PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
ਲਾਈਫਸਟਾਈਲ ਵਿੱਚ ਆਏ ਬਦਲਾਅ ਕਾਰਨ ਨੌਜਵਾਨਾਂ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖ਼ਾਸ ਕਰਕੇ ਪੁਰਸ਼ਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਕੇਸ ਹਰ ਸਾਲ ਵਧ ਰਹੇ ਹਨ, ਜੋ ਸਿਹਤ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ...

ਕੈਂਸਰ ਅੱਜ ਸਮਾਜ ਲਈ ਸਭ ਤੋਂ ਗੰਭੀਰ ਅਤੇ ਚੁਣੌਤੀਪੂਰਨ ਬਿਮਾਰੀਆਂ ਵਿੱਚੋਂ ਇੱਕ ਬਣ ਚੁੱਕਾ ਹੈ। ਪਹਿਲਾਂ ਇਹ ਬਿਮਾਰੀ ਵੱਧ ਉਮਰ ਨਾਲ ਜੋੜੀ ਜਾਂਦੀ ਸੀ, ਪਰ ਹੁਣ ਲਾਈਫਸਟਾਈਲ ਵਿੱਚ ਆਏ ਬਦਲਾਅ ਕਾਰਨ ਨੌਜਵਾਨਾਂ ਵਿੱਚ ਵੀ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖ਼ਾਸ ਕਰਕੇ ਪੁਰਸ਼ਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਕੇਸ ਹਰ ਸਾਲ ਵਧ ਰਹੇ ਹਨ, ਜੋ ਸਿਹਤ ਪ੍ਰਣਾਲੀ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਦੂਜੇ ਪਾਸੇ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ।
PGI ਵੱਲੋਂ ਨਾਨ-ਕਮਿਊਨੀਕੇਬਲ ਡਿਜ਼ੀਜ਼ਜ਼ ‘ਤੇ ਜਾਰੀ ਰਿਪੋਰਟ ਮੁਤਾਬਕ ਜੁਲਾਈ 2018 ਤੋਂ ਦਸੰਬਰ 2021 ਦਰਮਿਆਨ ਦਰਜ ਹੋਏ ਮਾਮਲਿਆਂ ਵਿੱਚ ਸਭ ਤੋਂ ਵੱਡਾ ਹਿੱਸਾ ਕੈਂਸਰ ਦਾ ਰਿਹਾ। ਕੁੱਲ ਮਾਮਲਿਆਂ ਵਿੱਚੋਂ ਕਰੀਬ 62.9 ਫ਼ੀਸਦੀ ਕੇਸ ਕੈਂਸਰ ਨਾਲ ਸੰਬੰਧਿਤ ਸਨ। ਇਸ ਦੌਰਾਨ ਮਹਿਲਾਵਾਂ ਵਿੱਚ ਬ੍ਰੈਸਟ, ਗਲੇ ਅਤੇ ਯੂਟ੍ਰਸ ਕੈਂਸਰ ਦੇ ਕੇਸ ਵਧੇ, ਜਦਕਿ ਪੁਰਸ਼ਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆਏ।
ਪ੍ਰੋਸਟੇਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ
ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦੀ ਦਰ 36.3 ਫ਼ੀਸਦੀ ਤੱਕ ਪਹੁੰਚ ਗਈ ਹੈ। PGI ਦੇ ਕਮਿਊਨਿਟੀ ਮੈਡੀਸਨ ਅਤੇ ਸਕੂਲ ਆਫ਼ ਪਬਲਿਕ ਹੈਲਥ ਨਾਲ ਜੁੜੇ ਮਾਹਿਰ ਪ੍ਰੋਫੈਸਰ ਜੇ. ਐਸ. ਠਾਕੁਰ ਮੁਤਾਬਕ 2018 ਤੋਂ 2021 ਦੇ ਦਰਮਿਆਨ ਪੁਰਸ਼ਾਂ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲੇ ਲਗਭਗ 48.8 ਫ਼ੀਸਦੀ ਵਧੇ ਹਨ। ਉੱਥੇ ਹੀ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦੀ ਦਰ ਵੀ ਘੱਟ ਨਹੀਂ ਰਹੀ ਅਤੇ ਇਹ ਕਰੀਬ 36.3 ਫ਼ੀਸਦੀ ਤੱਕ ਪਹੁੰਚ ਗਈ ਹੈ। ਮਾਹਿਰਾਂ ਅਨੁਸਾਰ ਪ੍ਰੋਸਟੇਟ ਕੈਂਸਰ ਅੱਜ ਪੁਰਸ਼ਾਂ ਲਈ ਇੱਕ ਵੱਡਾ ਸਿਹਤ ਖ਼ਤਰਾ ਬਣਦਾ ਜਾ ਰਿਹਾ ਹੈ।
ਪੁਰਸ਼ਾਂ ਵਿੱਚ ਮੌਤ ਦੀ ਦਰ 35 ਤੋਂ 40 ਫ਼ੀਸਦੀ ਤੱਕ ਪਹੁੰਚ ਗਈ ਹੈ। ਡਾ. ਠਾਕੁਰ ਨੇ ਦੱਸਿਆ ਕਿ ਹੈਲਥ ਸਰਵੇ 2022–24 ਦੇ ਡਾਟਾ ਮੁਤਾਬਕ 45 ਤੋਂ 60 ਸਾਲ ਦੇ ਪੁਰਸ਼ਾਂ ਵਿੱਚ ਕੈਂਸਰ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਉਮਰ ਵਰਗ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਕਰੀਬ 57.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਉੱਧਰ 45 ਤੋਂ 69 ਸਾਲ ਦੀ ਉਮਰ ਦੀਆਂ ਮਹਿਲਾਵਾਂ ਵਿੱਚ ਕੈਂਸਰ ਦੀ ਦਰ 58.5 ਫ਼ੀਸਦੀ ਤੱਕ ਦੇਖੀ ਗਈ ਹੈ।
ਡਾਕਟਰਾਂ ਅਨੁਸਾਰ ਜੇ ਪ੍ਰੋਸਟੇਟ ਕੈਂਸਰ ਦੀ ਪਛਾਣ ਦੇਰ ਨਾਲ ਹੋਵੇ ਅਤੇ ਬਿਮਾਰੀ ਚੌਥੀ ਸਟੇਜ ਤੱਕ ਪਹੁੰਚ ਜਾਵੇ, ਤਾਂ ਪੁਰਸ਼ਾਂ ਵਿੱਚ ਮੌਤ ਦੀ ਦਰ 35 ਤੋਂ 40 ਫ਼ੀਸਦੀ ਤੱਕ ਰਹੀ ਹੈ। ਇਸ ਦੇ ਨਾਲ ਹੀ ਮਹਿਲਾਵਾਂ ਵਿੱਚ ਬ੍ਰੈਸਟ ਕੈਂਸਰ ਦਾ ਪਤਾ ਅਕਸਰ 40 ਤੋਂ 42 ਸਾਲ ਦੀ ਉਮਰ ਵਿੱਚ ਲੱਗਦਾ ਹੈ।
ਇਹ ਹਨ ਕਾਰਨ
ਪੁਰਸ਼ਾਂ ਅਤੇ ਮਹਿਲਾਵਾਂ ਵਿੱਚ ਕੈਂਸਰ ਹੋਣ ਦੇ ਕਾਰਨ ਵੱਖ-ਵੱਖ ਹੁੰਦੇ ਹਨ। ਇਸ ਵਿੱਚ ਬਦਲਦੀ ਲਾਈਫਸਟਾਈਲ, ਦੇਰ ਨਾਲ ਵਿਆਹ, ਦੇਰ ਨਾਲ ਬੱਚੇ ਪੈਦਾ ਕਰਨਾ, ਪੁਰਸ਼ਾਂ ਵੱਲੋਂ ਬਹੁਤ ਜ਼ਿਆਦਾ ਸ਼ਰਾਬ ਪੀਣੀ ਅਤੇ ਸਿਗਰਟਨੋਸ਼ੀ ਕਰਨਾ ਸ਼ਾਮਲ ਹੈ, ਜੋ ਕੈਂਸਰ ਦਾ ਖ਼ਤਰਾ ਵਧਾਉਂਦੇ ਹਨ। ਲੰਮੇ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿਣਾ, ਜਿਵੇਂ ਮੋਬਾਇਲ, ਲੈਪਟਾਪ ਆਦਿ ਡਿਵਾਈਸਾਂ ਨਾਲ ਸੌਣਾ ਵੀ ਇੱਕ ਕਾਰਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜੈਨੇਟਿਕ ਖਾਮੀਆਂ, ਫਾਸਟ ਫੂਡ ਦੀ ਵੱਧ ਵਰਤੋਂ ਅਤੇ ਕਾਲੇ ਪਲਾਸਟਿਕ ਵਿੱਚ ਗਰਮ ਖਾਣਾ ਖਾਣਾ ਵੀ ਕੈਂਸਰ ਦੇ ਕਾਰਨਾਂ ਵਿੱਚ ਸ਼ਾਮਲ ਹਨ।
ਇਹ ਲੱਛਣ ਨਜ਼ਰ ਆਉਣ ‘ਤੇ ਸਾਵਧਾਨ ਰਹੋ
ਸਰੀਰ ਵਿੱਚ ਗੰਢਾਂ ਪੈ ਜਾਣਾ, ਅਚਾਨਕ ਵਜ਼ਨ ਘਟਣਾ ਜਾਂ ਵਧਣਾ, ਐਸੇ ਘਾਵ ਜੋ ਜਲਦੀ ਠੀਕ ਨਾ ਹੋਣ, ਤਿਲ ਵਿੱਚ ਬਦਲਾਅ, ਜਲਦੀ ਥਕਾਵਟ, ਲਗਾਤਾਰ ਖਾਂਸੀ, ਸਾਂਹ ਲੈਣ ਵਿੱਚ ਦਿੱਕਤ, ਪਾਚਣ ਦੀ ਸਮੱਸਿਆ ਅਤੇ ਜੋੜਾਂ ਜਾਂ ਮਾਸਪੇਸ਼ੀਆਂ ਵਿੱਚ ਬਿਨਾਂ ਵਜ੍ਹਾ ਦਰਦ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
ਕੈਂਸਰ ਤੋਂ ਬਚਾਅ ਲਈ ਇਹ ਕਰੋ
ਸ਼ਰਾਬ ਅਤੇ ਸਿਗਰਟਨੋਸ਼ੀ ਤੋਂ ਦੂਰ ਰਹੋ। ਖੁਰਾਕ ਵਿੱਚ ਫਲ ਅਤੇ ਹਰੀਆਂ ਸਬਜ਼ੀਆਂ ਸ਼ਾਮਲ ਕਰੋ। ਨਿਯਮਤ ਕਸਰਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ। HIV ਅਤੇ ਹੈਪਾਟਾਈਟਿਸ B ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਜ਼ਰੂਰ ਕਰਵਾਓ। ਮਾਹਿਰਾਂ ਦਾ ਮੰਨਣਾ ਹੈ ਕਿ ਸਮੇਂ-ਸਿਰ ਜਾਂਚ ਅਤੇ ਸੰਤੁਲਿਤ ਲਾਈਫਸਟਾਈਲ ਅਪਣਾਉਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।






















