Entertainment News LIVE: ਸਰਗੁਣ ਮਹਿਤਾ ਨੂੰ ਮੈਥਿਊ ਪੇਰੀ ਦੇ ਦੇਹਾਂਤ ਦਾ ਲੱਗਾ ਸਦਮਾ, ਸੋਸ਼ਲ ਮੀਡੀਆ 'ਤੇ ਪਾਈ ਭਾਵੁਕ ਪੋਸਟ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 30 Oct 2023 07:33 PM
Entertainment News Live Today: Ronaldo ਨੇ ਸਲਮਾਨ ਨੂੰ ਕੀਤਾ ਨਜ਼ਰਅੰਦਾਜ਼, ਲੋਕਾਂ ਨੇ ਉਡਾਈ ਦਬੰਗ ਖਾਨ ਦੀ ਖਿੱਲੀ, ਬੋਲੇ- 'ਵਿਵੇਕ ਤੋਂ ਬਾਅਦ ਰੋਨਾਲਡੋ ਦਾ ਕਰੀਅਰ ਖਤਮ'

Ronaldo Ignored Salman Khan: ਬਾਲੀਵੁੱਡ ਦੇ 'ਗੌਡ ਫਾਦਰ' ਕਹੇ ਜਾਣ ਵਾਲੇ ਸਲਮਾਨ ਖਾਨ ਦੀ ਪੂਰੀ ਦੁਨੀਆ ਦੀਵਾਨੀ ਹੈ। ਉਹ ਜਿੱਥੇ ਵੀ ਜਾਂਦਾ ਹੈ, ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਪਰ ਸ਼ਾਇਦ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਭਾਈਜਾਨ ਨੂੰ ਨਹੀਂ ਜਾਣਦੇ ਹਨ।

Read More: Ronaldo ਨੇ ਸਲਮਾਨ ਨੂੰ ਕੀਤਾ ਨਜ਼ਰਅੰਦਾਜ਼, ਲੋਕਾਂ ਨੇ ਉਡਾਈ ਦਬੰਗ ਖਾਨ ਦੀ ਖਿੱਲੀ, ਬੋਲੇ- 'ਵਿਵੇਕ ਤੋਂ ਬਾਅਦ ਰੋਨਾਲਡੋ ਦਾ ਕਰੀਅਰ ਖਤਮ'

Entertainment News Live: Jayy Randhawa: ਜੈ ਰੰਧਾਵਾ ਦੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼, 17 ਮਈ 2024 ਨੂੰ ਸਿਨੇਮਾਘਰਾਂ 'ਚ ਕਰੇਗੀ ਧਮਾਕਾ

JE JATT VIGAD GYA Poster Out: ਪੰਜਾਬੀ ਅਦਾਕਾਰ ਜੈ ਰੰਧਾਵਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਗਾਇਕੀ ਵਿੱਚ ਵੀ ਚੰਗਾ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਜੈ ਰੰਧਾਵਾ ਸਟਾਰਰ ਫਿਲਮ "ਜੇ ਜੱਟ ਵਿਗੜ ਗਿਆ" ਨੂੰ ਲੈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਥਿੰਦ ਮੋਸ਼ਨ ਫ਼ਿਲਮਜ਼ ਨੇ ਆਪਣੀ ਬਹੁਤ ਉਡੀਕੀ ਜਾ ਰਹੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਮਨੀਸ਼ ਭੱਟ ਦੁਆਰਾ ਨਿਰਦੇਸ਼ਤ ਅਤੇ ਦਲਜੀਤ ਥਿੰਦ ਦੁਆਰਾ ਨਿਰਮਿਤ, ਫਿਲਮ ਡਰਾਮੇ, ਐਕਸ਼ਨ ਅਤੇ ਪਰਿਵਾਰਕ ਪਲਾਂ ਦੇ ਇੱਕ ਦਿਲਚਸਪ ਡ੍ਰਾਮੇ ਨਾਲ ਭਰਪੂਰ ਹੈ। ਪ੍ਰਤਿਭਾਸ਼ਾਲੀ ਜੋੜੀ, ਜੈ ਰੰਧਾਵਾ ਅਤੇ ਦੀਪ ਸਹਿਗਲ ਅਭਿਨੀਤ, ਇਹ ਫਿਲਮ ਆਪਣੀ ਪ੍ਰਭਾਵਸ਼ਾਲੀ ਕਹਾਣੀ ਅਤੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ।

Read More: Jayy Randhawa: ਜੈ ਰੰਧਾਵਾ ਦੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼, 17 ਮਈ 2024 ਨੂੰ ਸਿਨੇਮਾਘਰਾਂ 'ਚ ਕਰੇਗੀ ਧਮਾਕਾ

Entertainment News Live: Jayy Randhawa: ਜੈ ਰੰਧਾਵਾ ਦੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼, 17 ਮਈ 2024 ਨੂੰ ਸਿਨੇਮਾਘਰਾਂ 'ਚ ਕਰੇਗੀ ਧਮਾਕਾ

JE JATT VIGAD GYA Poster Out: ਪੰਜਾਬੀ ਅਦਾਕਾਰ ਜੈ ਰੰਧਾਵਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਅਦਾਕਾਰੀ ਦੇ ਨਾਲ-ਨਾਲ ਗਾਇਕੀ ਵਿੱਚ ਵੀ ਚੰਗਾ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਜੈ ਰੰਧਾਵਾ ਸਟਾਰਰ ਫਿਲਮ "ਜੇ ਜੱਟ ਵਿਗੜ ਗਿਆ" ਨੂੰ ਲੈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਿਚਾਲੇ ਥਿੰਦ ਮੋਸ਼ਨ ਫ਼ਿਲਮਜ਼ ਨੇ ਆਪਣੀ ਬਹੁਤ ਉਡੀਕੀ ਜਾ ਰਹੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਮੰਨੇ-ਪ੍ਰਮੰਨੇ ਫਿਲਮ ਨਿਰਮਾਤਾ ਮਨੀਸ਼ ਭੱਟ ਦੁਆਰਾ ਨਿਰਦੇਸ਼ਤ ਅਤੇ ਦਲਜੀਤ ਥਿੰਦ ਦੁਆਰਾ ਨਿਰਮਿਤ, ਫਿਲਮ ਡਰਾਮੇ, ਐਕਸ਼ਨ ਅਤੇ ਪਰਿਵਾਰਕ ਪਲਾਂ ਦੇ ਇੱਕ ਦਿਲਚਸਪ ਡ੍ਰਾਮੇ ਨਾਲ ਭਰਪੂਰ ਹੈ। ਪ੍ਰਤਿਭਾਸ਼ਾਲੀ ਜੋੜੀ, ਜੈ ਰੰਧਾਵਾ ਅਤੇ ਦੀਪ ਸਹਿਗਲ ਅਭਿਨੀਤ, ਇਹ ਫਿਲਮ ਆਪਣੀ ਪ੍ਰਭਾਵਸ਼ਾਲੀ ਕਹਾਣੀ ਅਤੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਤਿਆਰ ਹੈ।

Read More: Jayy Randhawa: ਜੈ ਰੰਧਾਵਾ ਦੀ ਫਿਲਮ "ਜੇ ਜੱਟ ਵਿਗੜ ਗਿਆ" ਦਾ ਪਹਿਲਾ ਪੋਸਟਰ ਰਿਲੀਜ਼, 17 ਮਈ 2024 ਨੂੰ ਸਿਨੇਮਾਘਰਾਂ 'ਚ ਕਰੇਗੀ ਧਮਾਕਾ

Entertainment News Live Today: Renjusha Menon Death: ਮਲਿਆਲਮ ਅਦਾਕਾਰਾ ਰੇਂਜੁਸ਼ਾ ਮੈਨਨ ਨੇ 35 ਸਾਲ ਦੀ ਉਮਰ 'ਚ ਕੀਤੀ ਖੁਦਕੁਸ਼ੀ, ਘਰ 'ਚੋਂ ਮਿਲੀ ਅਦਾਕਾਰਾ ਦੀ ਲਾਸ਼

Renjusha Menon Suicide: ਮਲਿਆਲਮ ਅਦਾਕਾਰਾ ਰੇਂਜੁਸ਼ਾ ਮੇਨਨ ਨੇ ਖੁਦਕੁਸ਼ੀ ਕਰ ਲਈ ਹੈ। ਸੋਮਵਾਰ ਸਵੇਰੇ ਉਨ੍ਹਾਂ ਦੀ ਲਾਸ਼ ਤਿਰੂਵਨੰਤਪੁਰਮ ਸਥਿਤ ਉਨ੍ਹਾਂ ਦੇ ਫਲੈਟ 'ਚੋਂ ਮਿਲੀ। ਉਹ ਇੱਥੇ ਆਪਣੇ ਪਤੀ ਅਤੇ ਅਦਾਕਾਰ ਮਨੋਜ ਨਾਲ ਰਹਿੰਦੀ ਸੀ। ਖਬਰਾਂ ਮੁਤਾਬਕ ਉਹ ਲੰਬੇ ਸਮੇਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੀ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

Read More: Renjusha Menon Death: ਮਲਿਆਲਮ ਅਦਾਕਾਰਾ ਰੇਂਜੁਸ਼ਾ ਮੈਨਨ ਨੇ 35 ਸਾਲ ਦੀ ਉਮਰ 'ਚ ਕੀਤੀ ਖੁਦਕੁਸ਼ੀ, ਘਰ 'ਚੋਂ ਮਿਲੀ ਅਦਾਕਾਰਾ ਦੀ ਲਾਸ਼

Entertainment News Live: Bigg Boss 17: ਬਿੱਗ ਬੌਸ ਘਰ 'ਚ ਭਿੜੇ ਦੋ ਆਸ਼ਿਕ, ਈਸ਼ਾ ਲਈ ਅਭਿਸ਼ੇਕ ਕੁਮਾਰ 'ਤੇ ਸਮਰਥ ਜੁਰਲ ਵਿਚਾਲੇ ਜ਼ਬਰਦਸਤ ਲੜਾਈ

Bigg Boss 17: ਬਿੱਗ ਬੌਸ 17 ਦੇ ਘਰ ਵਿੱਚ ਸਮਰਥ ਜੁਰੇਲ ਨੇ ਵਾਈਲਡ ਕਾਰਡ ਐਂਟਰੀ ਲਈ ਸੀ। ਉਨ੍ਹਾਂ ਦੀ ਐਂਟਰੀ ਤੋਂ ਬਾਅਦ ਸ਼ੋਅ 'ਚ ਕਾਫੀ ਹੰਗਾਮਾ ਹੋਇਆ ਹੈ। ਅਭਿਸ਼ੇਕ ਅਤੇ ਉਨ੍ਹਾਂ ਵਿਚਕਾਰ ਲੜਾਈ ਵੀ ਹੁੰਦੀ ਨਜ਼ਰ ਆ ਰਹੀ ਹੈ। ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਸਮਰਥ ਅਭਿਸ਼ੇਕ 'ਤੇ ਗੁੱਸੇ ਹੁੰਦੇ ਨਜ਼ਰ ਆ ਰਹੇ ਹਨ।

Read More: Bigg Boss 17: ਬਿੱਗ ਬੌਸ ਘਰ 'ਚ ਭਿੜੇ ਦੋ ਆਸ਼ਿਕ, ਈਸ਼ਾ ਲਈ ਅਭਿਸ਼ੇਕ ਕੁਮਾਰ 'ਤੇ ਸਮਰਥ ਜੁਰਲ ਵਿਚਾਲੇ ਜ਼ਬਰਦਸਤ ਲੜਾਈ

Entertainment News Live Today: Sara Ali Khan: ਸਾਰਾ ਅਲੀ ਖਾਨ ਨੇ ਕੇਦਾਰਨਾਥ ਯਾਤਰਾ ਦੀ ਦਿਖਾਈ ਝਲਕ, ਵੀਡੀਓ ਵੇਖ ਫੈਨਜ਼ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ, ਜਾਣੋ ਕਿਉਂ

Sara Ali Khan Kedarnath Video: ਸਾਰਾ ਅਲੀ ਖਾਨ ਬਾਲੀਵੁੱਡ ਦੀ ਨੌਜਵਾਨ ਪੀੜ੍ਹੀ ਦੀ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਾਰਾ ਨੇ ਕਈ ਫਿਲਮਾਂ ਕਰਕੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਹੈ। ਇਸ ਸਭ ਦੇ ਨਾਲ-ਨਾਲ ਸਾਰਾ ਆਪਣੇ ਪ੍ਰਸ਼ੰਸਕਾਂ ਨਾਲ ਵੀ ਜੁੜੀ ਰਹਿੰਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਸਾਰਾ ਨੂੰ ਦੁਨੀਆ ਭਰ ਵਿੱਚ ਘੁੰਮਣਾ ਵੀ ਪਸੰਦ ਹੈ। ਉਹ ਅਕਸਰ ਆਪਣੀ ਯਾਤਰਾ ਦੀ ਡਾਇਰੀ ਤੋਂ ਪ੍ਰਸ਼ੰਸਕਾਂ ਨਾਲ ਆਪਣੀ ਯਾਤਰਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਬੀਤੇ ਦਿਨ, ਅਭਿਨੇਤਰੀ ਨੇ ਕੇਦਾਰਨਾਥ ਤੋਂ ਆਪਣੀ ਅਧਿਆਤਮਿਕ ਯਾਤਰਾ ਦੀ ਇੱਕ ਬਹੁਤ ਹੀ ਸੁੰਦਰ ਝਲਕ ਇੰਸਟਾ 'ਤੇ ਸਾਂਝੀ ਕੀਤੀ।

Read More: Sara Ali Khan: ਸਾਰਾ ਅਲੀ ਖਾਨ ਨੇ ਕੇਦਾਰਨਾਥ ਯਾਤਰਾ ਦੀ ਦਿਖਾਈ ਝਲਕ, ਵੀਡੀਓ ਵੇਖ ਫੈਨਜ਼ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਕੀਤਾ ਯਾਦ, ਜਾਣੋ ਕਿਉਂ 

Entertainment News Live: The lady Killer Trailer: ਅਰਜੁਨ ਕਪੂਰ-ਭੂਮੀ ਪੇਡਨੇਕਰ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਲਵ-ਲਸਟ ਵਿਚਾਲੇ ਫਸਿਆ ਕਤਲ ਦਾ ਰਾਜ਼

The lady Killer Trailer: ਅਰਜੁਨ ਕਪੂਰ ਅਤੇ ਭੂਮੀ ਪੇਡਨੇਕਰ ਦੀ ਫਿਲਮ 'ਦ ਲੇਡੀ ਕਿਲਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 22 ਸੈਕਿੰਡ ਦੇ ਇਸ ਟ੍ਰੇਲਰ ਵਿੱਚ ਪਿਆਰ, ਲਸਟ ਅਤੇ ਬਹੁਤ ਸਾਰਾ ਸਸਪੈਂਸ ਹੈ ਜੋ ਤੁਹਾਡਾ ਅੰਤ ਤੱਕ ਮਨੋਰੰਜਨ ਕਰੇਗਾ। ਫਿਲਮ ਦਾ ਟ੍ਰੇਲਰ ਕਾਫੀ ਪ੍ਰਭਾਵਸ਼ਾਲੀ ਲੱਗ ਰਿਹਾ ਹੈ। ਇੰਨਾ ਹੀ ਨਹੀਂ ਅਰਜੁਨ ਕਪੂਰ ਜਿੱਥੇ ਆਪਣੀ ਐਕਟਿੰਗ ਕਾਰਨ ਅਕਸਰ ਟ੍ਰੋਲ ਹੋ ਜਾਂਦੇ ਹਨ, ਇਸ ਵਾਰ ਉਨ੍ਹਾਂ ਦੀ ਐਕਟਿੰਗ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਲੋਕ ਟਰੇਲਰ ਦੀ ਤਾਰੀਫ ਕਰ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਟ੍ਰੇਲਰ ਵਿੱਚ ਕੀ ਹੈ।

Read More: The lady Killer Trailer: ਅਰਜੁਨ ਕਪੂਰ-ਭੂਮੀ ਪੇਡਨੇਕਰ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਲਵ-ਲਸਟ ਵਿਚਾਲੇ ਫਸਿਆ ਕਤਲ ਦਾ ਰਾਜ਼

Entertainment News Live Today: Sunny Deol: 'ਕੌਫੀ ਵਿਦ ਕਰਨ 8' 'ਚ ਦਿਓਲ ਭਰਾਵਾਂ ਦੀ ਐਂਟਰੀ, ਸੰਨੀ-ਬੌਬੀ ਸਮੇਤ ਧਰਮਿੰਦਰ ਦੇ ਵੀ ਖੁੱਲ੍ਹਣਗੇ ਕਈ ਰਾਜ਼

Koffee With Karan 8: ਕਰਨ ਜੌਹਰ ਦਾ ਮਸ਼ਹੂਰ ਟਾਕ ਸ਼ੋਅ 'ਕੌਫੀ ਵਿਦ ਕਰਨ 8' ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਇਸ ਸ਼ੋਅ ਦੇ ਪਹਿਲੇ ਮਹਿਮਾਨ ਬਣੇ। ਹੁਣ ਦੂਜੇ ਐਪੀਸੋਡ ਦੇ ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਏ ਹਨ। ਦਿਓਲ ਭਰਾ ਕਰਨ ਜੌਹਰ ਦੇ ਸ਼ੋਅ ਦੇ ਦੂਜੇ ਐਪੀਸੋਡ ਦੇ ਮਹਿਮਾਨ ਬਣਨ ਜਾ ਰਹੇ ਹਨ। ਇਸ ਦਾ ਪ੍ਰੋਮੋ ਵੀਡੀਓ ਵੀ ਸਾਹਮਣੇ ਆਇਆ ਹੈ। 

Read More: Sunny Deol: 'ਕੌਫੀ ਵਿਦ ਕਰਨ 8' 'ਚ ਦਿਓਲ ਭਰਾਵਾਂ ਦੀ ਐਂਟਰੀ, ਸੰਨੀ-ਬੌਬੀ ਸਮੇਤ ਧਰਮਿੰਦਰ ਦੇ ਵੀ ਖੁੱਲ੍ਹਣਗੇ ਕਈ ਰਾਜ਼

Entertainment News Live: Bigg Boss 17: ਵਿੱਕੀ ਜੈਨ ਨੇ ਨੀਲ-ਐਸ਼ਵਰਿਆ ਦੇ ਰਿਸ਼ਤੇ 'ਤੇ ਕੀਤੀ ਟਿੱਪਣੀ, ਗੁੱਸੇ ਨਾਲ ਭੜਕ ਉੱਠੀ ਅਦਾਕਾਰਾ ਬੋਲੀ- ਖੁਦ ਦਾ ਵਿਆਹ...

Bigg Boss Season 17: ਸਲਮਾਨ ਖਾਨ ਦੇ ਵਿਵਾਦਿਤ ਸ਼ੋਅ 'ਬਿੱਗ ਬੌਸ 17' 'ਚ ਕਾਫੀ ਲੜਾਈ ਦੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਈਸ਼ਾ ਮਾਲਵੀਆ ਅਤੇ ਅਭਿਸ਼ੇਕ ਕੁਮਾਰ ਦੇ ਰਿਸ਼ਤੇ ਵਿਗੜ ਗਏ ਹਨ। ਜਿੱਥੇ ਇਸ ਦੌਰਾਨ ਇੱਕ ਜੋੜੇ ਵਿੱਚ ਲੜਾਈ ਵੀ ਦੇਖਣ ਨੂੰ ਮਿਲ ਰਹੀ ਹੈ। ਸ਼ੋਅ ਦੇ ਲੇਟੈਸਟ ਪ੍ਰੋਮੋ 'ਚ ਇਸਦੀ ਝਲਕ ਦੇਖਣ ਨੂੰ ਮਿਲੀ ਹੈ।

Read More: Bigg Boss 17: ਵਿੱਕੀ ਜੈਨ ਨੇ ਨੀਲ-ਐਸ਼ਵਰਿਆ ਦੇ ਰਿਸ਼ਤੇ 'ਤੇ ਕੀਤੀ ਟਿੱਪਣੀ, ਗੁੱਸੇ ਨਾਲ ਭੜਕ ਉੱਠੀ ਅਦਾਕਾਰਾ ਬੋਲੀ- ਖੁਦ ਦਾ ਵਿਆਹ...

Entertainment News Live Today: ਇਸ ਕਰਵਾਚੌਥ ਨੂੰ ਬਾਲੀਵੁੱਡ ਦੇ ਇਨ੍ਹਾਂ ਸੁਪਰਹਿੱਟ ਗਾਣਿਆਂ ਨਾਲ ਬਣਾਓ ਹੋਰ ਸਪੈਸ਼ਲ, ਇੱਥੇ ਦੇਖੋ ਪੂਰੀ ਲਿਸਟ

Karwa Chauth Songs: ਕਰਵਾ ਚੌਥ ਦਾ ਤਿਉਹਾਰ ਇਸ ਸਾਲ 1 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਹਰ ਵਿਆਹੁਤਾ ਔਰਤ ਆਪਣੀ ਪਤਨੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ ਅਤੇ ਫਿਰ ਰਾਤ ਨੂੰ ਆਪਣੇ ਪਤੀ ਦਾ ਚਿਹਰਾ ਅਤੇ ਚੰਦਰਮਾ ਦੇਖ ਕੇ ਵਰਤ ਤੋੜਦੀ ਹੈ। ਕਰਵਾ ਚੌਥ ਦਾ ਜਸ਼ਨ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਦੇਖਿਆ ਗਿਆ ਹੈ। ਉਨ੍ਹਾਂ ਦੇ ਗੀਤ ਤੁਹਾਡੇ ਕਰਵਾ ਚੌਥ ਨੂੰ ਹੋਰ ਖਾਸ ਬਣਾ ਸਕਦੇ ਹਨ। ਆਓ ਦੇਖੀਏ ਗੀਤਾਂ ਦੀ ਪੂਰੀ ਸੂਚੀ...  


Karwa Chauth 2023: ਇਸ ਕਰਵਾਚੌਥ ਨੂੰ ਬਾਲੀਵੁੱਡ ਦੇ ਇਨ੍ਹਾਂ ਸੁਪਰਹਿੱਟ ਗਾਣਿਆਂ ਨਾਲ ਬਣਾਓ ਹੋਰ ਸਪੈਸ਼ਲ, ਇੱਥੇ ਦੇਖੋ ਪੂਰੀ ਲਿਸਟ

Entertainment News Live: 'ਫਰੈਂਡਜ਼' ਐਕਟਰ ਮੈਥਿਊ ਪੇਰੀ ਦੀ ਮੌਤ 'ਤੇ ਹੁਣ ਪਰਿਵਾਰ ਨੇ ਤੋੜੀ ਚੱੁਪੀ, ਬੋਲੇ- 'ਸਾਡਾ ਦਿਲ ਟੁੱਟ ਗਿਆ ਹੈ...'

Matthew Perry Death: ਹਾਲੀਵੁੱਡ ਅਦਾਕਾਰ ਮੈਥਿਊ ਪੇਰੀ ਦੀ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਫ੍ਰੈਂਡਜ਼ ਅਭਿਨੇਤਾ ਦੀ ਮੌਤ ਕਾਰਨ ਉਨ੍ਹਾਂ ਦਾ ਪਰਿਵਾਰ, ਪ੍ਰਸ਼ੰਸਕ ਅਤੇ ਸਾਰੇ ਸੈਲੇਬਸ ਸਦਮੇ 'ਚ ਹਨ ਅਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਅਦਾਕਾਰ ਹੁਣ ਇਸ ਦੁਨੀਆ 'ਚ ਨਹੀਂ ਹੈ। ਮਰਹੂਮ ਮੈਥਿਊ ਪੇਰੀ ਦੇ ਪਰਿਵਾਰ ਨੇ ਹੁਣ ਅਦਾਕਾਰ ਦੀ ਮੌਤ 'ਤੇ ਚੁੱਪ ਤੋੜੀ ਹੈ। 


Matthew Perry: 'ਫਰੈਂਡਜ਼' ਐਕਟਰ ਮੈਥਿਊ ਪੇਰੀ ਦੀ ਮੌਤ 'ਤੇ ਹੁਣ ਪਰਿਵਾਰ ਨੇ ਤੋੜੀ ਚੱੁਪੀ, ਬੋਲੇ- 'ਸਾਡਾ ਦਿਲ ਟੁੱਟ ਗਿਆ ਹੈ...'

Entertainment News Live Today: ਐਸ਼ਵਰਿਆ ਰਾਏ ਦੇ ਘਰ ਸਲਮਾਨ ਦਾ ਰਿਸ਼ਤਾ ਲੈਕੇ ਗਏ ਸੀ ਸ਼ਾਹਰੁਖ? ਕਿੰਗ ਖਾਨ ਨੇ ਖੁਦ ਕੀਤਾ ਖੁਲਾਸਾ, ਦੇਖੋ ਵੀਡੀਓ

Salman Khan Aishwarya Rai: ਸਲਮਾਨ ਖਾਨ ਕਦੋਂ ਵਿਆਹ ਕਰਨਗੇ, ਕਿਸ ਨਾਲ ਵਿਆਹ ਕਰਨਗੇ, ਵਿਆਹ ਕਰਨਗੇ ਜਾਂ ਨਹੀਂ?... ਇਹ ਸਾਰੇ ਸਵਾਲ ਕਈ ਸਾਲਾਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਚ ਉੱਠ ਰਹੇ ਹਨ। ਪਰ ਜਵਾਬ ਕਿਸੇ ਕੋਲ ਨਹੀਂ ਹੈ। ਸਲਮਾਨ ਖਾਨ ਦੇ ਪਰਿਵਾਰ ਅਤੇ ਦੋਸਤਾਂ ਨੇ ਵੀ ਕਈ ਵਾਰ ਅਭਿਨੇਤਾ ਦਾ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇੱਕ ਵਾਰ ਸੰਗੀਤਾ ਬਿਜਲਾਨੀ ਨਾਲ ਸਲਮਾਨ ਦੇ ਵਿਆਹ ਦੇ ਕਾਰਡ ਵੀ ਛਪ ਗਏ ਸਨ ਪਰ ਵਿਆਹ ਨਹੀਂ ਹੋ ਸਕਿਆ। ਇਕ ਵਾਰ ਤਾਂ ਸ਼ਾਹਰੁਖ ਖਾਨ ਨੇ ਵੀ ਆਪਣੇ ਦੋਸਤ ਸਲਮਾਨ ਨਾਲ ਵਿਆਹ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ 'ਚ ਉਨ੍ਹਾਂ ਨੇ ਸਲਮਾਨ ਦੇ ਰਿਸ਼ਤੇ ਨੂੰ ਲੈ ਕੇ ਇਕ ਅਭਿਨੇਤਰੀ ਤੱਕ ਪਹੁੰਚ ਕੀਤੀ ਸੀ। ਸਲਮਾਨ ਨੇ ਆਪਣੇ ਸ਼ੋਅ 'ਦਸ ਕਾ ਦਮ' 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ।      


Shah Rukh Khan: ਐਸ਼ਵਰਿਆ ਰਾਏ ਦੇ ਘਰ ਸਲਮਾਨ ਦਾ ਰਿਸ਼ਤਾ ਲੈਕੇ ਗਏ ਸੀ ਸ਼ਾਹਰੁਖ? ਕਿੰਗ ਖਾਨ ਨੇ ਖੁਦ ਕੀਤਾ ਖੁਲਾਸਾ, ਦੇਖੋ ਵੀਡੀਓ

Entertainment News Live: ਮੈਥਿਊ ਪੇਰੀ ਦੀ ਮੌਤ ਨਾਲ ਸਰਗੁਣ ਮਹਿਤਾ ਸਦਮੇ 'ਚ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਬੋਲੀ- 'ਆਈ ਲਵ ਚੈਂਡਲਰ ਬਿੰਗ'

Sargun Mehta Post On Matthew Perry: ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ 'ਫਰੈਂਡਜ਼' ਦੇ ਚੈਂਡਲਰ ਬਿੰਗ ਉਰਫ ਮੈਥਿਊ ਪੇਰੀ ਇਸ ਦੁਨੀਆ 'ਚ ਨਹੀਂ ਰਹੇ। ਮੈਥਿਊ ਦੀ ਅਚਾਨਕ ਮੌਤ ਨੇ ਪੂਰੀ ਦੁਨੀਆ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਦੱਸ ਦਈਏ ਕਿ ਮੈਥਿਊ ਨੇ 'ਫਰੈਂਡਜ਼' 'ਚ ਚੈਂਡਲਰ ਦਾ ਕਿਰਦਾਰ ਨਿਭਾ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਵੱਲੋਂ ਨਿਭਾਇਆ ਚੈਂਡਲਰ ਬਿੰਗ ਦਾ ਕਿਰਦਾਰ ਸਦਾ ਲਈ ਅਮਰ ਹੈ। ਲੋਕ ਅੱਜ ਵੀ ਇਸ ਕਾਮੇਡੀ ਸ਼ੋਅ ਨੂੰ ਪਿਆਰ ਤੇ ਉਤਸ਼ਾਹ ਨਾਲ ਦੇਖਦੇ ਹਨ।  


Matthew Perry: ਮੈਥਿਊ ਪੇਰੀ ਦੀ ਮੌਤ ਨਾਲ ਸਰਗੁਣ ਮਹਿਤਾ ਸਦਮੇ 'ਚ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਬੋਲੀ- 'ਆਈ ਲਵ ਚੈਂਡਲਰ ਬਿੰਗ'

Entertainment News Live: ਮੈਥਿਊ ਪੇਰੀ ਦੀ ਮੌਤ ਨਾਲ ਸਰਗੁਣ ਮਹਿਤਾ ਸਦਮੇ 'ਚ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਬੋਲੀ- 'ਆਈ ਲਵ ਚੈਂਡਲਰ ਬਿੰਗ'

Sargun Mehta Post On Matthew Perry: ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ 'ਫਰੈਂਡਜ਼' ਦੇ ਚੈਂਡਲਰ ਬਿੰਗ ਉਰਫ ਮੈਥਿਊ ਪੇਰੀ ਇਸ ਦੁਨੀਆ 'ਚ ਨਹੀਂ ਰਹੇ। ਮੈਥਿਊ ਦੀ ਅਚਾਨਕ ਮੌਤ ਨੇ ਪੂਰੀ ਦੁਨੀਆ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਦੱਸ ਦਈਏ ਕਿ ਮੈਥਿਊ ਨੇ 'ਫਰੈਂਡਜ਼' 'ਚ ਚੈਂਡਲਰ ਦਾ ਕਿਰਦਾਰ ਨਿਭਾ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਵੱਲੋਂ ਨਿਭਾਇਆ ਚੈਂਡਲਰ ਬਿੰਗ ਦਾ ਕਿਰਦਾਰ ਸਦਾ ਲਈ ਅਮਰ ਹੈ। ਲੋਕ ਅੱਜ ਵੀ ਇਸ ਕਾਮੇਡੀ ਸ਼ੋਅ ਨੂੰ ਪਿਆਰ ਤੇ ਉਤਸ਼ਾਹ ਨਾਲ ਦੇਖਦੇ ਹਨ।  


Matthew Perry: ਮੈਥਿਊ ਪੇਰੀ ਦੀ ਮੌਤ ਨਾਲ ਸਰਗੁਣ ਮਹਿਤਾ ਸਦਮੇ 'ਚ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਬੋਲੀ- 'ਆਈ ਲਵ ਚੈਂਡਲਰ ਬਿੰਗ'

Entertainment News Live Today: ਹਿਮਾਂਸ਼ੀ ਖੁਰਾਣਾ ਤੋਂ ਪਰੇਸ਼ਾਨ ਹੋ ਕੇ ਸ਼ਹਿਨਾਜ਼ ਗਿੱਲ ਨੇ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਫਿਰ ਇੰਝ ਸੰਭਲੀ ਦੀ 'ਪੰਜਾਬ ਦੀ ਕੈਟਰੀਨਾ'

Himanshi Khurana Shehnaaz Gill Controversy: ਬਿੱਗ ਬੌਸ 13 ਵਿੱਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਉਣ ਵਾਲੀ ਸ਼ਹਿਨਾਜ਼ ਗਿੱਲ ਅੱਜ ਦੇ ਸਮੇਂ ਵਿੱਚ ਕਿਸੇ ਜਾਣ-ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਨੇ ਟੀਵੀ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਮਿਹਨਤ ਨਾਲ ਚੰਗਾ ਮੁਕਾਮ ਹਾਸਲ ਕੀਤਾ ਹੈ। ਬਿੱਗ ਬੌਸ 'ਚ ਆਉਣ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ ਸੀ ਕਿ ਲੋਕ ਉਸ ਨੂੰ 'ਪੰਜਾਬ ਦੀ ਕੈਟਰੀਨਾ ਕੈਫ' ਕਹਿੰਦੇ ਹਨ।  


Shehnaaz Gill: ਹਿਮਾਂਸ਼ੀ ਖੁਰਾਣਾ ਤੋਂ ਪਰੇਸ਼ਾਨ ਹੋ ਕੇ ਸ਼ਹਿਨਾਜ਼ ਗਿੱਲ ਨੇ ਖੁਦਕੁਸ਼ੀ ਦੀ ਕੀਤੀ ਸੀ ਕੋਸ਼ਿਸ਼, ਫਿਰ ਇੰਝ ਸੰਭਲੀ ਦੀ 'ਪੰਜਾਬ ਦੀ ਕੈਟਰੀਨਾ'

Entertainment News Live: ਸਊਦੀ ਅਰਬ 'ਚ ਰੋਨਾਲਡੋ ਨਾਲ ਨਜ਼ਰ ਆਏ ਸਲਮਾਨ ਖਾਨ, ਵੀਡੀਓ ਅੱਗ ਵਾਂਗ ਵਾਇਰਲ, ਫੈਨਜ਼ ਬੋਲੇ- 'ਇੱਕ ਫਰੇਮ 'ਚ 2 GOAT'

Salman Khan Cristiano Ronaldo Video: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਸਲਮਾਨ ਖਾਨ ਨਾਲ ਨਜ਼ਰ ਆ ਰਹੇ ਹਨ। 


Salman Khan: ਸਊਦੀ ਅਰਬ 'ਚ ਰੋਨਾਲਡੋ ਨਾਲ ਨਜ਼ਰ ਆਏ ਸਲਮਾਨ ਖਾਨ, ਵੀਡੀਓ ਅੱਗ ਵਾਂਗ ਵਾਇਰਲ, ਫੈਨਜ਼ ਬੋਲੇ- 'ਇੱਕ ਫਰੇਮ 'ਚ 2 GOAT'

ਪਿਛੋਕੜ

Entertainment News Today Latest Updates 30 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:   


ਸਊਦੀ ਅਰਬ 'ਚ ਰੋਨਾਲਡੋ ਨਾਲ ਨਜ਼ਰ ਆਏ ਸਲਮਾਨ ਖਾਨ, ਵੀਡੀਓ ਅੱਗ ਵਾਂਗ ਵਾਇਰਲ, ਫੈਨਜ਼ ਬੋਲੇ- 'ਇੱਕ ਫਰੇਮ 'ਚ 2 GOAT'


Salman Khan Cristiano Ronaldo Video: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜੋ ਅੱਗ ਵਾਂਗ ਵਾਇਰਲ ਹੋ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਸਲਮਾਨ ਖਾਨ ਨਾਲ ਨਜ਼ਰ ਆ ਰਹੇ ਹਨ।


ਸਾਊਦੀ ਅਰਬ 'ਚ ਰੋਨਾਲਡੋ ਨਾਲ ਨਜ਼ਰ ਆਏ ਸਲਮਾਨ ਖਾਨ
ਦਰਅਸਲ, ਹਾਲ ਹੀ ਵਿੱਚ ਸਾਊਦੀ ਅਰਬ ਵਿੱਚ ਟਾਇਸਨ ਫਿਊਰੀ ਅਤੇ ਫ੍ਰਾਂਸਿਸ ਨਗਨੌ ਦੇ ਵਿੱਚ ਐਮਐਮਏ ਮੈਚ ਹੋਇਆ ਸੀ, ਜਿਸ ਵਿੱਚ ਕਈ ਮਸ਼ਹੂਰ ਹਸਤੀਆਂ ਨੂੰ ਸਪਾਟ ਕੀਤਾ ਗਿਆ ਸੀ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਕ੍ਰਿਸਟੀਆਨੋ ਰੋਨਾਲਡੋ ਅਤੇ ਉਨ੍ਹਾਂ ਦੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਸਲਮਾਨ ਖਾਨ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ।


ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ
ਇਹ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ। ਸਲਮਾਨ ਅਤੇ ਰੋਨਾਲਡੋ ਨੂੰ ਇੱਕੋ ਫਰੇਮ ਵਿੱਚ ਦੇਖ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਫੈਨਜ਼ ਦੋਵੇਂ ਦਿੱਗਜ ਸੈਲੇਬਸ ਨੂੰ ਦੇਖ ਕੇ ਕਾਫੀ ਖੁਸ਼ ਲੱਗ ਰਹੇ ਹਨ। ਵੀਡੀਓ 'ਤੇ ਕਮੈਂਟਸ ਦਾ ਹੜ੍ਹ ਆ ਗਿਆ ਹੈ।


ਲੋਕਾਂ ਨੇ ਕਿਹਾ- 'ਇੱਕ ਫਰੇਮ 'ਚ 2 GOAT'
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਪ੍ਰਸ਼ੰਸਕ ਨੇ ਲਿਖਿਆ, 'ਜੇਕਰ ਤੁਸੀਂ ਮੈਨੂੰ ਪੁੱਛੋ ਤਾਂ ਇਹ ਇਸ ਸਾਲ ਦੀ ਬੈਸਟ ਤਸਵੀਰ ਹੈ। ਸਲਮਾਨ ਖਾਨ × ਕ੍ਰਿਸਟੀਆਨੋ ਰੋਨਾਲਡੋ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਕ ਫਰੇਮ ਵਿੱਚ ਦੋ GOAT... ਸਲਮਾਨ ਖਾਨ ਅਤੇ ਕ੍ਰਿਸਟੀਆਨੋ ਰੋਨਾਲਡੋ।"







ਸਲਮਾਨ ਖਾਨ ਦੀ ਆਉਣ ਵਾਲੀ ਫਿਲਮ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੀ ਫਿਲਮ ਟਾਈਗਰ 3 ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਟਾਈਗਰ ਅਤੇ ਜ਼ੋਇਆ ਦੀ ਜੋੜੀ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਇਸ ਸਾਲ ਦੀਵਾਲੀ ਦੇ ਖਾਸ ਮੌਕੇ 'ਤੇ ਰਿਲੀਜ਼ ਹੋਵੇਗੀ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.