Entertainment News LIVE: ਹਾਰਡੀ ਸੰਧੂ ਨਾਲ ਵਿਆਹ 'ਚ ਛੇੜਛਾੜ, ਕ੍ਰਿਸਟੀਆਨੋ ਰੋਨਾਲਡੋ ਨੇ ਸਲਮਾਨ ਖਾਨ ਨੂੰ ਕੀਤਾ ਇਗਨੋਰ, ਪੜ੍ਹੋ ਮਨੋਰੰਜਨ ਦੀਆ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Singer Shubh London Concert: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਇੱਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਇਸਦੀ ਵਜ੍ਹਾ ਹਾਲ ਹੀ ਵਿੱਚ ਹੋਇਆ ਕਲਾਕਾਰ ਦਾ ਲੰਡਨ ਕੰਸਰਟ ਹੈ।
Read More: Singer Shubh: ਸ਼ੁਭ ਨੇ ਖੁਦ ਲਈ ਖੜ੍ਹੀ ਕੀਤੀ ਇੱਕ ਹੋਰ ਮੁਸਿਬਤ! ਹੁਣ ਗਾਇਕ ਦੀ ਇਸ ਹਰਕਤ ਕਾਰਨ ਭੱਖਿਆ ਵਿਵਾਦ
Kulhad Pizza couple Shared New Post: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਹੌਲੀ-ਹੌਲੀ ਆਪਣੇ ਮੁਸ਼ਕਿਲ ਸਮੇਂ ਨੂੰ ਭੁੱਲ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਕਈ ਹਫਤਿਆਂ ਬਾਅਦ ਕੁੱਲ੍ਹੜ ਪੀਜ਼ਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਵਿੱਚ ਉਹ ਆਪਣੇ ਨਵਜੰਮੇ ਬੱਚੇ ਨਾਲ ਗੁਰੂ ਦੀ ਨਗਰੀ ਅੰਮ੍ਰਿਤਸਰ ਪੁੱਜੇ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਿਖਦੇ ਹੋਏ ਕਿਹਾ, Dhan Dhan Ramdas Gur Jin Sirya Tine Savariya ❤️...
Read More: Kulhad Pizza couple: ਅਸ਼ਲੀਲ ਵੀਡੀਓ ਵਿਵਾਦ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਸਹਿਜ਼ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ
Ronaldo Ignored Salman Khan: ਬਾਲੀਵੁੱਡ ਦੇ 'ਗੌਡ ਫਾਦਰ' ਕਹੇ ਜਾਣ ਵਾਲੇ ਸਲਮਾਨ ਖਾਨ ਦੀ ਪੂਰੀ ਦੁਨੀਆ ਦੀਵਾਨੀ ਹੈ। ਉਹ ਜਿੱਥੇ ਵੀ ਜਾਂਦਾ ਹੈ, ਪ੍ਰਸ਼ੰਸਕ ਉਸ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਪਰ ਸ਼ਾਇਦ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਭਾਈਜਾਨ ਨੂੰ ਨਹੀਂ ਜਾਣਦੇ ਹਨ।
Read More: Ronaldo ਨੇ ਸਲਮਾਨ ਨੂੰ ਕੀਤਾ ਨਜ਼ਰਅੰਦਾਜ਼, ਲੋਕਾਂ ਨੇ ਉਡਾਈ ਦਬੰਗ ਖਾਨ ਦੀ ਖਿੱਲੀ, ਬੋਲੇ- 'ਵਿਵੇਕ ਤੋਂ ਬਾਅਦ ਰੋਨਾਲਡੋ ਦਾ ਕਰੀਅਰ ਖਤਮ'
Karwa Chauth 2023: ਕਰਵਾ ਚੌਥ 1 ਨਵੰਬਰ ਨੂੰ ਪੂਰੇ ਦੇਸ਼ ਵਿੱਚ ਮਨਾਇਆ ਜਾਵੇਗਾ। ਜੇਕਰ ਇਹ ਤੁਹਾਡਾ ਪਹਿਲਾ ਕਰਵਾ ਚੌਥ ਹੈ ਅਤੇ ਤੁਸੀਂ ਦੁਲਹਨ ਦੀ ਤਰ੍ਹਾਂ ਸਜਣਾ ਚਾਹੁੰਦੇ ਹੋ, ਤਾਂ ਬਾਲੀਵੁੱਡ ਅਭਿਨੇਤਰੀਆਂ ਦਾ ਸਟਾਈਲ ਅਪਣਾਓ...
Read More: Karwa Chauth 2023: ਕਰਵਾ ਚੌਥ 'ਤੇ ਸ਼ਿੰਗਾਰ ਨੂੰ ਲੱਗਣੇ ਚਾਰ ਚੰਨ, ਖੂਬਸੂਰਤ ਦਿੱਖਣ ਲਈ ਬਾਲੀਵੁੱਡ ਅਭਿਨੇਤਰੀਆਂ ਦਾ ਅਪਣਾਓ Style
Shubh Tribute To Sidhu Moose Wala: ਪੰਜਾਬੀ ਗਾਇਕ ਸ਼ੁਭ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਵਿੱਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਅਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ।
Read More: Shubh: ਗਾਇਕ ਸ਼ੁਭ ਨੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ
Magician Anmol Spooky Experience: ਜਾਦੂਗਰ ਅਨਮੋਲ ਸਿੰਘ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਉਸ ਨੇ ਆਪਣੇ ਜ਼ਬਰਦਸਤ ਟੈਲੇਂਟ ਦੇ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਇਹੀ ਨਹੀਂ ਇੰਡਸਟਰੀ ਦੇ ਕਲਾਕਾਰ ਵੀ ਉਸ ਦੇ ਫੈਨ ਹਨ। ਅਨਮੋਲ ਕਵਾਤਰਾ ਕਿਸੇ ਦੇ ਵੀ ਮਨ ਦੀ ਗੱਲ ਬੁੱਝ ਸਕਦਾ ਹੈ। ਇਸ ਦੇ ਨਾਲ ਨਾਲ ਉਹ ਜਾਦੂ ਦੀ ਕਲਾ ;ਚ ਵੀ ਮਾਹਰ ਹੈ। ਹਾਲ ਹੀ 'ਚ ਅਨਮੋਲ ਗਾਇਕ ਤੇ ਸਮਾਜਸੇਵੀ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਇਆ ਸੀ। ਇੱਥੇ ਉਸ ਨੇ ਕਵਾਤਰਾ ਦੇ ਨਾਲ ਆਪਣੇ ਕਈ ਜਾਦੂਈ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਉਸ ਨੇ ਆਪਣੇ ਨਾਲ ਵਾਪਰਿਆ ਡਰਾਉਣਾ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਭ ਜਾਵੇਗੀ।
Read More: Magician Anmol: ਜਾਦੂਗਰ ਅਨਮੋਲ ਸਿੰਘ ਨੂੰ ਭੂਤੀਆ ਡੌਲ ਨੇ ਡਰਾਇਆ, ਪਰਫਾਰਮੈਂਸ ਦੌਰਾਨ ਹੋਈਆਂ ਸੀ ਅਜੀਬੋ-ਗਰੀਬ ਘਟਨਾਵਾਂ
Bigg Boss 17: ਬਿੱਗ ਬੌਸ 17 'ਚ ਅਭਿਸ਼ੇਕ ਅਤੇ ਈਸ਼ਾ ਨੇ ਜਦੋਂ ਐਂਟਰੀ ਲਈ ਸੀ ਤਾਂ ਦੋਵਾਂ ਵਿਚਾਲੇ ਕਾਫੀ ਮਨਮੁਟਾਵ ਦੇਖਣ ਨੂੰ ਮਿਲਿਆ। ਅਸਲ 'ਚ ਅਭਿਸ਼ੇਕ ਅਤੇ ਈਸ਼ਾ ਰਿਲੇਸ਼ਨਸ਼ਿਪ 'ਚ ਸਨ ਪਰ ਦੋਹਾਂ ਵਿਚਾਲੇ ਚੀਜ਼ਾਂ ਠੀਕ ਨਹੀਂ ਚੱਲੀਆਂ ਅਤੇ ਉਹ ਵੱਖ ਹੋ ਗਏ। ਈਸ਼ਾ ਨੇ ਅਭਿਸ਼ੇਕ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਈਸ਼ਾ ਨੇ ਸਰੀਰਕ ਹਿੰਸਾ ਦੇ ਦੋਸ਼ ਲਾਏ ਸਨ।/
Singer Shubh London Concert: ਪੰਜਾਬੀ ਕੈਨੇਡੀਅਨ ਰੈਪਰ ਸ਼ੁਭ ਉਰਫ਼ ਸ਼ੁਭਨੀਤ ਸਿੰਘ ਇੱਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਇਸਦੀ ਵਜ੍ਹਾ ਹਾਲ ਹੀ ਵਿੱਚ ਹੋਇਆ ਕਲਾਕਾਰ ਦਾ ਲੰਡਨ ਕੰਸਰਟ ਹੈ। ਦਰਅਸਲ, ਪੰਜਾਬੀ ਗਾਇਕ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਤੁਸੀ ਵੀ ਵੇਖੋ ਵੀਡੀਓ...
Read More: Singer Shubh: ਗਾਇਕ ਸ਼ੁਭ ਦਾ ਫਿਰ ਹੋ ਰਿਹਾ ਸਖਤ ਵਿਰੋਧ, ਇੰਦਰਾ ਗਾਂਧੀ ਦੀ ਹੱਤਿਆ ਦਾ ਮਜ਼ਾਕ ਉਡਾਉਂਦੀ ਹੁੱਡੀ ਦਾ ਕੀਤਾ ਪ੍ਰਚਾਰ!
Salman Khan Reveal Farrey Poster: ਬਾਲੀਵੁੱਡ ਦਬੰਗ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਟਾਈਗਰ 3' ਨੂੰ ਲੈ ਕੇ ਸੁਰਖੀਆਂ 'ਚ ਹਨ, ਉਥੇ ਹੀ ਉਹ ਮਾਮਾ ਹੋਣ ਦਾ ਆਪਣਾ ਫਰਜ਼ ਵੀ ਬਾਖੂਬੀ ਨਿਭਾ ਰਹੇ ਹਨ। ਦਰਅਸਲ, ਬਾਲੀਵੁੱਡ ਸੁਲਤਾਨ ਦੀ ਭਾਣਜੀ ਅਲੀਜ਼ੇਹ ਅਗਨੀਹੋਤਰੀ ਜਾਮਤਾਰਾ ਫੇਮ ਸੌਮੇਂਦਰ ਪਾਧੀ ਦੁਆਰਾ ਨਿਰਦੇਸ਼ਤ ਫਿਲਮ 'ਫਰੇ' (Farrey) ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਅਜਿਹੇ 'ਚ ਸਲਮਾਨ ਆਪਣੀ ਭਾਣਜੀ ਦੀ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅਦਾਕਾਰ ਨੇ ਆਪਣੀ ਭਾਣਜੀ ਦੀ ਫਿਲਮ 'ਫਰੇ' ਦਾ ਪੋਸਟਰ ਵੀ ਰਿਲੀਜ਼ ਕੀਤਾ ਹੈ।
Read More: Salman Khan: ਸਲਮਾਨ ਨੇ ਭਾਣਜੀ ਅਲੀਜ਼ੇਹ ਦੀ ਫਿਲਮ Farrey ਦਾ ਪੋਸਟਰ ਕੀਤਾ ਰਿਲੀਜ਼, ਟ੍ਰੇਲਰ ਦੀ ਰਿਲੀਜ਼ ਦਾ ਵੀ ਐਲਾਨ ਕੀਤਾ
Dunki Teaser Release Date: ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਬਹੁ-ਪ੍ਰਤੀਤ ਫਿਲਮ 'ਡੰਕੀ' ਨੂੰ ਲੈ ਕੇ ਸੁਰਖੀਆਂ 'ਚ ਹਨ। ਹੁਣ ਫਿਲਮ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਉੱਠਣਗੇ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦਾ ਟੀਜ਼ਰ ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਰਿਲੀਜ਼ ਕੀਤਾ ਜਾਵੇਗਾ। ਯਾਨੀ ਡੰਕੀ ਦਾ ਗ੍ਰੈਂਡ ਟੀਜ਼ਰ 2 ਨਵੰਬਰ ਨੂੰ ਲਾਂਚ ਹੋਵੇਗਾ।
Read More: Shah Rukh Khan: ਇਸ ਖਾਸ ਦਿਨ 'ਤੇ ਹੋਵੇਗਾ ਸ਼ਾਹਰੁਖ ਖਾਨ ਦੀ 'ਡੰਕੀ' ਦਾ ਟੀਜ਼ਰ ਰਿਲੀਜ਼, ਫੈਨਜ਼ ਨਾਲ ਲਾਈਵ ਦੇਖਣਗੇ ਕਿੰਗ ਖਾਨ
Koffee With Karan 8: ਕਰਨ ਜੌਹਰ ਦੇ ਸਭ ਤੋਂ ਵਿਵਾਦਿਤ ਟਾਕ ਸ਼ੋਅ 'ਕੌਫੀ ਵਿਦ ਕਰਨ' ਦਾ ਸੀਜ਼ਨ 8 ਸ਼ੁਰੂ ਹੋ ਗਿਆ ਹੈ। ਪਹਿਲੇ ਐਪੀਸੋਡ 'ਚ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਜੋੜੀ ਨੇ ਹਲਚਲ ਮਚਾ ਦਿੱਤੀ ਸੀ, ਜਦਕਿ ਸ਼ੋਅ ਦੇ ਦੂਜੇ ਐਪੀਸੋਡ 'ਚ ਦਿਓਲ ਭਰਾ ਯਾਨੀ ਸੰਨੀ ਦਿਓਲ ਅਤੇ ਬੌਬੀ ਦਿਓਲ ਧਮਾਕੇਦਾਰ ਧਮਾਕਾ ਕਰਨਗੇ। ਇਸ ਸ਼ੋਅ 'ਚ ਸੰਨੀ ਦਿਓਲ ਆਪਣੇ ਭਰਾ ਬੌਬੀ ਨਾਲ ਆਪਣੇ ਸਮੀਕਰਨ, 'ਗਦਰ 2' ਦੀ ਬਲਾਕਬਸਟਰ ਸਫਲਤਾ ਅਤੇ ਰਾਜਕੁਮਾਰ ਸੰਤੋਸ਼ੀ ਨਾਲ ਆਪਣੇ ਪੈਚ-ਅੱਪ ਬਾਰੇ ਖੁੱਲ੍ਹ ਕੇ ਗੱਲ ਕਰਨਗੇ।
Uorfi Javed Death Threat: ਸੋਸ਼ਲ ਮੀਡੀਆ ਸਟਾਰ ਉਰਫੀ ਜਾਵੇਦ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ। ਉਹ ਆਪਣੇ ਅਨੋਖੇ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਰ ਵਾਰ ਉਰਫੀ ਅਜਿਹੇ ਲੁੱਕ 'ਚ ਨਜ਼ਰ ਆਉਂਦੀ ਹੈ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜਾਂ ਸਿਰ ਫੜ ਲੈਂਦਾ ਹੈ। ਇਸ ਵਾਰ ਉਰਫੀ ਨੇ ਭੁੱਲ ਭੁਲਈਆ ਤੋਂ ਛੋਟੇ ਪੰਡਿਤ ਦੀ ਲੁੱਕ ਨੂੰ ਕਾਪੀ ਕੀਤਾ ਸੀ। ਜਿਸ ਦੀ ਉਨ੍ਹਾਂ ਨੂੰ ਮਹਿੰਗੀ ਕੀਮਤ ਚੁਕਾਉਣੀ ਪਈ ਹੈ। ਉਰਫੀ ਨੂੰ ਛੋਟਾ ਪੰਡਿਤ ਬਣਨਾ ਭਾਰੀ ਪਿਆ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਰਫੀ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
Karva Chauth 2023: ਇਸ ਸਾਲ ਕਰਵਾ ਚੌਥ ਦਾ ਤਿਉਹਾਰ 1 ਨਵੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਵੇਗਾ। ਇਸ ਦਿਨ ਹਰ ਪਤਨੀ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਉਹ ਰਾਤ ਨੂੰ ਚੰਦਰਮਾ ਅਤੇ ਆਪਣੇ ਪਤੀ ਦੇ ਚਿਹਰੇ ਨੂੰ ਦੇਖ ਕੇ ਆਪਣਾ ਵਰਤ ਤੋੜਦੀ ਹੈ। ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਨਾ ਸਿਰਫ ਆਮ ਲੋਕ ਬਲਕਿ ਬਾਲੀਵੁੱਡ ਸੈਲੇਬਸ ਵੀ ਇਸ ਦਿਨ ਨੂੰ ਬਹੁਤ ਧੂਮਧਾਮ ਨਾਲ ਮਨਾਉਂਦੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਫਿਲਮਾਂ 'ਚ ਵੀ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ 'ਚ ਕਰਵਾ ਚੌਥ 'ਤੇ ਪਹਿਲੀ ਵਾਰ ਗੀਤ ਕਦੋਂ ਫਿਲਮਾਇਆ ਗਿਆ ਸੀ? ਜੇਕਰ ਤੁਸੀਂ ਨਹੀਂ ਜਾਣਦੇ ਤਾਂ ਅਸੀਂ ਤੁਹਾਨੂੰ ਦੱਸਾਂਗੇ।
Angad Bedi Neha Dhupia: ਹਾਲ ਹੀ 'ਚ ਬਾਲੀਵੁੱਡ ਅਦਾਕਾਰ ਅੰਗਦ ਬੇਦੀ ਦੇ ਸਿਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਿਆ। ਅਭਿਨੇਤਾ ਦੇ ਪਿਤਾ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ 23 ਅਕਤੂਬਰ ਨੂੰ ਦੇਹਾਂਤ ਹੋ ਗਿਆ ਸੀ। ਹੁਣ ਬੇਟੇ ਨੇ ਆਪਣੇ ਪਿਤਾ ਦੇ ਸਨਮਾਨ 'ਚ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਪੂਰਾ ਦੇਸ਼ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਅੰਗਦ ਬੇਦੀ ਨੇ 400 ਮੀਟਰ ਦੌੜ ਵਿੱਚ ਹਿੱਸਾ ਲਿਆ ਅਤੇ ਦੌੜ ਵਿੱਚ ਸੋਨ ਤਗ਼ਮਾ ਵੀ ਆਪਣੇ ਨਾਮ ਕੀਤਾ। ਇਸ ਜਿੱਤ ਦੇ ਜਸ਼ਨ 'ਚ ਨੇਹਾ ਨੇ ਆਪਣੇ ਪਤੀ ਦਾ ਖਾਸ ਅੰਦਾਜ਼ 'ਚ ਸਵਾਗਤ ਕੀਤਾ।
Bigg Boss 17: ਮਸ਼ਹੂਰ ਟੀਵੀ ਸ਼ੋਅ 'ਬਿੱਗ ਬੌਸ 17' ਇਨ੍ਹੀਂ ਦਿਨੀਂ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰ ਰਿਹਾ ਹੈ। ਸ਼ੋਅ 'ਚ ਈਸ਼ਾ ਮਾਲਵੀਆ ਦੇ ਬੁਆਏਫ੍ਰੈਂਡ ਸਮਰਥ ਦੇ ਆਉਣ ਨਾਲ ਘਰ ਦਾ ਪੂਰਾ ਮਾਹੌਲ ਹੀ ਬਦਲ ਗਿਆ ਹੈ। ਪਿਛਲੇ ਐਪੀਸੋਡ 'ਚ ਵਿੱਕੀ ਜੈਨ ਅਤੇ ਐਸ਼ਵਰਿਆ ਸ਼ਰਮਾ ਵਿਚਾਲੇ ਜ਼ਬਰਦਸਤ ਲੜਾਈ ਵੀ ਦੇਖਣ ਨੂੰ ਮਿਲੀ ਸੀ। ਇਸ ਦੌਰਾਨ ਅੰਕਿਤਾ ਲੋਖੰਡੇ ਸ਼ੋਅ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੇ ਬ੍ਰੇਕਅੱਪ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।
Ratna Pathak On Karwa Chauth: ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰਤਨਾ ਪਾਠਕ ਸ਼ਾਹ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਵੱਡੇ ਪਰਦੇ ਦੇ ਨਾਲ-ਨਾਲ ਉਸ ਨੇ ਛੋਟੇ ਪਰਦੇ 'ਤੇ ਵੀ ਦਰਸ਼ਕਾਂ ਨੂੰ ਕਈ ਯਾਦਗਾਰੀ ਕਿਰਦਾਰ ਦਿੱਤੇ ਹਨ। ਇਸ ਦੇ ਨਾਲ ਹੀ ਸਮਾਜ ਦੇ ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਵਾਲੀ ਰਤਨਾ ਪਾਠਕ ਹਮੇਸ਼ਾ ਬੇਬਾਕੀ ਨਾਲ ਆਪਣੀ ਰਾਏ ਰੱਖਦੀ ਹੈ। ਇਸ ਕਾਰਨ ਉਹ ਕਈ ਵਾਰ ਟ੍ਰੋਲਸ ਦਾ ਸ਼ਿਕਾਰ ਹੋ ਜਾਂਦੀ ਹੈ।
Ronaldo Ignored Salman Khan: ਬਾਲੀਵੁੱਡ ਦੇ 'ਗੌਡ ਫਾਦਰ' ਕਹੇ ਜਾਣ ਵਾਲੇ ਸਲਮਾਨ ਖਾਨ ਦੀ ਪੂਰੀ ਦੁਨੀਆ ਦੀਵਾਨੀ ਹੈ। ਭਾਈਜਾਨ ਜਿੱਥੇ ਵੀ ਜਾਂਦੇ ਹਨ, ਪ੍ਰਸ਼ੰਸਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਪਰ ਸ਼ਾਇਦ ਫੁੱਟਬਾਲ ਦੇ ਮਹਾਨ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਭਾਈਜਾਨ ਨੂੰ ਨਹੀਂ ਜਾਣਦੇ ਹਨ।
Harrdy Sandhu Molested by A Middle Age Woman: ਹਾਰਡੀ ਸੰਧੂ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਸ ਨੇ ਆਪਣੀ ਆਵਾਜ਼ ਦੇ ਦਮ 'ਤੇ ਕਾਫੀ ਨਾਮ ਕਮਾਇਆ ਹੈ। ਇਨ੍ਹੀਂ ਦਿਨੀਂ ਉਹ ਮੈਡਨ ਇੰਡੀਆ ਟੂਰ 'ਤੇ ਗਏ ਹੋਏ ਹਨ। ਇਸ ਦੌਰਾਨ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਇਕ ਵਾਰ ਉਸ ਨੂੰ ਛੇੜਛਾੜ ਦਾ ਦਰਦ ਝੱਲਣਾ ਪਿਆ ਅਤੇ ਉਸ ਦੌਰਾਨ ਉਹ ਕੀ ਮਹਿਸੂਸ ਕਰ ਰਿਹਾ ਸੀ।
ਪਿਛੋਕੜ
Entertainment News Today Latest Updates 31 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਹਾਰਡੀ ਸੰਧੂ ਨਾਲ ਵਿਆਹ 'ਚ ਛੇੜਛਾੜ, ਮਹਿਲਾ ਨੇ ਪਹਿਲਾਂ ਗਲ ਲਾਇਆ, ਫਿਰ ਕੀਤੀ ਗੰਦੀ ਹਰਕਤ, ਗਾਇਕ ਨੇ ਕੀਤਾ ਖੁਲਾਸਾ
Harrdy Sandhu Molested by A Middle Age Woman: ਹਾਰਡੀ ਸੰਧੂ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਉਸ ਨੇ ਆਪਣੀ ਆਵਾਜ਼ ਦੇ ਦਮ 'ਤੇ ਕਾਫੀ ਨਾਮ ਕਮਾਇਆ ਹੈ। ਇਨ੍ਹੀਂ ਦਿਨੀਂ ਉਹ ਮੈਡਨ ਇੰਡੀਆ ਟੂਰ 'ਤੇ ਗਏ ਹੋਏ ਹਨ। ਇਸ ਦੌਰਾਨ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਇਕ ਵਾਰ ਉਸ ਨੂੰ ਛੇੜਛਾੜ ਦਾ ਦਰਦ ਝੱਲਣਾ ਪਿਆ ਅਤੇ ਉਸ ਦੌਰਾਨ ਉਹ ਕੀ ਮਹਿਸੂਸ ਕਰ ਰਿਹਾ ਸੀ।
ਹਾਰਡੀ ਸੰਧੂ ਨੇ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਆਪਣੇ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਉਹ ਇਕ ਵਿਆਹ ਵਿਚ ਸਟੇਜ 'ਤੇ ਪਰਫਾਰਮ ਕਰ ਰਿਹਾ ਸੀ ਤਾਂ ਇਕ ਅੱਧਖੜ ਉਮਰ ਦੀ ਔਰਤ ਨੇ ਉਸ ਨਾਲ ਛੇੜਛਾੜ ਕੀਤੀ। ਉਸ ਨੇ ਕਿਹਾ- ਡੇਢ-ਦੋ ਸਾਲ ਪਹਿਲਾਂ ਵਿਆਹ ਦਾ ਸਮਾਗਮ ਸੀ। ਮੇਰੇ ਸਾਹਮਣੇ ਕੋਈ 30, 40 ਜਾਂ 45 ਸਾਲ ਦੀ ਉਮਰ ਦੀ ਔਰਤ ਸੀ। ਉਹ ਨੱਚ ਰਹੀ ਸੀ ਅਤੇ ਮੈਨੂੰ ਦੱਸ ਰਹੀ ਸੀ ਕਿ ਉਹ ਮੇਰੇ ਨਾਲ ਸਟੇਜ 'ਤੇ ਆਉਣਾ ਚਾਹੁੰਦੀ ਹੈ।
ਔਰਤ ਨੇ ਹਾਰਡੀ ਨਾਲ ਕੀਤੀ ਗੰਦੀ ਹਰਕਤ
ਹਾਰਡੀ ਨੇ ਅੱਗੇ ਕਿਹਾ, 'ਮੈਂ ਉਸ ਨੂੰ ਕਿਹਾ, 'ਜੇਕਰ ਮੈਂ ਤੁਹਾਨੂੰ ਬੁਲਾਵਾਂਗਾ, ਤਾਂ ਹੋਰ ਲੋਕ ਵੀ ਇਹ ਚਾਹੁਣਗੇ ਅਤੇ ਇਹ ਮੁਸ਼ਕਲ ਹੋਵੇਗਾ। ਪਰ ਉਹ ਨਾ ਮੰਨੀ ਅਤੇ ਸਟੇਜ 'ਤੇ ਆਉਣ 'ਤੇ ਜ਼ੋਰ ਦਿੱਤਾ। ਫਿਰ ਮੈਂ ਹਾਰ ਮੰਨ ਲਈ ਅਤੇ ਕਿਹਾ ਕਿ ਤੁਸੀਂ ਆਓ। ਗਾਇਕ ਨੇ ਫਿਰ ਦੱਸਿਆ ਕਿ ਔਰਤ ਨੇ ਉਸ ਨੂੰ ਜੱਫੀ ਪਾਉਣ ਲਈ ਕਿਹਾ ਅਤੇ ਉਹ ਵੀ ਇਸ ਲਈ ਮੰਨ ਗਿਆ। ਇਸ ਤੋਂ ਬਾਅਦ ਉਸ ਨੇ ਕਿਹਾ, 'ਉਸ ਨੇ ਮੈਨੂੰ ਜੱਫੀ ਪਾਈ ਅਤੇ ਉਸ ਨੇ ਮੇਰੇ ਕੰਨ ਨੂੰ ਚੱਟਿਆ।'
2013 ਵਿੱਚ ਮਿਲੀ ਬਰੇਕ
ਤੁਹਾਨੂੰ ਦੱਸ ਦਈਏ ਕਿ ਹਾਰਡੀ ਸੰਧੂ ਦਾ ਅਸਲੀ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਉਸ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ 'ਟਕੀਲਾ ਸ਼ਾਟ' ਗੀਤ ਨਾਲ ਕੀਤੀ ਸੀ। ਪਰ ਉਸ ਨੂੰ ਅਸਲੀ ਪਛਾਣ ਸਾਲ 2013 'ਚ ਰਿਲੀਜ਼ ਹੋਏ ਗੀਤ 'ਸੋਚ' ਤੋਂ ਮਿਲੀ। ਹੁਣ ਉਸ ਨੂੰ ਇਸ ਇੰਡਸਟਰੀ 'ਚ ਆਏ 10 ਸਾਲ ਹੋ ਗਏ ਹਨ ਅਤੇ ਇਸ ਦੌਰਾਨ ਉਸ ਨੇ 'ਤਿਤਲੀਆਂ ਵਰਗ', 'ਨਾਹ', 'ਬਿਜਲੀ ਬਿਜਲੀ' ਅਤੇ 'ਕਿਆ ਬਾਤ ਐ' ਵਰਗੇ ਕਈ ਗੀਤਾਂ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ।
- - - - - - - - - Advertisement - - - - - - - - -