![ABP Premium](https://cdn.abplive.com/imagebank/Premium-ad-Icon.png)
Mandy Takhar: ਮੈਂਡੀ ਤੱਖੜ ਨੇ ਸ਼ੇਖਰ ਨਾਲ ਖਿੱਚੀ ਵਿਆਹ ਦੀ ਤਿਆਰੀ, ਗੀਤਾਜ਼ ਬਿੰਦਰੱਖੀਆ ਦੇ ਘਰ ਕਾਰਡ ਦੇਣ ਪੁੱਜੀ ਅਦਾਕਾਰਾ
Mandy Takhar Wedding Card: ਪੰਜਾਬੀ ਅਦਾਕਾਰਾ ਮੈਂਡੀ ਤੱਖੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ। ਦੱਸ ਦੇਈਏ ਕਿ ਅਦਾਕਾਰਾ
![Mandy Takhar: ਮੈਂਡੀ ਤੱਖੜ ਨੇ ਸ਼ੇਖਰ ਨਾਲ ਖਿੱਚੀ ਵਿਆਹ ਦੀ ਤਿਆਰੀ, ਗੀਤਾਜ਼ ਬਿੰਦਰੱਖੀਆ ਦੇ ਘਰ ਕਾਰਡ ਦੇਣ ਪੁੱਜੀ ਅਦਾਕਾਰਾ Mandy Takhar prepared for marriage with Shekhar the actress arrived at Gitaz Bindrakhia house to give cards Mandy Takhar: ਮੈਂਡੀ ਤੱਖੜ ਨੇ ਸ਼ੇਖਰ ਨਾਲ ਖਿੱਚੀ ਵਿਆਹ ਦੀ ਤਿਆਰੀ, ਗੀਤਾਜ਼ ਬਿੰਦਰੱਖੀਆ ਦੇ ਘਰ ਕਾਰਡ ਦੇਣ ਪੁੱਜੀ ਅਦਾਕਾਰਾ](https://feeds.abplive.com/onecms/images/uploaded-images/2024/02/04/7952f67dea722a3e73759df4e0ae16ee1707020511706709_original.jpg?impolicy=abp_cdn&imwidth=1200&height=675)
Mandy Takhar Wedding Card: ਪੰਜਾਬੀ ਅਦਾਕਾਰਾ ਮੈਂਡੀ ਤੱਖੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ। ਦੱਸ ਦੇਈਏ ਕਿ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੈਂਡੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜਿਸ ਦੀਆਂ ਤਿਆਰੀਆਂ ਵੀ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਗਾਇਕ ਗੀਤਾ਼ਜ਼ ਬਿੰਦਰੱਖੀਆ ਦੇ ਘਰ ਵਿਆਹ ਦਾ ਕਾਰਡ ਦੇਣ ਪੁੱਜੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਇਹ ਵੀਡੀਓ ਦੈਨਿਕ ਸਵੇਰਾ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਨੂੰ ਖੁਦ ਗੀਤਾਜ਼ ਵੱਲੋਂ ਬਣਾਇਆ ਗਿਆ ਹੈ। ਇਸ ਵਿੱਚ ਗੀਤਾਜ਼ ਦੀ ਮੈਂਡੀ ਨਾਲ ਮਸਤੀ ਮਜ਼ਾਕ ਵੀ ਦਿਖਾਈ ਦੇ ਰਿਹਾ ਹੈ। ਦਰਅਸਲ, Mandy Takhar ਨੇ ਵਿਆਹ ਦੇ ਕਾਰਡ ਵੰਡਣੇ ਸ਼ੁਰੂ ਕਰ ਦਿੱਤੇ ਹਨ। ਇਸ ਦੌਰਾਨ ਉਹ Gitaz Bindrakhia ਦੇ ਘਰ ਪੁੱਜੀ।
View this post on Instagram
ਸ਼ੇਖਰ ਨਾਲ ਹੋਏਗਾ ਵਿਆਹ
ਦੱਸ ਦੇਈਏ ਕਿ ਮੈਂਡੀ ਦਾ ਸ਼ੇਖਰ ਨਾਂਅ ਦੇ ਸ਼ਖਸ ਨਾਲ ਵਿਆਹ ਹੋਏਗਾ। ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਉੱਪਰ ਖਾਸ ਜਾਣਕਾਰੀ ਉਪਲੱਬਧ ਨਹੀਂ ਹੈ। ਹਾਲਾਂਕਿ ਕਈ ਖਾਸ ਮੌਕਿਆ ਉੱਪਰ ਮੈਂਡੀ ਨੂੰ ਆਪਣੇ ਮੰਗੇਤਰ ਬਾਰੇ ਗੱਲ਼ ਕਰਦੇ ਹੋਏ ਵੇਖਿਆ ਗਿਆ ਹੈ।
Read More: Bollywood Celebs: ਕਿਸੇ ਨੇ ਮੰਗਣੀ ਤੇ ਕਿਸੇ ਨੇ ਫੈਲਾਈ ਤਲਾਕ ਦੀ ਅਫਵਾਹ, ਪੂਨਮ ਪਾਂਡੇ ਤੋਂ ਪਹਿਲਾਂ ਇਨ੍ਹਾਂ ਸੈਲੇਬਸ ਨੇ ਪਬਲੀਸਿਟੀ ਲਈ ਹੱਦਾਂ ਕੀਤੀਆਂ ਪਾਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)