Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦੇ ਸਿਨੇਮਾਘਰਾਂ 'ਚ 50 ਦਿਨ ਪੂਰੇ, ਵਿੱਕੀ ਜੈਨ ਨੇ ਪਤਨੀ ਅੰਕਿਤਾ ਲੋਖੰਡੇ ਦੀ ਕੀਤੀ ਬੇਇੱਜ਼ਤੀ, ਪੜ੍ਹੋ ਮਨੋਰੰਜਨ ਦੀ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Bigg Boss 17 Promo: ਮਸ਼ਹੂਰ ਟੀਵੀ ਸ਼ੋਅ 'ਬਿੱਗ ਬੌਸ 17' ਦਾ ਇੱਕ ਹੋਰ ਹਫ਼ਤਾ ਖ਼ਤਮ ਹੋਣ ਵਾਲਾ ਹੈ। ਇਸ ਹਫਤੇ ਵੀ ਘਰ 'ਚ ਕਾਫੀ ਕੁਝ ਦੇਖਣ ਨੂੰ ਮਿਲਿਆ। ਸਾਰੇ ਮੁਕਾਬਲੇਬਾਜ਼ ਆਪਣੇ-ਆਪਣੇ ਤਰੀਕੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ 'ਚ ਲੱਗੇ ਹੋਏ ਹਨ। ਇਸ ਹਫਤੇ ਕਾਫੀ ਡਰਾਮਾ ਦੇਖਣ ਨੂੰ ਮਿਲਿਆ ਹੈ। ਜਿਸ ਤੋਂ ਬਾਅਦ ਦਰਸ਼ਕ ਵੀਕੈਂਡ ਕਾ ਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਵੀਕੈਂਡ ਕਾ ਵਾਰ ਵੀ ਕਾਫੀ ਧਮਾਕੇਦਾਰ ਹੋਣ ਵਾਲਾ ਹੈ।
Atif Aslam Video: ਪਾਕਿਸਤਾਨੀ ਗਾਇਕ ਆਤਿਫ ਅਸਲਮ ਨੇ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਉਸ ਦੇ ਸੰਗੀਤ ਸਮਾਰੋਹ ਦੁਨੀਆ ਭਰ ਵਿੱਚ ਹੁੰਦੇ ਹਨ ਜਿਸ ਵਿੱਚ ਲੱਖਾਂ ਲੋਕ ਸ਼ਾਮਲ ਹੋਣ ਲਈ ਜਾਂਦੇ ਹਨ। ਜਿੱਥੇ ਕੁਝ ਲੋਕ ਲਾਈਵ ਕੰਸਰਟ ਦਾ ਆਨੰਦ ਮਾਣਨ ਲਈ ਜਾਂਦੇ ਹਨ, ਉੱਥੇ ਹੀ ਕੁਝ ਲੋਕ ਕਲਾਕਾਰਾਂ ਨਾਲ ਦੁਰਵਿਵਹਾਰ ਕਰਦੇ ਹਨ, ਜਿਸ ਕਾਰਨ ਸਾਰਿਆਂ ਦਾ ਮੂਡ ਖਰਾਬ ਹੋ ਜਾਂਦਾ ਹੈ। ਲੋਕ ਲਾਈਵ ਕੰਸਰਟ ਵਿੱਚ ਗਾਇਕ 'ਤੇ ਪਾਣੀ ਦੀਆਂ ਬੋਤਲਾਂ, ਫ਼ੋਨ ਵਰਗੀਆਂ ਚੀਜ਼ਾਂ ਸੁੱਟ ਦਿੰਦੇ ਹਨ। ਜਿਸ ਕਾਰਨ ਕੁਝ ਵਿਵਾਦ ਪੈਦਾ ਹੋ ਜਾਂਦੇ ਹਨ। ਹੁਣ ਅਜਿਹਾ ਹੀ ਕੁਝ ਪਾਕਿਸਤਾਨੀ ਗਾਇਕ ਆਤਿਫ ਅਸਲਮ ਨਾਲ ਹੋਇਆ ਹੈ। ਜਿਸ ਤੋਂ ਬਾਅਦ ਉਹ ਗੁੱਸੇ 'ਚ ਆ ਗਿਆ ਅਤੇ ਉਸੇ ਸਮੇਂ ਫੈਨ ਨੂੰ ਸਬਕ ਸਿਖਾ ਦਿੱਤਾ।
Sudesh Lehri Birthday: ਉਸਦਾ ਨਾਮ ਹੀ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆਉਂਦਾ ਹੈ। ਆਲਮ ਇਹ ਹੈ ਕਿ ਉਨ੍ਹਾਂ ਨੇ ਕਈ ਹਿੱਟ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਇਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਫਲਤਾ ਦੇ ਸਿਖਰ 'ਤੇ ਬਿਰਾਜਮਾਨ ਸੁਦੇਸ਼ ਕਦੇ ਪੈਸੇ-ਪੈਸੇ ਲਈ ਮੋਹਤਾਜ ਹੁੰਦੇ ਸੀ। ਦਰਅਸਲ ਅੱਜ ਸੁਦੇਸ਼ ਦਾ ਜਨਮਦਿਨ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਦੱਸ ਰਹੇ ਹਾਂ।
Rubina Dilaik Punjabi Film Release Date: ਰੁਬੀਨਾ ਦਿਲੈਕ ਇੱਕ ਬਹੁਤ ਮਸ਼ਹੂਰ ਟੀਵੀ ਅਦਾਕਾਰਾ ਹੈ। ਫਿਲਹਾਲ ਰੁਬੀਨਾ ਗਰਭ ਅਵਸਥਾ ਦਾ ਆਨੰਦ ਲੈ ਰਹੀ ਹੈ। ਇਸ ਸਭ ਦੇ ਵਿਚਕਾਰ, ਅਦਾਕਾਰਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਡੈਬਿਊ ਕਰਨ ਲਈ ਤਿਆਰ ਹੈ। ਉਹ ਪੰਜਾਬੀ ਫਿਲਮ 'ਚਲ ਭੱਜ ਚੱਲੀਏ' 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਗਾਇਕ ਤੇ ਅਦਾਕਾਰ ਇੰਦਰ ਚਾਹਲ ਨਾਲ ਸਕ੍ਰੀਨ ਸ਼ੇਅਰ ਕਰ ਰਹੀ ਹੈ।
ਟੀਵੀ ਅਦਾਕਾਰਾ ਰੁਬੀਨਾ ਦਿਲੈਕ ਦੀ ਪੰਜਾਬੀ ਫਿਲਮਾਂ 'ਚ ਐਂਟਰੀ, ਪਹਿਲੀ ਫਿਲਮ ਦਾ ਕੀਤਾ ਐਲਾਨ, ਜਾਣੋ ਰਿਲੀਜ਼ ਡੇਟ
Ranveer Singh Throwback Video: ਕੌਫੀ ਵਿਦ ਕਰਨ ਦਾ ਸੀਜ਼ਨ 8 ਸ਼ੁਰੂ ਹੋ ਗਿਆ ਹੈ ਅਤੇ ਸ਼ੋਅ ਦਾ ਪਹਿਲਾ ਐਪੀਸੋਡ ਵੀ ਸਟ੍ਰੀਮ ਕੀਤਾ ਗਿਆ ਹੈ। ਕਰਨ ਜੌਹਰ ਦੇ ਚੈਟ ਸ਼ੋਅ ਦੇ ਪਹਿਲੇ ਮਹਿਮਾਨ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਸਨ। ਸ਼ੋਅ 'ਚ ਦੀਪਿਕਾ-ਰਣਵੀਰ ਆਪਣੇ ਵਿਆਹ, ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰਦੇ ਨਜ਼ਰ ਆਏ। ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਕਿਵੇਂ ਸ਼ੁਰੂ ਹੋਇਆ ਅਤੇ ਰਣਵੀਰ ਅਤੇ ਦੀਪਿਕਾ ਪਹਿਲੀ ਵਾਰ ਕਿਵੇਂ ਮਿਲੇ। ਜਿਵੇਂ ਹੀ ਰਣਵੀਰ ਨੇ ਦੀਪਿਕਾ ਨਾਲ ਆਪਣੀ ਪਹਿਲੀ ਮੁਲਾਕਾਤ ਦਾ ਵੇਰਵਾ ਦਿੱਤਾ ਤਾਂ ਲੋਕਾਂ ਨੂੰ ਥੋੜ੍ਹਾ ਅਜੀਬ ਲੱਗਾ। ਉਨ੍ਹਾਂ ਨੂੰ ਕੁਝ ਪੁਰਾਣੀ ਯਾਦ ਆ ਗਈ ਅਤੇ ਹੁਣ ਰਣਵੀਰ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ।
Comedy Queen Bharti Singh: ਅੱਜ ਹਰ ਕੋਈ ਭਾਰਤੀ ਸਿੰਘ ਨੂੰ ਜਾਣਦਾ ਹੈ, ਜੋ ਆਪਣੀ ਸ਼ਾਨਦਾਰ ਕਾਮੇਡੀ ਨਾਲ ਲੋਕਾਂ ਨੂੰ ਹਸਾਉਂਦੀ ਹੈ। ਭਾਰਤੀ ਸਿੰਘ ਨੇ ਆਪਣੇ ਕੰਮ ਨਾਲ ਟੀਵੀ ਦੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਕਾਮੇਡੀ ਕਵੀਨ ਹੈ, ਉਸ ਦਾ ਸਾਰਾ ਸਿਹਰਾ ਉਸ ਦੀ ਮਿਹਨਤ ਨੂੰ ਜਾਂਦਾ ਹੈ। ਇਸ ਪ੍ਰਸਿੱਧੀ ਪਿੱਛੇ ਭਾਰਤੀ ਦੀ ਕਈ ਸਾਲਾਂ ਦੀ ਮਿਹਨਤ ਹੈ।
Anushka Sharma Viral Pic: ਪਿਛਲੇ ਕੁਝ ਦਿਨਾਂ ਤੋਂ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਅਭਿਨੇਤਰੀ ਅਤੇ ਉਸ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਵਾਮਿਕਾ ਤੋਂ ਬਾਅਦ ਆਪਣੇ ਦੂਜੇ ਬੱਚੇ ਦੀ ਉਮੀਦ ਕਰ ਰਹੇ ਹਨ। ਹੁਣ, ਜਦੋਂ ਕਿ ਜੋੜੇ ਨੇ ਇਸ ਖਬਰ ਨੂੰ ਲੈ ਕੇ ਚੁੱਪੀ ਬਰਕਰਾਰ ਰੱਖੀ ਹੈ, ਅਨੁਸ਼ਕਾ ਨੇ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਆਪਣੀ ਪਹਿਲੀ ਪ੍ਰੈਗਨੈਂਸੀ ਦੀ ਘੋਸ਼ਣਾ ਕਰਦੇ ਹੋਏ ਇੰਸਟਾਗ੍ਰਾਮ 'ਤੇ ਇਕ ਤਸਵੀਰ ਵੀ ਸ਼ੇਅਰ ਕੀਤੀ ਸੀ। ਮੌਜੂਦਾ ਤਸਵੀਰ 'ਚ ਉਹ ਇਕ ਫੋਨ ਬ੍ਰਾਂਡ ਦਾ ਪ੍ਰਚਾਰ ਕਰਦੀ ਨਜ਼ਰ ਆ ਰਹੀ ਹੈ।
Sunny Deol New Movie: ਫਿਲਮ ਇੰਡਸਟਰੀ 'ਚ ਸ਼ੁੱਕਰਵਾਰ ਦੇ ਦਿਨ ਕਲਾਕਾਰਾਂ ਦੀ ਕਿਸਮਤ 'ਚ ਉਤਰਾਅ-ਚੜ੍ਹਾਅ ਦਾ ਫੈਸਲਾ ਹੁੰਦਾ ਹੈ। ਇਕ ਸਮਾਂ ਸੀ ਜਦੋਂ ਸੰਨੀ ਦਿਓਲ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਲੋਕ ਉਨ੍ਹਾਂ ਨੂੰ ਫਿਲਮਾਂ ਦੀ ਪੇਸ਼ਕਸ਼ ਕਿਉਂ ਨਹੀਂ ਕਰ ਰਹੇ ਹਨ। ਪਰ ਇਸ ਸਾਲ ਸ਼ੁੱਕਰਵਾਰ 11 ਅਗਸਤ ਨੂੰ 'ਗਦਰ 2' ਰਿਲੀਜ਼ ਹੋਣ ਨਾਲ ਉਨ੍ਹਾਂ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਅੱਜ ਉਹ ਹਿੰਦੀ ਫ਼ਿਲਮਾਂ ਦੀ ਸਭ ਤੋਂ ਹੌਟ ਪ੍ਰਾਪਰਟੀ ਬਣ ਗਏ। ਹੁਣ ਦਿਓਲ ਨੂੰ ਨਾ ਸਿਰਫ਼ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਪੇਸ਼ਕਸ਼ ਹੋ ਰਹੀ ਹੈ, ਸਗੋਂ ਖ਼ਬਰ ਹੈ ਕਿ ਐਕਟਰ ਨੂੰ ਇੱਕ ਫ਼ਿਲਮ ਲਈ 45 ਕਰੋੜ ਰੁਪਏ ਦੀ ਫ਼ੀਸ ਵੀ ਆਫਰ ਕੀਤੀ ਜਾ ਰਹੀ ਹੈ, ਭਾਵੇਂ ਉਸ ਕੋਲ ਲੀਡ ਰੋਲ ਨਾ ਹੋਵੇ। ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਨੂੰ ਨਿਰਦੇਸ਼ਕ ਨਿਤੀਸ਼ ਤਿਵਾਰੀ ਦੀ ਫਿਲਮ ਰਾਮਾਇਣ ਲਈ 45 ਕਰੋੜ ਰੁਪਏ ਦੀ ਡੀਲ ਆਫਰ ਕੀਤੀ ਗਈ ਹੈ।
Sunny Deol: ਸੰਨੀ ਦਿਓਲ ਦੀ ਚਮਕੀ ਕਿਸਮਤ, ਇਸ ਫਿਲਮ 'ਚ ਇਹ ਖਾਸ ਕਿਰਦਾਰ ਨਿਭਾਉਣ ਲਈ ਲੈਣਗੇ 45 ਕਰੋੜ ਫੀਸ
Bigg Boss 17 Updates: ਬਿੱਗ ਬੌਸ ਦੇ ਘਰ 'ਚ ਇੰਨੀਂ ਦਿਨੀਂ ਕਾਫੀ ਡਰਾਮਾ ਚੱਲ ਰਿਹਾ ਹੈ। ਵਿੱਕੀ ਜੈਨ ਤੇ ਅੰਕਿਤਾ ਲੋਖੰਡੇ ਦੀ ਲੜਾਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਸ਼ੋਅ 'ਚ ਅਭਿਸ਼ੇਕ ਦੀ ਵਜ੍ਹਾ ਕਰਕੇ ਵਿੱਕੀ ਅੰਕਿਤਾ 'ਤੇ ਬੁਰੀ ਤਰ੍ਹਾਂ ਭੜਕਿਆ। ਵਿੱਕੀ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਅੰਕਿਤਾ ਦੀ ਰੱਜ ਕੇ ਬੇਇੱਜ਼ਤੀ ਕੀਤੀ। ਦਰਅਸਲ, ਗਾਰਡਨ ਏਰੀਆ 'ਚ ਵਿੱਕੀ, ਅਭਿਸ਼ੇਕ ਤੇ ਈਸ਼ਾ ਬੈਠ ਕੇ ਗੱਲ ਕਰ ਰਹੇ ਸੀ। ਉਸ ਸਮੇਂ ਅੰਕਿਤਾ ਵੀ ਉੱਥੇ ਪਹੁੰਚ ਜਾਂਦੀ ਹੈ। ਅੰਕਿਤਾ ਨੇ ਅਭਿਸ਼ੇਕ ਨੂੰ ਦੇਖ ਕੇ ਪੁੱਠੇ-ਸਿੱਧੇ ਮੂੰਹ ਬਣਾਉਣੇ ਸ਼ੁਰੂ ਕਰ ਦਿੱਤੇ। ਅੰਕਿਤਾ ਦੀ ਇਹ ਗੱਲ ਵਿੱਕੀ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਉਹ ਅੰਕਿਤਾ 'ਤੇ ਭੜਕ ਗਿਆ।
Jawan Box Office Collection Day 50: ਸ਼ਾਹਰੁਖ ਖਾਨ ਦੀ 'ਜਵਾਨ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕੀਤਾ ਹੈ। ਐਕਸ਼ਨ-ਥ੍ਰਿਲਰ ਨੇ ਇਸ ਦੌਰਾਨ ਕਈ ਰਿਕਾਰਡ ਵੀ ਬਣਾਏ। ਫਿਲਮ ਨੂੰ ਬਾਕਸ ਆਫਿਸ 'ਤੇ 50 ਦਿਨ ਹੋ ਗਏ ਹਨ ਅਤੇ ਇਹ ਅਜੇ ਵੀ ਕਮਾਈ ਕਰ ਰਹੀ ਹੈ। ਹਾਲਾਂਕਿ 'ਜਵਾਨ' ਹੁਣ ਲੱਖਾਂ 'ਚ ਕਮਾ ਰਹੀ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 50ਵੇਂ ਦਿਨ ਕਿੰਨੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ?
ਪਿਛੋਕੜ
Entertainment News Today Latest Updates 27 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸ਼ਾਹਰੁਖ ਖਾਨ ਦੀ 'ਜਵਾਨ' ਦੇ ਸਿਨੇਮਾਘਰਾਂ 'ਚ 50 ਦਿਨ ਹੋਏ ਪੂਰੇ, 650 ਕਰੋੜ ਕਮਾਈ ਕਰਨ ਤੋਂ ਮਹਿਜ਼ ਇੰਨੀਂ ਦੂਰ ਹੈ ਫਿਲਮ
Jawan Box Office Collection Day 50: ਸ਼ਾਹਰੁਖ ਖਾਨ ਦੀ 'ਜਵਾਨ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਜ਼ਬਰਦਸਤ ਕਲੈਕਸ਼ਨ ਕੀਤਾ ਹੈ। ਐਕਸ਼ਨ-ਥ੍ਰਿਲਰ ਨੇ ਇਸ ਦੌਰਾਨ ਕਈ ਰਿਕਾਰਡ ਵੀ ਬਣਾਏ। ਫਿਲਮ ਨੂੰ ਬਾਕਸ ਆਫਿਸ 'ਤੇ 50 ਦਿਨ ਹੋ ਗਏ ਹਨ ਅਤੇ ਇਹ ਅਜੇ ਵੀ ਕਮਾਈ ਕਰ ਰਹੀ ਹੈ। ਹਾਲਾਂਕਿ 'ਜਵਾਨ' ਹੁਣ ਲੱਖਾਂ 'ਚ ਕਮਾ ਰਹੀ ਹੈ। ਆਓ ਜਾਣਦੇ ਹਾਂ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੀ ਰਿਲੀਜ਼ ਦੇ 50ਵੇਂ ਦਿਨ ਕਿੰਨੇ ਕਰੋੜ ਰੁਪਏ ਦੀ ਕਮਾਈ ਕੀਤੀ ਹੈ?
'ਜਵਾਨ' ਨੇ ਰਿਲੀਜ਼ ਦੇ 50ਵੇਂ ਦਿਨ ਕਿੰਨੀ ਕਮਾਈ ਕੀਤੀ?
ਸ਼ਾਹਰੁਖ ਖਾਨ ਦੀ ਫਿਲਮ ਜਵਾਨ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਸ ਸਮੇਂ ਦੌਰਾਨ, ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਹਲਚਲ ਮਚਾ ਦਿੱਤੀ ਅਤੇ ਵਧੀਆ ਕਾਰੋਬਾਰ ਵੀ ਕੀਤਾ। 'ਜਵਾਨ' ਨੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਦਾ ਰਿਕਾਰਡ ਵੀ ਬਣਾ ਲਿਆ ਹੈ। ਇਹ ਫਿਲਮ ਹੁਣ ਰਿਲੀਜ਼ ਦੇ ਸੱਤਵੇਂ ਹਫ਼ਤੇ ਵਿੱਚ ਹੈ। ਹਾਲਾਂਕਿ ਇਸਦੀ ਕਮਾਈ ਵਿੱਚ ਹੁਣ ਕਾਫੀ ਗਿਰਾਵਟ ਆਈ ਹੈ ਅਤੇ ਇਹ ਲੱਖਾਂ ਵਿੱਚ ਹੀ ਕਮਾ ਰਿਹਾ ਹੈ, ਫਿਰ ਵੀ ਇਹ ਹਰ ਰੋਜ਼ ਆਪਣੇ ਕੈਸ਼ ਰਜਿਸਟਰ ਦੇ ਅੰਕੜਿਆਂ ਵਿੱਚ ਵਾਧਾ ਕਰ ਰਿਹਾ ਹੈ। ਸੱਤਵੇਂ ਹਫਤੇ ਦੀ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਸੱਤਵੇਂ ਐਤਵਾਰ ਨੂੰ 35 ਲੱਖ ਰੁਪਏ ਦੀ ਕਮਾਈ ਕੀਤੀ। ਫਿਲਮ ਦੀ ਕਮਾਈ ਸੱਤਵੇਂ ਸੋਮਵਾਰ ਨੂੰ 25 ਲੱਖ ਰੁਪਏ, ਸੱਤਵੇਂ ਮੰਗਲਵਾਰ ਨੂੰ 35 ਲੱਖ ਰੁਪਏ ਅਤੇ ਸੱਤਵੇਂ ਬੁੱਧਵਾਰ ਨੂੰ 17 ਲੱਖ ਰੁਪਏ ਰਹੀ। ਹੁਣ 'ਜਵਾਨ' ਦੀ ਰਿਲੀਜ਼ ਦੇ 50ਵੇਂ ਦਿਨ ਯਾਨੀ ਸੱਤਵੇਂ ਵੀਰਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।
ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ ਸੱਤਵੇਂ ਵੀਰਵਾਰ ਯਾਨੀ 50ਵੇਂ ਦਿਨ 15 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।
ਇਸ ਨਾਲ 'ਜਵਾਨ' ਦੀ 50 ਦਿਨਾਂ ਦੀ ਕੁੱਲ ਕਮਾਈ ਹੁਣ 639.75 ਕਰੋੜ ਰੁਪਏ 'ਤੇ ਪਹੁੰਚ ਗਈ ਹੈ।
'ਜਵਾਨ' ਤੋਂ ਬਾਅਦ 'ਡੰਕੀ' ਨਾਲ ਧਮਾਲ ਮਚਾਉਣਗੇ ਕਿੰਗ ਖਾਨ
ਸ਼ਾਹਰੁਖ ਖਾਨ ਦੇ ਸਾਲ ਦੀ ਸ਼ੁਰੂਆਤ 'ਚ ਪਠਾਨ ਨੇ ਹਲਚਲ ਮਚਾ ਦਿੱਤੀ ਅਤੇ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਇਸ ਤੋਂ ਬਾਅਦ ਕਿੰਗ ਖਾਨ ਦੀ ਜਵਾਨ ਆਈ ਅਤੇ ਇਹ ਕਮਾਈ ਦੇ ਮਾਮਲੇ 'ਚ ਪਠਾਨ ਨੂੰ ਪਿੱਛੇ ਛੱਡ ਕੇ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਹੁਣ ਕਿੰਗ ਖਾਨ ਦੀ ਫਿਲਮ ਡੰਕੀ ਸਾਲ ਦੇ ਅੰਤ 'ਚ ਰਿਲੀਜ਼ ਹੋਵੇਗੀ। ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਡੰਕੀ ਵੀ ਬਾਕਸ ਆਫਿਸ 'ਤੇ ਸਾਰੇ ਰਿਕਾਰਡ ਤੋੜ ਕੇ ਜ਼ਬਰਦਸਤ ਮੁਨਾਫਾ ਕਮਾਏਗੀ। ਹੁਣ ਦੇਖਣਾ ਇਹ ਹੈ ਕਿ ਡੰਕੀ ਵੀ ਸ਼ਾਹਰੁਖ ਖਾਨ ਲਈ ਲੱਕੀ ਸਾਬਤ ਹੋਵੇਗੀ ਜਾਂ ਨਹੀਂ।
- - - - - - - - - Advertisement - - - - - - - - -