(Source: ECI/ABP News/ABP Majha)
Neel Nanda Death: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਦੇਹਾਂਤ, ਹਸਾਉਣ ਵਾਲਾ ਸਾਲ ਦੇ ਅਖੀਰਲੇ ਦਿਨਾਂ 'ਚ ਨਮ ਕਰ ਗਿਆ ਅੱਖਾਂ
Neel Nanda Passed Away: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਬਾਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੀਲ ਨੰਦਾ ਨੇ 32 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨੀਲ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ
Neel Nanda Passed Away: ਮਸ਼ਹੂਰ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਬਾਰੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨੀਲ ਨੰਦਾ ਨੇ 32 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨੀਲ ਦੇ ਦੇਹਾਂਤ ਦੀ ਖਬਰ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਸਦਮੇ 'ਚ ਹਨ। ਨੀਲ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਨੀਲ ਨੰਦਾ ਦੀ 32 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ
ਨੀਲ ਦੀ ਮੌਤ ਦੀ ਜਾਣਕਾਰੀ ਉਸ ਦੇ ਮੈਨੇਜਰ ਗ੍ਰੇਗ ਵਾਈਜ਼ ਨੇ ਦਿੱਤੀ। ਉਨ੍ਹਾਂ ਨੇ 24 ਦਸੰਬਰ ਨੂੰ ਇਕ ਬਿਆਨ ਦਿੰਦੇ ਹੋਏ ਕਿਹਾ ਕਿ- ਉਨ੍ਹਾਂ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਨੀਲ ਨੰਦਾ, ਜੋ ਕਿ 11 ਸਾਲ ਤੱਕ ਮੇਰੇ ਕਲਾਈਂਟ ਰਹੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਨੀਲ ਭਾਰਤੀ ਮੂਲ ਦਾ ਸੀ ਅਤੇ ਲਾਸ ਏਂਜਲਸ ਵਿੱਚ ਰਹਿੰਦਾ ਸੀ। ਉਸ ਨੂੰ ਕਾਮੇਡੀ ਕਰਨ ਦਾ ਬਹੁਤ ਸ਼ੌਕ ਸੀ, ਇਸੇ ਲਈ ਉਸ ਨੇ ਇਸ ਨੂੰ ਆਪਣਾ ਕਿੱਤਾ ਬਣਾ ਲਿਆ। ਉਨ੍ਹਾਂ ਦੇ ਕਾਮੇਡੀ ਵੀਡੀਓਜ਼ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।
View this post on Instagram
ਨੀਲ ਨੂੰ ਪ੍ਰਸ਼ੰਸਕਾਂ ਨੇ ਦਿੱਤੀ ਸ਼ਰਧਾਂਜਲੀ
ਨੀਲ ਦੀ ਮੌਤ ਦੀ ਖਬਰ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਦੋਸਤ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਹਰ ਕੋਈ ਹੰਝੂ ਭਰੀਆਂ ਅੱਖਾਂ ਨਾਲ ਨੀਲ ਨੂੰ ਅਲਵਿਦਾ ਕਹਿ ਰਿਹਾ ਹੈ। ਹਰ ਕੋਈ ਇਹ ਜਾਣਨ ਲਈ ਬੇਚੈਨ ਹੈ ਕਿ ਨੀਲ ਨੂੰ ਇੰਨੀ ਛੋਟੀ ਉਮਰ ਵਿਚ ਅਜਿਹਾ ਕੀ ਹੋਇਆ ਕਿ ਉਹ ਇਸ ਦੁਨੀਆ ਤੋਂ ਚਲਾ ਗਿਆ।
ਨੀਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਇੰਸਟਾਗ੍ਰਾਮ 'ਤੇ ਉਸ ਨੂੰ 1 ਲੱਖ ਤੋਂ ਵੱਧ ਲੋਕ ਫਾਲੋ ਕਰਦੇ ਹਨ। ਇਸ ਦੇ ਨਾਲ ਹੀ ਨੀਲ ਦਾ ਆਪਣਾ ਯੂਟਿਊਬ ਚੈਨਲ ਵੀ ਹੈ, ਜਿਸ ਦੇ ਇਸ ਸਮੇਂ ਸਿਰਫ 7 ਹਜ਼ਾਰ ਸਬਸਕ੍ਰਾਈਬਰ ਹਨ। ਉਹ ਇੱਥੇ ਆਪਣੇ ਸਟੈਂਡ ਅੱਪ ਵੀਡੀਓਜ਼ ਅਪਲੋਡ ਕਰਦਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।