(Source: ECI/ABP News)
Magician Anmol: ਜਾਦੂਗਰ ਅਨਮੋਲ ਸਿੰਘ ਨੂੰ ਭੂਤੀਆ ਡੌਲ ਨੇ ਡਰਾਇਆ, ਪਰਫਾਰਮੈਂਸ ਦੌਰਾਨ ਹੋਈਆਂ ਸੀ ਅਜੀਬੋ-ਗਰੀਬ ਘਟਨਾਵਾਂ
Anmol Kwatra: ਅਨਮੋਲ ਨੇ ਦੱਸਿਆ ਕਿ ਉਸ ਨੇ ਆਪਣੇ ਇੱਕ ਸ਼ੋਅ ਲਈ ਇੱਕ ਹੌਂਟੇਡ ਯਾਨਿ ਡਰਾਉਣੀ ਡੌਲ ਖਰੀਦੀ ਸੀ। ਇਸ ਡੌਲ 'ਤੇ ਉਸ ਨੇ 2500 ਡਾਲਰ (ਕੈਨੇਡੀਅਨ) ਖਰਚ ਕੀਤੇ ਸੀ। ਉਹ ਪਰਫਾਰਮੈਂਸ ਲਈ ਉਸ ਡੌਲ ਨੂੰ ਇੱਕ ਸਿੰਗਰ ਦੇ ਘਰ 'ਚ ਲੈਕੇ ਗਿਆ।
![Magician Anmol: ਜਾਦੂਗਰ ਅਨਮੋਲ ਸਿੰਘ ਨੂੰ ਭੂਤੀਆ ਡੌਲ ਨੇ ਡਰਾਇਆ, ਪਰਫਾਰਮੈਂਸ ਦੌਰਾਨ ਹੋਈਆਂ ਸੀ ਅਜੀਬੋ-ਗਰੀਬ ਘਟਨਾਵਾਂ when magician anmol singh was haunted by spooky doll magician shares his spooky experience Magician Anmol: ਜਾਦੂਗਰ ਅਨਮੋਲ ਸਿੰਘ ਨੂੰ ਭੂਤੀਆ ਡੌਲ ਨੇ ਡਰਾਇਆ, ਪਰਫਾਰਮੈਂਸ ਦੌਰਾਨ ਹੋਈਆਂ ਸੀ ਅਜੀਬੋ-ਗਰੀਬ ਘਟਨਾਵਾਂ](https://feeds.abplive.com/onecms/images/uploaded-images/2023/10/31/c6a760192aaab32bc42add720a01d0751698746147268469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Magician Anmol Spooky Experience: ਜਾਦੂਗਰ ਅਨਮੋਲ ਸਿੰਘ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਉਸ ਨੇ ਆਪਣੇ ਜ਼ਬਰਦਸਤ ਟੈਲੇਂਟ ਦੇ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਇਹੀ ਨਹੀਂ ਇੰਡਸਟਰੀ ਦੇ ਕਲਾਕਾਰ ਵੀ ਉਸ ਦੇ ਫੈਨ ਹਨ। ਅਨਮੋਲ ਕਵਾਤਰਾ ਕਿਸੇ ਦੇ ਵੀ ਮਨ ਦੀ ਗੱਲ ਬੁੱਝ ਸਕਦਾ ਹੈ। ਇਸ ਦੇ ਨਾਲ ਨਾਲ ਉਹ ਜਾਦੂ ਦੀ ਕਲਾ ;ਚ ਵੀ ਮਾਹਰ ਹੈ। ਹਾਲ ਹੀ 'ਚ ਅਨਮੋਲ ਗਾਇਕ ਤੇ ਸਮਾਜਸੇਵੀ ਅਨਮੋਲ ਕਵਾਤਰਾ ਦੇ ਸ਼ੋਅ 'ਚ ਸ਼ਾਮਲ ਹੋਇਆ ਸੀ। ਇੱਥੇ ਉਸ ਨੇ ਕਵਾਤਰਾ ਦੇ ਨਾਲ ਆਪਣੇ ਕਈ ਜਾਦੂਈ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਉਸ ਨੇ ਆਪਣੇ ਨਾਲ ਵਾਪਰਿਆ ਡਰਾਉਣਾ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਭ ਜਾਵੇਗੀ।
ਇਹ ਵੀ ਪੜ੍ਹੋ: ਗਾਇਕ ਸ਼ੁਭ ਨੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਰੱਜ ਕੇ ਵਾਇਰਲ ਹੋ ਰਿਹਾ ਵੀਡੀਓ
ਅਨਮੋਲ ਨੇ ਦੱਸਿਆ ਕਿ ਉਸ ਨੇ ਆਪਣੇ ਇੱਕ ਸ਼ੋਅ ਲਈ ਇੱਕ ਹੌਂਟੇਡ ਯਾਨਿ ਡਰਾਉਣੀ ਡੌਲ ਖਰੀਦੀ ਸੀ। ਇਸ ਡੌਲ 'ਤੇ ਉਸ ਨੇ 2500 ਡਾਲਰ (ਕੈਨੇਡੀਅਨ) ਖਰਚ ਕੀਤੇ ਸੀ। ਉਹ ਪਰਫਾਰਮੈਂਸ ਲਈ ਉਸ ਡੌਲ ਨੂੰ ਇੱਕ ਸਿੰਗਰ ਦੇ ਘਰ 'ਚ ਲੈਕੇ ਗਿਆ। ਉਸ ਦੇ ਉਹ ਡੌਲ ਉਸ ਦੇ ਗਾਰਡਨ 'ਚ ਰੱਖ ਦਿੱਤੀ ਅਤੇ ਥੋੜੀ ਹੀ ਦੇਰ ਬਾਅਦ ਉੱਥੇ ਅੱਗ ਲੱਗ ਗਈ। ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਸਾਰੇ ਲੋਕ ਬੁਰੀ ਤਰ੍ਹਾਂ ਡਰ ਗਏ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਸਿੰਘ ਜਾਣਿਆ ਮਾਣਿਆ ਜਾਦੂਗਰ ਹੈ, ਜਿਸ ਨੇ ਜਾਦੂ ਦੀ ਦੁਨੀਆ 'ਚ ਖੂਬ ਨਾਮ ਤੇ ਪ੍ਰਸਿੱਧੀ ਕਮਾਈ ਹੈ। ਉਹ ਕਈ ਮਸ਼ਹੂਰ ਗਾਇਕਾਂ ਜਿਵੇਂ ਗਿੱਪੀ ਗਰੇਵਾਲ, ਜੈਜ਼ੀ ਬੀ, ਮਨਿੰਦਰ ਬੁੱਟਰ ਤੇ ਹੋਰ ਕਈ ਕਲਾਕਾਰਾਂ ਸਾਹਮਣੇ ਆਪਣੀ ਕਲਾ ਦਾ ਜੌਹਰ ਦਿਖਾ ਚੁੱਕਿਆ ਹੈ। ਉਸ ਦੇ ਵੀਡੀਓ ਸੋਸ਼ਲ ਮੀਡੀਆ ;ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਵੱਡਾ ਐਲਾਨ, ਅਨਮੋਲ ਕਵਾਤਰਾ ਦੀ NGO ਨੂੰ ਦਾਨ ਕਰੇਗਾ 50 ਲੱਖ ਰੁਪਏ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)