ਪੜਚੋਲ ਕਰੋ

Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ

Kapil Sharma Canada Cafe Attack: ਗੈਂਗਸਟਰ ਹੁਣ ਕੈਨੇਡਾ ਵਿੱਚ ਅਮੀਰ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਸਭ ਫਿਰੌਤੀ ਲਈ ਕੀਤਾ ਜਾ ਰਿਹਾ ਹੈ। ਗੈਂਗਸਟਰਾਂ ਵੱਲੋਂ ਵੱਡੀਆਂ ਕੈਨੇਡੀਅਨ ਕਬੱਡੀ ਲੀਗਾਂ, ਉੱਚ-ਪ੍ਰੋਫਾਈਲ...

Kapil Sharma Canada Cafe Attack: ਗੈਂਗਸਟਰ ਹੁਣ ਕੈਨੇਡਾ ਵਿੱਚ ਅਮੀਰ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਹ ਸਭ ਫਿਰੌਤੀ ਲਈ ਕੀਤਾ ਜਾ ਰਿਹਾ ਹੈ। ਗੈਂਗਸਟਰਾਂ ਵੱਲੋਂ ਵੱਡੀਆਂ ਕੈਨੇਡੀਅਨ ਕਬੱਡੀ ਲੀਗਾਂ, ਉੱਚ-ਪ੍ਰੋਫਾਈਲ ਕਾਰੋਬਾਰੀ ਤੇ ਪੰਜਾਬੀ ਸੰਗੀਤ ਉਦਯੋਗ ਦੀਆਂ ਪ੍ਰਭਾਵਸ਼ਾਲੀ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਕੜੀ ਤਹਿਤ ਹੀ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਕੈਫੇ'ਤੇ ਫਾਇਰਿੰਗ ਕੀਤੀ ਗਈ ਸੀ। ਇਸ ਫਾਇਰਿੰਗ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜ ਰਹੇ ਹਨ।

ਦਰਅਸਲ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ Kaps Café 'ਤੇ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਵਿੱਚ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਇੱਕ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਦੀਆਂ ਪਰਤਾਂ ਸਾਹਮਣੇ ਆ ਰਹੀਆਂ ਹਨ। ਕੈਨੇਡੀਅਨ ਪੁਲਿਸ ਨੇ ਦੋ ਮੋਸਟ-ਵਾਂਟੇਡ ਸ਼ੂਟਰਾਂ ਸ਼ੈਰੀ ਤੇ ਦਿਲਜੋਤ ਰੇਹਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ।ਦੋਵੇਂ ਪੰਜਾਬੀ ਮੂਲ ਦੇ ਦੱਸੇ ਜਾਂਦੇ ਹਨ ਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਫਾਇਰਿੰਗ ਵਿੱਚ ਸ਼ਾਮਲ ਸਨ। 

ਪੁਲਿਸ ਦਾ ਕਹਿਣਾ ਹੈ ਕਿ ਹਮਲਿਆਂ ਵਿੱਚ ਉੱਚ-ਤਕਨੀਕੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਪੂਰੀ ਘਟਨਾ ਕੋਈ ਸਧਾਰਨ ਅਪਰਾਧ ਨਹੀਂ ਸੀ ਸਗੋਂ ਇੱਕ ਸੰਗਠਿਤ ਅਪਰਾਧੀ ਗਰੋਹ ਦੁਆਰਾ ਕੀਤੀ ਗਈ ਕਾਰਵਾਈ ਸੀ। ਜਾਂਚ ਏਜੰਸੀਆਂ ਅਨੁਸਾਰ ਇਸ ਪੂਰੀ ਘਟਨਾ ਦਾ ਮਾਸਟਰਮਾਈਂਡ ਗੈਂਗਸਟਰ ਸ਼ੀਪੂ ਹੈ ਜੋ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਕੈਨੇਡਾ ਵਿੱਚ ਸਥਿਤ ਆਪਣੇ ਸਾਥੀਆਂ ਨੂੰ ਆਦੇਸ਼ ਜਾਰੀ ਕਰ ਰਿਹਾ ਹੈ। 

ਇਨ੍ਹਾਂ ਵੱਡੇ ਗਰੋਹਾਂ ਦੀ ਗਤੀਵਿਧੀ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਧੂ ਮਾਨ ਸਿੰਘ ਨੇ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਕੀਤੇ। ਬੰਧੂ ਮਾਨ ਸਿੰਘ ਨੇ ਖੁਲਾਸਾ ਕੀਤਾ ਕਿ ਗੈਂਗ ਦਾ ਨਿਸ਼ਾਨਾ ਸਿਰਫ਼ ਕਪਿਲ ਸ਼ਰਮਾ ਦਾ ਕੈਫੇ ਹੀ ਨਹੀਂ, ਸਗੋਂ ਵੱਡੀਆਂ ਕੈਨੇਡੀਅਨ ਕਬੱਡੀ ਲੀਗਾਂ, ਉੱਚ-ਪ੍ਰੋਫਾਈਲ ਕਾਰੋਬਾਰੀ ਤੇ ਪੰਜਾਬੀ ਸੰਗੀਤ ਉਦਯੋਗ ਦੀਆਂ ਪ੍ਰਭਾਵਸ਼ਾਲੀ ਹਸਤੀਆਂ ਵੀ ਹਨ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਹ ਗੈਂਗ ਕੈਨੇਡਾ ਵਿੱਚ ਡੱਬਾ ਕਾਲ ਸੈਂਟਰ ਸਿਸਟਮ ਰਾਹੀਂ ਧਮਕੀਆਂ ਤੇ ਜਬਰੀ ਵਸੂਲੀ ਦਾ ਇੱਕ ਵੱਡਾ ਨੈੱਟਵਰਕ ਚਲਾਉਂਦਾ ਹੈ।

ਸੂਤਰਾਂ ਮੁਤਾਬਕ ਕਬੱਡੀ ਲੀਗਾਂ ਵਿੱਚ ਗੈਰ-ਕਾਨੂੰਨੀ ਪੈਸੇ ਦੀ ਭਾਰੀ ਆਮਦ ਨੇ ਗੈਂਗਸਟਰਾਂ ਦੀ ਘੁਸਪੈਠ ਵਿੱਚ ਤੇਜ਼ੀ ਨਾਲ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਗੋਲਡੀ ਢਿੱਲੋਂ ਗੈਂਗ ਦੇ ਅੰਤਰਰਾਸ਼ਟਰੀ ਹਥਿਆਰ ਸਪਲਾਇਰ ਸੋਨੂੰ ਖੱਤਰੀ ਤੇ ਸਿੱਪੂ ਕੈਨੇਡਾ ਤੋਂ ਇਸ ਨੈੱਟਵਰਕ ਨੂੰ ਚਲਾ ਰਹੇ ਹਨ। ਲਗਾਤਾਰ ਹੋ ਰਹੇ ਖੁਲਾਸੇ ਤੋਂ ਬਾਅਦ ਕੈਨੇਡੀਅਨ ਤੇ ਭਾਰਤੀ ਏਜੰਸੀਆਂ ਨੇ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ। ਪੁਲਿਸ ਨੂੰ ਹੁਣ ਉਮੀਦ ਹੈ ਕਿ ਤਸਵੀਰਾਂ ਜਾਰੀ ਹੋਣ ਤੋਂ ਬਾਅਦ ਜਲਦੀ ਹੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
Advertisement

ਵੀਡੀਓਜ਼

ਮਿਲੋ ਮਨਕਿਰਤ ਦੇ ਥਾਣੇਦਾਰ ਅੰਕਲ ਨੂੰ , ਲਾਇਵ ਸ਼ੋਅ 'ਚ ਸਟੇਜ ਤੇ ਬੁਲਾਇਆ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
“ਪੁਲਿਸ ਨੇ ਗੁੰਮ ਹੋਏ ਮੋਬਾਈਲ ਲੱਭੇ, ਲੋਕਾਂ ਦੀ ਹੋਈ ਬੱਲੇ ਬੱਲੇ।”
ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਚੰਡੀਗੜ੍ਹ CBI ਕੋਰਟ ਦਾ ਵੱਡਾ ਫੈਸਲਾ! DIG ਹਰਚਰਨ ਸਿੰਘ ਭੁੱਲਰ ਨੂੰ ਮਿਲੀ ਜ਼ਮਾਨਤ, ਜਾਣੋ ਪੂਰਾ ਮਾਮਲਾ
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਨੰਗੇ ਪੈਰ ਹਾਜ਼ਰ ਹੋਣਗੇ CM ਮਾਨ, ਕਿਹਾ- ਮੇਰੇ ਲਈ ਹੁਕਮ ਸਿਰ ਮੱਥੇ...
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਪੰਜਵੀਂ ਜਮਾਤ ਦੀ ਡੇਟਸ਼ੀਟ 'ਚ ਹੋਇਆ ਬਦਲਾਅ, ਚੈੱਕ ਕਰੋ ਨਵਾਂ ਸ਼ਡਿਊਲ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
ਵੇਨੇਜੁਏਲਾ ‘ਚ ਅਮਰੀਕਾ ਦੀ ਏਅਰਸਟ੍ਰਾਈਕ ਤੋਂ ਬਾਅਦ ਉੱਪਰਾਸ਼ਟਰਪਤੀ ਦੇ ਘਰ ‘ਤੇ ਹਮਲਾ, ਟੁੱਟੀਆਂ ਖਿੜਕੀਆਂ ਦੀ ਫੋਟੋ ਆਈ ਸਾਹਮਣੇ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
6,6,6,6,6,6,6,6..., 8 ਛੱਕੇ ਲਾ ਕੇ ਵੈਭਵ ਸੂਰਿਆਵੰਸ਼ੀ ਨੇ ਜੜਿਆ ਅਰਧ ਸੈਂਕੜਾ, ਵਨਡੇ 'ਚ ਮਚਾਈਆਂ ਧਮਾਲਾਂ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
ਮਾਣਹਾਨੀ ਕੇਸ 'ਚ ਨਹੀਂ ਪੇਸ਼ ਹੋਈ ਸਾਂਸਦ ਕੰਗਨਾ ਰਣੌਤ, ਜਾਣੋ ਸੁਣਵਾਈ ਦੌਰਾਨ ਕੀ ਹੋਇਆ
Punjab News: ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
ਪੰਜਾਬ 'ਚ 31 ਜਨਵਰੀ ਨੂੰ ਰਹੇਗੀ ਜਨਤਕ ਛੁੱਟੀ? ਜਾਣੋ ਕਿਉਂ ਉੱਠੀ ਮੰਗ; ਸਕੂਲ ਅਤੇ ਦਫਤਰ ਰਹਿਣਗੇ ਬੰਦ...
Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ, ਸਰਕਾਰ ਨੇ ਜਾਰੀ ਕੀਤੇ ਨਵੇਂ ਹੁਕਮ; ਕੱਚੇ ਮੁਲਾਜ਼ਮਾਂ ਸਣੇ...
Embed widget