ਪੜਚੋਲ ਕਰੋ

ਦਿੱਲੀ-ਮੁੰਬਈ ਦੇ ਆਸਮਾਨ ‘ਚ ਕਿਵੇਂ ਪਹੁੰਚੀ ਜਵਾਲਾਮੁਖੀ ਦੀ ਰਾਖ? ਭਾਰਤ ਲਈ ਕਿੰਨਾ ਵੱਡਾ ਖਤਰਾ? DGCA ਵੱਲੋਂ ਅਲਰਟ ਜਾਰੀ!

ਇਥਿਓਪੀਆ ਦੇ Hayli Gubbi ਜਵਾਲਾਮੁਖੀ ‘ਚ 23 ਨਵੰਬਰ ਨੂੰ ਹੋਏ ਧਮਾਕੇ ਦਾ ਅਸਰ ਹੁਣ ਭਾਰਤ ਤੱਕ ਦਿਖਣਾ ਸ਼ੁਰੂ ਹੋ ਗਿਆ ਹੈ। ਤੇਜ਼ ਹਵਾਵਾਂ ਨਾਲ ਉੱਠੀ ਜਵਾਲਾਮੁਖੀ ਰਾਖ ਓਮਾਨ ਅਤੇ ਅਰਬ ਸਾਗਰ ਰਾਹੀਂ ਭਾਰਤੀ ਹਵਾਈ ਖੇਤਰ ਤੱਕ ਪਹੁੰਚ ਗਈ ਹੈ।

ਇਥਿਓਪੀਆ ਦੇ Hayli Gubbi ਜਵਾਲਾਮੁਖੀ ‘ਚ 23 ਨਵੰਬਰ ਨੂੰ ਹੋਏ ਧਮਾਕੇ ਦਾ ਅਸਰ ਹੁਣ ਭਾਰਤ ਤੱਕ ਦਿਖਣਾ ਸ਼ੁਰੂ ਹੋ ਗਿਆ ਹੈ। ਤੇਜ਼ ਹਵਾਵਾਂ ਨਾਲ ਉੱਠੀ ਜਵਾਲਾਮੁਖੀ ਰਾਖ ਓਮਾਨ ਅਤੇ ਅਰਬ ਸਾਗਰ ਰਾਹੀਂ ਭਾਰਤੀ ਹਵਾਈ ਖੇਤਰ ਤੱਕ ਪਹੁੰਚ ਗਈ ਹੈ। DGCA ਅਤੇ ਮੁੰਬਈ–ਦਿੱਲੀ ਦੇ Met Watch Office ਨੇ ਏਅਰਲਾਈਨਜ਼ ਲਈ SIGMET (Significant Weather Advisory) ਜਾਰੀ ਕੀਤਾ ਹੈ।

ਵਿਮਾਨ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਉੱਚਾਈ ‘ਤੇ ਉੱਡਣ ਵਾਲੀਆਂ ਫਲਾਈਟਾਂ ਲਈ ਇਹ ਰਾਖ ਖਤਰਾ ਬਣ ਸਕਦੀ ਹੈ, ਇਸ ਲਈ ਰੂਟ ਅਤੇ ਫਲਾਈਟ ਲੈਵਲ ‘ਤੇ ਖ਼ਾਸ ਸਾਵਧਾਨੀ ਵਰਤੀ ਜਾਵੇ।

ਇਥਿਓਪੀਆ ਦੇ Hayli Gubbi ਜਵਾਲਾਮੁਖੀ ਵਿੱਚ ਅਚਾਨਕ ਧਮਾਕਾ ਹੋਇਆ। ਧਮਾਕੇ ਨਾਲ ਪਹਾੜ ਤੋਂ ਵੱਡੀ ਮਾਤਰਾ ਵਿੱਚ ਜਵਾਲਾਮੁਖੀ ਰਾਖ (Volcanic Ash) ਆਕਾਸ਼ ਵਿੱਚ ਕਈ ਕਿਲੋਮੀਟਰ ਉੱਪਰ ਤੱਕ ਚਲੀ ਗਈ। ਇਹ ਰਾਖ ਹਵਾ ਦੇ ਰੁਖ ਨਾਲ ਬਹਿੰਦੀ ਹੈ ਅਤੇ ਸਿੱਧਾ ਹਵਾਈ ਰਸਤਿਆਂ (air routes) ‘ਤੇ ਅਸਰ ਪਾਉਂਦੀ ਹੈ।

ਇਥਿਓਪੀਆ ਤੋਂ ਉੱਠੀ ਇਹ ਰਾਖ ਲਗਭਗ 30,000–35,000 ਫੁੱਟ ਦੀ ਉੱਚਾਈ ਤੱਕ ਪਹੁੰਚ ਗਈ। ਹਵਾ ਦਾ ਰੁਖ ਗਲਫ ਦੇਸ਼ਾਂ ਵੱਲ ਸੀ, ਇਸ ਕਰਕੇ ਰਾਖ ਦਾ ਵੱਡਾ ਹਿੱਸਾ ਓਮਾਨ ਅਤੇ ਅਰਬ ਸਾਗਰ ਦੀ ਦਿਸ਼ਾ ਵੱਲ ਚਲ ਪਿਆ।

24 ਨਵੰਬਰ ਨੂੰ ਇਹ ਰਾਖ ਭਾਰਤ ਦੇ ਉੱਪਰ ਤੱਕ ਪਹੁੰਚ ਗਈ - ਅਰਥਾਤ ਹਵਾ ਇਸਨੂੰ ਅਰਬ ਸਾਗਰ ਤੋਂ ਖਿੱਚਕੇ ਭਾਰਤ ਦੇ ਉੱਪਰ ਲੈ ਆਈ। ਇਹ ਜਵਾਲਾਮੁਖੀ ਰਾਖ ਇਸ ਵੇਲੇ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਮੱਧ ਭਾਰਤ ਦੇ ਏਅਰ ਰੂਟਸ ਦੇ ਨੇੜੇ-ਨੇੜੇ ਗੁਜ਼ਰ ਰਹੀ ਹੈ।

ਏਵਿਏਸ਼ਨ ਐਡਵਾਇਜ਼ਰੀ ਕਿਉਂ ਜਾਰੀ ਹੋਈ?
ਜਵਾਲਾਮੁਖੀ ਰਾਖ (Volcanic Ash) ਹਵਾਈ ਜਹਾਜਾਂ ਲਈ ਬਹੁਤ ਖਤਰਨਾਕ ਹੁੰਦੀ ਹੈ, ਕਿਉਂਕਿ:

ਰਾਖ ਇੰਜਨ ਵਿੱਚ ਜਾ ਕੇ ਪਿਘਲ ਸਕਦੀ ਹੈ ਅਤੇ ਇੰਜਨ ਬੰਦ ਹੋਣ ਦਾ ਖਤਰਾ ਬਣ ਜਾਂਦਾ ਹੈ।

ਇਹ ਇੰਜਨ ਵਿੱਚ ਬਲੌਕੇਜ ਪੈਦਾ ਕਰ ਸਕਦੀ ਹੈ।

ਰਾਖ ਵਿੰਡਸ਼ੀਲਡ (ਸ਼ੀਸ਼ੇ) ਅਤੇ ਸੈਂਸਰਾਂ ਨੂੰ ਖਰਾਬ ਕਰ ਦਿੰਦੀ ਹੈ।

ਰਾਖ ਕੱਚ ਨੂੰ ਘਿਸਾ ਦਿੰਦੀ ਹੈ, ਜਿਸ ਨਾਲ ਪਾਇਲਟ ਨੂੰ ਬਾਹਰ ਦੇਖਣਾ ਮੁਸ਼ਕਲ ਹੋ ਸਕਦਾ ਹੈ।

ਇਹ ਜਹਾਜ਼ ਦੇ ਏਅਰਫ੍ਰੇਮ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ।

ਸਭ ਤੋਂ ਵੱਡੀ ਗੱਲ — ਰਾਖ ਰਡਾਰ ‘ਤੇ ਸਾਫ਼ ਨਹੀਂ ਦਿਖਦੀ, ਇਸ ਲਈ ਖਤਰਾ ਅਚਾਨਕ ਵੱਧ ਸਕਦਾ ਹੈ।

ਇਹ ਸਭ ਖਤਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੰਬਈ ਅਤੇ ਦਿੱਲੀ ਦੇ Met Watch Office ਨੇ
SIGMET (Significant Meteorological Information) ਜਾਰੀ ਕੀਤਾ ਹੈ।

DGCA/ATC ਕੀ ਕਰ ਰਹੇ ਹਨ?
ਐਵੀਏਸ਼ਨ ਸੁਰੱਖਿਆ ਨੂੰ ਦੇਖਦੇ ਹੋਏ DGCA ਅਤੇ ATC ਨੇ ਤੁਰੰਤ ਕਦਮ ਚੁੱਕੇ ਹਨ:

ਏਅਰਲਾਈਂਜ਼ ਨੂੰ ਉਡਾਣ ਦੇ ਰੂਟ ਬਦਲਣ ਅਤੇ ਉੱਡਣ ਦੀ ਉਚਾਈ ਬਦਲਣ ਲਈ ਕਿਹਾ ਗਿਆ ਹੈ (ਖ਼ਾਸ ਕਰਕੇ FL250–FL350 ਤੋਂ ਦੂਰ ਰਹਿਣ ਲਈ)।

ਪ੍ਰਭਾਵਿਤ ਖੇਤਰ ਵਿੱਚ ਉਡਾਣਾਂ ਦੀ ਗਿਣਤੀ ਘਟਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਕੁਝ ਫ਼ਲਾਈਟਾਂ ਦੇ ਰੂਟ ਲੰਬੇ ਕੀਤੇ ਗਏ, ਤਾਂ ਜੋ ਜਵਾਲਾਮੁਖੀ ਰਾਖ ਵਾਲੇ ਇਲਾਕੇ ਤੋਂ ਬਚਦੇ ਹੋਏ ਜਹਾਜ਼ ਗੁਜ਼ਰ ਸਕਣ।

ਇਥਿਓਪੀਆ ਵਿੱਚ ਜਵਾਲਾਮੁਖੀ ਫਟਣ ਤੋਂ ਬਾਅਦ ਰਾਖ ਹਵਾ ਨਾਲ ਉੱਡਦੀ ਹੋਈ ਓਮਾਨ ਅਤੇ ਅਰਬ ਸਾਗਰ ਰਾਹੀਂ ਭਾਰਤ ਤੱਕ ਪਹੁੰਚ ਗਈ। ਜਿਸ ਲੇਅਰ ਵਿੱਚ ਜਹਾਜ਼ ਉੱਡਦੇ ਹਨ — 30,000–35,000 ਫੁੱਟ — ਉਸੇ ਉਚਾਈ ‘ਤੇ ਇਹ ਰਾਖ ਤੈਰ ਰਹੀ ਹੈ। ਇੰਜਨ ਨੂੰ ਨੁਕਸਾਨ ਨਾ ਹੋਵੇ, ਇਸ ਲਈ DGCA ਨੇ ਸਾਰੀਆਂ ਏਅਰਲਾਈਂਜ਼ ਨੂੰ ਅਲਰਟ ਕੀਤਾ ਹੈ ਅਤੇ SIGMET ਜਾਰੀ ਕੀਤਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
Advertisement

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
Tamil Nadu: SIR ਦੇ ਪਹਿਲੇ ਚਰਨ ਦੀ ਡ੍ਰਾਫਟ ਲਿਸਟ ਜਾਰੀ, ਲਗਭਗ 1 ਕਰੋੜ ਵੋਟਰਾਂ ਦੇ ਕੱਟੇ ਗਏ ਨਾਮ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
ਗੋਲੀਆਂ ਦੇ ਨਾਲ ਦਹਿਲਿਆ ਜਲੰਧਰ ਸ਼ਹਿਰ! ਇੱਕ ਵਿਦਿਆਰਥੀ ਦੀ ਛਾਤੀ 'ਚ ਵੱਜੀ ਗੋਲੀ, ਦੂਜੇ ਦੇ ਮੋਢੇ 'ਤੇ ਲੱਗੀ, ਗੰਭੀਰ ਹਾਲਤ 'ਚ ਹਸਪਤਾਲ 'ਚ ਕਰਵਾਇਆ ਭਰਤੀ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
20 ਦਸੰਬਰ ਨੂੰ ਲਾਡੋਵਾਲ ਟੋਲ ਪਲਾਜ਼ੇ ਵੱਲ ਆਉਣ ਵਾਲੇ ਲੋਕ ਧਿਆਨ ਦੇਣ, ਹੋਇਆ ਵੱਡਾ ਐਲਾਨ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
ਸੰਘਣੇ ਕੋਹਰੇ ਕਰਕੇ ਮਸ਼ਹੂਰ ਪੰਜਾਬੀ ਅਦਾਕਾਰਾ ਦਾ ਭਿਆਨਕ ਐਕਸੀਡੈਂਟ! ਸ਼ੂਟਿੰਗ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ…ਦੇਖੋ ਵੀਡੀਓ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
19 ਕਰੋੜ ਤੋਂ ਵੱਧ ਦਾ ਖਜ਼ਾਨਾ… ਡੰਕੀ ਰੂਟ ਮਾਮਲੇ 'ਚ ED ਦੀ ਵੱਡੀ ਕਾਰਵਾਈ, ਦਿੱਲੀ ਤੋਂ ਪੰਜਾਬ-ਹਰਿਆਣਾ ਤੱਕ ਜੁੜੇ ਤਾਰ
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਲੁਧਿਆਣਾ 'ਚ SHO ਦਾ ਤਬਾਦਲਾ, ਜਾਣੋ ਕਿਉਂ ਕੀਤੀ ਕਾਰਵਾਈ?
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਾਪਰਿਆ ਦਰਦਨਾਕ ਹਾਦਸਾ, ਐਡੀਸ਼ਨਲ SHO ਦੀ ਦਰਦਨਾਕ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਪਟਵਾਰੀ ਕੀਤਾ ਕਾਬੂ, ਜਾਇਦਾਦ ਦੀ ਵਿਰਾਸਤ ਲਈ ਮੰਗੇ 8 ਹਜ਼ਾਰ, ਵਿਭਾਗ 'ਚ ਮੱਚੀ ਹਾਹਾਕਾਰ
Embed widget