Miss Pooja: ਆਪਣੇ ਪਤੀ ਰੋਮੀ ਟਾਹਲੀ ਨੂੰ ਕਿਉਂ ਜੇਲ੍ਹ ਭਿਜਵਾਉਣਾ ਚਾਹੁੰਦੀ ਹੈ ਮਿਸ ਪੂਜਾ, ਗਾਇਕਾ ਨੇ ਸ਼ੇਅਰ ਕੀਤੀ ਇਹ ਵੀਡੀਓ
Miss Pooja Video: ਹਾਲ ਹੀ 'ਚ ਮਿਸ ਪੂਜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਆਂਪਣੇ ਪਤੀ ਨੂੰ ਕਿਸੇ ਵਜ੍ਹਾ ਕਰਕੇ ਜੇਲ੍ਹ ਭੇਜਣਾ ਚਾਹੁੰਦੀ ਹੈ।
Miss Pooja New Video: ਮਿਸ ਪੂਜਾ ਆਪਣੇ ਜ਼ਮਾਨੇ 'ਚ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਮੇਲ ਸਿੰਗਰ ਹੋਵੇ ਜਾਂ ਫੀਮੇਲ ਉਸ ਸਮੇਂ ਮਿਸ ਪੂਜਾ ਦੀ ਅਜਿਹੀ ਹਨੇਰੀ ਚੱਲਦੀ ਸੀ ਕਿ ਹਰ ਇੱਕ ਗਾਇਕ ਉਸ ਦੇ ਨਾਲ ਇੱਕ ਗਾਣਾ ਕਰਨ ਲਈ ਤਰਸਦਾ ਸੀ। ਜਿਹੜਾ ਵੀ ਗਾਇਕ ਮਿਸ ਪੂਜਾ ਦੇ ਨਾਲ ਗਾਣਾ ਗਾਉਂਦਾ ਸੀ, ਉਹ ਹਿੱਟ ਹੋ ਜਾਂਦਾ ਸੀ।
ਮਿਸ ਪੂਜਾ ਹੁਣ ਵੀ ਇੰਡਸਟਰੀ 'ਚ ਉਸੇ ਤਰ੍ਹਾਂ ਹੀ ਐਕਟਿਵ ਹੈ। ਹਾਲ ਹੀ 'ਚ ਪੂਜਾ ਦੇ ਗਾਣੇ 'ਫਾਲੋ ਕਰਦਾ' ਨੇ ਖੂਬ ਧਮਾਲਾਂ ਪਾਈਆਂ ਸੀ। ਇਸ ਤੋਂ ਇਲਾਵਾ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਦਿਲ ਬਹਿਲਾਉਂਦੀ ਰਹਿੰਦੀ ਹੈ। ਹਾਲ ਹੀ 'ਚ ਮਿਸ ਪੂਜਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਹ ਆਂਪਣੇ ਪਤੀ ਨੂੰ ਕਿਸੇ ਵਜ੍ਹਾ ਕਰਕੇ ਜੇਲ੍ਹ ਭੇਜਣਾ ਚਾਹੁੰਦੀ ਹੈ।
ਦਰਅਸਲ, ਇਹ ਇੱਕ ਮਜ਼ਾਕੀਆ ਵੀਡੀਓ ਹੈ, ਜਿਸ ਦੇ ਵਿੱਚ ਪੂਜਾ ਨੇ ਆਪਣੇ ਪਤੀ ਨੂੰ ਟੈਗ ਕਰਦਿਆਂ ਲਿਿਖਿਆ ਹੈ 'ਸਮਝਿਆ ਰੋਮੀ ਟਾਹਲੀ?' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਰੋਮੀ ਟਾਹਲੀ ਨਾਲ ਵਿਆਹ ਕੀਤਾ ਸੀ ਅਤੇ ਕੈਨੇਡਾ ;ਚ ਸੈਟਲ ਹੋ ਗਈ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਪੂਜਾ ਦਾ ਗਾਣਾ 'ਫਾਲੋ ਕਰਦਾ' ਹਾਲ ਹੀ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਹ ਗਾਣਾ ਇੰਸਟਾਗ੍ਰਾਮ 'ਚ ਰੀਲਜ਼ ਲਈ ਵੀ ਟਰੈਂਡ ਕਰ ਰਿਹਾ ਹੈ ।