(Source: ECI/ABP News/ABP Majha)
Kapil Sharma: ਰਣਬੀਰ ਕਪੂਰ ਤੋਂ ਹੁਣ ਦੇ ਰਾਡਾਰ 'ਤੇ ਕਪਿਲ ਸ਼ਰਮਾ ਤੇ ਅਦਾਕਾਰਾ ਹੁਮਾ ਕੁਰੈਸ਼ੀ ਸਣੇ ਇਹ ਕਲਾਕਾਰ, ਭੇਜਿਆ ਗਿਆ ਸੰਮਨ
ED Summon Huma Qureshi: ਰਣਬੀਰ ਕਪੂਰ ਤੋਂ ਬਾਅਦ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਹੁਮਾ ਕੁਰੈਸ਼ੀ ਸਮੇਤ ਕਈ ਸਿਤਾਰੇ ਈਡੀ ਦੇ ਰਡਾਰ 'ਤੇ ਆ ਗਏ ਹਨ। ED ਨੇ ਹੁਮਾ ਕੁਰੈਸ਼ੀ, ਹਿਨਾ ਖਾਨ, ਸ਼ਰਧਾ ਕਪੂਰ ਅਤੇ ਕਪਿਲ ਸ਼ਰਮਾ ਨੂੰ ਸੰਮਨ ਕੀਤਾ ਹੈ।
ED Summon Huma Qureshi: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੋਂ ਬਾਅਦ ਹੁਣ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ 'ਚ ਹੁਮਾ ਕੁਰੈਸ਼ੀ ਸਮੇਤ ਕਈ ਸਿਤਾਰੇ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਰਡਾਰ 'ਤੇ ਆ ਗਏ ਹਨ। ਈਡੀ ਨੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਟੀਵੀ ਅਦਾਕਾਰਾ ਹਿਨਾ ਖਾਨ ਅਤੇ ਮਸ਼ਹੂਰ ਟੀਵੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਸੰਮਨ ਜਾਰੀ ਕੀਤਾ ਹੈ।
ਹਾਲ ਹੀ ਵਿੱਚ, ਈਡੀ ਨੇ ਰਣਬੀਰ ਨੂੰ 4 ਅਕਤੂਬਰ ਬੁੱਧਵਾਰ ਨੂੰ ਸੰਮਨ ਭੇਜ ਕੇ 6 ਅਕਤੂਬਰ ਨੂੰ ਰਾਏਪੁਰ, ਛੱਤੀਸਗੜ੍ਹ ਵਿੱਚ ਏਜੰਸੀ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਸੀ। ਹਾਲਾਂਕਿ ਤਾਜ਼ਾ ਖਬਰਾਂ ਮੁਤਾਬਕ ਰਣਬੀਰ ਨੇ ਈਡੀ ਨੂੰ ਮੇਲ ਕਰਕੇ 2 ਹਫਤਿਆਂ ਦਾ ਸਮਾਂ ਮੰਗਿਆ ਹੈ। ਇਸ ਦੇ ਪਿੱਛੇ ਅਦਾਕਾਰ ਨੇ ਨਿੱਜੀ ਪਰਿਵਾਰਕ ਕਾਰਨਾਂ ਅਤੇ ਪਹਿਲਾਂ ਦੀਆਂ ਵਚਨਬੱਧਤਾਵਾਂ ਦਾ ਹਵਾਲਾ ਦਿੱਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਮਾਮਲੇ 'ਚ ਸਿਰਫ ਰਣਬੀਰ ਕਪੂਰ, ਸ਼ਰਧਾ ਕਪੂਰ, ਹੁਮਾ ਕੁਰੈਸ਼ੀ, ਹਿਨਾ ਖਾਨ ਅਤੇ ਕਪਿਲ ਸ਼ਰਮਾ ਹੀ ਨਹੀਂ ਬਲਕਿ ਟੀਵੀ ਅਤੇ ਬਾਲੀਵੁੱਡ ਜਗਤ ਦੀਆਂ ਹੋਰ ਮਸ਼ਹੂਰ ਹਸਤੀਆਂ ਦੇ ਨਾਂ ਵੀ ਸ਼ਾਮਲ ਹਨ।
ਖਬਰਾਂ ਮੁਤਾਬਕ ਇਸ ਲਿਸਟ 'ਚ ਸੰਨੀ ਲਿਓਨ, ਪਾਕਿਸਤਾਨੀ ਸਿੰਗਰ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਬਾਲੀਵੁੱਡ ਸਿੰਗਰ ਨੇਹਾ ਕੱਕੜ, ਮਿਊਜ਼ਿਕ ਕੰਪੋਜ਼ਰ ਵਿਸ਼ਾਲ ਡਡਲਾਨੀ ਦੇ ਨਾਂ ਵੀ ਸ਼ਾਮਲ ਹਨ। ਹਾਲਾਂਕਿ ਫਿਲਹਾਲ ਇਨ੍ਹਾਂ ਸੈਲੇਬਸ ਦੇ ਨਾਂ ਦਾ ਅਧਿਕਾਰਕ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਦਰਅਸਲ, ਈਡੀ ਆਨਲਾਈਨ ਗੇਮਿੰਗ ਐਪ ਮਾਮਲੇ ਦੇ ਦੋਸ਼ੀ ਸੌਰਭ ਚੰਦਰਾਕਰ ਦੇ ਵਿਆਹ 'ਚ ਸ਼ਾਮਲ ਹੋਏ ਇਨ੍ਹਾਂ ਸਾਰੇ ਹਸਤੀਆਂ ਨੂੰ ਸੰਮਨ ਭੇਜ ਰਿਹਾ ਹੈ। ਸੌਰਭ 'ਤੇ ਹਵਾਲਾ ਰਾਹੀਂ ਸਿਤਾਰਿਆਂ ਨੂੰ ਪੈਸੇ ਦੇਣ ਦਾ ਦੋਸ਼ ਹੈ। ਖਬਰਾਂ ਮੁਤਾਬਕ ਇਸ ਸਾਲ ਕਈ ਬਾਲੀਵੁੱਡ ਸਿਤਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੁਰੂ ਵਿੱਚ, ਫਰਵਰੀ ਮਹੀਨੇ ਵਿੱਚ, ਮਹਾਦੇਵ ਬੁੱਕ ਐਪ ਪ੍ਰਮੋਟਰ ਸੌਰਭ ਚੰਦਰਾਕਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦੁਬਈ ਪਹੁੰਚੇ ਸਨ। ਖਬਰਾਂ ਦੀ ਮੰਨੀਏ ਤਾਂ ਇਸ ਵਿਆਹ 'ਤੇ 200 ਕਰੋੜ ਰੁਪਏ ਖਰਚ ਕੀਤੇ ਗਏ ਸਨ। ਵਿਆਹ ਵਿੱਚ ਕਈ ਸਿਤਾਰਿਆਂ ਨੇ ਵੀ ਪਰਫਾਰਮ ਕੀਤਾ।
ਰਿਪੋਰਟਾਂ ਮੁਤਾਬਕ ਦੋਸ਼ੀ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਦੀ ਕੰਪਨੀ ਦੁਬਈ ਤੋਂ ਚੱਲ ਰਹੀ ਸੀ। ਉਨ੍ਹਾਂ 'ਤੇ ਦੋਸ਼ ਹੈ ਕਿ ਉਹ ਨਵੇਂ ਯੂਜ਼ਰਸ ਦੀ ਭਰਤੀ ਕਰਨ, ਯੂਜ਼ਰ ਆਈਡੀ ਬਣਾਉਣ ਅਤੇ ਬੇਨਾਮ ਬੈਂਕ ਖਾਤਿਆਂ ਦੇ ਗੁੰਝਲਦਾਰ ਨੈੱਟਵਰਕ ਰਾਹੀਂ ਮਨੀ ਲਾਂਡਰਿੰਗ ਕਰਨ ਦੀ ਸਕੀਮ ਚਲਾ ਰਹੇ ਸਨ।