Matthew Perry: ਮੈਥਿਊ ਪੇਰੀ ਦੀ ਮੌਤ ਨਾਲ ਸਰਗੁਣ ਮਹਿਤਾ ਸਦਮੇ 'ਚ, ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਬੋਲੀ- 'ਆਈ ਲਵ ਚੈਂਡਲਰ ਬਿੰਗ'
Matthew Perry Death: ਚੈਂਡਲਰ ਬਿੰਗ ਦੇ ਅਚਾਨਕ ਦੇਹਾਂਤ ਨਾਲ ਭਾਰਤ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ, ਕਿਉਂਕਿ ਮੈਥਿਊ ਪੇਰੀ ਦੀ ਭਾਰਤ 'ਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਪੂਰੇ ਦੇਸ਼ 'ਚ ਅਦਾਕਾਰ ਦੀ ਮੌਤ ਦਾ ਸੋਗ ਮਨਾਇਆ ਗਿਆ।
ਅਮੈਲੀਆ ਪੰਜਾਬੀ ਦੀ ਰਿਪੋਰਟ
Sargun Mehta Post On Matthew Perry: ਦੁਨੀਆ ਦੇ ਸਭ ਤੋਂ ਮਸ਼ਹੂਰ ਸ਼ੋਅ 'ਫਰੈਂਡਜ਼' ਦੇ ਚੈਂਡਲਰ ਬਿੰਗ ਉਰਫ ਮੈਥਿਊ ਪੇਰੀ ਇਸ ਦੁਨੀਆ 'ਚ ਨਹੀਂ ਰਹੇ। ਮੈਥਿਊ ਦੀ ਅਚਾਨਕ ਮੌਤ ਨੇ ਪੂਰੀ ਦੁਨੀਆ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਦੱਸ ਦਈਏ ਕਿ ਮੈਥਿਊ ਨੇ 'ਫਰੈਂਡਜ਼' 'ਚ ਚੈਂਡਲਰ ਦਾ ਕਿਰਦਾਰ ਨਿਭਾ ਨੇ ਪੂਰੀ ਦੁਨੀਆ 'ਚ ਜ਼ਬਰਦਸਤ ਪ੍ਰਸਿੱਧੀ ਖੱਟੀ ਹੈ। ਉਨ੍ਹਾਂ ਵੱਲੋਂ ਨਿਭਾਇਆ ਚੈਂਡਲਰ ਬਿੰਗ ਦਾ ਕਿਰਦਾਰ ਸਦਾ ਲਈ ਅਮਰ ਹੈ। ਲੋਕ ਅੱਜ ਵੀ ਇਸ ਕਾਮੇਡੀ ਸ਼ੋਅ ਨੂੰ ਪਿਆਰ ਤੇ ਉਤਸ਼ਾਹ ਨਾਲ ਦੇਖਦੇ ਹਨ।
ਚੈਂਡਲਰ ਬਿੰਗ ਦੇ ਅਚਾਨਕ ਦੇਹਾਂਤ ਨਾਲ ਭਾਰਤ 'ਚ ਵੀ ਸੋਗ ਦੀ ਲਹਿਰ ਦੌੜ ਗਈ ਹੈ, ਕਿਉਂਕਿ ਮੈਥਿਊ ਪੇਰੀ ਦੀ ਭਾਰਤ 'ਚ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਪੂਰੇ ਦੇਸ਼ 'ਚ ਅਦਾਕਾਰ ਦੀ ਮੌਤ ਦਾ ਸੋਗ ਮਨਾਇਆ ਗਿਆ। ਇੱਥੋਂ ਤੱਕ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਮੈਥਿਊ ਦੇ ਦੇਹਾਂਤ ਤੋਂ ਗਮਜ਼ਦਾ ਨਜ਼ਰ ਆ ਰਹੇ ਹਨ। ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਮੈਥਿਊ ਪੇਰੀ ਦੀ ਇੱਕ ਤਸਵੀਰ ਸ਼ੇਅਰ ਕਰਦਿਆਂ ਉਨ੍ਹਾਂ ਦੇ ਇੱਕ ਕਥਨ ਨੂੰ ਸਾਂਝਾ ਕੀਤਾ ਹੈ। ਇਸ ਦੇ ਨਾਲ ਨਾਲ ਸਰਗੁਣ ਨੇ ਦਿਲ ਤੋੜਨ ਵਾਲੀ ਕੈਪਸ਼ਨ ਵੀ ਲਿਖੀ ਹੈ।
View this post on Instagram
ਸਰਗੁਣ ਮਹਿਤਾ ਨੇ ਮੈਥਿਊ ਪੇਰੀ ਦੀ ਇੱਕ ਕਥਨੀ ਸ਼ੇਅਰ ਕੀਤੀ, 'ਇਸ ਦੁਨੀਆ 'ਚ ਇਸ ਤੋਂ ਬੇਹਤਰੀਨ ਹੋਰ ਕੋਈ ਚੀਜ਼ ਨਹੀਂ ਕਿ ਅਸੀਂ ਇੱਕ ਦੂਜੇ ਨੂੰ ਹਸਾਉਣ ਦੀ ਕੋਸ਼ਿਸ਼ ਕਰੀਏ।' ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ ਲਿਖੀ, ' ਮੈਂ ਇਸ ਸਦਮੇ ਤੋਂ ਜਲਦੀ ਨਹੀਂ ਉੱਭਰ ਪਾਵਾਂਗੀ। ਆਈ ਲਵ ਚੈਂਡਲਰ ਬਿੰਗ। ਰੈਸਟ ਇਨ ਪੀਸ ਮੈਥਿਊ ਪੇਰੀ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਮੈਥਿਊ ਪੇਰੀ ਦਾ ਜਨਮ 19 ਅਗਸਤ 1969 ਨੂੰ ਹੋਇਆ ਸੀ। ਉਨ੍ਹਾਂ ਦਾ ਦੇਹਾਂਤ 28 ਅਕਤੂਬਰ ਨੂੰ ਬਾਥਟੱਬ 'ਚ ਡੁੱਬਣ ਕਾਰਨ ਹੋਇਆ। ਉਨ੍ਹਾਂ ਦੀ ਅਚਾਨਕ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।