Shahid Kapoor: ਸ਼ਾਹਿਦ ਕਪੂਰ ਨੇ ਕਰਨ ਔਜਲਾ ਦੇ ਗਾਣੇ 'ਤੇ ਰੀਲ ਬਣਾਈ, ਔਜਲਾ ਨੇ ਬਾਲੀਵੁੱਡ ਐਕਟਰ ਦੀ ਪੋਸਟ 'ਤੇ ਇੰਝ ਕੀਤਾ ਰਿਐਕਟ
Karan Aujla Shahid Kapoor: ਸ਼ਾਹਿਦ ਕਪੂਰ ਨੇ ਹਾਲ ਹੀ 'ਚ ਕਰਨ ਔਜਲਾ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਦੇ ਗਾਣੇ 'ਟਰਾਈ ਮੀ' 'ਤੇ ਰੀਲ ਬਣਾਈ ਹੈ।
Karan Aujla Reacts On Shahid Kapoor Video: ਬਾਲੀਵੁੱਡ ਫਿਲਮ ਇੰਡਸਟਰੀ ਦਾ ਪੰਜਾਬੀ ਮਿਊਜ਼ਿਕ ਦੇ ਪ੍ਰਤੀ ਪਿਆਰ ਆਮ ਤੌਰ 'ਤੇ ਨਜ਼ਰ ਆਉਂਦਾ ਰਹਿੰਦਾ ਹੈ। ਅਕਸਰ ਹੀ ਆਪਾਂ ਬਾਲੀਵੁੱਡ ਫਿਲਮਾਂ 'ਚ ਪੰਜਾਬੀ ਗਾਣਿਆਂ ਨੂੰ ਸੁਣਦੇ ਹਾਂ। ਇਸ ਦੇ ਨਾਲ ਨਾਲ ਬਾਲੀਵੁੱਡ ਸਟਾਰਜ਼ ਵੀ ਪਰਸਨਲ ਤੌਰ 'ਤੇ ਪੰਜਾਬੀ ਗਾਣਿਆਂ ਨੂੰ ਕਾਫੀ ਪਸੰਦ ਕਰਦੇ ਹਨ। ਵਿੱਕੀ ਕੌਸ਼ਲ ਤੇ ਰਣਵੀਰ ਸਿੰਘ ਵਰਗੇ ਕਲਾਕਾਰ ਖੁੱਲ੍ਹ ਕੇ ਬਿਆਨ ਕਰ ਚੁੱਕੇ ਹਨ ਕਿ ਉਹ ਪੰਜਾਬੀ ਗਾਣਿਆਂ ਨੂੰ ਕਿੰਨਾ ਪਸੰਦ ਕਰਦੇ ਹਨ।
ਇਸ ਲਿਸਟ 'ਚ ਹੁਣ ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦਾ ਨਾਮ ਵੀ ਜੁੜ ਗਿਆ ਹੈ। ਦਰਅਸਲ, ਸ਼ਾਹਿਦ ਨੇ ਹਾਲ ਹੀ 'ਚ ਕਰਨ ਔਜਲਾ ਦੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਦੇ ਗਾਣੇ 'ਟਰਾਈ ਮੀ' 'ਤੇ ਰੀਲ ਬਣਾਈ ਹੈ। ਇਸ ਰੀਲ 'ਚ ਸ਼ਾਹਿਦ ਬੇਹੱਦ ਹੈਂਡਸਮ ਲੱਗ ਰਹੇ ਹਨ। ਉਨ੍ਹਾਂ ਨੇ ਬਰਾਊਨ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ ਅਤੇ ਫੋਟੋਸ਼ੂਟ ਦਾ ਵੀਡੀਓ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
View this post on Instagram
ਕਰਨ ਔਜਲਾ ਨੇ ਇੰਝ ਕੀਤਾ ਰਿਐਕਟ
ਸ਼ਾਹਿਦ ਕਪੂਰ ਦੇ ਇਸ ਵੀਡੀਓ 'ਤੇ ਕਰਨ ਔਜਲਾ ਨੇ ਰਿਐਕਟ ਕੀਤਾ ਹੈ। ਕਰਨ ਨੇ ਸ਼ਾਹਿਦ ਦੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਔਜਲਾ ਨੇ ਕੈਪਸ਼ਨ 'ਚ ਲਿਿਖਿਆ, 'ਸ਼ਾਹਿਦ ਕਪੂਰ ਬਾਈ'। ਇਸ ਦੇ ਨਾਲ ਉਸ ਨੇ ਸਟਾਰ ਤੇ ਅੱਗ ਵਾਲੀਆਂ ਇਮੋਜੀਆਂ ਵੀ ਬਣਾਈਆਂ। ਦੇਖੋ ਕਰਨ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ 'ਮੇਕਿੰਗ ਮੈਮੋਰੀਜ਼' 18 ਅਗਸਤ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਹੋਣ ਦੇ ਨਾਲ ਹੀ ਇਹ ਐਲਬਮ ਨਵੇਂ ਰਿਕਾਰਡ ਬਣਾ ਰਹੀ ਹੈ। ਪੂਰੀ ਦੁਨੀਆ 'ਚ ਕਰਨ ਔਜਲਾ ਦੀ ਇਸ ਐਲਬਮ ਨੂੰ ਭਰਪੂਰ ਪਿਆਰ ਮਿਲ ਰਿਹਾ ਹੈ। ਦੂਜੇ ਪਾਸੇ, ਸ਼ਾਹਿਦ ਕਪੂਰ ਨੇ ਪਿਛਲੇ ਸਾਲ 'ਕਬੀਰ ਸਿੰਘ' ਫਿਲਮ ਦੇ ਨਾਲ ਬਾਲੀਵੁੱਡ ਇੰਡਸਟਰੀ 'ਚ ਧਮਾਕੇਦਾਰ ਵਾਪਸੀ ਕੀਤੀ ਸੀ।