ਪੜਚੋਲ ਕਰੋ

Chandigarh: ਪੁਲਿਸ ਕੰਪਲੈਕਸ 'ਚ ਕਾਂਸਟੇਬਲਾਂ ਦਾ ਪਿਆ ਕਲੇਸ਼, ਕੁੱਟਮਾਰ ਸਣੇ ਚੱਲੀਆਂ ਛੁਰੀਆਂ, ਭੈਣ ਨੇ ਇੰਝ ਬਚਾਈ ਭਰਾ ਦੀ ਜਾਨ, ਲੋਕ ਬਣਾਉਂਦੇ ਰਹੇ ਵੀਡੀਓ

ਪੁਲਿਸ ਕੰਪਲੈਕਸ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦੋ ਕਾਂਸਟੇਬਲ ਆਪਸ ਦੇ ਵਿੱਚ ਭਿੜ ਪਏ। ਜਿਸ ਤੋਂ ਬਾਅਦ ਇਹ ਮਾਮੂਲੀ ਝਗੜਾ ਖੂਨੀ ਰੂਪ ਦੇ ਵਿੱਚ ਬਦਲ ਗਿਆ। ਪਰ ਕਾਂਸਟੇਬਲ ਭੈਣ ਨੇ ਸਿਆਣ ਦਿਖਾਉਂਦੇ ਹੋਏ ਆਪਣੇ ਭਰਾ ਦੀ ਜਾਨ..

ਚੰਡੀਗੜ੍ਹ ਦੇ ਧਨਾਸ ਸਥਿਤ ਪੁਲਿਸ ਕੰਪਲੈਕਸ ਵਿੱਚ ਸੋਮਵਾਰ ਨੂੰ ਦੋ ਕਾਂਸਟੇਬਲਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹਲਕੀ ਜਹੀ ਤਕਰਾਰ ਹੋਈ, ਜੋ ਕੁਝ ਹੀ ਵੇਲੇ ਵਿੱਚ ਕੁੱਟਮਾਰ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਇੱਕ ਕਾਂਸਟੇਬਲ ਘਰ ਤੋਂ ਛੁਰੀ ਲੈ ਆਇਆ ਅਤੇ ਦੂਜੇ ‘ਤੇ ਵਾਰ ਕਰ ਦਿੱਤਾ। ਛੁਰੀ ਕਾਂਸਟੇਬਲ ਦੇ ਹੱਥ ‘ਚ ਲੱਗੀ, ਜਿਸ ਨਾਲ ਖੂਨ ਵਗਣ ਲੱਗ ਪਿਆ। ਇਸੇ ਸਮੇਂ ਜਖ਼ਮੀ ਪੁਲਿਸ ਕਰਮਚਾਰੀ ਦੀ ਕਾਂਸਟੇਬਲ ਭੈਣ ਵੀ ਵਿਚਕਾਰ ਆ ਗਈ। ਉਸਨੇ ਆਰੋਪੀ ਦਾ ਕਾਲਰ ਫੜ ਕੇ ਉਸ ਨਾਲ ਭਿੜ ਗਈ ਅਤੇ ਛੁਰੀ ਖੋ ਲਈ।

ਲੋਕ ਬਣਾਉਂਦੇ ਰਹੇ ਵੀਡੀਓ

ਖਾਸ ਗੱਲ ਇਹ ਰਹੀ ਕਿ ਪੁਲਿਸ ਕੰਪਲੈਕਸ ਵਿੱਚ ਇਹ ਘਟਨਾ ਹੋ ਰਹੀ ਸੀ ਅਤੇ ਉੱਥੇ ਕਾਫੀ ਲੋਕ ਮੌਜੂਦ ਸਨ, ਜੋ ਵੀਡੀਓ ਤਾਂ ਬਣਾਉਂਦੇ ਰਹੇ ਪਰ ਕਿਸੇ ਨੇ ਵਿਚਕਾਰ ਆ ਕੇ ਰੋਕਣਾ ਜ਼ਰੂਰੀ ਨਹੀਂ ਸਮਝਿਆ। ਬਾਅਦ ਵਿਚ ਸੂਚਨਾ ਮਿਲਣ ‘ਤੇ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਦੋਵੇਂ ਕਾਂਸਟੇਬਲਾਂ ਨੂੰ ਥਾਣੇ ਲੈ ਜਾ ਕੇ ਪੁੱਛਗਿੱਛ ਕੀਤੀ। ਸ਼ਾਮ ਦੇ ਵੇਲੇ ਛੁਰੀ ਮਾਰਨ ਵਾਲੇ ਕਾਂਸਟੇਬਲ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ।

ਜਾਣਕਾਰੀ ਮੁਤਾਬਕ ਸੋਮਵਾਰ ਨੂੰ ਧਨਾਸ ਸਥਿਤ ਪੁਲਿਸ ਕਾਮਪਲੈਕਸ ਵਿੱਚ ਕਿਸੇ ਗੱਲ ਨੂੰ ਲੈ ਕੇ ਕਾਂਸਟੇਬਲ ਅਮਿਤ ਅਤੇ ਸੁਭਾਸ਼ ਵਿਚਕਾਰ ਤੂੰ-ਤੂੰ-ਮੈਂ-ਮੈਂ ਹੋ ਗਈ। ਗੱਲ ਵਧਦੀ ਗਈ ਤੇ ਕੁਝ ਹੀ ਸਮੇਂ ‘ਚ ਇਹ ਤਕਰਾਰ ਹੱਥਾਪਾਈ ਵਿੱਚ ਤਬਦੀਲ ਹੋ ਗਈ। ਦੋਵੇਂ ਇੱਕ–ਦੂਜੇ ਨਾਲ ਕੁੱਟਮਾਰ ਕਰਨ ਲੱਗ ਪਏ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ।

ਝਗੜੇ ਨੂੰ ਵੇਖ ਕੇ ਸੁਭਾਸ਼ ਦੀ ਭੈਣ, ਮਹਿਲਾ ਕਾਂਸਟੇਬਲ ਨੇਹਾ, ਆਪਣੇ ਭਰਾ ਨੂੰ ਬਚਾਉਣ ਲਈ ਦੌੜੀ। ਉਹ ਪੁਲਿਸ ਦੀ ਵਰਦੀ ਪਹਿਨਕੇ ਹੀ ਮੌਕੇ ‘ਤੇ ਪਹੁੰਚੀ ਅਤੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਦੋਵੇਂ ਕਾਂਸਟੇਬਲ ਲੜਦੇ ਰਹੇ। ਇਸੀ ਦੌਰਾਨ ਅਮਿਤ ਨੇ ਸੁਭਾਸ਼ ‘ਤੇ ਛੁਰੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ।

ਇੰਝ ਭੈਣ ਨੇ ਬਚਾਈ ਭਰਾ ਦੀ ਜਾਨ

ਭਰਾ ਨੂੰ ਜ਼ਖ਼ਮੀ ਹੁੰਦਾ ਦੇਖ ਮਹਿਲਾ ਕਾਂਸਟੇਬਲ ਨੇਹਾ ਵੀ ਗੁੱਸੇ ਵਿੱਚ ਆ ਗਈ। ਉਸਨੇ ਤੁਰੰਤ ਆਰੋਪੀ ਅਮਿਤ ਦਾ ਕਾਲਰ ਫੜ ਲਿਆ ਅਤੇ ਉਸਨੂੰ ਪਿੱਛੇ ਧੱਕ ਕੇ ਹਟਾਇਆ। ਨੇਹਾ ਨੇ ਉਸਦੇ ਹੱਥੋਂ ਛੁਰੀ ਵੀ ਖੋ ਲਈ। ਇਸ ਤੋਂ ਬਾਅਦ ਉੱਥੇ ਪੁਲਿਸ ਪਹੁੰਚੀ ਅਤੇ ਮਾਮਲਾ ਸ਼ਾਂਤ ਹੋਇਆ। ਜਖ਼ਮੀ ਸੁਭਾਸ਼ ਨੂੰ ਫਿਰ ਸੈਕਟਰ–16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਜਦੋਂ ਅਮਿਤ ਅਤੇ ਸੁਭਾਸ਼ ਵਿਚਕਾਰ ਝਗੜਾ ਹੋ ਰਿਹਾ ਸੀ, ਉਸ ਵੇਲੇ ਪੁਲਿਸ ਕਾਮਪਲੈਕਸ ਵਿੱਚ ਰਹਿਣ ਵਾਲੇ ਹੋਰ ਕਈ ਪੁਲਿਸ ਕਰਮਚਾਰੀ ਵੀ ਮੌਜੂਦ ਸਨ। ਪਰ ਕਿਸੇ ਨੇ ਵੀ ਵਿਚਕਾਰ ਆ ਕੇ ਝਗੜਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਲਟ, ਝਗੜਾ ਦੇਖ ਰਹੇ ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਖੜ੍ਹੇ ਹੋ ਕੇ ਵੀਡੀਓ ਬਣਾਉਂਦੇ ਰਹੇ।

DSP ਸੈਂਟਰਲ ਦਲਬੀਰ ਸਿੰਘ ਦੇ ਮੁਤਾਬਕ ਕਾਂਸਟੇਬਲ ਅਮਿਤ ਸੈਕਟਰ–26 ਪੁਲਿਸ ਲਾਈਨ ਵਿੱਚ ਤੈਨਾਤ ਹੈ, ਜਦਕਿ ਜ਼ਖ਼ਮੀ ਕਾਂਸਟੇਬਲ ਸੁਭਾਸ਼ ਜ਼ਿਲ੍ਹਾ ਅਦਾਲਤ ਵਿੱਚ ਡਿਊਟੀ ਕਰਦਾ ਹੈ। ਸੁਭਾਸ਼ ਦੀ ਭੈਣ ਨੇਹਾ ਪੁਲਿਸ ਸਟੇਸ਼ਨ 34 ਵਿੱਚ ਤੈਨਾਤ ਹੈ। ਦੱਸਿਆ ਗਿਆ ਕਿ ਥਾਣਾ ਸਾਰੰਗਪੁਰ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਰੋਪੀ ਕਾਂਸਟੇਬਲ ਅਮਿਤ ਕੁਮਾਰ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਹੈ।

 

ਟਾਪ ਹੈਡਲਾਈਨ

Chandigarh Police: ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ! 11 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ...
ਪੁਲਿਸ ਮਹਿਕਮੇ 'ਚ ਵੱਡਾ ਫੇਰਬਦਲ! 11 ਇੰਸਪੈਕਟਰਾਂ ਨੂੰ ਮਿਲੀ ਤਰੱਕੀ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ...
Chandigarh News: ਹਾਈ ਅਲਰਟ 'ਤੇ ਚੰਡੀਗੜ੍ਹ, 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਸ਼ਾਨੇ 'ਤੇ CM ਮਾਨ-DGP ਦਾ ਦਫ਼ਤਰ; ਈਮੇਲ 'ਚ ਲਿਖਿਆ- ਪਰਵਿੰਦਰ ਝੋਟਾ ਦੀ ਮੌਤ ਦਾ ਬਦਲਾ...
ਹਾਈ ਅਲਰਟ 'ਤੇ ਚੰਡੀਗੜ੍ਹ, 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨਿਸ਼ਾਨੇ 'ਤੇ CM ਮਾਨ-DGP ਦਾ ਦਫ਼ਤਰ; ਈਮੇਲ 'ਚ ਲਿਖਿਆ- ਪਰਵਿੰਦਰ ਝੋਟਾ ਦੀ ਮੌਤ ਦਾ ਬਦਲਾ...
Big News: ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ 8 ਰਾਊਂਡ ਫਾਇਰ ਕਰਕੇ ਹੋਏ ਫਰਾਰ; ਪਰਿਵਾਰ ਬੋਲਿਆ...
ਵੱਡੀ ਵਾਰਦਾਤ, 'ਆਪ' ਆਗੂ ਦੇ ਘਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲਾਵਰ 8 ਰਾਊਂਡ ਫਾਇਰ ਕਰਕੇ ਹੋਏ ਫਰਾਰ; ਪਰਿਵਾਰ ਬੋਲਿਆ...
Punjab Chandigarh Weather: ਪੰਜਾਬ ਦੇ 3 ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼, ਜਲੰਧਰ ਛਾਇਆ ਹਨੇਰਾ, ਲੁਧਿਆਣਾ ਵਿੱਚ ਧੂੜ ਭਰੀ ਹਨੇਰੀ; 8 ਜ਼ਿਲ੍ਹਿਆਂ 'ਚ ਅਲਰਟ ਜਾਰੀ...
ਪੰਜਾਬ ਦੇ 3 ਜ਼ਿਲ੍ਹਿਆਂ 'ਚ ਤੇਜ਼ ਬਾਰਿਸ਼, ਜਲੰਧਰ ਛਾਇਆ ਹਨੇਰਾ, ਲੁਧਿਆਣਾ ਵਿੱਚ ਧੂੜ ਭਰੀ ਹਨੇਰੀ; 8 ਜ਼ਿਲ੍ਹਿਆਂ 'ਚ ਅਲਰਟ ਜਾਰੀ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget