Golden Globe Awards 2024: ਗੋਲਡਨ ਗਲੋਬ ਅਵਾਰਡਜ਼ 'ਚ 'ਓਪਨਹਾਈਮਰ' ਨੇ ਮਾਰੀ ਵੱਡੀ ਬਾਜ਼ੀ, ਪੁਅਰ ਥਿੰਗਸ ਸਣੇ ਵੇਖੋ ਜੇਤੂਆਂ ਦੀ ਪੂਰੀ ਲਿਸਟ
Golden Globe Awards 2024: ਸਾਲ 2024 ਦੀ ਸ਼ੁਰੂਆਤ ਹੋਣ ਨਾਲ ਪਹਿਲੇ ਇੰਟਰਨੈਸ਼ਨਲ ਅਵਾਰਡ ਫੰਕਸ਼ਨ ਦਾ ਵੀ ਸ਼ਾਨਦਾਰ ਆਗਾਜ਼ ਹੋਇਆ। ਅੱਜ ਗੋਲਡਨ ਗਲੋਬ ਐਵਾਰਡਜ਼ 2024 ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਏ ਹਨ।
Golden Globe Awards 2024: ਸਾਲ 2024 ਦੀ ਸ਼ੁਰੂਆਤ ਹੋਣ ਨਾਲ ਪਹਿਲੇ ਇੰਟਰਨੈਸ਼ਨਲ ਅਵਾਰਡ ਫੰਕਸ਼ਨ ਦਾ ਵੀ ਸ਼ਾਨਦਾਰ ਆਗਾਜ਼ ਹੋਇਆ। ਅੱਜ ਗੋਲਡਨ ਗਲੋਬ ਐਵਾਰਡਜ਼ 2024 ਅਧਿਕਾਰਤ ਤੌਰ 'ਤੇ ਸ਼ੁਰੂ ਹੋ ਗਏ ਹਨ। ਸਟੈਂਡ-ਅੱਪ ਕਾਮੇਡੀਅਨ ਅਤੇ ਅਭਿਨੇਤਾ ਜੋ ਕੋਏ ਦੁਆਰਾ ਆਯੋਜਿਤ 81ਵਾਂ ਗੋਲਡਨ ਗਲੋਬ ਅਵਾਰਡ, ਬੇਵਰਲੀ ਹਿਲਟਨ ਵਿਖੇ ਹੋਇਆ। ਇਹ ਐਵਾਰਡ ਸ਼ੋਅ ਲਾਇਨਜ਼ਗੇਟ ਇੰਡੀਆ 'ਤੇ ਪ੍ਰਸਾਰਿਤ ਕੀਤਾ ਗਿਆ ਸੀ।
ਗੋਲਡਨ ਗਲੋਬ ਅਵਾਰਡਜ਼ 2024 ਵਿੱਚ ਬਹੁਤ ਸਾਰੇ ਸਿਤਾਰਿਆਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਲਈ ਪੁਰਸਕਾਰ ਜਿੱਤੇ। ਇਸ ਖਬਰ ਦੇ ਜਰਿਏ ਜਾਣੋ ਗੋਲਡਨ ਗਲੋਬ ਅਵਾਰਡਸ ਵਿੱਚ ਬੈਸਟ ਫਿਲਮ ਤੋਂ ਬੈਸਟ ਅਦਾਕਾਰ ਦਾ ਪੁਰਸਕਾਰ ਕਿਸਨੇ ਜਿੱਤਿਆ?
Best Picture - Drama goes to Oppenheimer! 🎥✨ #GoldenGlobes pic.twitter.com/grh3FBzYso
— Golden Globe Awards (@goldenglobes) January 8, 2024
ਜਾਣੋ ਕਿਸ ਨੂੰ ਕਿਸ ਸ਼੍ਰੇਣੀ 'ਚ ਮਿਲਿਆ ਐਵਾਰਡ
ਬੈਸਟ ਫੀਮੇਲ ਐਕਟਰ - ਮੋਸ਼ਨ ਪਿਕਚਰ - ਲਿਲੀ ਗਲੈਡਸਟੋਨ, ਕਿਲਰਸ ਆਫ ਦਾ ਫਲਾਵਰ ਮੂਨ
ਬੈਸਟ ਫਿਲਮ- ਓਪਨਹਾਈਮਰ
ਬੈਸਟ ਨਿਰਦੇਸ਼ਕ-ਕ੍ਰਿਸਟੋਫਰ ਨੋਲਨ, ਓਪਨਹਾਈਮਰ
ਬੈਸਟ ਸਹਾਇਕ ਅਭਿਨੇਤਰੀ - ਐਲਿਜ਼ਾਬੈਥ ਡੇਬਿਕੀ - ਦ ਕਰਾਊਨ
ਮੋਸ਼ਨ ਪਿਕਚਰ ਵਿੱਚ ਬੈਸਟ ਸਹਾਇਕ ਪੁਰਸ਼ ਅਦਾਕਾਰ - ਰਾਬਰਟ ਡਾਊਨੀ ਜੂਨੀਅਰ, ਓਪਨਹਾਈਮਰ
ਮੋਸ਼ਨ ਪਿਕਚਰ ਵਿੱਚ ਬੈਸਟ ਮਹਿਲਾ ਸਹਾਇਕ ਅਦਾਕਾਰਾ - ਦ'ਵਾਈਨ ਜੋਏ ਰੈਂਡੋਲਫ, 'ਦ ਹੋਲਡੋਵਰਸ' ਦੇ ਲਈ
ਟੈਲੀਵਿਜ਼ਨ ਵਿੱਚ ਬੈਸਟ ਸਹਾਇਕ ਅਭਿਨੇਤਾ - ਮੈਥਿਊ ਮੈਕਫੈਡੀਅਨ, ਸਕਸੈਸ਼ਨ
ਸਟੈਂਡ-ਅੱਪ ਕਾਮੇਡੀ ਵਿੱਚ ਸਰਵੋਤਮ ਪ੍ਰਦਰਸ਼ਨ - ਰਿਕੀ ਗਰਵੇਸ
ਬੈਸਟ ਤਸਵੀਰ, ਗੈਰ-ਅੰਗਰੇਜ਼ੀ ਭਾਸ਼ਾ - ਐਨਾਟੋਮੀ ਆਫ ਦ ਫਾਲ
ਟੀਵੀ ਸੀਰੀਜ਼, ਸੰਗੀਤਕ ਜਾਂ ਕਾਮੇਡੀ ਵਿੱਚ ਬੈਸਟ ਅਭਿਨੇਤਰੀ - ਅਯੋ ਅਦੀਬੀਰ - ਦ ਬੀਅਰ
ਮੋਸ਼ਨ ਪਿਕਚਰ, ਸੰਗੀਤਕ ਜਾਂ ਕਾਮੇਡੀ ਵਿੱਚ ਬੈਸਟ ਅਭਿਨੇਤਰੀ - ਐਮਾ ਸਟੋਨ, ਪੁਅਰ ਥਿੰਗਜ਼
ਸਿਨੇਮੈਟਿਕ ਅਤੇ ਬਾਕਸ ਆਫਿਸ ਅਚੀਵਮੈਂਟ ਅਵਾਰਡ - ਬਾਰਬੀ
ਅਸਲ ਸਕੋਰ, ਮੋਸ਼ਨ ਪਿਕਚਰ ਅਵਾਰਡ - ਲੁਡਵਿਗ ਗੋਰਨਸਨ, ਓਪਨਹਾਈਮਰ
ਡਰਾਮਾ ਵਿੱਚ ਬੈਸਟ ਅਦਾਕਾਰ - ਓਪਨਹਾਈਮਰ ਲਈ ਸਿਲਿਅਨ ਮਰਫੀ
ਟੈਲੀਵਿਜ਼ਨ ਵਿੱਚ ਬੈਸਟ ਸੀਮਿਤ ਸੀਰੀਜ਼, ਐਂਥੋਲੋਜੀ ਸੀਰੀਜ਼ ਜਾਂ ਮੋਸ਼ਨ ਪਿਕਚਰ - ਬੀਫ
ਬੈਸਟ ਟੈਲੀਵਿਜ਼ਨ ਸੀਰੀਜ਼, ਸੰਗੀਤਕ ਜਾਂ ਕਾਮੇਡੀ - ਦ ਬੀਅਰ
ਟੈਲੀਵਿਜ਼ਨ ਸੀਰੀਜ਼, ਡਰਾਮਾ ਵਿਚ ਸਰਬੋਤਮ ਅਭਿਨੇਤਰੀ - 'ਸਕਸ਼ੈਸਨ' ਲਈ ਸਾਰਾ ਸਨੂਕ
ਬੈਸਟ ਡਰਾਮਾ ਸੀਰੀਜ਼- ਸਕਸ਼ੈਸਨ
ਟੈਲੀਵਿਜ਼ਨ ਸੀਰੀਜ਼, ਡਰਾਮਾ ਵਿੱਚ ਬੈਸਟ ਅਦਾਕਾਰ - ਕੀਰਨ ਕਲਕਿਨ - ਸਕਸ਼ੈਸਨ
ਬੈਸਟ ਐਨੀਮੇਸ਼ਨ ਫਿਲਮ- ਦ ਬੁਆਏ ਐਂਡ ਦਿ ਹੇਰਨ
ਕਾਮੇਡੀ ਵਿੱਚ ਬੈਸਟ ਅਭਿਨੇਤਰੀ - ਐਮਾ ਸਟੋਨ, ਪੁਅਰ ਥਿੰਗਸ
And the #GoldenGlobes award for Best Female Actor – Motion Picture – Drama goes to... Lily Gladstone for their role on Killers of the Flower Moon! Congrats! 🎉 pic.twitter.com/BrkkBmfa6V
— Golden Globe Awards (@goldenglobes) January 8, 2024
ਓਪਨਹਾਈਮਰ ਨੇ 5 ਪੁਰਸਕਾਰ ਜਿੱਤੇ
ਗੋਲਡਨ ਗਲੋਬ ਅਵਾਰਡਜ਼ 2024 ਵਿੱਚ ਕ੍ਰਿਸਟੋਫਰ ਨੋਲਨ ਦੀ 'ਓਪਨਹਾਈਮਰ' ਦਾ ਦਬਦਬਾ ਰਿਹਾ। ਇਸ ਫਿਲਮ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ 8 ਨਾਮਜ਼ਦਗੀਆਂ ਮਿਲੀਆਂ ਹਨ। ਜਦੋਂ ਕਿ 'ਓਪਨਹਾਈਮਰ' ਨੇ ਇਨ੍ਹਾਂ 8 ਨਾਮਜ਼ਦਗੀਆਂ ਵਿੱਚੋਂ ਪੰਜ ਵਿੱਚ ਗੋਲਡਨ ਗਲੋਬ ਐਵਾਰਡ ਜਿੱਤੇ ਹਨ। 'ਓਪਨਹਾਈਮਰ' ਨੂੰ ਸਰਵੋਤਮ ਫਿਲਮ ਦਾ ਐਵਾਰਡ ਵੀ ਮਿਲਿਆ ਹੈ।