Entertainment News LIVE: ਰੈਪਰ Drake ਦਾ ਇਤਰਾਜ਼ਯੋਗ ਵੀਡੀਓ Viral, ਹਾਰਡੀ ਸੰਧੂ ਨੇ ਪਹਿਲੀ ਵਾਰ ਵਿਖਾਇਆ ਪੁੱਤਰ ਦਾ ਚਿਹਰਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ਰੁਪਿੰਦਰ ਕੌਰ ਸੱਭਰਵਾਲ Last Updated: 08 Feb 2024 08:49 PM
Entertainment News Live Today: PM ਮੋਦੀ ਦੇ ਕਿਰਦਾਰ 'ਚ ਨਜ਼ਰ ਆਏ ਟੀਵੀ ਦੇ 'ਰਾਮ' ਅਰੁਣ ਗੋਵਿਲ, ਯਾਮੀ ਗੌਤਮ ਨਾਲ 'ਆਰਟੀਕਲ 370' 'ਚ ਆਏ ਨਜ਼ਰ

Arun Govil in Narendra Modi Role: ਸਾਲ 2022 ਵਿੱਚ, ਫਿਲਮ ਕਸ਼ਮੀਰ ਫਾਈਲਜ਼ ਆਈ ਸੀ ਜੋ ਇੱਕ ਬਲਾਕਬਸਟਰ ਸਾਬਤ ਹੋਈ ਸੀ। ਇਸ ਵਿੱਚ ਕਸ਼ਮੀਰੀ ਪੰਡਤਾਂ ਦੀ ਦਰਦਨਾਕ ਕਹਾਣੀ ਨੂੰ ਫਿਲਮਾਇਆ ਗਿਆ ਜਿਸ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ। ਹੁਣ ਫਿਲਮ 'ਆਰਟੀਕਲ 370' ਦਾ ਟ੍ਰੇਲਰ ਆ ਗਿਆ ਹੈ, ਜਿਸ 'ਚ ਆਰਟੀਕਲ 370 ਨੂੰ ਹਟਾਉਣ ਨੂੰ ਲੈ ਕੇ ਹੋਏ ਹੰਗਾਮੇ ਨੂੰ ਦਿਖਾਇਆ ਜਾਵੇਗਾ। ਫਿਲਮ ਆਰਟੀਕਲ 370 ਦੇ ਟ੍ਰੇਲਰ ਵਿੱਚ ਪੁਲਵਾਮਾ ਕਾਂਡ ਨੂੰ ਦਿਖਾਇਆ ਜਾਵੇਗਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਜੋ ਗੱਲਾਂ ਕਹੀਆਂ ਸਨ, ਉਹ ਵੀ ਦਿਖਾਈਆਂ ਜਾਣਗੀਆਂ। ਫਿਲਮ 'ਚ ਨਰਿੰਦਰ ਮੋਦੀ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਹੈ। ਜਦੋਂ ਤੁਸੀਂ ਟ੍ਰੇਲਰ ਵਿੱਚ ਅਭਿਨੇਤਾ ਨੂੰ ਪੀਐਮ ਮੋਦੀ ਦੀ ਭੂਮਿਕਾ ਨਿਭਾਉਂਦੇ ਹੋਏ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਉਨ੍ਹਾਂ 'ਤੇ ਹੀ ਟਿਕ ਜਾਣਗੀਆਂ।     


Article 370: PM ਮੋਦੀ ਦੇ ਕਿਰਦਾਰ 'ਚ ਨਜ਼ਰ ਆਏ ਟੀਵੀ ਦੇ 'ਰਾਮ' ਅਰੁਣ ਗੋਵਿਲ, ਯਾਮੀ ਗੌਤਮ ਨਾਲ 'ਆਰਟੀਕਲ 370' 'ਚ ਆਏ ਨਜ਼ਰ

Entertainment News Live: ਦਿਲਜੀਤ ਦੋਸਾਂਝ ਨੇ ਗੋਰੇ ਕੋਲੋਂ ਬੁਲਵਾਈ ਪੰਜਾਬੀ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਤੁਸੀਂ ਵੀ ਦੇਖੋ

Diljit Dosanjh Video: ਪੰਜਾਬੀ ਰੌਕਸਟਾਰ ਦਿਲਜੀਤ ਦੋਸਾਂਝ ਗਲੋਬਲ ਆਈਕਨ ਬਣ ਗਏ ਹਨ। 2023 'ਚ ਕੋਚੇਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੀ ਪ੍ਰਸਿੱਧੀ 'ਚ ਜ਼ਬਰਦਸਤ ਉਛਾਲ ਆਇਆ ਹੈ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਆਪਣੇ ਗਾਣੇ 'ਹੱਸ ਹੱਸ' ਕਰਕੇ ਵੀ ਸੁਰਖੀਆਂ 'ਚ ਰਹੇ ਸੀ। ਇਸ ਗਾਣੇ 'ਚ ਦਿਲਜੀਤ ਨੇ ਆਸਟਰੇਲੀਅਨ ਗਾਇਕਾ ਸੀਆ ਕੋਲੋਂ ਪੰਜਾਬੀ ਬੁਲਵਾਈ ਸੀ। ਇਹ ਗਾਣਾ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।          


Diljit Dosanjh: ਦਿਲਜੀਤ ਦੋਸਾਂਝ ਨੇ ਗੋਰੇ ਕੋਲੋਂ ਬੁਲਵਾਈ ਪੰਜਾਬੀ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਤੁਸੀਂ ਵੀ ਦੇਖੋ

Entertainment News Live Today: ਗਾਇਕ ਰਾਜਵੀਰ ਜਵੰਧਾ ਦੇ ਠੁਕਰਾਏ ਇਸ ਗਾਣੇ ਨੇ ਗੁਰਨਾਮ ਭੁੱਲਰ ਨੂੰ ਬਣਾਇਆ ਸਟਾਰ, ਪੜ੍ਹੋ ਇਹ ਮਜ਼ੇਦਾਰ ਕਿੱਸਾ

Gurnam Bhullar Birthday: ਪੰਜਾਬੀ ਸਿੰਗਰ ਤੇ ਐਕਟਰ ਗੁਰਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਕੱਲ੍ਹ ਯਾਨਿ 9 ਫਰਵਰੀ ਨੂੰ ਉਸ ਦੀ ਫਿਲਮ 'ਖਿਡਾਰੀ' ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਅੱਜ ਯਾਨਿ 8 ਫਰਵਰੀ ਨੂੰ ਗੁਰਨਾਮ ਭੁੱਲਰ ਆਪਣਾ 30ਵਾਂ ਜਨਮਦਿਨ ਮਨਾ ਰਿਹਾ ਹੈ। ਦੱਸ ਦਈਏ ਕਿ ਭੁੱਲਰ ਦਾ ਜਨਮ 8 ਫਰਵਰੀ 1994 ਨੂੰ ਫਾਜ਼ਿਲਕਾ ਦੇ ਪਿੰਡ ਕਮਾਲ ਵਾਲਾ ;ਚ ਹੋਇਆ ਸੀ। ਗੁਰਨਾਮ ਦੇ ਜਨਮਦਿਨ ਦੇ ਮੌਕੇ ਉਸ ਦੀ ਜ਼ਿੰਦਗੀ ਨਾਲ ਜੁੜਿਆ ਤੁਹਾਨੂੰ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜੋ ਤੁਸੀਂ ਪਹਿਲਾਂ ਸ਼ਾਇਦ ਹੀ ਸੁਣਿਆ ਹੋਵੇ:  


Gurnam Bhullar: ਗਾਇਕ ਰਾਜਵੀਰ ਜਵੰਧਾ ਦੇ ਠੁਕਰਾਏ ਇਸ ਗਾਣੇ ਨੇ ਗੁਰਨਾਮ ਭੁੱਲਰ ਨੂੰ ਬਣਾਇਆ ਸਟਾਰ, ਪੜ੍ਹੋ ਇਹ ਮਜ਼ੇਦਾਰ ਕਿੱਸਾ

Entertainment News Live: ਨੀਰੂ ਬਾਜਵਾ ਦੀ ਫਿਲਮ 'ਸ਼ਾਇਰ' ਦਾ ਪੋਸਟਰ ਹੋਇਆ ਰਿਲੀਜ਼, ਸਤਿੰਦਰ ਸਰਤਾਜ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ

Neeru Bajwa Satinder Sartaaj Movie: ਨੀਰੂ ਬਾਜਵਾ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਫਿਲਮ 'ਸ਼ਾਇਰ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਪਾਲੀਵੁੱਡ ਕੁਈਨ ਨੀਰੂ ਸਤਿੰਦਰ ਸਰਤਾਜ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਹੁਣ ਫਿਲਮ ਦਾ ਬੜਾ ਹੀ ਪਿਆਰਾ ਪੋਸਟਰ ਵੀ ਪ੍ਰਪੋਜ਼ ਡੇਅ ਦੇ ਮੌਕੇ 'ਤੇ ਰਿਲੀਜ਼ ਕੀਤਾ ਗਿਆ ਹੈ।   


Neeru Bajwa: ਨੀਰੂ ਬਾਜਵਾ ਦੀ ਫਿਲਮ 'ਸ਼ਾਇਰ' ਦਾ ਪੋਸਟਰ ਹੋਇਆ ਰਿਲੀਜ਼, ਸਤਿੰਦਰ ਸਰਤਾਜ ਨਾਲ ਰੋਮਾਂਟਿਕ ਅੰਦਾਜ਼ 'ਚ ਆਈ ਨਜ਼ਰ

Entertainment News Live Today: ਸੁਪਰਸਟਾਰ ਰਾਜੇਸ਼ ਖੰਨਾ ਦੀ ਬਲਾਕਬਸਟਰ ਫਿਲਮ 'ਬਾਵਰਚੀ' ਦਾ ਬਣੇਗਾ ਰੀਮੇਕ, ਜਾਣੋ ਕੌਣ ਨਿਭਾਏਗਾ ਮੁੱਖ ਕਿਰਦਾਰ

Bawarchi Remake: 1972 ਵਿੱਚ ਰਿਲੀਜ਼ ਹੋਈ ਰਾਜੇਸ਼ ਖੰਨਾ ਅਤੇ ਜਯਾ ਬੱਚਨ ਸਟਾਰਰ ਫਿਲਮ 'ਬਾਵਰਜੀ' ਉਸ ਸਮੇਂ ਦੀ ਸੁਪਰਹਿੱਟ ਫਿਲਮ ਸੀ। ਇਹ ਫਿਲਮ ਉਸ ਸਮੇਂ ਦੀ ਕਲਾਸਿਕ ਕਲਟ ਹਿੰਦੀ ਫਿਲਮ ਸੀ। ਹੁਣ ਇਸ ਫਿਲਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ।  


Rajesh Khanna: ਸੁਪਰਸਟਾਰ ਰਾਜੇਸ਼ ਖੰਨਾ ਦੀ ਬਲਾਕਬਸਟਰ ਫਿਲਮ 'ਬਾਵਰਚੀ' ਦਾ ਬਣੇਗਾ ਰੀਮੇਕ, ਜਾਣੋ ਕੌਣ ਨਿਭਾਏਗਾ ਮੁੱਖ ਕਿਰਦਾਰ

Entertainment News Live: 18 ਸਾਲਾ ਬੇਟੇ ਦੀ ਸੜਕ ਹਾਦਸੇ 'ਚ ਮੌਤ, ਸੌਤੇਲੀ ਧੀ ਨੇ ਕੀਤੀ ਖੁਦਕੁਸ਼ੀ, ਬੇਹੱਦ ਦਰਦ ਭਰੀ ਰਹੀ ਇਸ ਦਿੱਗਜ ਗਾਇਕ ਦੀ ਜ਼ਿੰਦਗੀ

Jagjit Singh On Daughter Suicide: ਮਰਹੂਮ ਗ਼ਜ਼ਲ ਗਾਇਕ ਜਗਜੀਤ ਸਿੰਘ ਇੱਕ ਮਹਾਨ ਗਾਇਕ ਸੀ। ਉਨ੍ਹਾਂ ਦੇ ਗੀਤਾਂ ਨੇ ਹਮੇਸ਼ਾ ਟੁੱਟੇ ਦਿਲਾਂ ਲਈ ਮਲ੍ਹਮ ਦਾ ਕੰਮ ਕੀਤਾ ਹੈ। ਉਨ੍ਹਾਂ ਦੀ ਆਵਾਜ਼ ਦਿਲ ਦੀਆਂ ਧੜਕਣਾਂ ਨੂੰ ਟੁੰਬਦੀ ਹੈ। ਜਗਜੀਤ ਸਿੰਘ ਨੇ ਖੁਦ ਆਪਣੀ ਨਿੱਜੀ ਜ਼ਿੰਦਗੀ ਵਿਚ ਕਾਫੀ ਦੁੱਖ ਝੱਲਿਆ ਸੀ। ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਸਿੰਘ ਨੇ 1990 ਵਿੱਚ ਇੱਕ ਦੁਰਘਟਨਾ ਵਿੱਚ ਆਪਣੇ ਪੁੱਤਰ ਵਿਵੇਕ ਸਿੰਘ ਨੂੰ ਗੁਆ ਦਿੱਤਾ ਸੀ, ਤਾਂ ਉਨ੍ਹਾਂ ਨੂੰ ਉਸਦੀ ਲਾਸ਼ ਲੈਣ ਲਈ ਅਧਿਕਾਰੀਆਂ ਨੂੰ ਰਿਸ਼ਵਤ ਦੇਣੀ ਪਈ ਸੀ। ਉਨ੍ਹਾਂ ਦੀ ਮਤਰੇਈ ਧੀ ਨੇ ਖੁਦਕੁਸ਼ੀ ਕਰ ਲਈ ਸੀ। ਇਸ ਘਟਨਾ ਤੋਂ ਬਾਅਦ ਜਗਜੀਤ ਸਿੰਘ ਅੰਦਰੋਂ ਬੁਰੀ ਤਰ੍ਹਾਂ ਟੁੱਟ ਗਏ ਸੀ।    


Jagjit Singh: 18 ਸਾਲਾ ਬੇਟੇ ਦੀ ਸੜਕ ਹਾਦਸੇ 'ਚ ਮੌਤ, ਸੌਤੇਲੀ ਧੀ ਨੇ ਕੀਤੀ ਖੁਦਕੁਸ਼ੀ, ਬੇਹੱਦ ਦਰਦ ਭਰੀ ਰਹੀ ਇਸ ਦਿੱਗਜ ਗਾਇਕ ਦੀ ਜ਼ਿੰਦਗੀ

Entertainment News Live Today: ਸਾਊਥ ਸੁਪਰਸਟਾਰ ਰਜਨੀਕਾਂਤ ਨੇ ਬਣਾਇਆ ਇੱਕ ਹੋਰ ਰਿਕਾਰਡ, ਸਿਰਫ ਇੱਕ ਮਿੰਟ ਦੇ ਕਿਰਦਾਰ ਲਈ ਲਏ ਕਰੋੜਾਂ, ਜਾਣੋ ਫੀਸ

Rajinikanth Fees: ਪ੍ਰਸ਼ੰਸਕ ਰਜਨੀਕਾਂਤ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਉਨ੍ਹਾਂ ਦੀ ਕਿਸੇ ਵੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬਜ਼ ਬਣ ਜਾਂਦੀ ਹੈ। ਲਾਲ ਸਲਾਮ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਫਿਲਮ ਦਾ ਸਿਰਫ ਟੀਜ਼ਰ ਹੀ ਰਿਲੀਜ਼ ਹੋਇਆ ਹੈ। ਰਜਨੀਕਾਂਤ 'ਲਾਲ ਸਲਾਮ' 'ਚ ਕੈਮਿਓ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਰਜਨੀਕਾਂਤ ਨੇ ਇਸ ਫਿਲਮ 'ਚ ਕੈਮਿਓ ਕਰਨ ਲਈ ਮੋਟੀ ਫੀਸ ਲਈ ਹੈ। ਇਹ ਸੁਣ ਕੇ ਸਾਰਿਆਂ ਦੇ ਹੋਸ਼ ਉੱਡ ਗਏ। 


Rajnikanth: ਸਾਊਥ ਸੁਪਰਸਟਾਰ ਰਜਨੀਕਾਂਤ ਨੇ ਬਣਾਇਆ ਇੱਕ ਹੋਰ ਰਿਕਾਰਡ, ਸਿਰਫ ਇੱਕ ਮਿੰਟ ਦੇ ਕਿਰਦਾਰ ਲਈ ਲਏ ਕਰੋੜਾਂ, ਜਾਣੋ ਫੀਸ

Entertainment News Live Today: ਮਾਂ ਬਣਨ ਵਾਲੀ ਹੈ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ, ਮਈ ਦੇ ਮਹੀਨੇ 'ਚ ਦੇਵੇਗੀ ਬੱਚੇ ਨੂੰ ਜਨਮ

Yami Gautam Pregnancy: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਲਈ ਇਹ ਸਾਲ ਖੁਸ਼ੀਆਂ ਭਰਿਆ ਹੋਣ ਵਾਲਾ ਹੈ। ਯਾਮੀ ਅਤੇ ਆਦਿਤਿਆ ਧਰ ਦੇ ਘਰ ਜਲਦੀ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਜੀ ਹਾਂ, ਯਾਮੀ ਗਰਭਵਤੀ ਹੈ ਅਤੇ ਇਸ ਸਾਲ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਿੰਦੁਸਤਾਨ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਯਾਮੀ ਨੂੰ ਪ੍ਰੈਗਨੈਂਟ ਹੋਇਆਂ ਸਾਢੇ ਪੰਜ ਮਹੀਨੇ ਹੋ ਚੁੱਕੇ ਹਨ। ਯਾਮੀ ਅਤੇ ਆਦਿਤਿਆ ਨੇ ਹੁਣ ਤੱਕ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਚੁੱਪੀ ਧਾਰੀ ਰੱਖੀ ਹੈ। ਉਸ ਨੇ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ।      


Yami Gautam: ਮਾਂ ਬਣਨ ਵਾਲੀ ਹੈ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ, ਮਈ ਦੇ ਮਹੀਨੇ 'ਚ ਦੇਵੇਗੀ ਬੱਚੇ ਨੂੰ ਜਨਮ

Entertainment News Live: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਹੋਇਆ ਜ਼ਖਮੀ, ਫਿਲਮ ਦੇ ਸੈੱਟ 'ਤੇ ਲੱਗੀ ਸੱਟ, ਜਾਣੋ ਹੁਣ ਕਿਵੇਂ ਹੈ ਅਦਾਕਾਰ ਦੀ ਹਾਲਤ

Vicky Kaushal Injury: ਬਾਲੀਵੁੱਡ ਅਦਾਕਾਰ ਅਕਸਰ ਫਿਲਮ ਦੇ ਸੈੱਟ 'ਤੇ ਸਟੰਟ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਕਈ ਕਲਾਕਾਰ ਜ਼ਖਮੀ ਹੋ ਚੁੱਕੇ ਹਨ। ਹੁਣ ਵਿੱਕੀ ਕੌਸ਼ਲ ਦਾ ਨਾਂ ਵੀ ਸੈੱਟ 'ਤੇ ਜ਼ਖਮੀ ਹੋਣ ਵਾਲੇ ਸਿਤਾਰਿਆਂ ਦੀ ਸੂਚੀ 'ਚ ਜੁੜ ਗਿਆ ਹੈ। ਦਰਅਸਲ, ਸੈਮ ਬਹਾਦੁਰ ਅਦਾਕਾਰ ਆਪਣੀ ਆਉਣ ਵਾਲੀ ਫਿਲਮ ਛਾਵ ਦੇ ਸੈੱਟ 'ਤੇ ਇਕ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸਨ। 


Vicky Kaushal: ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਹੋਇਆ ਜ਼ਖਮੀ, ਫਿਲਮ ਦੇ ਸੈੱਟ 'ਤੇ ਲੱਗੀ ਸੱਟ, ਜਾਣੋ ਹੁਣ ਕਿਵੇਂ ਹੈ ਅਦਾਕਾਰ ਦੀ ਹਾਲਤ

Entertainment News LIVE Today: Bollywood News: ਭਗਵਾਨ ਪ੍ਰਤੀ ਆਸਥਾ ਅਤੇ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ ਇਹ ਸਿਤਾਰੇ, ਚੌਥਾ ਨਾਂਅ ਕਰ ਦਏਗਾ ਹੈਰਾਨ

Atheist Bollywood Celebs: ਬਾਲੀਵੁੱਡ 'ਚ ਕਈ ਅਜਿਹੇ ਕਲਾਕਾਰ ਹਨ ਜੋ ਧਾਰਮਿਕ ਗਤੀਵਿਧੀਆਂ 'ਚ ਵਿਸ਼ਵਾਸ ਰੱਖਦੇ ਹਨ, ਉਥੇ ਹੀ ਦੂਜੇ ਪਾਸੇ ਕੁਝ ਅਜਿਹੇ ਕਲਾਕਾਰ ਵੀ ਹਨ, ਜੋ ਧਰਮ ਤੋਂ ਉੱਪਰ ਆਪਣੇ ਕੰਮ ਅਤੇ ਇਨਸਾਨੀਅਤ ਨੂੰ ਰੱਖਦੇ ਹਨ।

Read More: Bollywood News: ਭਗਵਾਨ ਪ੍ਰਤੀ ਆਸਥਾ ਅਤੇ ਧਰਮ 'ਚ ਵਿਸ਼ਵਾਸ ਨਹੀਂ ਰੱਖਦੇ ਇਹ ਸਿਤਾਰੇ, ਚੌਥਾ ਨਾਂਅ ਕਰ ਦਏਗਾ ਹੈਰਾਨ

Entertainment News LIVE: Ananya Panday: ਅਨੰਨਿਆ ਪਾਂਡੇ ਬਟਰਫਲਾਈ ਸਟਾਈਲ ਕ੍ਰੌਪ ਟਾਪ 'ਚ ਆਈ ਨਜ਼ਰ, ਯੂਜ਼ਰਸ ਬੋਲੇ- 'ਦੂਜੀ ਉਰਫੀ ਜਾਵੇਦ...'

Ananya Panday Latest Photos: ਅਨੰਨਿਆ ਪਾਂਡੇ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਪੈਰਿਸ ਫੈਸ਼ਨ ਵੀਕ ਦੀਆਂ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

Read MOre: Ananya Panday: ਅਨੰਨਿਆ ਪਾਂਡੇ ਬਟਰਫਲਾਈ ਸਟਾਈਲ ਕ੍ਰੌਪ ਟਾਪ 'ਚ ਆਈ ਨਜ਼ਰ, ਯੂਜ਼ਰਸ ਬੋਲੇ- 'ਦੂਜੀ ਉਰਫੀ ਜਾਵੇਦ...'

Entertainment News LIVE Today: Coke Studio Bharat Season 2: 'ਕੋਕ ਸਟੂਡੀਓ ਭਾਰਤ' ਸੀਜ਼ਨ 2 'ਚ ਗੂੰਜੇਗੀ ਦਿਲਜੀਤ ਦੋਸਾਂਝ- ਸ਼੍ਰੇਆ ਘੋਸ਼ਾਲ ਸਣੇ ਇਨ੍ਹਾਂ ਸਿਤਾਰਿਆਂ ਦੀ ਆਵਾਜ਼

Coke Studio Bharat Season 2: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਗਾਇਕਾ ਸ਼੍ਰੇਆ ਘੋਸ਼ਾਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਦਰਸ਼ਕ ਵੀ ਖੁਸ਼ੀ ਨਾਲ ਝੂਮ ਉੱਠਣਗੇ। ਦਰਅਸਲ, 'ਕੋਕ ਸਟੂਡੀਓ ਭਾਰਤ' ਸੀਜ਼ਨ 2 'ਚ ਦੋਸਾਂਝਾਵਾਲਾ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਕਾਇਲ ਕਰਨ ਆ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਸੀਜ਼ਨ ਵਿੱਚ ਦਿਲਜੀਤ ਅਤੇ ਸ਼੍ਰੇਆ ਘੋਸ਼ਾਲ ਸਣੇ ਹੋਰ ਵੀ ਕਈ ਗਾਇਕ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਉਣਗੇ। ਇੱਥੇ ਜਾਣੋੋ  'ਕੋਕ ਸਟੂਡੀਓ ਭਾਰਤ' ਸੀਜ਼ਨ 2 ਵਿੱਚ ਕੌਣ-ਕੌਣ ਆਏਗਾ ਨਜ਼ਰ...

Read MOre: Coke Studio Bharat Season 2: 'ਕੋਕ ਸਟੂਡੀਓ ਭਾਰਤ' ਸੀਜ਼ਨ 2 'ਚ ਗੂੰਜੇਗੀ ਦਿਲਜੀਤ ਦੋਸਾਂਝ- ਸ਼੍ਰੇਆ ਘੋਸ਼ਾਲ ਸਣੇ ਇਨ੍ਹਾਂ ਸਿਤਾਰਿਆਂ ਦੀ ਆਵਾਜ਼

Entertainment News LIVE: Rapper Drake: ਡਰੇਕ ਦਾ ਅਪੱਤੀਜਨਕ ਵੀਡੀਓ ਲੀਕ, ਰੈਪਰ ਨੂੰ ਅੱਧ-ਨਗਨ ਹਾਲਤ 'ਚ ਵੇਖ ਯੂਜ਼ਰਸ ਬੋਲੇ- 'ਤੌਬਾ-ਤੌਬਾ...'

Rapper Drake React On leak Video: ਮਸ਼ਹੂਰ ਕੈਨੇਡੀਅਨ ਰੈਪਰ ਡਰੇਕ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਅਪਕਮਿੰਗ ਪ੍ਰੋਜੈਕਟ ਨਹੀਂ ਬਲਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਅਪੱਤੀਜਨਕ ਵੀਡੀਓ ਹੈ। ਰੈਪਰ ਦੇ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਰੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਦਰਅਸਲ, ਰੈਪਰ ਡਰੇਕ ਦਾ ਨਿੱਜੀ ਵੀਡੀਓ ਟਵਿੱਟਰ (ਹੁਣ ਐਕਸ) 'ਤੇ ਲੀਕ ਕੀਤਾ ਗਿਆ। ਇਸ ਵੀਡੀਓ 'ਚ ਰੈਪਰ ਦੀ ਤਰ੍ਹਾਂ ਦਿਖਾਈ ਦੇਣ ਵਾਲਾ ਇਕ ਵਿਅਕਤੀ ਆਪਣੇ ਬੈੱਡ 'ਤੇ ਅੱਧ-ਨਗਨ ਬੈਠਾ ਹੈ ਅਤੇ ਫੋਨ 'ਤੇ ਖੁਦ ਆਪਣਾ ਵੀਡੀਓ ਬਣਾ ਰਿਹਾ ਹੈ।

Read More: Rapper Drake: ਡਰੇਕ ਦਾ ਅਪੱਤੀਜਨਕ ਵੀਡੀਓ ਲੀਕ, ਰੈਪਰ ਨੂੰ ਅੱਧ-ਨਗਨ ਹਾਲਤ 'ਚ ਵੇਖ ਯੂਜ਼ਰਸ ਬੋਲੇ- 'ਤੌਬਾ-ਤੌਬਾ...'

Entertainment News LIVE Today: Harrdy Sandhu: ਹਾਰਡੀ ਸੰਧੂ ਨੇ ਪੁੱਤਰ ਨੂੰ ਫੈਨਜ਼ ਦੇ ਕਰਵਾਇਆ ਰੂ-ਬ-ਰੂ! ਗਾਇਕ ਦੀਆਂ ਤਸਵੀਰਾਂ ਵੇਖ ਫੈਨਜ਼ ਬੋਲੇ- 'ਇਹ ਕਦੋਂ ਹੋਇਆ'

 Harrdy Sandhu Son: ਪੰਜਾਬੀ ਗਾਇਕ ਹਾਰਡੀ ਸੰਧੂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਸਿਨੇਮਾ ਜਗਤ ਵਿੱਚ ਵੱਖਰੀ ਪਛਾਣ ਕਾਇਮ ਕੀਤੀ ਹੈ।

Read MOre: Harrdy Sandhu: ਹਾਰਡੀ ਸੰਧੂ ਨੇ ਪੁੱਤਰ ਨੂੰ ਫੈਨਜ਼ ਦੇ ਕਰਵਾਇਆ ਰੂ-ਬ-ਰੂ! ਗਾਇਕ ਦੀਆਂ ਤਸਵੀਰਾਂ ਵੇਖ ਫੈਨਜ਼ ਬੋਲੇ- 'ਇਹ ਕਦੋਂ ਹੋਇਆ'

Entertainment News LIVE: Shahid Kapoor: ਸ਼ਾਹਿਦ ਕਪੂਰ ਨੇ ਚੱਕਿਆ ਕ੍ਰਿਕਟ ਬੱਲਾ, ਵੀਡੀਓ ਦੇਖ ਫੈਨਜ਼ ਬੋਲੇ- 'ਕੋਹਲੀ ਦੀ ਬਾਇਓਪਿਕ ਲਈ ਵਧੀਆ Choice'

Shahid Kapoor Viral Reel: ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਦੀ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਪ੍ਰਸ਼ੰਸਕ ਫਿਲਮ ਦੇ ਪਰਦੇ 'ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ਾਹਿਦ ਕਪੂਰ ਅਤੇ ਫਿਲਮ ਦੀ ਮੁੱਖ ਅਦਾਕਾਰਾ ਨੇ ਫਿਲਮ ਦੀ ਕਾਫੀ ਪ੍ਰਮੋਸ਼ਨ ਕੀਤੀ। ਹੁਣ ਫਿਲਮ ਦੇ ਪ੍ਰਮੋਸ਼ਨਲ ਈਵੈਂਟਸ ਖਤਮ ਹੋ ਚੁੱਕੇ ਹਨ ਅਤੇ ਸ਼ਾਹਿਦ ਕਪੂਰ ਨੇ ਇਸ ਨੂੰ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ।

Read MOre: Shahid Kapoor: ਸ਼ਾਹਿਦ ਕਪੂਰ ਨੇ ਚੱਕਿਆ ਕ੍ਰਿਕਟ ਬੱਲਾ, ਵੀਡੀਓ ਦੇਖ ਫੈਨਜ਼ ਬੋਲੇ- 'ਕੋਹਲੀ ਦੀ ਬਾਇਓਪਿਕ ਲਈ ਵਧੀਆ Choice'

Entertainment News LIVE Today: Sonam Bajwa: ਇੰਟਰਨੈੱਟ 'ਤੇ ਵਧਿਆ ਸੋਨਮ ਬਾਜਵਾ ਦਾ ਜਲਵਾ, ਪੰਜਾਬੀ ਅਦਾਕਾਰਾ ਨੇ ਦਿਖਾਇਆ Hot ਅਵਤਾਰ

Sonam Bajwa Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ ਉੱਪਰ ਲਗਾਤਾਰ ਐਕਟਿਵ ਦਿਖਾਈ ਦੇ ਰਹੀ ਹੈ। ਉਹ ਆਪਣੀਆਂ ਫਿਲਮਾਂ ਦੇ ਨਾਲ-ਨਾਲ ਹੌਟ ਅਵਤਾਰ ਨੂੰ ਲੈ ਸੁਰਖੀਆਂ ਵਿੱਚ ਹੈ।

Read More: Sonam Bajwa: ਇੰਟਰਨੈੱਟ 'ਤੇ ਵਧਿਆ ਸੋਨਮ ਬਾਜਵਾ ਦਾ ਜਲਵਾ, ਪੰਜਾਬੀ ਅਦਾਕਾਰਾ ਨੇ ਦਿਖਾਇਆ Hot ਅਵਤਾਰ

Entertainment News LIVE: Karan Aujla: ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜੂਨੋ ਅਵਾਰਡਸ ਲਈ ਗੀਤ 'Softly' ਹੋਇਆ Nominate

Karan Aujla in Juno Awards 2024: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਦੇ ਦਿਲਾਂ ਉੱਪਰ ਰਾਜ਼ ਕਰਦੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ-ਨਾਲ ਵੱਖਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਇਸ ਵਿਚਾਲੇ ਕਲਾਕਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਦੇ ਗੀਤ 'Softly' ਨੂੰ ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਕੀਤਾ ਗਿਆ ਹੈ। ਜੂਨੋ ਅਵਾਰਡਸ (Juno Awards 2024) ਲਈ ਨਾਮੀਨੇਟ ਹੋਣ ਤੋਂ ਬਾਅਦ ਕਰਨ ਦੇ ਨਾਂਅ ਨਾਲ ਇੱਕ ਹੋਰ ਵੱਡੀ ਉਪਲੱਬਧੀ ਜੁੜ ਚੁੱਕੀ ਹੈ। 

Read More: Karan Aujla: ਕਰਨ ਔਜਲਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਜੂਨੋ ਅਵਾਰਡਸ ਲਈ ਗੀਤ 'Softly' ਹੋਇਆ Nominate  

ਪਿਛੋਕੜ

Shahid Kapoor Viral Reel: ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਦੀ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਹੁਣ ਪ੍ਰਸ਼ੰਸਕ ਫਿਲਮ ਦੇ ਪਰਦੇ 'ਤੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਸ਼ਾਹਿਦ ਕਪੂਰ ਅਤੇ ਫਿਲਮ ਦੀ ਮੁੱਖ ਅਦਾਕਾਰਾ ਨੇ ਫਿਲਮ ਦੀ ਕਾਫੀ ਪ੍ਰਮੋਸ਼ਨ ਕੀਤੀ। ਹੁਣ ਫਿਲਮ ਦੇ ਪ੍ਰਮੋਸ਼ਨਲ ਈਵੈਂਟਸ ਖਤਮ ਹੋ ਚੁੱਕੇ ਹਨ ਅਤੇ ਸ਼ਾਹਿਦ ਕਪੂਰ ਨੇ ਇਸ ਨੂੰ ਖਾਸ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਹੈ।


ਸ਼ਾਹਿਦ ਕਪੂਰ ਨੇ ਇੱਕ ਰੀਲ ਬਣਾ ਕੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਹੈ। ਸ਼ਾਹਿਦ ਨੇ ਇੱਕ ਰੀਲ ਬਣਾਈ ਕਿ ਹੁਣ ਜਦੋਂ ਉਨ੍ਹਾਂ ਕੋਲ ਕੁਝ ਸਮਾਂ ਹੈ ਤਾਂ ਉਹ ਕੀ-ਕੀ ਖਾਣ ਵਾਲੇ ਹਨ। ਇਸ ਰੀਲ ਦਾ ਅਸਲੀ ਆਡੀਓ ਵਿਰਾਟ ਕੋਹਲੀ ਦਾ ਹੈ। ਇਸ ਰੀਲ 'ਚ ਸ਼ਾਹਿਦ ਇੱਕ ਕ੍ਰਿਕਟ ਬੱਲੇ ਨਾਲ ਜ਼ਬਰਦਸਤ ਐਕਟਿੰਗ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਪ੍ਰਮੋਸ਼ਨ ਖਤਮ ਹੋਣ ਤੋਂ ਬਾਅਦ ਦਾ ਅਹਿਸਾਸ।'


ਪ੍ਰਸ਼ੰਸਕਾਂ ਨੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ


'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' ਦੇ ਅਦਾਕਾਰ ਦੀ ਇਸ ਵਾਇਰਲ ਰੀਲ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਉਨ੍ਹਾਂ ਦਾ ਵੀਡੀਓ ਦੇਖਣ ਤੋਂ ਬਾਅਦ ਵੀ ਪ੍ਰਸ਼ੰਸਕ ਉਨ੍ਹਾਂ ਨੂੰ ਵਿਰਾਟ ਕੋਹਲੀ ਦੀ ਬਾਇਓਪਿਕ ਲਈ ਸਭ ਤੋਂ ਵਧੀਆ ਵਿਕਲਪ ਦੱਸ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ- 'ਇਸੇ ਕਰਕੇ ਭਾਈਸਾਬ ਕਹਿ ਰਹੇ ਹਨ ਕਿ ਸ਼ਾਹਿਦ ਕਪੂਰ ਸੱਚਮੁੱਚ ਕੋਹਲੀ ਦੀ ਬਾਇਓਪਿਕ ਲਈ ਸਭ ਤੋਂ ਵਧੀਆ ਵਿਕਲਪ ਹਨ।' ਇਕ ਹੋਰ ਯੂਜ਼ਰ ਨੇ ਲਿਖਿਆ- 'ਵਿਰਾਟ ਕੋਹਲੀ ਦੀ ਬਾਇਓਪਿਕ ਕਰੋ ਭਾਈ।'






 


'ਕੋਹਲੀ ਦੀ ਬਾਇਓਪਿਕ ਲਈ ਸਭ ਤੋਂ ਵਧੀਆ ਵਿਕਲਪ'


ਇਕ ਹੋਰ ਵਿਅਕਤੀ ਨੇ ਟਿੱਪਣੀ ਕੀਤੀ- 'ਕੋਹਲੀ ਦੀ ਬਾਇਓਪਿਕ ਲਈ ਸਭ ਤੋਂ ਵਧੀਆ ਚੋਣ।' ਇਸ ਤੋਂ ਇਲਾਵਾ ਇਕ ਯੂਜ਼ਰ ਨੇ ਕਿਹਾ- 'ਕੌਣ ਜਾਣੇ ਇਹ ਵਿਰਾਟ ਪਾਜੀ ਦੀ ਹੈ।' ਇਸ ਤੋਂ ਇਲਾਵਾ ਲੋਕ ਸ਼ਾਹਿਦ ਕਪੂਰ ਦੇ ਅੰਦਾਜ਼ ਅਤੇ ਚਾਲ ਦੀ ਤਾਰੀਫ ਵੀ ਕਰ ਰਹੇ ਹਨ।


ਸ਼ਾਹਿਦ ਰੋਬੋਟ ਸਾਇੰਟਿਸਟ ਦੀ ਭੂਮਿਕਾ 'ਚ ਨਜ਼ਰ ਆਉਣਗੇ


'ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ' 9 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਸ਼ਾਹਿਦ ਕਪੂਰ ਰੋਬੋਟ ਵਿਗਿਆਨੀ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਉਸ ਦੇ ਨਾਲ, ਅਭਿਨੇਤਰੀ ਕ੍ਰਿਤੀ ਸੈਨਨ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਜੋ ਇੱਕ AI ਰੋਬੋਟ ਦੀ ਭੂਮਿਕਾ ਨਿਭਾਏਗੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.