(Source: ECI/ABP News)
Diljit Dosanjh: ਦਿਲਜੀਤ ਦੋਸਾਂਝ ਨੇ ਗੋਰੇ ਕੋਲੋਂ ਬੁਲਵਾਈ ਪੰਜਾਬੀ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਤੁਸੀਂ ਵੀ ਦੇਖੋ
Diljit Dosanjh Video: ਦਿਲਜੀਤ ਦੋਸਾਂਝ ਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਟੇਬਲ 'ਤੇ ਖੜੇ ਦਿਖਾਈ ਦੇ ਰਹੇ ਹਨ ਅਤੇ ਇੱਕ ਵਿਦੇਸ਼ੀ ਆਦਮੀ ਹੇਠਾਂ ਬੈਠਾ ਹੋਇਆ ਪੰਜਾਬੀ ਬੋਲਦਾ ਨਜ਼ਰ ਆ ਰਿਹਾ ਹੈ।
![Diljit Dosanjh: ਦਿਲਜੀਤ ਦੋਸਾਂਝ ਨੇ ਗੋਰੇ ਕੋਲੋਂ ਬੁਲਵਾਈ ਪੰਜਾਬੀ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਤੁਸੀਂ ਵੀ ਦੇਖੋ diljit dosanjh taught foreigner man punjabi video goes viral on social media Diljit Dosanjh: ਦਿਲਜੀਤ ਦੋਸਾਂਝ ਨੇ ਗੋਰੇ ਕੋਲੋਂ ਬੁਲਵਾਈ ਪੰਜਾਬੀ, ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਵੀਡੀਓ, ਤੁਸੀਂ ਵੀ ਦੇਖੋ](https://feeds.abplive.com/onecms/images/uploaded-images/2024/02/08/a6cafaae520c3c2602024aef4d1f3e621707399989896469_original.png?impolicy=abp_cdn&imwidth=1200&height=675)
Diljit Dosanjh Video: ਪੰਜਾਬੀ ਰੌਕਸਟਾਰ ਦਿਲਜੀਤ ਦੋਸਾਂਝ ਗਲੋਬਲ ਆਈਕਨ ਬਣ ਗਏ ਹਨ। 2023 'ਚ ਕੋਚੇਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੀ ਪ੍ਰਸਿੱਧੀ 'ਚ ਜ਼ਬਰਦਸਤ ਉਛਾਲ ਆਇਆ ਹੈ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਆਪਣੇ ਗਾਣੇ 'ਹੱਸ ਹੱਸ' ਕਰਕੇ ਵੀ ਸੁਰਖੀਆਂ 'ਚ ਰਹੇ ਸੀ। ਇਸ ਗਾਣੇ 'ਚ ਦਿਲਜੀਤ ਨੇ ਆਸਟਰੇਲੀਅਨ ਗਾਇਕਾ ਸੀਆ ਕੋਲੋਂ ਪੰਜਾਬੀ ਬੁਲਵਾਈ ਸੀ। ਇਹ ਗਾਣਾ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਹੁਣ ਇੱਕ ਹੋਰ ਅੰਗਰੇਜ਼ ਕੋਲੋਂ ਦਿਲਜੀਤ ਨੇ ਪੰਜਾਬੀ ਬੁਲਵਾਈ ਹੈ। ਦਿਲਜੀਤ ਦੋਸਾਂਝ ਨੇ ਖੁਦ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਟੇਬਲ 'ਤੇ ਖੜੇ ਦਿਖਾਈ ਦੇ ਰਹੇ ਹਨ ਅਤੇ ਇੱਕ ਵਿਦੇਸ਼ੀ ਆਦਮੀ ਹੇਠਾਂ ਬੈਠਾ ਹੋਇਆ ਪੰਜਾਬੀ ਬੋਲਦਾ ਨਜ਼ਰ ਆ ਰਿਹਾ ਹੈ। ਉੱਪਰ ਖੜੇ ਦਿਲਜੀਤ ਖੁਸ਼ ਹੋ ਰਹੇ ਹਨ ਕਿ ਉਸ ਨੇ ਪੰਜਾਬੀ ਸਿੱਖ ਲਈ। ਤੁਸੀਂ ਵੀ ਦੇਖੋ ਇਹ ਮਜ਼ੇਦਾਰ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਪੋਸਟਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਦਿਲਜੀਤ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਦਿਲਜੀਤ ਦੀਆਂ ਇਕੱਠੀਆਂ 3 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਉਹ ਫਿਲਮ 'ਜੱਟ ਐਂਡ ਜੂਲੀਅਟ 3', 'ਚਮਕੀਲਾ' ਤੇ 'ਰੰਨਾਂ 'ਚ ਧੰਨਾ' ਵਿੱਚ ਐਕਟਿੰਗ ਕਰਦੇ ਨਜ਼ਰ ਆਉਣਗੇ। 'ਰੰਨਾਂ 'ਚ ਧੰਨਾ' 'ਚ ਉਹ ਫਿਰ ਤੋਂ ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੇ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)