ ਅਤੇ ਨੂਪੁਰ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। ਸਟਾਰ ਕਿਡ ਨੇ ਆਪਣੇ ਫੰਕਸ਼ਨ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।   


Aamir Khan: ਆਮਿਰ ਖਾਨ ਦੀ ਧੀ ਈਰਾ ਖਾਨ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਇਸ ਰਸਮ 'ਚ ਐਕਟਰ ਦੀ ਦੂਜੀ ਪਤਨੀ ਵੀ ਆਈ ਨਜ਼ਰ

Entertainment News LIVE: Rapper Divine: ਮਸ਼ਹੂਰ ਰੈਪਰ ਡਿਵਾਈਨ ਦੇ ਗੀਤ 'ਚ ਗੂੰਜੀ ਯਮਲਾ ਜੱਟ ਦੀ ਆਵਾਜ਼

 Divine Use Yamla Jatt Song Lines In 4.10: ਮਸ਼ਹੂਰ ਇੰਡੀਅਨ ਰੈਪਰ ਡਿਵਾਈਨ ਦੇ ਨਾਂਅ ਤੋਂ ਹਰ ਕੋਈ ਮਸ਼ਹੂਰ ਹੈ। ਸਿੱਧੂ ਮੂਸੇਵਾਲਾ ਨਾਲ ਵੀ ਉਸਦਾ ਕਈ ਵਾਰ ਨਾਂਅ ਵੇਖਣ ਨੂੰ ਮਿਲਿਆ ਹੈ।


 
Entertainment News LIVE Update: Sukesh Chandrashekhar: ਜੈਕਲੀਨ ਦੀ ਇਸ ਹਰਕਤ ਤੋਂ ਭੜਕਿਆ ਮਹਾਠੱਗ ਸੁਕੇਸ਼, ਗੁੱਸੇ ਚ ਕਹੀਆਂ ਅਜਿਹੀਆਂ ਗੱਲਾਂ

Sukesh Chandrashekhar: ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਕੇਸ਼ ਨੇ ਕਿਹਾ ਹੈ ਕਿ ਉਸ ਨੇ ਜੇਲ੍ਹ ਦੇ ਅੰਦਰੋਂ ਜੈਕਲੀਨ ਨੂੰ ਕੋਈ ਵਟਸਐਪ ਸੰਦੇਸ਼ ਜਾਂ ਵੌਇਸ ਨੋਟ ਨਹੀਂ ਭੇਜਿਆ ਹੈ। ਸੁਕੇਸ਼ ਨੇ ਜੈਕਲੀਨ ਨੂੰ ਲੈ ਕੇ ਲਿਖੀ ਚਿੱਠੀ 'ਚ ਕਿਹਾ ਹੈ ਕਿ ਉਨ੍ਹਾਂ ਨੇ ਕਾਨੂੰਨੀ ਤਰੀਕੇ ਨਾਲ ਜੈਕਲੀਨ ਨੂੰ ਆਪਣੇ ਪਿਆਰ ਅਤੇ ਜਜ਼ਬਾਤ ਤੋਂ ਜਾਣੂ ਕਰਵਾਇਆ ਹੈ। ਜੈਕਲੀਨ ਨੇ ਸੁਕੇਸ਼ 'ਤੇ ਜੇਲ੍ਹ ਦੇ ਅੰਦਰ ਬੈਠ ਕੇ ਲਗਾਤਾਰ ਵਟਸਐਪ ਅਤੇ ਵਾਇਸ ਮੈਸੇਜ ਭੇਜਣ ਅਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।

Read More: Sukesh Chandrashekhar: ਜੈਕਲੀਨ ਦੀ ਇਸ ਹਰਕਤ ਤੋਂ ਭੜਕਿਆ ਮਹਾਠੱਗ ਸੁਕੇਸ਼, ਗੁੱਸੇ ਚ ਕਹੀਆਂ ਅਜਿਹੀਆਂ ਗੱਲਾਂ

Entertainment News LIVE: Bigg Boss 17: ਅੰਕਿਤਾ ਲੋਖੰਡੇ 'ਤੇ ਪਤੀ ਨੇ ਚੁੱਕਿਆ ਹੱਥ, ਵਿੱਕੀ ਜੈਨ ਦੀ ਸੱਸ ਨੇ ਗੁੱਸੇ 'ਚ ਕਹੀਆਂ ਇਹ ਗੱਲਾਂ!

Ankita Lokhande Vicky Jain: ਬਿੱਗ ਬੌਸ 17 ਦੇ ਘਰ ਦਾ ਇੱਕ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਕਲਿੱਪ 'ਚ ਵਿੱਕੀ ਜੈਨ ਕਥਿਤ ਤੌਰ 'ਤੇ ਆਪਣੀ ਪਤਨੀ ਅੰਕਿਤਾ ਲੋਖੰਡੇ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।

Read MOre: Bigg Boss 17: ਅੰਕਿਤਾ ਲੋਖੰਡੇ 'ਤੇ ਪਤੀ ਨੇ ਚੁੱਕਿਆ ਹੱਥ, ਵਿੱਕੀ ਜੈਨ ਦੀ ਸੱਸ ਨੇ ਗੁੱਸੇ 'ਚ ਕਹੀਆਂ ਇਹ ਗੱਲਾਂ! 

Entertainment News LIVE Update: Salman Khan Birthday: ਸਲਮਾਨ ਖਾਨ ਨੇ ਮਨਾਇਆ ਜਨਮਦਿਨ, ਭਾਣਜੀ ਨਾਲ ਕੱਟਿਆ ਕੇਕ, ਬੌਬੀ ਦਿਓਲ ਨੇ ਗੱਲ੍ਹ 'ਤੇ Kiss ਕਰ ਕੀਤਾ Wish

Happy Birthday Salman Khan: ਸੁਪਰਸਟਾਰ ਸਲਮਾਨ ਖਾਨ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ, ਉਨ੍ਹਾਂ ਨੂੰ ਪਰਿਵਾਰ, ਪ੍ਰਸ਼ੰਸਕਾਂ ਅਤੇ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਤੋਂ ਬਹੁਤ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਸ਼ਰਮਾ ਦੀ ਬੇਟੀ ਆਇਤ ਨਾਲ ਆਪਣਾ ਜਨਮਦਿਨ ਸ਼ੇਅਰ ਕਰਦੇ ਹਨ। ਬੀਤੀ ਰਾਤ ਸਲਮਾਨ ਖਾਨ ਨੇ ਆਪਣੀ ਭਾਣਜੀ, ਦੋਸਤਾਂ ਅਤੇ ਪਰਿਵਾਰ ਨਾਲ ਆਪਣਾ ਜਨਮਦਿਨ ਮਨਾਇਆ।

Read More: Salman Khan Birthday: ਸਲਮਾਨ ਖਾਨ ਨੇ ਮਨਾਇਆ ਜਨਮਦਿਨ, ਭਾਣਜੀ ਨਾਲ ਕੱਟਿਆ ਕੇਕ, ਬੌਬੀ ਦਿਓਲ ਨੇ ਗੱਲ੍ਹ 'ਤੇ Kiss ਕਰ ਕੀਤਾ Wish

Entertainment News LIVE: Divine: ਡਿਵਾਈਨ ਨੂੰ ਯਮਲੇ ਜੱਟ ਦੇ ਗੀਤਾਂ ਦਾ ਚੜ੍ਹਿਆ ਖੁਮਾਰ, ਮਸ਼ਹੂਰ ਰੈਪਰ ਦੇ ਗੀਤ 'ਚ ਨਜ਼ਰ ਆਈ ਪੰਜਾਬੀ ਲੋਕ ਗੀਤ ਦੀ ਝਲਕ

Divine Use Yamla Jatt Song Lines In 4.10: ਮਸ਼ਹੂਰ ਇੰਡੀਅਨ ਰੈਪਰ ਡਿਵਾਈਨ ਦੇ ਨਾਂਅ ਤੋਂ ਹਰ ਕੋਈ ਮਸ਼ਹੂਰ ਹੈ। ਸਿੱਧੂ ਮੂਸੇਵਾਲਾ ਨਾਲ ਵੀ ਉਸਦਾ ਕਈ ਵਾਰ ਨਾਂਅ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਉਹ ਆਪਣੇ ਸ਼ਾਨਦਾਰ ਗੀਤਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦਾ ਹੈ। ਇਸ ਵਾਰ ਵੀ ਉਹ ਆਪਣੇ ਗੀਤ 4.10 ਨੂੰ ਲੈ ਚਰਚਾ ਵਿੱਚ ਬਣਿਆ ਹੋਇਆ ਹੈ। ਇਸਦੀ ਵਜ੍ਹਾ ਕੋਈ ਹੋਰ ਨਹੀਂ ਬਲਕਿ ਪੰਜਾਬੀ ਲੋਕ ਗਾਇਕ ਯਮਲਾ ਜੱਟ ਹੈ। ਦਰਅਸਲ, ਡਿਵਾਈਨ ਵੱਲੋਂ ਯਮਲੇ ਜੱਟ ਦੇ ਗੀਤ ਦੀਆਂ ਕੁਝ ਲਾਈਨਾਂ ਆਪਣੇ ਨਵੇਂ ਗੀਤ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। 

Read MOre: Divine: ਡਿਵਾਈਨ ਨੂੰ ਯਮਲੇ ਜੱਟ ਦੇ ਗੀਤਾਂ ਦਾ ਚੜ੍ਹਿਆ ਖੁਮਾਰ, ਮਸ਼ਹੂਰ ਰੈਪਰ ਦੇ ਗੀਤ 'ਚ ਨਜ਼ਰ ਆਈ ਪੰਜਾਬੀ ਲੋਕ ਗੀਤ ਦੀ ਝਲਕ

Entertainment News LIVE Update: Happy New Year 2024: ਨਵੇਂ ਸਾਲ ਦਾ ਜਸ਼ਨ ਮਨਾਉਣ ਸਵਿਟਜ਼ਰਲੈਂਡ ਰਵਾਨਾ ਹੋਏ ਸੈਫ-ਕਰੀਨਾ , ਛੋਟੇ ਨਵਾਬ ਜੇਹ ਦੀ ਝਲਕ ਨੇ ਖਿੱਚਿਆ ਧਿਆਨ

Kareena Kapoor New Year Vacation: ਕ੍ਰਿਸਮਸ ਤੋਂ ਬਾਅਦ ਬੀ-ਟਾਊਨ ਦੇ ਸਿਤਾਰੇ ਹੁਣ ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਐਪੀਸੋਡ 'ਚ ਜਿੱਥੇ ਪਹਿਲਾਂ ਆਲੀਆ ਭੱਟ ਪਤੀ ਰਣਬੀਰ ਅਤੇ ਬੇਟੀ ਰਾਹਾ ਨਾਲ ਛੁੱਟੀਆਂ ਮਨਾਉਣ ਵਿਦੇਸ਼ ਗਈ ਸੀ, ਉੱਥੇ ਹੀ ਹੁਣ ਕਰੀਨਾ ਕਪੂਰ ਖਾਨ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਵਾਨਾ ਹੋ ਗਈ ਹੈ। ਕਰੀਨਾ ਪਤੀ ਸੈਫ ਅਲੀ ਖਾਨ, ਬੇਟੇ ਤੈਮੂਰ ਅਤੇ ਜੇਹ ਨਾਲ ਸਵਿਟਜ਼ਰਲੈਂਡ ਲਈ ਫਲਾਈਟ 'ਚ ਸਵਾਰ ਹੋਈ ਹੈ ਜਿਸਦੀ ਬਹੁਤ ਹੀ ਕਿਊਟ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ।

Read MOre: Happy New Year 2024: ਨਵੇਂ ਸਾਲ ਦਾ ਜਸ਼ਨ ਮਨਾਉਣ ਸਵਿਟਜ਼ਰਲੈਂਡ ਰਵਾਨਾ ਹੋਏ ਸੈਫ-ਕਰੀਨਾ , ਛੋਟੇ ਨਵਾਬ ਜੇਹ ਦੀ ਝਲਕ ਨੇ ਖਿੱਚਿਆ ਧਿਆਨ

Entertainment News LIVE: Neel Nanda Death: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਦੇਹਾਂਤ, ਹਸਾਉਣ ਵਾਲਾ ਸਾਲ ਦੇ ਅਖੀਰਲੇ ਦਿਨਾਂ 'ਚ ਨਮ ਕਰ ਗਿਆ ਅੱਖਾਂ

Neel Nanda Passed Away: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਬਾਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੀਲ ਨੰਦਾ ਨੇ 32 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨੀਲ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ। ਨੀਲ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

Read More: Neel Nanda Death: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਦੇਹਾਂਤ, ਹਸਾਉਣ ਵਾਲਾ ਸਾਲ ਦੇ ਅਖੀਰਲੇ ਦਿਨਾਂ 'ਚ ਨਮ ਕਰ ਗਿਆ ਅੱਖਾਂ

ਪਿਛੋਕੜ

Kareena Kapoor New Year Vacation: ਕ੍ਰਿਸਮਸ ਤੋਂ ਬਾਅਦ ਬੀ-ਟਾਊਨ ਦੇ ਸਿਤਾਰੇ ਹੁਣ ਨਵੇਂ ਸਾਲ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਹਨ। ਇਸ ਐਪੀਸੋਡ 'ਚ ਜਿੱਥੇ ਪਹਿਲਾਂ ਆਲੀਆ ਭੱਟ ਪਤੀ ਰਣਬੀਰ ਅਤੇ ਬੇਟੀ ਰਾਹਾ ਨਾਲ ਛੁੱਟੀਆਂ ਮਨਾਉਣ ਵਿਦੇਸ਼ ਗਈ ਸੀ, ਉੱਥੇ ਹੀ ਹੁਣ ਕਰੀਨਾ ਕਪੂਰ ਖਾਨ ਵੀ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਵਾਨਾ ਹੋ ਗਈ ਹੈ। ਕਰੀਨਾ ਪਤੀ ਸੈਫ ਅਲੀ ਖਾਨ, ਬੇਟੇ ਤੈਮੂਰ ਅਤੇ ਜੇਹ ਨਾਲ ਸਵਿਟਜ਼ਰਲੈਂਡ ਲਈ ਫਲਾਈਟ 'ਚ ਸਵਾਰ ਹੋਈ ਹੈ ਜਿਸਦੀ ਬਹੁਤ ਹੀ ਕਿਊਟ ਤਸਵੀਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਵੀ ਦਿੱਤੀ ਹੈ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਰੀਨਾ ਅਤੇ ਸੈਫ ਨੂੰ ਆਪਣੇ ਬੱਚਿਆਂ ਨਾਲ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ ਸੀ, ਜਦੋਂ ਉਹ ਸਰਦੀਆਂ ਦੀਆਂ ਛੁੱਟੀਆਂ 'ਚ ਐਡਵੈਂਚਰ 'ਤੇ ਗਏ ਸਨ। ਇਹ ਜੋੜਾ ਆਪਣੇ ਬੱਚਿਆਂ ਨਾਲ ਛੁੱਟੀਆਂ ਮਨਾਉਣ ਲੰਡਨ ਗਿਆ ਸੀ ਅਤੇ ਹੁਣ ਉਹ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਿਆ ਹੈ। ਅਜਿਹੇ 'ਚ ਕਰੀਨਾ ਨੇ ਫਲਾਈਟ ਤੋਂ ਜੇਹ ਦੀ ਇਕ ਬਹੁਤ ਹੀ ਕਿਊਟ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਜੇਹ ਨੀਲੇ ਰੰਗ ਦਾ ਸਵੈਟਰ ਪਹਿਨੇ ਫਲਾਈਟ ਦੀ ਖਿੜਕੀ 'ਚੋਂ ਬਾਹਰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਬਾਹਰ ਅਸਮਾਨ ਵੱਲ ਦੇਖ ਕੇ ਛੋਟਾ ਨਵਾਬ ਵੀ ਆਪਣੀ ਉਂਗਲੀ ਨਾਲ ਕੁਝ ਇਸ਼ਾਰੇ ਕਰਦਾ ਨਜ਼ਰ ਆ ਰਿਹਾ ਹੈ।


ਜੇਹ ਦੀ ਪਿਆਰੀ ਤਸਵੀਰ ਵਾਇਰਲ 


ਜੇਹ ਦੀ ਇਸ ਫੋਟੋ ਨੂੰ ਸ਼ੇਅਰ ਕਰਨ ਤੋਂ ਬਾਅਦ ਕਰੀਨਾ ਕਪੂਰ ਨੇ ਕੈਪਸ਼ਨ 'ਚ ਲਿਖਿਆ- 'ਬੇਬੀ ਇਨ ਦਾ ਆਲਪਸ।' ਇਸ ਕੈਪਸ਼ਨ ਦੇ ਨਾਲ ਹੀ ਅਦਾਕਾਰਾ ਨੇ ਸਵਿਟਜ਼ਰਲੈਂਡ ਦਾ ਝੰਡਾ ਵੀ ਲਗਾਇਆ ਹੈ। ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਛੁੱਟੀਆਂ ਮਨਾਉਣ ਲਈ ਸਵਿਟਜ਼ਰਲੈਂਡ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਰੀਨਾ ਨੇ ਇੰਸਟਾਗ੍ਰਾਮ 'ਤੇ ਫਲਾਈਟ ਦੀ ਇਕ ਹੋਰ ਸਟੋਰੀ ਪੋਸਟ ਕੀਤੀ ਸੀ, ਜਿਸ 'ਚ ਦੋ ਲੋਕਾਂ ਦੇ ਪੈਰ ਨਜ਼ਰ ਆ ਰਹੇ ਸਨ। ਇਨ੍ਹਾਂ 'ਚੋਂ ਇਕ ਪੈਰ ਕਰੀਨਾ ਦਾ ਅਤੇ ਦੂਜਾ ਸੈਫ ਦਾ ਦਿਖਾਈ ਦਿੱਤਾ। ਆਪਣੇ ਜੁੱਤੇ ਨੂੰ ਉਜਾਗਰ ਕਰਦੇ ਹੋਏ ਕਰੀਨਾ ਨੇ ਕੈਪਸ਼ਨ 'ਚ ਲਿਖਿਆ- 'ਸਲੋਪ ਲਈ ਤਿਆਰ, ਠੀਕ ਹੈ'


ਮੱਕੀ ਦੀ ਰੋਟੀ, ਰਾਈ ਦੇ ਸਾਗ
 
ਦੱਸ ਦੇਈਏ ਕਿ ਹਾਲ ਹੀ ਵਿੱਚ ਕਰੀਨਾ ਨੇ ਪਟੌਦੀ ਪੈਲੇਸ ਵਿੱਚ ਆਪਣੇ ਪਰਿਵਾਰ ਨਾਲ ਖੂਬ ਮਸਤੀ ਕੀਤੀ। ਅਦਾਕਾਰਾ ਨੇ ਪੋਸਟ ਕੀਤਾ ਸੀ ਕਿ ਪਟੌਦੀ ਪੈਲੇਸ 'ਚ ਉਸ ਨੇ ਆਪਣੇ ਘਰ ਦੇ ਬਗੀਚੇ 'ਚ ਉਗਾਈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾਧਾ ਸੀ। ਕਰੀਨਾ ਨੇ ਖਾਣੇ ਤੋਂ ਆਪਣੀ ਅਤੇ ਸੈਫ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ।
 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.