Entertainment News LIVE: ਸੁਸ਼ਾਂਤ ਸਿੰਘ ਰਾਜਪੂਤ ਦੀ ਸੁਸਾਈਡ 'ਤੇ ਪ੍ਰੇਮਿਕਾ ਦਾ ਖੁਲਾਸਾ, ਅਕਸ਼ੈ ਕੁਮਾਰ ਦੀ ਫਿਲਮ ਹੋਈ ਰਿਲੀਜ਼, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
ਨਿਮਰਤ ਖਹਿਰਾ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਦਰਅਸਲ, ਨਿਮਰਤ ਖਹਿਰਾ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਨਿਮਰਤ ਖਹਿਰਾ ਵੱਡੇ ਪਰਦੇ 'ਤੇ ਮਹਾਰਾਣੀ ਜਿੰਦ ਕੌਰ ਦੇ ਕਿਰਦਾਰ ਨੂੰ ਜਿਉਂਦੀ ਹੋਈ ਨਜ਼ਰ ਆਵੇਗੀ। ਦੱਸ ਦਈਏ ਕਿ ਨਿਮਰਤ ਖਹਿਰਾ 'ਮਹਾਰਾਣੀ ਜਿੰਦ ਕੌਰ' ਨਾਮ ਦੀ ਇਸ ਫਿਲਮ 'ਚ ਮਹਾਰਾਣੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਪਰ ਪ੍ਰਸ਼ੰਸਕਾਂ ਨੂੰ ਇਹ ਫਿਲਮ ਦੇਖਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਫਿਲਮ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਨਿਮਰਤ ਖਹਿਰਾ ਨੇ ਫਿਲਮ ਦਾ ਸਿਰਫ ਅਧਿਕਾਰਤ ਐਲਾਨ ਕੀਤਾ ਹੈ। ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ ਦੀ ਕਹਾਣੀ ਅਮਰਜੀਤ ਸਿੰਘ ਸਰਾਂ ਨੇ ਲਿਖੀ ਹੈ ਅਤੇ ਫਿਲਮ ਨੂੰ ਡਾਇਰੈਕਟ ਵੀ ਅਮਰਜੀਤ ਹੀ ਕਰ ਰਹੇ ਹਨ। ਫਿਲਮ ਨੂੰ ਬਰਾਊਨ ਸਟੂਡੀਓਜ਼ ਦੇ ਮਾਲਕ ਹਰਵਿੰਦਰ ਸਿੱਧੂ ਪ੍ਰੋਡਿਊਸ ਕਰਨ ਜਾ ਰਹੇ ਹਨ।
Karan Aujla Reacts On Shahid Kapoor Video: ਬਾਲੀਵੁੱਡ ਫਿਲਮ ਇੰਡਸਟਰੀ ਦਾ ਪੰਜਾਬੀ ਮਿਊਜ਼ਿਕ ਦੇ ਪ੍ਰਤੀ ਪਿਆਰ ਆਮ ਤੌਰ 'ਤੇ ਨਜ਼ਰ ਆਉਂਦਾ ਰਹਿੰਦਾ ਹੈ। ਅਕਸਰ ਹੀ ਆਪਾਂ ਬਾਲੀਵੁੱਡ ਫਿਲਮਾਂ 'ਚ ਪੰਜਾਬੀ ਗਾਣਿਆਂ ਨੂੰ ਸੁਣਦੇ ਹਾਂ। ਇਸ ਦੇ ਨਾਲ ਨਾਲ ਬਾਲੀਵੁੱਡ ਸਟਾਰਜ਼ ਵੀ ਪਰਸਨਲ ਤੌਰ 'ਤੇ ਪੰਜਾਬੀ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਵਿੱਕੀ ਕੌਸ਼ਲ ਤੇ ਰਣਵੀਰ ਸਿੰਘ ਵਰਗੇ ਕਲਾਕਾਰ ਖੁੱਲ੍ਹ ਕੇ ਬਿਆਨ ਕਰ ਚੁੱਕੇ ਹਨ ਕਿ ਉਹ ਪੰਜਾਬੀ ਗਾਣਿਆਂ ਨੂੰ ਕਿੰਨਾ ਪਸੰਦ ਕਰਦੇ ਹਨ।
Jawan Box Office Worldwide Collection: ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ 'ਜਵਾਨ' ਦੇਸ਼-ਵਿਦੇਸ਼ 'ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ ਅਤੇ ਹੁਣ ਆਪਣੀ ਰਿਕਾਰਡ ਬੁੱਕ ਵਿੱਚ ਇੱਕ ਹੋਰ ਪੰਨਾ ਜੋੜ ਲਿਆ ਹੈ। ਦਰਅਸਲ, ਐਟਲੀ ਦੁਆਰਾ ਨਿਰਦੇਸ਼ਤ ਇਸ ਐਕਸ਼ਨ ਨਾਲ ਭਰਪੂਰ ਫਿਲਮ ਨੇ ਵੀਰਵਾਰ ਨੂੰ ਯੂਏਈ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਹਾਸਲ ਕਰਕੇ ਇਕ ਹੋਰ ਮੀਲ ਪੱਥਰ ਨੂੰ ਪਾਰ ਕੀਤਾ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਮਿਡਲ ਈਸਟ ਬਾਕਸ ਆਫਿਸ 'ਤੇ ਕਿੰਨੀ ਕਮਾਈ ਕੀਤੀ ਹੈ।
ਸ਼ਾਹਰੁਖ ਖਾਨ ਦੀ ਜਵਾਨ ਨੇ ਭਾਰਤ ਤੋਂ ਬਾਅਦ ਅਰਬ ਦੇਸ਼ਾਂ 'ਚ ਰਚਿਆ ਇਤਿਹਾਸ, ਬਣੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਭਾਰਤੀ ਫਿਲਮ
Mission Raniganj Review: ਕੁਝ ਫ਼ਿਲਮਾਂ ਅਜਿਹੀਆਂ ਹਨ ਜਿਨ੍ਹਾਂ ਦੀ ਕਹਾਣੀ ਜਾਣਨਾ ਜ਼ਰੂਰੀ ਹੈ। ਕਿਉਂਕਿ ਉਹ ਕਹਾਣੀਆਂ ਅਸਲ ਹਨ, ਕਿਉਂਕਿ ਉਹ ਕਹਾਣੀਆਂ ਸਾਡੇ ਦੇਸ਼ ਦੇ ਅਸਲ ਨਾਇਕਾਂ ਦੀਆਂ ਕਹਾਣੀਆਂ ਹਨ, ਤਾਂ ਜੋ ਅਸੀਂ ਉਨ੍ਹਾਂ ਨਾਇਕਾਂ ਨੂੰ ਸਲਾਮ ਕਰ ਸਕੀਏ। ਉਹ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਣ। ਮਿਸ਼ਨ ਰਾਣੀਗੰਜ ਅਜਿਹੀ ਹੀ ਇੱਕ ਫਿਲਮ ਹੈ।
Vinod Khanna Unknown Facts: ਪੇਸ਼ਾਵਰ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਦਾ ਹਿੱਸਾ) ਵਿੱਚ 6 ਅਕਤੂਬਰ 1946 ਨੂੰ ਜਨਮੇ ਵਿਨੋਦ ਖੰਨਾ ਭਾਵੇਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹੋਣ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਵਿਨੋਦ ਦੇ ਪਿਤਾ ਕਿਸ਼ਨਚੰਦ ਖੰਨਾ ਪੇਸ਼ਾਵਰ ਦੇ ਮਸ਼ਹੂਰ ਵਪਾਰੀ ਸਨ, ਪਰ ਦੇਸ਼ ਦੀ ਵੰਡ ਕਾਰਨ ਉਹ ਪੇਸ਼ਾਵਰ ਛੱਡ ਕੇ ਮੁੰਬਈ ਆ ਗਏ। ਜਨਮਦਿਨ ਵਿਸ਼ੇਸ਼ ਵਿੱਚ, ਅਸੀਂ ਤੁਹਾਨੂੰ ਵਿਨੋਦ ਖੰਨਾ ਦੇ ਜੀਵਨ ਦੀਆਂ ਕੁਝ ਕਹਾਣੀਆਂ ਤੋਂ ਜਾਣੂ ਕਰਵਾ ਰਹੇ ਹਾਂ।
Rhea Chakraborty On Trolling: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਆਪਣੀ ਪਹਿਲੀ ਜ਼ਿੰਦਗੀ ਅਤੇ ਹੁਣ ਦੀ ਜ਼ਿੰਦਗੀ ਵਿਚ ਫਰਕ ਦੱਸਦਿਆਂ ਕਿਹਾ ਕਿ ਪਹਿਲਾਂ 31 ਸਾਲ ਦੀ ਉਮਰ ਵਿਚ ਉਹ ਆਪਣੇ ਅੰਦਰ 81 ਸਾਲ ਦੀ ਬਜ਼ੁਰਗ ਔਰਤ ਵਾਂਗ ਮਹਿਸੂਸ ਕਰਦੀ ਸੀ। ਪਰ ਹੁਣ ਉਹ ਥੈਰੇਪੀ ਦਾ ਸਹਾਰਾ ਲੈ ਕੇ ਅੱਗੇ ਵਧ ਗਈ ਹੈ।
ED Summon Huma Qureshi: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੋਂ ਬਾਅਦ ਹੁਣ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਹੁਮਾ ਕੁਰੈਸ਼ੀ ਸਮੇਤ ਕਈ ਸਿਤਾਰੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਰਡਾਰ 'ਤੇ ਆ ਗਏ ਹਨ। ਈਡੀ ਨੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਟੀਵੀ ਅਦਾਕਾਰਾ ਹਿਨਾ ਖਾਨ ਅਤੇ ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਸੰਮਨ ਜਾਰੀ ਕੀਤਾ ਹੈ।
ਪਿਛੋਕੜ
Entertainment News Today Latest Updates 6 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸੁਸ਼ਾਂਤ ਸਿੰਘ ਰਾਜਪੂਤ ਨੇ ਕਿਉਂ ਕੀਤਾ ਸੀ ਸੁਸਾਈਡ? ਸਾਲਾਂ ਬਾਅਦ ਮਰਹੂਮ ਅਦਾਕਾਰ ਦੀ ਪ੍ਰੇਮਿਕਾ ਰੀਆ ਚੱਕਰਵਤੀ ਨੇ ਖੋਲਿਆ ਰਾਜ਼
Rhea Chakraborty On Trolling: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਆਪਣੀ ਪਹਿਲੀ ਜ਼ਿੰਦਗੀ ਅਤੇ ਹੁਣ ਦੀ ਜ਼ਿੰਦਗੀ ਵਿਚ ਫਰਕ ਦੱਸਦਿਆਂ ਕਿਹਾ ਕਿ ਪਹਿਲਾਂ 31 ਸਾਲ ਦੀ ਉਮਰ ਵਿਚ ਉਹ ਆਪਣੇ ਅੰਦਰ 81 ਸਾਲ ਦੀ ਬਜ਼ੁਰਗ ਔਰਤ ਵਾਂਗ ਮਹਿਸੂਸ ਕਰਦੀ ਸੀ। ਪਰ ਹੁਣ ਉਹ ਥੈਰੇਪੀ ਦਾ ਸਹਾਰਾ ਲੈ ਕੇ ਅੱਗੇ ਵਧ ਗਈ ਹੈ।
'ਇੰਡੀਆ ਟੂਡੇ ਕਾਨਕਲੇਵ 2023' 'ਚ ਰਾਜਦੀਪ ਸਰਦੇਸਾਈ ਨਾਲ ਗੱਲਬਾਤ ਕਰਦੇ ਹੋਏ ਰੀਆ ਚੱਕਰਵਰਤੀ ਨੇ ਕਿਹਾ- 'ਜ਼ਿੰਦਗੀ ਇਕ ਚੱਕਰ ਹੈ। ਹੁਣ ਮੈਂ ਮੀਡੀਆ ਨਾਲ ਗੱਲ ਕਰ ਰਹੀ ਹਾਂ। ਜ਼ਿੰਦਗੀ ਅੱਗੇ ਵਧ ਰਹੀ ਹੈ। ਨਵੀਂ ਰੀਆ ਬਹੁਤ ਹੀ ਵੱਖਰੀ ਹੈ। ਪਹਿਲਾਂ 31 ਸਾਲ ਦੀ ਉਮਰ ਵਿੱਚ ਮੈਂ ਆਪਣੇ ਅੰਦਰ 81 ਸਾਲ ਦੀ ਬਜ਼ੁਰਗ ਔਰਤ ਵਾਂਗ ਮਹਿਸੂਸ ਕਰਦੀ ਸੀ। ਔਖੇ ਸਮੇਂ ਵਿੱਚ ਤੁਸੀਂ ਦੇਵਦਾਸ ਬਣ ਸਕਦੇ ਹੋ ਜਾਂ ਥੈਰੇਪੀ ਦਾ ਸਹਾਰਾ ਲੈ ਕੇ ਅੱਗੇ ਵਧ ਸਕਦੇ ਹੋ। ਮੈਂ ਥੈਰੇਪੀ ਦੀ ਮਦਦ ਲਈ।
'ਮੈਨੂੰ 'ਚੁੜੈਲ' ਨਾਮ ਪਸੰਦ ਆਇਆ'
ਰੀਆ ਦਾ ਕਹਿਣਾ ਹੈ ਕਿ ਉਸ ਦੇ ਅੰਦਰ ਦੀ ਆਵਾਜ਼ ਨੇ ਉਸ ਨੂੰ ਦੱਸਿਆ ਕਿ ਸਭ ਕੁਝ ਠੀਕ ਹੋ ਜਾਵੇਗਾ। ਇਸ ਸਵਾਲ 'ਤੇ ਕਿ ਕੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਚ ਉਸ ਦਾ ਕੋਈ ਰੋਲ ਸੀ, ਅਭਿਨੇਤਰੀ ਨੇ ਜਵਾਬ ਦਿੱਤਾ ਕਿ ਜਦੋਂ ਉਹ ਲੋਕਾਂ ਦੇ ਚਿਹਰਿਆਂ ਨੂੰ ਦੇਖਦੀ ਹੈ ਤਾਂ ਲੱਗਦਾ ਹੈ ਕਿ ਕੁਝ ਲੋਕ ਉਸ ਨੂੰ ਇਸ ਤਰ੍ਹਾਂ ਦੇਖਦੇ ਹਨ ਜਿਵੇਂ ਉਸ ਨੇ ਕੁਝ ਕੀਤਾ ਹੋਵੇ। ਉਸ ਨੇ ਕਿਹਾ, 'ਮੈਂ ਲੋਕਾਂ ਦੇ ਚਿਹਰੇ ਪੜ੍ਹ ਸਕਦੀ ਹਾਂ। ਮੈਨੂੰ ਚੁੜੈਲ ਨਾਮ ਪਸੰਦ ਆਇਆ ਸੀ ਅਤੇ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਬਾਰੇ ਰੀਆ ਨੇ ਕਿਹਾ ਕਿ ਉਹ ਨਹੀਂ ਜਾਣਦੀ ਕਿ ਉਸਨੇ ਅਜਿਹਾ ਕਿਉਂ ਕੀਤਾ। ਪਰ ਉਹ ਜਾਣਦੀ ਹੈ ਕਿ ਉਹ ਕਿਸ ਦੌਰ ਵਿੱਚੋਂ ਲੰਘਿਆ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਘਿਰੀ ਸੀ ਅਦਾਕਾਰਾ
ਤੁਹਾਨੂੰ ਦੱਸ ਦਈਏ ਕਿ ਸਾਲ 2020 ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ ਸੀ। ਅਜਿਹੇ 'ਚ ਰੀਆ ਚੱਕਰਵਰਤੀ 'ਤੇ ਉਨ੍ਹਾਂ ਦੀ ਮੌਤ ਦੇ ਕਈ ਦੋਸ਼ ਲੱਗੇ ਸਨ। ਰੀਆ ਅਤੇ ਸੁਸ਼ਾਂਤ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਸੁਸ਼ਾਂਤ ਦੇ ਇਸ ਅਚਾਨਕ ਕਦਮ ਨੇ ਉਨ੍ਹਾਂ 'ਤੇ ਸ਼ੱਕ ਪੈਦਾ ਕਰ ਦਿੱਤਾ। ਇਸ ਕਾਰਨ ਰੀਆ ਨੂੰ ਜੇਲ੍ਹ ਜਾਣਾ ਪਿਆ ਅਤੇ ਸੋਸ਼ਲ ਮੀਡੀਆ 'ਤੇ ਭਾਰੀ ਟ੍ਰੋਲਿੰਗ ਤੋਂ ਵੀ ਗੁਜ਼ਰਨਾ ਪਿਆ।
- - - - - - - - - Advertisement - - - - - - - - -