Entertainment News LIVE: ਪੂਨਮ ਪਾਂਡੇ ਦੀ ਹਰਕਤ 'ਤੇ ਭੜਕੇ ਫਿਲਮੀ ਸਿਤਾਰੇ, ਵਿਆਹ ਦੀਆਂ ਤਿਆਰੀਆਂ 'ਚ ਜੁੱਟੀ ਪੰਜਾਬੀ ਅਦਾਕਾਰਾ ਮੈਂਡੀ ਤੱਖੜ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 04 Feb 2024 01:27 PM
Entertainment News LIVE Today: Mandy Takhar: ਮੈਂਡੀ ਤੱਖੜ ਨੇ ਸ਼ੇਖਰ ਨਾਲ ਖਿੱਚੀ ਵਿਆਹ ਦੀ ਤਿਆਰੀ, ਗੀਤਾਜ਼ ਬਿੰਦਰੱਖੀਆ ਦੇ ਘਰ ਕਾਰਡ ਦੇਣ ਪੁੱਜੀ ਅਦਾਕਾਰਾ

Mandy Takhar Wedding Card: ਪੰਜਾਬੀ ਅਦਾਕਾਰਾ ਮੈਂਡੀ ਤੱਖੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ। ਦੱਸ ਦੇਈਏ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੈਂਡੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਵੀ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਗਾਇਕ ਗੀਤਾ਼ਜ਼ ਬਿੰਦਰੱਖੀਆ ਦੇ ਘਰ ਵਿਆਹ ਦਾ ਕਾਰਡ ਦੇਣ ਪੁੱਜੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Read More: Mandy Takhar: ਮੈਂਡੀ ਤੱਖੜ ਨੇ ਸ਼ੇਖਰ ਨਾਲ ਖਿੱਚੀ ਵਿਆਹ ਦੀ ਤਿਆਰੀ, ਗੀਤਾਜ਼ ਬਿੰਦਰੱਖੀਆ ਦੇ ਘਰ ਕਾਰਡ ਦੇਣ ਪੁੱਜੀ ਅਦਾਕਾਰਾ 

Entertainment News LIVE: Ira Khan: ਈਰਾ ਖਾਨ- ਨੂਪੁਰ ਸ਼ਿਖਰੇ ਦੇ ਹਨੀਮੂਨ ਦੀਆਂ Pics Viral, ਆਮਿਰ ਦੀ ਧੀ ਤੇ ਜਵਾਈ ਇੰਡੋਨੇਸ਼ੀਆ 'ਚ ਇੰਝ ਕਰ ਰਹੇ ਮਸਤੀ

Ira Khan- Nupur Shikhare Honeymoon: ਆਮਿਰ ਖਾਨ ਦੀ ਬੇਟੀ ਈਰਾ ਖਾਨ ਅਤੇ ਨੂਪੁਰ ਸ਼ਿਖਰੇ ਹਨੀਮੂਨ ਲਈ ਇੰਡੋਨੇਸ਼ੀਆ ਗਏ ਹੋਏ ਹਨ। ਆਇਰਾ ਨੇ ਹਨੀਮੂਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ।

Read MOre: Ira Khan: ਈਰਾ ਖਾਨ- ਨੂਪੁਰ ਸ਼ਿਖਰੇ ਦੇ ਹਨੀਮੂਨ ਦੀਆਂ Pics Viral, ਆਮਿਰ ਦੀ ਧੀ ਤੇ ਜਵਾਈ ਇੰਡੋਨੇਸ਼ੀਆ 'ਚ ਇੰਝ ਕਰ ਰਹੇ ਮਸਤੀ

Entertainment News LIVE Today: Anushka Sharma Pregnancy: ਵਿਰਾਟ-ਅਨੁਸ਼ਕਾ ਜਲਦ ਬਣਨਗੇ ਦੂਜੀ ਵਾਰ ਮਾਤਾ-ਪਿਤਾ! ਕੋਹਲੀ ਦੇ ਖਾਸ ਦੋਸਤ ਨੇ ਦਿੱਤਾ ਵੱਡਾ ਅਪਡੇਟ

Virat Kohli & Anushka Sharma: ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਪਰ ਇਸ ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨੇ ਪਹਿਲੇ 2 ਮੈਚਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ। ਕਿਹਾ ਜਾ ਰਿਹਾ ਸੀ ਕਿ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਪਹਿਲੇ 2 ਟੈਸਟ ਮੈਚਾਂ ਦਾ ਹਿੱਸਾ ਨਹੀਂ ਹੋਣਗੇ। ਪਰ ਕੀ ਵਿਰਾਟ ਕੋਹਲੀ ਤੀਜੇ ਟੈਸਟ 'ਚ ਖੇਡਣਗੇ? ਹਾਲਾਂਕਿ ਇਸ ਸਵਾਲ 'ਤੇ ਸਸਪੈਂਸ ਬਣਿਆ ਹੋਇਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਰਾਟ ਕੋਹਲੀ ਦੀ ਮਾਂ ਦੀ ਸਿਹਤ ਠੀਕ ਨਹੀਂ ਹੈ। ਇਸ ਕਾਰਨ ਉਸ ਨੇ ਆਪਣਾ ਨਾਂ ਵਾਪਸ ਲੈ ਲਿਆ। ਪਰ ਇਸ ਤੋਂ ਬਾਅਦ ਵਿਰਾਟ ਕੋਹਲੀ ਦੇ ਭਰਾ ਵਿਕਾਸ ਕੋਹਲੀ ਨੇ ਇਨ੍ਹਾਂ ਗੱਲਾਂ ਨੂੰ ਨਕਾਰ ਦਿੱਤਾ।

Read MOre: Anushka Sharma Pregnancy: ਵਿਰਾਟ-ਅਨੁਸ਼ਕਾ ਜਲਦ ਬਣਨਗੇ ਦੂਜੀ ਵਾਰ ਮਾਤਾ-ਪਿਤਾ! ਕੋਹਲੀ ਦੇ ਖਾਸ ਦੋਸਤ ਨੇ ਦਿੱਤਾ ਵੱਡਾ ਅਪਡੇਟ

Entertainment News LIVE: Poonam Pandey: ਪੂਨਮ ਪਾਂਡੇ ਦੀ ਹਰਕਤ ਦਾ ਸੰਭਾਵਨਾ ਸੇਠ ਨੂੰ ਚੜ੍ਹਿਆ ਪਾਰਾ, ਗੁੱਸੇ 'ਚ ਭੜਕ ਉੱਠੀ ਡਾਂਸਰ, ਬੋਲੀ - 'ਸ਼ਰਮਨਾਕ' ਕਰਤੂਤ...

Sambhavna Seth On Poonam Pandey: ਪੂਨਮ ਪਾਂਡੇ ਨੂੰ ਜਾਗਰੂਕਤਾ ਦੇ ਨਾਂ 'ਤੇ ਆਪਣੀ ਮੌਤ ਦੀ ਝੂਠੀ ਖਬਰ ਫੈਲਾਉਣ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਵੱਡੇ ਸਿਤਾਰਿਆਂ ਤੱਕ ਉਨ੍ਹਾਂ ਦੇ ਇਸ ਪਬਲੀਸਿਟੀ ਸਟੰਟ 'ਤੇ ਗੁੱਸੇ 'ਚ ਨਜ਼ਰ ਆ ਰਹੇ ਹਨ। ਲੋਕ ਪੂਨਮ ਪਾਂਡੇ ਦੀ ਇਸ ਹਰਕਤ ਦੀ ਆਲੋਚਨਾ ਕਰ ਰਹੇ ਹਨ। ਇਸ ਐਪੀਸੋਡ 'ਚ ਸੁਪਰਸਟਾਰ ਡਾਂਸਰ ਸੰਭਾਵਨਾ ਸੇਠ ਨੇ ਵੀ ਪੂਨਮ ਪਾਂਡੇ 'ਤੇ ਨਿਸ਼ਾਨਾ ਸਾਧਿਆ ਹੈ। ਸੰਭਾਵਨਾ ਸੇਠ ਨੇ ਪੂਨਮ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਗਾਇਆ ਹੈ।

Read More: Poonam Pandey: ਪੂਨਮ ਪਾਂਡੇ ਦੀ ਹਰਕਤ ਦਾ ਸੰਭਾਵਨਾ ਸੇਠ ਨੂੰ ਚੜ੍ਹਿਆ ਪਾਰਾ, ਗੁੱਸੇ 'ਚ ਭੜਕ ਉੱਠੀ ਡਾਂਸਰ, ਬੋਲੀ - 'ਸ਼ਰਮਨਾਕ' ਕਰਤੂਤ...

Entertainment News LIVE Today: Singer Kaur B: ਗਾਇਕਾ ਕੌਰ ਬੀ ਦੇ ਸੂਟਾਂ ਦਾ ਪੰਜਾਬੀ ਇੰਡਸਟਰੀ ਚ ਜਲਵਾ, ਖੂਬਸੂਰਤ ਲੁੱਕ ਨਾਲ ਇੰਝ ਕਰਵਾਈ ਬੱਲੇ-ਬੱਲੇ

Singer Kaur B New Instagram Post: ਪੰਜਾਬੀ ਗਾਇਕਾ ਕੌਰ ਬੀ ਸੰਗੀਤ ਜਗਤ ਦੀਆਂ ਮਸ਼ਹੂਰ ਸਿੰਗਰਾਂ ਵਿੱਚੋਂ ਇੱਕ ਹੈ। ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀ ਅਕਸਰ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ।

Read MOre: Singer Kaur B: ਗਾਇਕਾ ਕੌਰ ਬੀ ਦੇ ਸੂਟਾਂ ਦਾ ਪੰਜਾਬੀ ਇੰਡਸਟਰੀ ਚ ਜਲਵਾ, ਖੂਬਸੂਰਤ ਲੁੱਕ ਨਾਲ ਇੰਝ ਕਰਵਾਈ ਬੱਲੇ-ਬੱਲੇ

Entertainment News LIVE: Neeru Bajwa: ਨੀਰੂ ਬਾਜਵਾ ਦੇ ਜਲਵੇ ਵੇਖ ਬੋਲੇ ਫੈਨਜ਼- 'ਸਾਡੀ ਨੀਰੂ Kylie Jenner ਤੋਂ ਨਹੀਂ ਘੱਟ...'

Neeru Bajwa Pics: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਰਾਹੀਂ ਸਭ ਦਾ ਧਿਆਨ ਖਿੱਚਦੀ ਹੈ।

Read More: Neeru Bajwa: ਨੀਰੂ ਬਾਜਵਾ ਦੇ ਜਲਵੇ ਵੇਖ ਬੋਲੇ ਫੈਨਜ਼- 'ਸਾਡੀ ਨੀਰੂ Kylie Jenner ਤੋਂ ਨਹੀਂ ਘੱਟ...'

Entertainment News LIVE Today: Poonam Pandey: ਪੂਨਮ ਪਾਂਡੇ ਦੀ ਮੌਤ ਦਾ ਖੁੱਲ੍ਹਿਆ ਰਾਜ਼, ਅਦਾਕਾਰਾ ਨੇ ਲਾਈਵ ਆ ਦੱਸਿਆ ਕਿਉਂ ਫੈਲਾਈ ਮੌਤ ਦੀ ਖਬਰ ?

Poonam Pandey Alive:  ਪੂਨਮ ਪਾਂਡੇ ਦੀ ਮੌਤ ਨੂੰ ਲੈ ਕੇ ਕਾਫੀ ਸਸਪੈਂਸ ਬਣਿਆ ਹੋਇਆ ਸੀ। ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰੇ ਉਨ੍ਹਾਂ ਦੀ ਮੌਤ ਉੱਪਰ ਯਕੀਨ ਕਰ ਚੁੱਕੇ ਸੀ ਅਤੇ ਕਈਆਂ ਲਈ ਇਹ ਸਿਰਫ਼ ਫਰਜ਼ੀ ਖਬਰ ਸੀ। ਪਰ ਇਨ੍ਹਾਂ ਸਾਰੀਆਂ ਅਫਵਾਹਾਂ ਉੱਪਰੋਂ ਪਰਦਾ ਉੱਠ ਗਿਆ ਹੈ। ਦਰਅਸਲ, ਪੂਨਮ ਪਾਂਡੇ ਬਿਲਕੁੱਲ ਠੀਕ ਹੈ ਅਤੇ ਜ਼ਿੰਦਾ ਹੈ। ਇਸਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਾਈਵ ਆ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ  ਆਖਿਰ ਉਸਨੇ ਆਪਣੀ ਮੌਤ ਦਾ ਝੂਠਾ ਨਾਟਕ ਕਿਉਂ ਰਚਿਆ।

Read More: Poonam Pandey: ਪੂਨਮ ਪਾਂਡੇ ਦੀ ਮੌਤ ਦਾ ਖੁੱਲ੍ਹਿਆ ਰਾਜ਼, ਅਦਾਕਾਰਾ ਨੇ ਲਾਈਵ ਆ ਦੱਸਿਆ ਕਿਉਂ ਫੈਲਾਈ ਮੌਤ ਦੀ ਖਬਰ ?

ਪਿਛੋਕੜ

Entertainment News LIVE Today: ਪੂਨਮ ਪਾਂਡੇ ਨੂੰ ਜਾਗਰੂਕਤਾ ਦੇ ਨਾਂ 'ਤੇ ਆਪਣੀ ਮੌਤ ਦੀ ਝੂਠੀ ਖਬਰ ਫੈਲਾਉਣ ਲਈ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਵੱਡੇ ਸਿਤਾਰਿਆਂ ਤੱਕ ਉਨ੍ਹਾਂ ਦੇ ਇਸ ਪਬਲੀਸਿਟੀ ਸਟੰਟ 'ਤੇ ਗੁੱਸੇ 'ਚ ਨਜ਼ਰ ਆ ਰਹੇ ਹਨ। ਲੋਕ ਪੂਨਮ ਪਾਂਡੇ ਦੀ ਇਸ ਹਰਕਤ ਦੀ ਆਲੋਚਨਾ ਕਰ ਰਹੇ ਹਨ। ਇਸ ਐਪੀਸੋਡ 'ਚ ਸੁਪਰਸਟਾਰ ਡਾਂਸਰ ਸੰਭਾਵਨਾ ਸੇਠ ਨੇ ਵੀ ਪੂਨਮ ਪਾਂਡੇ 'ਤੇ ਨਿਸ਼ਾਨਾ ਸਾਧਿਆ ਹੈ। ਸੰਭਾਵਨਾ ਸੇਠ ਨੇ ਪੂਨਮ 'ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਗਾਇਆ ਹੈ।


ਸੰਭਾਵਨਾ ਸੇਠ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਸਮੇਂ ਦੁਬਈ 'ਚ ਹੈ ਅਤੇ ਜਦੋਂ ਉਨ੍ਹਾਂ ਨੂੰ ਪੂਨਮ ਪਾਂਡੇ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਕਾਫੀ ਪ੍ਰੇਸ਼ਾਨ ਹੋ ਗਈ। ਉਸ ਨੇ ਕਿਹਾ, 'ਸਾਨੂੰ ਪਤਾ ਲੱਗਾ ਹੈ ਕਿ ਜੋ ਵਿਅਕਤੀ ਕੱਲ੍ਹ ਮਰਿਆ ਸੀ, ਉਹ ਅੱਜ ਫਿਰ ਜ਼ਿੰਦਾ ਹੋ ਗਿਆ ਹੈ। ਇਸ ਲਈ ਇਹ ਇੱਕ ਕੈਂਸਰ ਜਾਗਰੂਕਤਾ ਪ੍ਰੋਗਰਾਮ ਸੀ ਅਤੇ ਜਿਸ ਕਾਰਨ ਤੁਹਾਨੂੰ ਇਹ ਪੀਆਰ ਗਤੀਵਿਧੀ ਕਰਨੀ ਪਈ।


'ਕਰੋੜਾਂ ਲੋਕਾਂ ਦੀ ਸਿਹਤ ਨਾਲ ਤੁਸੀਂ ਖਿਲਵਾੜ ਕੀਤਾ ਹੈ...'


ਸੰਭਾਵਨਾ ਸੇਠ ਨੇ ਅੱਗੇ ਪੁੱਛਿਆ- 'ਇਹ ਕਿਸ ਤਰ੍ਹਾਂ ਦੀ ਪੀਆਰ ਗਤੀਵਿਧੀ ਹੈ? ਤੁਹਾਡੇ ਪੀਆਰ ਨੇ ਤੁਹਾਨੂੰ ਇਹ ਨਹੀਂ ਸਮਝਾਇਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਕੱਲ੍ਹ ਸਾਰਾ ਮੀਡੀਆ ਪ੍ਰੇਸ਼ਾਨ ਸੀ। ਜਾਗਰੂਕਤਾ ਦੇ ਨਾਂ 'ਤੇ ਤੁਸੀਂ ਕਰੋੜਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਹੈ। ਕੱਲ੍ਹ ਮੇਰਾ ਸਾਰਾ ਦਿਨ ਅਜਿਹਾ ਰਿਹਾ ਕਿ ਇੱਕ 32 ਸਾਲ ਦੀ ਕੁੜੀ ਚਲੀ ਗਈ।


ਸੰਭਾਵਨਾ ਨੇ 'ਸ਼ਰਮਨਾਕ' ਹਰਕਤ ਦੱਸਿਆ 


ਸੰਭਾਵਨਾ ਦਾ ਕਹਿਣਾ ਹੈ ਕਿ ਉਹ ਆਪਣੇ ਸੁਪਨੇ 'ਚ ਵੀ ਪੂਨਮ ਪਾਂਡੇ ਦੀ ਮੌਤ ਦੇਖ ਰਹੀ ਸੀ, ਪਰ ਅਗਲੇ ਹੀ ਦਿਨ ਉਸ ਨੂੰ ਪਤਾ ਲੱਗਾ ਕਿ ਪੂਨਮ ਦੀ ਮੌਤ ਦੀ ਖਬਰ ਝੂਠੀ ਸੀ। ਸੰਭਾਵਨਾ ਨੇ ਕਿਹਾ ਕਿ ਇਹ ਸ਼ਰਮਨਾਕ ਕਾਰਾ ਹੈ। ਉਹ ਇਹ ਵੀ ਕਹਿੰਦੀ ਹੈ ਕਿ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਹੁੰਦਾ ਹੈ ਤਾਂ ਕੋਈ ਵੀ ਇਸ 'ਤੇ ਵਿਸ਼ਵਾਸ ਨਹੀਂ ਕਰੇਗਾ।


ਆਪਣੇ ਪਿਤਾ ਦੀ ਮੌਤ ਦਾ ਜ਼ਿਕਰ ਕੀਤਾ


ਸੰਭਾਵਨਾ ਨੇ ਅੱਗੇ ਕਿਹਾ ਕਿ ਉਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ, ਇਸ ਲਈ ਉਸ ਨੂੰ ਲੋਕਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਹੈ। ਹੁਣ ਜੇਕਰ ਪੂਨਮ ਦੀ ਇਸ ਹਰਕਤ ਕਾਰਨ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਇਸ 'ਤੇ ਯਕੀਨ ਨਹੀਂ ਕਰਨਗੇ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਸੰਭਾਵਨਾ ਨੇ ਲਿਖਿਆ- 'ਜੇ ਕੱਲ੍ਹ ਰੇਪ ਜਾਗਰੂਕਤਾ ਪ੍ਰੋਗਰਾਮ ਹੋਏਗਾ ਤਾਂ ਤੁਸੀਂ ਕੀ ਕਰਨ ਵਾਲੀ ਹੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.