Bigg Boss 17: ਬਿੱਗ ਬੌਸ ਦੇ ਘਰ 'ਚ ਵਿੱਕੀ ਜੈਨ ਨੇ ਅੰਕਿਤਾ ਲੋਖੰਡੇ ਦੀ ਕੀਤੀ ਖੂਬ ਬੇਇੱਜ਼ਤੀ, ਸਭ ਦੇ ਸਾਹਮਣੇ ਪਤਨੀ ਨੂੰ ਕਿਹਾ 'ਬੇਵਕੂਫ ਲੜਕੀ'
Ankita Lokhande Vicky Jain: ਵਿੱਕੀ ਜੈਨ ਤੇ ਅੰਕਿਤਾ ਲੋਖੰਡੇ ਦੀ ਲੜਾਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਸ਼ੋਅ 'ਚ ਅਭਿਸ਼ੇਕ ਦੀ ਵਜ੍ਹਾ ਕਰਕੇ ਵਿੱਕੀ ਅੰਕਿਤਾ 'ਤੇ ਬੁਰੀ ਤਰ੍ਹਾਂ ਭੜਕਿਆ।
Bigg Boss 17 Updates: ਬਿੱਗ ਬੌਸ ਦੇ ਘਰ 'ਚ ਇੰਨੀਂ ਦਿਨੀਂ ਕਾਫੀ ਡਰਾਮਾ ਚੱਲ ਰਿਹਾ ਹੈ। ਵਿੱਕੀ ਜੈਨ ਤੇ ਅੰਕਿਤਾ ਲੋਖੰਡੇ ਦੀ ਲੜਾਈ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਹੁਣ ਸ਼ੋਅ 'ਚ ਅਭਿਸ਼ੇਕ ਦੀ ਵਜ੍ਹਾ ਕਰਕੇ ਵਿੱਕੀ ਅੰਕਿਤਾ 'ਤੇ ਬੁਰੀ ਤਰ੍ਹਾਂ ਭੜਕਿਆ। ਵਿੱਕੀ ਨੇ ਨੈਸ਼ਨਲ ਟੈਲੀਵਿਜ਼ਨ 'ਤੇ ਅੰਕਿਤਾ ਦੀ ਰੱਜ ਕੇ ਬੇਇੱਜ਼ਤੀ ਕੀਤੀ। ਦਰਅਸਲ, ਗਾਰਡਨ ਏਰੀਆ 'ਚ ਵਿੱਕੀ, ਅਭਿਸ਼ੇਕ ਤੇ ਈਸ਼ਾ ਬੈਠ ਕੇ ਗੱਲ ਕਰ ਰਹੇ ਸੀ। ਉਸ ਸਮੇਂ ਅੰਕਿਤਾ ਵੀ ਉੱਥੇ ਪਹੁੰਚ ਜਾਂਦੀ ਹੈ। ਅੰਕਿਤਾ ਨੇ ਅਭਿਸ਼ੇਕ ਨੂੰ ਦੇਖ ਕੇ ਪੁੱਠੇ-ਸਿੱਧੇ ਮੂੰਹ ਬਣਾਉਣੇ ਸ਼ੁਰੂ ਕਰ ਦਿੱਤੇ। ਅੰਕਿਤਾ ਦੀ ਇਹ ਗੱਲ ਵਿੱਕੀ ਨੂੰ ਬਿਲਕੁਲ ਵੀ ਪਸੰਦ ਨਹੀਂ ਆਈ ਅਤੇ ਉਹ ਅੰਕਿਤਾ 'ਤੇ ਭੜਕ ਗਿਆ।
ਮਾਂ ਨੂੰ ਯਾਦ ਕਰ ਰੋਈ ਅੰਕਿਤਾ
ਵਿੱਕੀ ਅੰਕਿਤਾ ਨੂੰ ਕਹਿੰਦਾ ਹੈ, 'ਤੂੰ ਗੰਦਾ ਮੂੰਹ ਕਿਉਂ ਬਣਾਇਆ? ਦੱਸ ਕਿਉਂ ਬਣਾਇਆ? ਬਹੁਤ ਘਟੀਆ ਹਰਕਤ ਹੈ। ਬੇਵਕੂਫ ਲੜਕੀ! ਅਨਪੜ੍ਹ। ਮੈਨੂੰ ਸ਼ਰਮ ਆਉਂਦੀ ਹੈ। ਇਸੇ ਕਰਕੇ ਕੋਈ ਵੀ ਤੈਨੂੰ ਕੁੱਝ ਵੀ ਬੋਲ ਦਿੰਦਾ ਹੈ। ਤੂੰ ਕਿਸੇ ਨੂੰ ਇੱਜ਼ਤ ਨਹੀਂ ਦੇ ਸਕਦੀ? ਸ਼ਰਮ ਆਉਂਦੀ ਹੈ ਮੈਨੂੰ। ਮੈਂ ਬਾਹਰ ਜਾ ਕੇ ਟੀਵੀ ਦੇਖ ਰਿਹਾ ਹੁੰਦਾ ਤਾਂ ਮੈਨੂੰ ਤੇਰੇ ਕਰੈਕਟਰ 'ਤੇ ਹਾਸਾ ਆਉਂਦਾ। ਤੂੰ ਇੱਥੇ ਆ ਕੇ ਆਪਣਾ ਘਟੀਆਪਣ ਦਿਖਾ ਰਹੀ ਹੈ। ਹੁਣ ਲੋਕਾਂ ਨੂੰ ਤੇਰੇ ਕੋਲ ਆ ਕੇ ਰਿਸਪੈਕਟ ਮੰਗਣੀ ਪਵੇਗੀ? ਕੀ ਇਹ ਸਭ ਸਹੀ ਹੈ? ਬੇਵਕੂਫ!' ਇਸ ਤੋਂ ਬਾਅਦ ਅੰਕਿਤਾ ਵਿੱਕੀ ਦੇ ਸਾਹਮਣੇ ਗਿੜਗਿੜਾਏਗੀ। ਉਸ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ, ਪਰ ਵਿੱਕੀ ਨਹੀਂ ਸੁਣੇਗਾ। ਇਸ ਤੋਂ ਬਾਅਦ ਅੰਕਿਤਾ ਆਪਣੀ ਮਾਂ ਨੂੰ ਯਾਦ ਕਰਕੇ ਰੋਣ ਲੱਗੇਗੀ।
ਭੜਕ ਗਈ ਅੰਕਿਤਾ
ਕੁੱਝ ਦੇਰ ਬਾਅਦ ਅੰਕਿਤਾ ਵਿੱਕੀ ਨੂੰ ਕਹੇਗੀ, 'ਤੂੰ ਦੂਜੀਆਂ ਕੁੜੀਆਂ ਨਾਲ ਹੱਸਦਾ ਖੇਡਦਾ ਰਹਿੰਦਾ ਹੈ। ਮੈਨੂੰ ਇੰਝ ਲੱਗਦਾ ਹੈ ਕਿ ਮੈਂ ਬਹੁਤ ਹੀ ਗਲਤ ਕੁੜੀ ਹਾਂ। ਮੇਰਾ ਕੌਨਫਿਡੈਂਸ ਲੋਅ ਹੋਣ ਲੱਗ ਪਿਆ ਹੈ। ਮੈਂ ਜਾਣਦੀ ਹਾਂ ਕਿ ਤੂੰ ਪ੍ਰੈਕਟਿਕਲ ਹੈ, ਪਰ ਮੈਂ ਇਸ ਤਰ੍ਹਾਂ ਦੀ ਨਹੀਂ ਹਾਂ। ਜੇ ਕੋਈ ਰੋਵੇ ਤਾਂ ਤੂੰ ਉਸ ਨੂੰ ਜਾ ਕੇ ਮੋਟੀਵੇਟ ਕਰਦਾ ਹੈ। ਓਹ ਕਿਊਟੀ!, ਪਰ ਜਦੋਂ ਮੈਂ ਰੋਂਦੀ ਹਾਂ ਤਾਂ ਤੂੰ ਮੇਰੇ ਕੋਲ ਨਹੀਂ ਆਉਂਦਾ।' ਇਸ 'ਤੇ ਵਿੱਕੀ ਕਹਿੰਦਾ ਹੈ ਕਿ 'ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ। ਸਾਲਾਂ ਤੋਂ ਇਹੀ ਸਭ ਚੱਲ ਰਿਹਾ ਹੈ। ਇਹ ਕਦੇ ਖਤਮ ਹੋਵੇਗਾ ਜਾਂ ਨਹੀਂ। ਕੀ ਕਰਾਂ ਮੈਂ।'