Entertainment News LIVE: ਅੱਲੂ ਅਰਜੁਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਪਰਮੀਸ਼ ਦੇ ਭਰਾ ਸੁਖਨ ਦੇ ਵਿਆਹ ਦੀਆਂ Pics Viral ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 03 Dec 2023 01:52 PM
Entertainment News Live: Uorfi javed: ਉਰਫੀ ਜਾਵੇਦ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ, ਫੈਸ਼ਨ ਕਵੀਨ ਬੋਲੀ- 'ਕਈ ਲੋਕਾਂ ਦੀ ਇੱਛਾ ਹੋਈ ਪੂਰੀ'

Uorfi javed Account Suspended: ਸੋਸ਼ਲ ਮੀਡੀਆ ਸੇਨਸੈਸ਼ਨ ਉਰਫੀ ਜਾਵੇਦ ਹਮੇਸ਼ਾ ਆਪਣੇ ਅਨੋਖੇ ਡਰੈਸਿੰਗ ਸੈਂਸ ਲਈ ਸੁਰਖੀਆਂ 'ਚ ਰਹਿੰਦੀ ਹੈ। ਉਰਫੀ ਕਦੇ ਵੀ ਖ਼ਬਰਾਂ ਵਿੱਚ ਆਉਣ ਦਾ ਕੋਈ ਮੌਕਾ ਨਹੀਂ ਛੱਡਦੀ। ਉਹ ਆਪਣੇ ਇੰਸਟਾਗ੍ਰਾਮ 'ਤੇ ਕਾਫੀ ਬੋਲਡ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ। ਪਰ ਹਾਲ ਹੀ 'ਚ ਉਰਫੀ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

Read More: Uorfi javed: ਉਰਫੀ ਜਾਵੇਦ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ, ਫੈਸ਼ਨ ਕਵੀਨ ਬੋਲੀ- 'ਕਈ ਲੋਕਾਂ ਦੀ ਇੱਛਾ ਹੋਈ ਪੂਰੀ'

Entertainment News Live Update: Junior Mehmood: ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਜੂਨੀਅਰ ਮਹਿਮੂਦ! ਇਸ ਭਿਆਨਕ ਬੀਮਾਰੀ ਨੇ ਬਣਾਇਆ ਸ਼ਿਕਾਰ

Junior Mehmood Battling From Cancer: ਬ੍ਰਹਮਚਾਰੀ ਫੇਮ ਐਕਟਰ ਜੂਨੀਅਰ ਮਹਿਮੂਦ ਇਨ੍ਹੀਂ ਦਿਨੀਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਉਹ ਕੈਂਸਰ ਦੀ ਚੌਥੀ ਸਟੇਜ ਵਿੱਚ ਹਨ। ਜੂਨੀਅਰ ਮਹਿਮੂਦ ਪਿਛਲੇ ਦੋ ਮਹੀਨਿਆਂ ਤੋਂ ਬਿਮਾਰ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦਾ ਭਾਰ ਘਟਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਟੈਸਟ ਕਰਵਾਇਆ ਗਿਆ ਅਤੇ ਨਵੰਬਰ 'ਚ ਹੀ ਉਨ੍ਹਾਂ ਦੀ ਬੀਮਾਰੀ ਦਾ ਪਤਾ ਲੱਗਾ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਸਲਾਮ ਕਾਜ਼ੀ ਨੇ ਦਿੱਤੀ ਹੈ।

Read More: Junior Mehmood: ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਜੂਨੀਅਰ ਮਹਿਮੂਦ! ਇਸ ਭਿਆਨਕ ਬੀਮਾਰੀ ਨੇ ਬਣਾਇਆ ਸ਼ਿਕਾਰ

Entertainment News Live: Ranbir Kapoor: ਰਣਬੀਰ ਕਪੂਰ ਦੀ ਐਨੀਮਲ ਨੇ ਹਿਲਾਇਆ ਪੂਰਾ ਸਿਸਟਮ, ਮੰਗ ਵਧਣ ਕਾਰਨ ਅੱਧੀ ਰਾਤ 2 'ਤੇ ਸਵੇਰੇ 5 ਵਜੇ ਖੋਲ੍ਹਣੇ ਪਏ ਸ਼ੋਅ

Animal Midnight Early Morning Shows: ਰਣਬੀਰ ਕਪੂਰ ਦੀ ਫਿਲਮ ਐਨੀਮਲ ਦਾ ਖੁਮਾਰ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸੰਦੀਪ ਰੈੱਡੀ ਵਾਂਗਾ ਦੀ ਇਸ ਧਮਾਕੇਦਾਰ ਫਿਲਮ ਨੂੰ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਸਿਨੇਮਾਘਰਾਂ ਦੇ ਸਾਰੇ ਸ਼ੋਅ ਹਾਊਸਫੁੱਲ ਚੱਲ ਰਹੇ ਹਨ।

Read More: Ranbir Kapoor: ਰਣਬੀਰ ਕਪੂਰ ਦੀ ਐਨੀਮਲ ਨੇ ਹਿਲਾਇਆ ਪੂਰਾ ਸਿਸਟਮ, ਮੰਗ ਵਧਣ ਕਾਰਨ ਅੱਧੀ ਰਾਤ 2 'ਤੇ ਸਵੇਰੇ 5 ਵਜੇ ਖੋਲ੍ਹਣੇ ਪਏ ਸ਼ੋਅ

Entertainment News Live Update: Mudassar Khan Wedding: ਕੋਰੀਓਗ੍ਰਾਫਰ ਮੁਦੱਸਰ ਖਾਨ ਨੇ ਗੁੱਪ ਚੁੱਪ ਕਰਵਾਇਆ ਵਿਆਹ, ਪਤਨੀ ਨੂੰ Kiss ਕਰ ਬੋਲੇ...

Mudassar Khan Wedding: ਮੁਦੱਸਰ ਖਾਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਕੋਰੀਓਗ੍ਰਾਫਰ ਗੁੱਪ ਚੁੱਪ ਤਰੀਕੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਿਆ ਹੈ।

Read More: Mudassar Khan Wedding: ਕੋਰੀਓਗ੍ਰਾਫਰ ਮੁਦੱਸਰ ਖਾਨ ਨੇ ਗੁੱਪ ਚੁੱਪ ਕਰਵਾਇਆ ਵਿਆਹ, ਪਤਨੀ ਨੂੰ Kiss ਕਰ ਬੋਲੇ...

Entertainment News Live: Kangana Ranaut: ਕੀ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲੜੇਗੀ ਕੰਗਨਾ ਰਣੌਤ ? ਭਾਜਪਾ ਸਮਰਥਕ ਨੇ ਪੋਸਟ ਸ਼ੇਅਰ ਕਰ ਕੀਤਾ ਖੁਲਾਸਾ

Kangana Ranaut on Chandigarh Lok Sabha Election: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਇਸਦੀ ਵਜ੍ਹਾ ਨਾ ਸਿਰਫ ਕੰਗਨਾ ਦੀਆਂ ਫਿਲਮਾਂ ਸਗੋਂ ਵਿਵਾਦਿਤ ਬਿਆਨ  ਵੀ ਹੁੰਦੇ ਹਨ। ਇਸ ਵਾਰ ਕੰਗਨਾ ਰਣੌਤ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਕੰਗਨਾ ਵੱਲੋਂ ਚੰਡੀਗੜ੍ਹ ਤੋਂ ਚੋਣਾਂ ਲੜਨ ਨੂੰ ਲੈ ਖੂਬ ਚਰਚਾ ਹੋ ਰਹੀ ਹੈ। ਭਾਜਪਾ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲੜਾ ਸਕਦੀ ਹੈ। ਜਿਸ 'ਤੇ ਕੰਗਨਾ ਰਣੌਤ ਨੇ ਖੁਦ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਕ ਪੋਸਟ ਪਾ ਕੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ। ਕੰਗਨਾ ਨੇ ਇੰਸਟਾਗ੍ਰਾਮ 'ਤੇ ਚੋਣ ਲੜਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਸ ਨੂੰ ਸਿਰਫ ਅਫਵਾਹ ਦੱਸਿਆ ਹੈ।

Read More: Kangana Ranaut: ਕੀ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲੜੇਗੀ ਕੰਗਨਾ ਰਣੌਤ ? ਭਾਜਪਾ ਸਮਰਥਕ ਨੇ ਪੋਸਟ ਸ਼ੇਅਰ ਕਰ ਕੀਤਾ ਖੁਲਾਸਾ

Entertainment News Live Update: CID fame Dinesh Phandis: ਇੰਸਪੈਕਟਰ ਫਰੈਡਰਿਕਸ ਉਰਫ Dinesh Phandis ਨੂੰ ਆਇਆ ਹਾਰਟ ਅਟੈਕ, ਜ਼ਿੰਦਗੀ ਅਤੇ ਮੌਤ ਦੀ ਲੜ ਰਹੇ ਜੰਗ

CID fame Dinesh Phandis Heart Attack: ਮਸ਼ਹੂਰ ਟੀਵੀ ਸ਼ੋਅ CID ਦੇ ਇੰਸਪੈਕਟਰ ਫਰੈਡਰਿਕਸ ਉਰਫ ਦਿਨੇਸ਼ ਫਡਨੀਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਮੇਂ ਅਦਾਕਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

Read More: CID fame Dinesh Phandis: ਇੰਸਪੈਕਟਰ ਫਰੈਡਰਿਕਸ ਉਰਫ Dinesh Phandis ਨੂੰ ਆਇਆ ਹਾਰਟ ਅਟੈਕ, ਜ਼ਿੰਦਗੀ ਅਤੇ ਮੌਤ ਦੀ ਲੜ ਰਹੇ ਜੰਗ

Entertainment News Live: Bobby Deol: ਪਾਪਰਾਜ਼ੀ ਸਾਹਮਣੇ ਫੁੱਟ-ਫੁੱਟ ਰੋਣ ਲੱਗੇ ਬੌਬੀ ਦਿਓਲ, ਜਾਣੋ ਅਦਾਕਾਰ ਕਿਉਂ ਹੋਇਆ ਭਾਵੁਕ ?

Bobby Deol Crying Video: ਰਣਬੀਰ ਕਪੂਰ ਦੀ ਫਿਲਮ ਐਨੀਮਲ ਸਿਨੇਮਾਘਰਾਂ ਵਿੱਚ ਧੂਮ ਮਚਾ ਰਹੀ ਹੈ। 1 ਦਸੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ। ਫਿਲਮ 'ਚ ਰਣਬੀਰ ਦੇ ਨਾਲ-ਨਾਲ ਬੌਬੀ ਦਿਓਲ ਦੀ ਦਮਦਾਰ ਅਦਾਕਾਰੀ ਦੀ ਕਾਫੀ ਤਾਰੀਫ ਹੋ ਰਹੀ ਹੈ।

Read More: Bobby Deol: ਪਾਪਰਾਜ਼ੀ ਸਾਹਮਣੇ ਫੁੱਟ-ਫੁੱਟ ਰੋਣ ਲੱਗੇ ਬੌਬੀ ਦਿਓਲ, ਜਾਣੋ ਅਦਾਕਾਰ ਕਿਉਂ ਹੋਇਆ ਭਾਵੁਕ ?

Entertainment News Live Update: Parmish Verma: ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਪਤਨੀ ਤਰਨ ਨਾਲ ਅੰਦਾਜ਼

Sukhan Verma First wedding Pic: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਪਰਮੀਸ਼ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਪਰ ਇਸ ਵਾਰ ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਿਹਾ ਹੈ। ਦੱਸ ਦੇਈਏ ਕਿ ਸੁਖਨ ਵਰਮਾ 2 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਇਸ ਵਿਚਾਲੇ ਸੁਖਨ ਵਰਮਾ ਅਤੇ ਉਨ੍ਹਾਂ ਦੀ ਪਤਨੀ ਤਰਨ ਕੌਰ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਇਸਦੇ ਨਾਲ ਹੀ ਪਰਮੀਸ਼ ਵਰਮਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਵਿਆਹ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

Read More: Parmish Verma: ਪਰਮੀਸ਼ ਵਰਮਾ ਦੇ ਭਰਾ ਸੁਖਨ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਪਤਨੀ ਤਰਨ ਨਾਲ ਅੰਦਾਜ਼

Entertainment News Live: Allu Arjun: 'ਪੁਸ਼ਪਾ 2' ਦੇ ਸੈੱਟ 'ਤੇ ਅੱਲੂ ਅਰਜੁਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਅੱਧ ਵਿਚਾਲੇ ਰੋਕੀ ਗਈ ਫਿਲਮ ਦੀ ਸ਼ੂਟਿੰਗ

Pushpa 2 Shooting Postpone: ਸਾਊਥ ਦੇ ਸਟਾਈਲਿਸ਼ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਪੁਸ਼ਪਾ 2-ਦ ਰੂਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਵਿਚਾਲੇ ਅਦਾਕਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।

Read More: Allu Arjun: 'ਪੁਸ਼ਪਾ 2' ਦੇ ਸੈੱਟ 'ਤੇ ਅੱਲੂ ਅਰਜੁਨ ਨੂੰ ਲੱਗੀਆਂ ਡੂੰਘੀਆਂ ਸੱਟਾਂ, ਅੱਧ ਵਿਚਾਲੇ ਰੋਕੀ ਗਈ ਫਿਲਮ ਦੀ ਸ਼ੂਟਿੰਗ  

ਪਿਛੋਕੜ

Entertainment News Live: ਸਾਊਥ ਦੇ ਸਟਾਈਲਿਸ਼ ਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਪੁਸ਼ਪਾ 2-ਦ ਰੂਲ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਵਿਚਾਲੇ ਅਦਾਕਾਰ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਨਿਰਾਸ਼ ਹੋ ਸਕਦੇ ਹਨ।


'ਪੁਸ਼ਪਾ 2' ਦੇ ਸੈੱਟ 'ਤੇ ਅੱਲੂ ਅਰਜੁਨ ਦੀ ਸਿਹਤ ਵਿਗੜੀ


ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ। ਅਸਲ 'ਚ ਫਿਲਮ ਦੇ ਇੱਕ ਅਹਿਮ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਜ਼ਖਮੀ ਹੋ ਗਏ ਸਨ। ਇਸ ਕਾਰਨ ਮੇਕਰਸ ਨੇ ਸ਼ੂਟਿੰਗ ਨੂੰ ਕੁਝ ਦਿਨਾਂ ਲਈ ਟਾਲਣ ਦਾ ਫੈਸਲਾ ਕੀਤਾ ਹੈ। ਅੱਲੂ ਅਰਜੁਨ ਦੀ ਟੀਮ ਨੇ ਹਿੰਦੁਸਤਾਨ ਟਾਈਮਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।


ਇਸ ਦਿਨ ਤੋਂ ਸ਼ੂਟਿੰਗ ਸ਼ੁਰੂ ਹੋ ਜਾਵੇਗੀ


ਖਬਰਾਂ ਮੁਤਾਬਕ ਫਾਈਟ ਸੀਨ ਦੀ ਸ਼ੂਟਿੰਗ ਦੌਰਾਨ ਅੱਲੂ ਅਰਜੁਨ ਦੀ ਪਿੱਠ 'ਤੇ ਗੰਭੀਰ ਸੱਟ ਲੱਗ ਗਈ ਸੀ। ਇਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਹੁਣ ਫਿਲਮ ਦੀ ਸ਼ੂਟਿੰਗ ਦਸੰਬਰ ਦੇ ਦੂਜੇ ਹਫਤੇ ਤੋਂ ਸ਼ੁਰੂ ਹੋਵੇਗੀ।


ਫਿਲਮ ਇਸ ਦਿਨ ਰਿਲੀਜ਼ ਹੋਵੇਗੀ


ਫਿਲਮ ਪੁਸ਼ਪਾ 2-ਦ ਰੂਲ ਅਗਲੇ ਸਾਲ 15 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਕਾਫੀ ਕ੍ਰੇਜ਼ ਸੀ। ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਪੁਸ਼ਪਾ ਦੀ ਇਸ ਫਿਲਮ ਦਾ ਪਹਿਲਾ ਭਾਗ ਬਾਕਸ ਆਫਿਸ 'ਤੇ ਬਲਾਕਬਸਟਰ ਸਾਬਤ ਹੋਇਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਹਿੱਟ ਰਹੀ ਸੀ। ਅਜਿਹੇ 'ਚ ਅੱਲੂ ਅਰਜੁਨ ਦੀ ਇਸ ਫਿਲਮ ਤੋਂ ਕਾਫੀ ਉਮੀਦਾਂ ਹਨ।


'ਪੁਸ਼ਪਾ: ਦ ਰੂਲ' 'ਚ ਅੱਲੂ ਅਰਜੁਨ ਤੋਂ ਇਲਾਵਾ ਫਹਾਦ ਫਾਸਿਲ, ਰਸ਼ਮਿਕਾ ਮੰਡਾਨਾ, ਸੁਨੀਲ, ਪ੍ਰਕਾਸ਼ ਰਾਜ, ਜਗਪਤੀ ਬਾਬੂ, ਅਨੁਸੂਯਾ ਭਾਰਦਵਾਜ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.