Entertainment News LIVE: ਆਰਾਧਿਆ ਬੱਚਨ ਨੇ ਬਦਲਿਆ ਹੇਅਰ ਸਟਾਈਲ! ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਲਵ ਲਾਈਫ ਦਾ ਖੁਲਾਸਾ ਸਣੇ ਅਹਿਮ ਖਬਰਾਂ

Entertainment News Live Today : ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਮਸ਼ਹੂਰ ਸਟਾਰਕਿਡਸ ਵਿੱਚੋਂ ਇੱਕ ਹੈ। ਉਹ ਹਰ ਮੌਕੇ 'ਤੇ ਆਪਣੀ ਮਾਂ ਐਸ਼ਵਰਿਆ ਨਾਲ ਨਜ਼ਰ ਆਉਂਦੀ ਹੈ। ਆਰਾਧਿਆ ਅਕਸਰ ਕਿਸੇ ਨਾ ਕਿਸੇ

ਰੁਪਿੰਦਰ ਕੌਰ ਸੱਭਰਵਾਲ Last Updated: 08 Jan 2024 08:25 PM
Entertainment News Live: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਨਵੀਂ ਐਲਬਮ 'ਐਲੀਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Amrit Maan Announces New EP: ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਪੰਜਾਬੀ ਗਾਇਕ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਸ ਨੇ ਆਪਣੀ ਨਵੀਂ ਈਪੀ ਯਾਨਿ ਐਲਬਮ (Amrit Maan New EP) ਦਾ ਐਲਾਨ ਕੀਤਾ ਹੈ। ਇਸ ਈਪੀ ਦਾ ਨਾਮ 'ਐਲੀਟ' (Elite) ਹੈ, ਜਿਸ ਵਿੱਚ 4 ਗਾਣੇ ਹੋਣਗੇ। ਅੰਮ੍ਰਿਤ ਮਾਨ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਹੈ। ਗਾਇਕ ਨੇ ਇਹ ਵੀ ਦੱਸਿਆ ਕਿ ਉਸ ਦੀ ਇਹ ਈਪੀ ਇਸੇ ਮਹੀਨੇ ਯਾਨਿ ਜਨਵਰੀ 'ਚ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਬਾਅਦ ਹੀ ਫੈਨਜ਼ ਉਸ ਦੀ ਈਪੀ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖੋ ਗਾਇਕ ਦੀ ਇਹ ਪੋਸਟ:        


Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਨਵੀਂ ਐਲਬਮ 'ਐਲੀਟ' ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Entertainment News Live Today: ਆਮਿਰ ਖਾਨ ਦੀ ਲਾਡਲੀ ਈਰ ਨੇ ਲਗਾਈ ਨੁਪੁਰ ਸ਼ਿਖਰੇ ਦੇ ਨਾਂ ਦੀ ਮਹਿੰਦੀ, ਰਸਮ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

Ira Khan Mehndi Ceremony: ਆਮਿਰ ਖਾਨ ਦੀ ਲਾਡਲੀ ਈਰਾ ਖਾਨ ਨੇ 3 ਜਨਵਰੀ ਨੂੰ ਆਪਣੀ ਬੁਆਏਫ੍ਰੈਂਡ ਨੂਪੁਰ ਸ਼ਿਖਾਰੇ ਨਾਲ ਰਜਿਸਟਰਡ ਵਿਆਹ ਕਰਵਾ ਲਿਆ ਹੈ। ਹੁਣ ਆਇਰਾ ਅਤੇ ਨੂਪੁਰ ਦਾ ਉਦੈਪੁਰ 'ਚ ਸ਼ਾਨਦਾਰ ਵਿਆਹ ਹੋਣ ਜਾ ਰਿਹਾ ਹੈ। ਆਇਰਾ ਅਤੇ ਨੂਪੁਰ ਦਾ ਪੂਰਾ ਪਰਿਵਾਰ ਅਤੇ ਦੋਸਤ ਉਦੈਪੁਰ ਪਹੁੰਚ ਚੁੱਕੇ ਹਨ। ਅੱਜ-ਕੱਲ੍ਹ ਆਇਰਾ ਨੇ ਆਪਣੇ ਹੱਥਾਂ 'ਤੇ ਪੀਆ ਨੂਪੁਰ ਦੇ ਨਾਂ ਦੀ ਮਹਿੰਦੀ ਵੀ ਲਗਵਾਈ ਹੈ। ਇਸ ਜੋੜੇ ਦੀ ਮਹਿੰਦੀ ਸੈਰੇਮਨੀ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। 


Ira Khan Wedding: ਆਮਿਰ ਖਾਨ ਦੀ ਲਾਡਲੀ ਈਰ ਨੇ ਲਗਾਈ ਨੁਪੁਰ ਸ਼ਿਖਰੇ ਦੇ ਨਾਂ ਦੀ ਮਹਿੰਦੀ, ਰਸਮ ਦੀਆਂ ਖੂਬਸੂਰਤ ਤਸਵੀਰਾਂ ਹੋਈਆਂ ਵਾਇਰਲ

Entertainment News Live: ਕੰਗਨਾ ਰਣੌਤ ਨੇ ਫਿਲਮਾਂ ਛੱਡਣ ਦਾ ਕੀਤਾ ਐਲਾਨ, ਹੁਣ ਕਾਰੋਬਾਰੀ ਬਣਨ ਦੀ ਤਿਆਰੀ ਕਰ ਰਹੀ ਅਭਿਨੇਤਰੀ, ਖੁਦ ਕੀਤਾ ਖੁਲਾਸਾ

Kangana Ranaut Announces She Might Quit Acting: ਬਾਲੀਵੁੱਡ ਦੀ ਪੰਗਾ ਕੁਈਨ ਕੰਗਨਾ ਰਣੌਤ ਨੂੰ ਉਸ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਹ ਕਿਸੇ ਵੀ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ। ਹੁਣ ਜਾਵੇਦ ਅਖਤਰ ਤੋਂ ਬਾਅਦ ਕੰਗਨਾ ਨੇ ਵੀ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਖਿਲਾਫ ਮੋਰਚਾ ਖੋਲ ਦਿੱਤਾ ਹੈ। ਇਸ ਦੇ ਨਾਲ ਨਾਲ ਗੱਲਾਂ-ਗੱਲਾਂ 'ਚ ਕੰਗਨਾ ਨੇ ਐਕਟਿੰਗ ਕਰੀਅਰ ਛੱਡਣ ਦਾ ਵੀ ਐਲਾਨ ਕਰ ਦਿੱਤਾ ਹੈ। 


Kangana Ranaut: ਕੰਗਨਾ ਰਣੌਤ ਨੇ ਫਿਲਮਾਂ ਛੱਡਣ ਦਾ ਕੀਤਾ ਐਲਾਨ, ਹੁਣ ਕਾਰੋਬਾਰੀ ਬਣਨ ਦੀ ਤਿਆਰੀ ਕਰ ਰਹੀ ਅਭਿਨੇਤਰੀ, ਖੁਦ ਕੀਤਾ ਖੁਲਾਸਾ

Entertainment News Live Today: ਰਸ਼ਮਿਕਾ ਮੰਡਾਨਾ ਸਾਊਥ ਸਟਾਰ ਵਿਜੇ ਦੇਵਰਕੋਂਡਾ ਨਾਲ ਕਰਨ ਜਾ ਰਹੀ ਹੈ, ਅਗਲੇ ਮਹੀਨੇ ਜੋੜਾ ਕਰ ਰਿਹਾ ਮੰਗਣੀ!

Rashmika Mandana Vijay Devarkonda: ਨੈਸ਼ਨਲ ਕ੍ਰਸ਼ ਕਹੀ ਜਾਣ ਵਾਲੀ ਰਸ਼ਮੀਕਾ ਮੰਡਾਨਾ ਲਈ ਕਰੀਅਰ ਦੇ ਲਿਹਾਜ਼ ਨਾਲ ਪਿਛਲਾ ਸਾਲ ਬਹੁਤ ਖਾਸ ਰਿਹਾ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਐਨੀਮਲ' 'ਚ ਉਸ ਨੇ ਰਣਬੀਰ ਕਪੂਰ ਦੀ ਪਤਨੀ ਗੀਤਾਂਜਲੀ ਦੇ ਕਿਰਦਾਰ 'ਚ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਦਾਕਾਰਾ ਸੈਟਲ ਹੋਣ ਯਾਨਿ ਵਿਆਹ ਕਰਨ ਦੀ ਤਿਆਰੀ ਕਰ ਰਹੀ ਹੈ। 


Rashmika Mandana: ਰਸ਼ਮਿਕਾ ਮੰਡਾਨਾ ਸਾਊਥ ਸਟਾਰ ਵਿਜੇ ਦੇਵਰਕੋਂਡਾ ਨਾਲ ਕਰਨ ਜਾ ਰਹੀ ਹੈ, ਅਗਲੇ ਮਹੀਨੇ ਜੋੜਾ ਕਰ ਰਿਹਾ ਮੰਗਣੀ!

Entertainment News Live: ਸਲਮਾਨ ਖਾਨ ਦੇ ਫਾਰਮ 'ਚ ਦੋ ਲੋਕਾਂ ਨੇ ਕੀਤੀ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼, ਪੁਲਿਸ ਨੇ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਫਰਜ਼ੀ ID ਕਾਰਡ ਬਰਾਮਦ

Salman Khan Panvel Farm House News: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਪਿਛਲੇ ਸਾਲ ਲਾਰੇਂਸ ਗੈਂਗ ਵੱਲੋਂ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਕਾਰਨ ਸੁਪਰਸਟਾਰ ਦੀ ਸੁਰੱਖਿਆ ਕਾਫੀ ਵਧਾ ਦਿੱਤੀ ਗਈ ਸੀ। ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਵੀ ਦਿੱਤੀ ਗਈ ਹੈ। ਇਸ ਸਭ ਦੇ ਵਿਚਕਾਰ ਵੱਡੀ ਖਬਰ ਆ ਰਹੀ ਹੈ ਕਿ ਦੋ ਸ਼ੱਕੀ ਲੋਕਾਂ ਨੇ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਿ ਦੋਵੇਂ ਮੁਲਜ਼ਮ ਫਾਰਮ ਹਾਊਸ ਵਿੱਚ ਦਾਖ਼ਲ ਹੁੰਦੇ, ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।  


Salman Khan: ਸਲਮਾਨ ਖਾਨ ਦੇ ਫਾਰਮ 'ਚ ਦੋ ਲੋਕਾਂ ਨੇ ਕੀਤੀ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼, ਪੁਲਿਸ ਨੇ ਕੀਤਾ ਗ੍ਰਿਫਤਾਰ, ਮੁਲਜ਼ਮਾਂ ਕੋਲੋਂ ਫਰਜ਼ੀ ID ਕਾਰਡ ਬਰਾਮਦ

Entertainment News Live Today: 'KGF' ਸਟਾਰ ਯਸ਼ ਦੇ ਜਨਮਦਿਨ 'ਤੇ ਹੋਇਆ ਵੱਡਾ ਹਾਦਸਾ, ਸਾਊਥ ਸਟਾਰ ਦੇ 3 ਫੈਨਜ਼ ਦੀ ਦਰਦਨਾਕ ਮੌਤ, 3 ਗੰਭੀਰ ਜ਼ਖਮੀ

Actor Yash Birthday and Accident: ਕਰਨਾਟਕ ਦੇ ਗਦਗ ਜ਼ਿਲ੍ਹੇ ਵਿੱਚ ਐਤਵਾਰ (8 ਜਨਵਰੀ) ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰਿਆ। ਦਰਅਸਲ, ਕੰਨੜ ਅਭਿਨੇਤਾ ਤੇ ਕੇਜੀਐਫ ਸਟਾਰ ਯਸ਼ ਦੇ 38ਵੇਂ ਜਨਮਦਿਨ ਦੇ ਮੌਕੇ 'ਤੇ 3 ਫੈਨਜ਼ ਦੀ ਦਰਦਨਾਕ ਮੌਤ ਹੋ ਗਈ, ਜਦਕਿ 3 ਫੈਨਜ਼ ਗੰਭੀਰ ਜ਼ਖਮੀ ਹੋ ਗਏ। ਦਰਅਸਲ, ਇਹ ਫੈਨਜ਼ ਆਪਣੇ ਚਹੇਤੇ ਸਟਾਰ ਦੇ ਜਨਮਦਿਨ 'ਤੇ ਖੰਭੇ 'ਤੇ ਉਸ ਦਾ ਬੈਨਰ ਲਗਾ ਰਹੇ ਸੀ। ਇਸ ਦੌਰਾਨ 6 ਲੋਕਾਂ ਨੂੰ ਕਰੰਟ ਲੱਗ ਗਿਆ। ਜਿਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਹੋ ਗਏ।   


Yash Birthday: 'KGF' ਸਟਾਰ ਯਸ਼ ਦੇ ਜਨਮਦਿਨ 'ਤੇ ਹੋਇਆ ਵੱਡਾ ਹਾਦਸਾ, ਸਾਊਥ ਸਟਾਰ ਦੇ 3 ਫੈਨਜ਼ ਦੀ ਦਰਦਨਾਕ ਮੌਤ, 3 ਗੰਭੀਰ ਜ਼ਖਮੀ

Entertainment News Live: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਏਅਰਪੋਰਟ 'ਤੇ ਪੱਤਰਕਾਰਾਂ ਨਾਲ ਕੱਟਿਆ ਕੇਕ, ਫੈਨਜ਼ ਬੋਲੇ- 'ਦਿਲਾਂ ਦੀ ਰਾਣੀ'

Deepika Padukone cuts Cake: ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਜਦੋਂ ਵੀ ਦੋਵੇਂ ਇਕੱਠੇ ਨਜ਼ਰ ਆਉਂਦੇ ਹਨ ਤਾਂ ਫੈਨਜ਼ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ। ਦੀਪਿਕਾ ਨੇ 5 ਜਨਵਰੀ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਆਪਣਾ ਜਨਮਦਿਨ ਮਨਾਉਣ ਤੋਂ ਬਾਅਦ ਦੀਪਿਕਾ ਨੂੰ ਆਪਣੇ ਪਤੀ ਰਣਵੀਰ ਸਿੰਘ ਨਾਲ ਦੇਖਿਆ ਗਿਆ। ਦੀਪਿਕਾ ਨੇ ਏਅਰਪੋਰਟ 'ਤੇ ਪਾਪਰਾਜ਼ੀ ਯਾਨਿ ਪੱਤਰਕਾਰਾਂ ਨਾਲ ਆਪਣਾ ਜਨਮਦਿਨ ਮਨਾਇਆ ਅਤੇ ਕੇਕ ਕੱਟਿਆ।  


Deepika Padukone: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਏਅਰਪੋਰਟ 'ਤੇ ਪੱਤਰਕਾਰਾਂ ਨਾਲ ਕੱਟਿਆ ਕੇਕ, ਫੈਨਜ਼ ਬੋਲੇ- 'ਦਿਲਾਂ ਦੀ ਰਾਣੀ'

Entertainment News LIVE Update: Diljit Dosanjh: ਦਿਲਜੀਤ ਦੋਸਾਂਝ-ਮੌਨੀ ਰਾਏ ਦੀ ਲਵ ਕੈਮਿਸਟ੍ਰੀ ਨੇ ਜਿੱਤਿਆ ਦਿਲ, ਫੈਨਜ਼ ਬੋਲੇ- 'So Hot'

Diljit Dosanjh-Mouni Roy Look: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਲਵ ਯਾ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।

Read More: Diljit Dosanjh: ਦਿਲਜੀਤ ਦੋਸਾਂਝ-ਮੌਨੀ ਰਾਏ ਦੀ ਲਵ ਕੈਮਿਸਟ੍ਰੀ ਨੇ ਜਿੱਤਿਆ ਦਿਲ, ਫੈਨਜ਼ ਬੋਲੇ- 'So Hot'

Entertainment News LIVE: 2024 Sequel Upcoming Films: 'ਪੁਸ਼ਪਾ 2' ਤੋਂ 'ਸਿੰਘਮ ਅਗੇਨ' ਤੱਕ, ਬਾਲੀਵੁੱਡ ਤੋਂ ਸਾਉਥ ਦੇ ਇਨ੍ਹਾਂ ਫਿਲਮਾਂ ਦੇ ਸੀਕਵਲ 2024 'ਚ ਕਰਨਗੇ ਧਮਾਕਾ

2024 Sequel Upcoming Films: ਇਹ ਸਾਲ ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਸਿਨੇਮਾ ਪ੍ਰੇਮੀਆਂ ਲਈ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ, ਜਿਨ੍ਹਾਂ ਵਿੱਚ ਕਈ ਸੀਕਵਲ ਫਿਲਮਾਂ ਵੀ ਸ਼ਾਮਲ ਹਨ। ਆਓ ਦੇਖੀਏ ਉਨ੍ਹਾਂ ਦੀ ਸੂਚੀ...

Read More: 2024 Sequel Upcoming Films: 'ਪੁਸ਼ਪਾ 2' ਤੋਂ 'ਸਿੰਘਮ ਅਗੇਨ' ਤੱਕ, ਬਾਲੀਵੁੱਡ ਤੋਂ ਸਾਉਥ ਦੇ ਇਨ੍ਹਾਂ ਫਿਲਮਾਂ ਦੇ ਸੀਕਵਲ 2024 'ਚ ਕਰਨਗੇ ਧਮਾਕਾ

Entertainment News LIVE Update: Golden Globe Awards 2024: ਗੋਲਡਨ ਗਲੋਬ ਅਵਾਰਡਜ਼ 'ਚ 'ਓਪਨਹਾਈਮਰ' ਨੇ ਮਾਰੀ ਵੱਡੀ ਬਾਜ਼ੀ, ਪੁਅਰ ਥਿੰਗਸ ਸਣੇ ਵੇਖੋ ਜੇਤੂਆਂ ਦੀ ਪੂਰੀ ਲਿਸਟ

Golden Globe Awards 2024: ਸਾਲ 2024 ਦੀ ਸ਼ੁਰੂਆਤ ਹੋਣ ਨਾਲ ਪਹਿਲੇ ਇੰਟਰਨੈਸ਼ਨਲ ਅਵਾਰਡ ਫੰਕਸ਼ਨ ਦਾ ਵੀ ਸ਼ਾਨਦਾਰ ਆਗਾਜ਼ ਹੋਇਆ। ਅੱਜ ਗੋਲਡਨ ਗਲੋਬ ਐਵਾਰਡਜ਼ 2024 ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਏ ਹਨ। ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਜੋ ਕੋਏ ਦੁਆਰਾ ਆਯੋਜਿਤ 81ਵਾਂ ਗੋਲਡਨ ਗਲੋਬ ਅਵਾਰਡ, ਬੇਵਰਲੀ ਹਿਲਟਨ ਵਿਖੇ ਹੋਇਆ। ਇਹ ਐਵਾਰਡ ਸ਼ੋਅ ਲਾਇਨਜ਼ਗੇਟ ਇੰਡੀਆ 'ਤੇ ਪ੍ਰਸਾਰਿਤ ਕੀਤਾ ਗਿਆ ਸੀ।

Read More: Golden Globe Awards 2024: ਗੋਲਡਨ ਗਲੋਬ ਅਵਾਰਡਜ਼ 'ਚ 'ਓਪਨਹਾਈਮਰ' ਨੇ ਮਾਰੀ ਵੱਡੀ ਬਾਜ਼ੀ, ਪੁਅਰ ਥਿੰਗਸ ਸਣੇ ਵੇਖੋ ਜੇਤੂਆਂ ਦੀ ਪੂਰੀ ਲਿਸਟ 

Entertainment News LIVE: Jyoti Nooran: ਜੋਤੀ ਨੂਰਾਂ ਨੇ ਉਸਮਾਨ ਨੂਰ ਨਾਲ ਰੋਮਾਂਟਿਕ ਪੋਸਟ ਕੀਤੀ ਸ਼ੇਅਰ, ਫੈਨਜ਼ ਬੋਲੇ- 'Best Couple'

Jyoti Nooran Shared Romantic Post With Usman Noor: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣੀ ਗਾਇਕੀ ਦੇ ਚੱਲਦੇ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਉਸਦੀ ਗਾਇਕੀ ਦਾ ਜਾਦੂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਸੰਗੀਤ ਜਗਤ ਵਿੱਚ ਵੀ ਐਕਟਿਵ ਹੈ। ਇਸ ਤੋਂ ਇਲਾਵਾ ਉਹ ਤਮਿਲ ਭਾਸ਼ਾ ਵਿੱਚ ਵੀ ਗੀਤ ਗਾ ਚੁੱਕੀ ਹੈ। ਆਪਣੀ ਗਾਇਕੀ ਦੇ ਚੱਲਦੇ ਉਹ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੀ ਹੈ। ਇਸ ਵਿਚਾਲੇ ਜੋਤੀ ਨੂਰਾਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਬਟੋਰ ਰਹੀ ਹੈ। 

Read More: Jyoti Nooran: ਜੋਤੀ ਨੂਰਾਂ ਨੇ ਉਸਮਾਨ ਨੂਰ ਨਾਲ ਰੋਮਾਂਟਿਕ ਪੋਸਟ ਕੀਤੀ ਸ਼ੇਅਰ, ਫੈਨਜ਼ ਬੋਲੇ- 'Best Couple'

Entertainment News LIVE Update: Hania Aamir: ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਮਿਸਟਰੀ ਮੈਨ ਨਾਲ ਆਈ ਨਜ਼ਰ, ਯੂਜ਼ਰਸ ਬੋਲੇ- 'ਬਾਬਰ ਆਜ਼ਮ'

Hania Aamir With Mystery Boy: ਪਾਕਿਸਤਾਨ ਦੀ ਖੂਬਸੂਰਤ ਅਦਾਕਾਰਾ ਹਾਨੀਆ ਆਮਿਰ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਹ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਚੱਲਦੇ ਸੁਰਖੀਆਂ ਬਟੋਰਦੀ ਹੈ।

Read MOre: Hania Aamir: ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਮਿਸਟਰੀ ਮੈਨ ਨਾਲ ਆਈ ਨਜ਼ਰ, ਯੂਜ਼ਰਸ ਬੋਲੇ- 'ਬਾਬਰ ਆਜ਼ਮ'

Entertainment News LIVE: Watch: ਆਰਾਧਿਆ ਬੱਚਨ ਨੇ ਬਦਲਿਆ ਹੇਅਰ ਸਟਾਈਲ! ਅਭਿਸ਼ੇਕ-ਐਸ਼ਵਰਿਆ ਦੀ ਲਾਡਲੀ ਅਕਸਰ ਹੋ ਜਾਂਦੀ ਟ੍ਰੋਲ

Aaradhya Bachchan Video: ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਮਸ਼ਹੂਰ ਸਟਾਰਕਿਡਸ ਵਿੱਚੋਂ ਇੱਕ ਹੈ। ਉਹ ਹਰ ਮੌਕੇ 'ਤੇ ਆਪਣੀ ਮਾਂ ਐਸ਼ਵਰਿਆ ਨਾਲ ਨਜ਼ਰ ਆਉਂਦੀ ਹੈ। ਆਰਾਧਿਆ ਅਕਸਰ ਕਿਸੇ ਨਾ ਕਿਸੇ ਕਾਰਨ ਖਬਰਾਂ ਵਿੱਚ ਆਉਂਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਹੇਅਰਸਟਾਈਲ ਨੂੰ ਲੈ ਕੇ ਹਮੇਸ਼ਾ ਟ੍ਰੋਲ ਹੋ ਜਾਂਦੀ ਹੈ। ਪਰ ਇਸ ਵਾਰ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਆਰਾਧਿਆ ਦਾ ਹੇਅਰ ਸਟਾਈਲ ਪਹਿਲੀ ਵਾਰ ਬਦਲਿਆ ਨਜ਼ਰ ਆ ਰਿਹਾ ਹੈ।

Read MOre: Watch: ਆਰਾਧਿਆ ਬੱਚਨ ਨੇ ਬਦਲਿਆ ਹੇਅਰ ਸਟਾਈਲ! ਅਭਿਸ਼ੇਕ-ਐਸ਼ਵਰਿਆ ਦੀ ਲਾਡਲੀ ਅਕਸਰ ਹੋ ਜਾਂਦੀ ਟ੍ਰੋਲ

Entertainment News LIVE Update: B Praak: ਬੀ ਪ੍ਰਾਕ ਦੇ ਸ਼ੋਅ ’ਚ ਭੂਤਰੀ ਮੰਡੀਰ ਨੇ ਕੀਤੀ ਅਜਿਹੀ ਹਰਕਤ, ਗਾਇਕ ਨੇ ਅੱਧ ਵਿਚਾਲੇ ਪ੍ਰੋਗਰਾਮ ਕੀਤਾ ਬੰਦ

B Praak Etawah Concert: ਪੰਜਾਬੀ ਗਾਇਕ ਅਤੇ ਗੀਤਕਾਰ ਬੀ ਪ੍ਰਾਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਹਰ ਪਾਸੇ ਹੰਗਾਮਾ ਮੱਚ ਗਿਆ ਹੈ। ਦਰਅਸਲ, ਗਾਇਕ ਬੀ ਪ੍ਰਾਕ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪਰਫਾਰਮ ਕਰਨ ਪੁੱਜੇ। ਰਿਪੋਰਟ ਦੀ ਮੰਨੀਏ 15 ਹਜ਼ਾਰ ਦੇ ਕਰੀਬ ਦਰਸ਼ਕ ਇਸਦਾ ਹਿੱਸਾ ਬਣੇ।  ਹਾਲਾਂਕਿ ਇਸ ਪ੍ਰੋਗਰਾਮ ਵਿੱਚ ਅਸਲ ਸਮਰੱਥਾ 5 ਹਜ਼ਾਰ ਲੋਕਾਂ ਨੂੰ ਰੱਖਣ ਦੀ ਸੀ। ਇਸ ਦੌਰਾਨ ਭੀੜ ਨੂੰ ਦੇਖਦੇ ਹੋਏ ਸ਼ੋਅ ਨੂੰ ਕਿਸੇ ਤਰ੍ਹਾਂ ਦੀ ਵੀ ਘਟਨਾ ਤੋਂ ਬਚਣ ਲਈ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ।

Read More: B Praak: ਬੀ ਪ੍ਰਾਕ ਦੇ ਸ਼ੋਅ ’ਚ ਭੂਤਰੀ ਮੰਡੀਰ ਨੇ ਕੀਤੀ ਅਜਿਹੀ ਹਰਕਤ, ਗਾਇਕ ਨੇ ਅੱਧ ਵਿਚਾਲੇ ਪ੍ਰੋਗਰਾਮ ਕੀਤਾ ਬੰਦ

Entertainment News LIVE: Sruishty Mann: ਸਰੁਸ਼ਟੀ ਮਾਨ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਸ਼ਨ ਦਾ ਹਿੱਸਾ ਬਣੇ ਇਹ ਪੰਜਾਬੀ ਕਲਾਕਾਰ

 Sruishty Mann Arsh Bal Wedding: ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਅਜਿਹੇ ਕਈ ਸਿਤਾਰੇ ਹਨ ਜੋ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।

Read More: Sruishty Mann: ਸਰੁਸ਼ਟੀ ਮਾਨ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਸ਼ਨ ਦਾ ਹਿੱਸਾ ਬਣੇ ਇਹ ਪੰਜਾਬੀ ਕਲਾਕਾਰ

ਪਿਛੋਕੜ

Entertainment News Live Today : ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦੀ ਬੇਟੀ ਆਰਾਧਿਆ ਬੱਚਨ ਮਸ਼ਹੂਰ ਸਟਾਰਕਿਡਸ ਵਿੱਚੋਂ ਇੱਕ ਹੈ। ਉਹ ਹਰ ਮੌਕੇ 'ਤੇ ਆਪਣੀ ਮਾਂ ਐਸ਼ਵਰਿਆ ਨਾਲ ਨਜ਼ਰ ਆਉਂਦੀ ਹੈ। ਆਰਾਧਿਆ ਅਕਸਰ ਕਿਸੇ ਨਾ ਕਿਸੇ ਕਾਰਨ ਖਬਰਾਂ ਵਿੱਚ ਆਉਂਦੀ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਆਪਣੇ ਹੇਅਰਸਟਾਈਲ ਨੂੰ ਲੈ ਕੇ ਹਮੇਸ਼ਾ ਟ੍ਰੋਲ ਹੋ ਜਾਂਦੀ ਹੈ। ਪਰ ਇਸ ਵਾਰ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਆਰਾਧਿਆ ਦਾ ਹੇਅਰ ਸਟਾਈਲ ਪਹਿਲੀ ਵਾਰ ਬਦਲਿਆ ਨਜ਼ਰ ਆ ਰਿਹਾ ਹੈ।


ਆਰਾਧਿਆ ਹਾਲ ਹੀ 'ਚ ਆਪਣੇ ਦਾਦਾ ਅਮਿਤਾਭ ਬੱਚਨ, ਮਾਂ ਐਸ਼ਵਰਿਆ ਰਾਏ ਅਤੇ ਪਿਤਾ ਅਭਿਸ਼ੇਕ ਨਾਲ ਕਬੱਡੀ ਮੈਚ ਦੇਖਣ ਲਈ ਜੈਪੁਰ ਪਹੁੰਚੀ ਸੀ। ਇਸ ਦੌਰਾਨ ਉਹ ਆਪਣੇ ਪਿਤਾ ਅਭਿਸ਼ੇਕ ਦੀ ਟੀਮ ਪਿੰਕ ਪੈਂਥਰ ਨੂੰ ਚੀਅਰ ਕਰਦੀ ਨਜ਼ਰ ਆਈ। ਇਸ ਵੀਡੀਓ 'ਚ ਆਰਾਧਿਆ ਦੇ ਹੇਅਰਸਟਾਈਲ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਗਿਆ। ਜੀ ਹਾਂ, ਇਸ ਵੀਡੀਓ 'ਚ ਆਰਾਧਿਆ ਆਪਣੀ ਮਾਂ ਐਸ਼ਵਰਿਆ ਨਾਲ ਬੈਠੀ ਨਜ਼ਰ ਆ ਰਹੀ ਹੈ।


ਆਰਾਧਿਆ ਨੇ ਆਪਣਾ ਹੇਅਰ ਸਟਾਈਲ ਬਦਲਿਆ


ਇਸ ਦੌਰਾਨ ਆਰਾਧਿਆ ਆਪਣੇ ਪਿਤਾ ਦੀ ਟੀਮ ਨੂੰ ਚੀਅਰ ਕਰਦੀ ਨਜ਼ਰ ਆਈ। ਇਸ ਵੀਡੀਓ 'ਚ ਉਸ ਦਾ ਹੇਅਰ ਸਟਾਈਲ ਵੀ ਬਦਲਦਾ ਨਜ਼ਰ ਆ ਰਿਹਾ ਹੈ। ਉਸ ਦੇ ਮੱਥੇ ਤੋਂ ਵਾਲ ਦੂਰ ਹੋ ਗਏ ਹਨ। ਉਸ ਨੇ ਇਸ ਦੇ ਨਾਲ ਹੈੱਡਬੈਂਡ ਪਾਇਆ ਹੋਇਆ ਹੈ।






ਹੇਅਰ ਕਟ ਨੂੰ ਲੈ ਕੇ ਆਰਾਧਿਆ ਨੂੰ ਟ੍ਰੋਲ ਕੀਤਾ ਗਿਆ ਸੀ


ਤੁਹਾਨੂੰ ਦੱਸ ਦੇਈਏ ਕਿ ਆਰਾਧਿਆ ਬੱਚਨ ਹਮੇਸ਼ਾ ਬੇਬੀ ਕਟ ਹੇਅਰਸਟਾਈਲ ਵਿੱਚ ਨਜ਼ਰ ਆਉਂਦੀ ਹੈ। ਉਹ ਆਪਣੇ ਇਸ ਹੇਅਰ ਸਟਾਇਲ ਕਾਰਨ ਕਈ ਵਾਰ ਟ੍ਰੋਲ ਹੋ ਚੁੱਕੀ ਹੈ। ਹਾਲ ਹੀ 'ਚ ਆਰਾਧਿਆ ਦੇ ਸਕੂਲ ਫੰਕਸ਼ਨ ਦਾ ਇਕ ਵੀਡੀਓ ਰਿਲੀਜ਼ ਹੋਇਆ ਸੀ, ਜਿਸ 'ਚ ਆਰਾਧਿਆ ਪਹਿਲੀ ਵਾਰ ਕੁਝ ਵੱਖ-ਵੱਖ ਹੇਅਰਸਟਾਈਲ 'ਚ ਨਜ਼ਰ ਆਈ ਸੀ।
  
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.