Entertainment News Live: ਤੇਜ਼ੀ ਨਾਲ 500 ਕਰੋੜ ਵੱਲ ਵਧ ਰਹੀ 'ਗਦਰ 2', ਸਾਵਧਾਨ ਇੰਡੀਆ ਸ਼ੋਅ ਦੀ ਟੀਵੀ 'ਤੇ ਵਾਪਸੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 01 Sep 2023 04:54 PM
Entertainment News Live Today: ਜ਼ਮੀਨ 'ਤੇ 'ਜੰਨਤ' ਹੈ ਸ਼ਾਹਰੁਖ ਖਾਨ ਦਾ ਦੁਬਈ ਵਾਲਾ ਬੰਗਲਾ, 100 ਕਰੋੜ ਕੀਮਤ ਵਾਲੇ ਬੰਗਲੇ ਦੀਆਂ ਤਸਵੀਰਾਂ ਕਰਨਗੀਆਂ ਹੈਰਾਨ

Shahrukh 100 Cr Bungalow In Palm Jumeirah: ਸ਼ਾਹਰੁਖ ਖਾਨ ਦਾ ਮੁੰਬਈ ਦਾ ਬੰਗਲਾ ਮੰਨਤ ਬਹੁਤ ਹੀ ਆਲੀਸ਼ਾਨ ਹੈ, ਪਰ ਸ਼ਾਹਰੁਖ ਖਾਨ ਦਾ ਦਿਲ ਆਪਣੇ ਦੁਬਈ ਦੇ ਬੰਗਲੇ ਲਈ ਧੜਕਦਾ ਹੈ। ਸ਼ਾਹਰੁਖ ਦਾ ਦੁਬਈ 'ਚ 100 ਕਰੋੜ ਦਾ ਘਰ ਹੈ। 


ਜ਼ਮੀਨ 'ਤੇ 'ਜੰਨਤ' ਹੈ ਸ਼ਾਹਰੁਖ ਖਾਨ ਦਾ ਦੁਬਈ ਵਾਲਾ ਬੰਗਲਾ, 100 ਕਰੋੜ ਕੀਮਤ ਵਾਲੇ ਬੰਗਲੇ ਦੀਆਂ ਤਸਵੀਰਾਂ ਕਰਨਗੀਆਂ ਹੈਰਾਨ

Entertainment News Live: 'ਕੌਨ ਬਨੇਗਾ ਕਰੋੜਪਤੀ' 'ਚ 21 ਸਾਲਾ ਪੰਜਾਬੀ ਲੜਕੇ ਨੇ ਰਚਿਆ ਇਤਿਹਾਸ, ਜਸਕਰਨ ਸਿੰਘ ਬਣਿਆ ਸੀਜ਼ਨ ਦਾ ਪਹਿਲਾ ਕਰੋੜਪਤੀ

Kaun Banega Crorepati 15: 'ਕੌਨ ਬਣੇਗਾ ਕਰੋੜਪਤੀ 15' ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ। ਇਸ ਵਾਰ ਵੀ ਅਮਿਤਾਭ ਬੱਚਨ ਸ਼ੋਅ ਨੂੰ ਹੋਸਟ ਕਰ ਰਹੇ ਹਨ। ਸ਼ੋਅ 'ਚ ਪੰਜਾਬ ਦੇ ਜਸਕਰਨ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ।  ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੰਜਾਬ ਦੇ ਜਸਕਰਨ (21 ਸਾਲ) ਹੌਟ ਸੀਟ 'ਤੇ ਬੈਠਾ ਨਜ਼ਰ ਆ ਰਿਹਾ ਹੈ। ਉਸ ਨੇ ਆਪਣੇ ਗਿਆਨ ਨਾਲ 1 ਕਰੋੜ ਰੁਪਏ ਜਿੱਤੇ ਹਨ ਅਤੇ ਉਹ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣ ਜਾ ਰਿਹਾ ਹੈ। ਹਾਲਾਂਕਿ 7 ਕਰੋੜ ਰੁਪਏ ਦੇ ਸਵਾਲ ਦਾ ਕੀ ਹੋਣ ਵਾਲਾ ਹੈ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਜਸਕਰਨ ਇਸ ਸੀਜ਼ਨ ਦੇ ਪਹਿਲੇ ਪ੍ਰਤੀਯੋਗੀ ਹਨ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਗਏ ਹਨ। 1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਬਹੁਤ ਖੁਸ਼ ਹੈ। ਅਮਿਤਾਭ ਬੱਚਨ ਵੀ ਉਸ ਨੂੰ ਜੱਫੀ ਪਾਉਂਦੇ ਨਜ਼ਰ ਆਉਂਦੇ ਹਨ।


ਆਈਏਐਸ ਦੀ ਤਿਆਰੀ ਕਰ ਰਿਹਾ ਹੈ ਜਸਕਰਨ
ਵੀਡੀਓ 'ਚ ਉਸ ਨੇ ਕਿਹਾ, 'ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਹੈ। ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਦਾ ਹਾਂ। ਇੱਥੋਂ ਕਾਲਜ ਜਾਣ ਲਈ ਮੈਨੂੰ 4 ਘੰਟੇ ਲੱਗਦੇ ਹਨ। ਇਸ ਪਿੰਡ ਤੋਂ ਬਹੁਤ ਸਾਰੇ ਲੋਕ ਗ੍ਰੈਜੂਏਟ ਹੋਏ ਹਨ ਅਤੇ ਮੈਂ ਉਨ੍ਹਾਂ ਵਿੱਚੋਂ ਇੱਕ ਹਾਂ। ਮੈਂ ਸਿਵਲ ਸੇਵਾਵਾਂ ਲਈ ਤਿਆਰੀ ਕਰ ਰਿਹਾ ਹਾਂ। ਅਗਲੇ ਸਾਲ ਮੇਰੀ ਪਹਿਲੀ ਕੋਸ਼ਿਸ਼ ਹੈ। ,


ਸੋਨੀ ਟੀਵੀ ਦੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ- ਹਰ ਮੁਸ਼ਕਲ ਨੂੰ ਪਾਰ ਕਰਦੇ ਹੋਏ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਖਾਲੜਾ ਤੋਂ ਆਏ ਜਸਕਰਨ ਇਸ ਗੇਮ 'ਚ 7 ਕਰੋੜ ਰੁਪਏ ਦੇ ਸਭ ਤੋਂ ਵੱਡੇ ਸਵਾਲ 'ਤੇ ਪਹੁੰਚ ਗਏ ਹਨ।


ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਅਮਿਤਾਭ ਬੱਚਨ ਕਹਿ ਰਹੇ ਹਨ ਕਿ ਇੰਨੇ ਸਾਲਾਂ 'ਚ ਮੈਂ ਗਿਆਨ ਦੇ ਇਸ ਪਲੇਟਫਾਰਮ ਤੋਂ ਕਈ ਲੋਕਾਂ ਨੂੰ ਕਰੋੜਪਤੀ ਬਣਦੇ ਦੇਖਿਆ ਹੈ। ਪਰ ਹਰ ਵਾਰ ਇਕ ਸਵਾਲ 'ਤੇ ਸਿਰਫ ਮੁਕਾਬਲੇਬਾਜ਼ ਹੀ ਨਹੀਂ ਦੇਸ਼ ਅਤੇ ਸਾਡੇ ਸਾਰਿਆਂ ਦੇ ਸਾਹ ਰੁਕ ਜਾਂਦੇ ਹਨ ਅਤੇ ਉਹ ਹੈ 7 ਕਰੋੜ ਰੁਪਏ ਦਾ ਸਵਾਲ। ਇਸ ਤੋਂ ਬਾਅਦ ਵੀਡੀਓ 'ਚ ਅਮਿਤਾਭ ਬੱਚਨ 7 ਕਰੋੜ ਰੁਪਏ ਦਾ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਜਸਕਰਨ ਵੀ ਕਾਫੀ ਘਬਰਾਇਆ ਹੋਇਆ ਨਜ਼ਰ ਆ ਰਿਹਾ ਹੈ।   






Entertainment News Live Today: ਜੇਲ੍ਹ 'ਚ ਹੌਲਦਾਰ ਦੀ ਇਸ ਸਲਾਹ ਨੇ ਹਮੇਸ਼ਾ ਲਈ ਬਦਲ ਦਿੱਤੀ ਸੀ ਸੰਜੇ ਦੱਤ ਦੀ ਜ਼ਿੰਦਗੀ, ਜਾਨਣ ਲਈ ਦੇਖੋ ਵੀਡੀਓ

ਬਾਲੀਵੁੱਡ ਅਦਾਕਾਰਾ ਸੰਜੇ ਦੱਤ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਐਕਟਰ ਪਿਛਲੇ 3 4 ਦਹਾਕਿਆਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ। ਇਸ ਦੇ ਨਾਲ ਨਾਲ ਬਾਲੀਵੁੱਡ ਦੇ 'ਖਲਨਾਇਕ' ਦੀ ਪੰਜਾਬ 'ਚ ਵੀ ਕਾਫੀ ਵਧੀਆ ਫੈਨ ਫਾਲੋਇੰਗ ਹੈ ਤੇ ਜਲਦ ਹੀ ਸੰਜੇ ਦੱਤ ਪੰਜਾਬੀ ਸਿਨੇਮਾ 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਉਹ ਗਿੱਪੀ ਗਰੇਵਾਲ ਦੇ ਨਾਲ ਫਿਲਮ 'ਸ਼ੇਰਾਂ ਦੀ ਕੌਮ ਪੰਜਾਬੀ' 'ਚ ਸਕ੍ਰੀਨ ਸ਼ੇਅਰ ਕਰਨਗੇ।    


ਇਸ ਦਰਮਿਆਨ ਸੰਜੇ ਦੱਤ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਪ੍ਰੇਰਿਤ ਹੋ ਰਿਹਾ ਹੈ। ਵੀਡੀਓ 'ਚ ਸੰਜੇ ਦੱਤ ਇੱਕ ਪੌਡਕਾਸਟ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ, 'ਉਮੀਦ ਤਾਂ ਸਭ ਕਰਦੇ ਹਨ। ਮੈਨੂੰ ਜੇਲ੍ਹ 'ਚ ਇਕ ਹੌਲਦਾਰ ਨੇ ਸਲਾਹ ਦਿੱਤੀ ਸੀ ਕਿ ਸੰਜੂ ਬਾਬਾ ਜੇ ਤੁਸੀਂ ਉਮੀਦ ਕਰਨਾ ਛੱਡ ਦਿਓਗੇ ਤਾਂ ਜੇਲ੍ਹ ਦੀ ਸਜ਼ਾ ਚੁਟਕੀ 'ਚ ਕੱਟ ਜਾਵੇਗੀ। ਅੱਗੋਂ ਮੈਂ ਕਿਹਾ ਕਿ ਮੈਂ ਉਮੀਦ ਕਰਨਾ ਕਿਵੇਂ ਛੱਡਾਂ? ਉਨ੍ਹਾਂ ਨੇ ਅੱਗੋਂ ਜਵਾਬ ਦਿੱਤਾ, ਕੋਸ਼ਿਸ਼ ਕਰੋ। ਮੈਂ ਉਨ੍ਹਾਂ ਦੀ ਇਸ ਸਲਾਹ ਨੂੰ ਗੰਭੀਰਤਾ ਨਾਲ ਲਿਆ ਤੇ ਚੁੱਪ ਕਰਕੇ ਆਪਣੀ ਸਜ਼ਾ ਕੱਟਦਾ ਰਿਹਾ। ਮੈਨੂੰ 2-3 ਹਫਤੇ ਲੱਗੇ, ਪਰ ਫਿਰ ਮੈਂ ਜਦੋਂ ਮਸਤ ਹੋ ਕੇ ਜ਼ਿੰਦਗੀ ਜਿਉਣ ਲੱਗ ਪਿਆ ਤਾਂ ਮੇਰੀ ਜ਼ਿੰਦਗੀ ਜੇਲ੍ਹ 'ਚ ਵੀ ਖੁਸ਼ਹਾਲ ਹੋ ਗਈ।'


ਕਾਬਿਲੇਗ਼ੌਰ ਹੈ ਕਿ ਸੰਜੇ ਦੱਤ ਨੇ 'ਰੌਕੀ' ਫਿਲਮ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸੰਜੇ ਦੱਤ ਦੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਂਦਾ ਉਨ੍ਹਾਂ ਦੀ ਪਰਸਨਲ ਲਾਈਫ ਜ਼ਿਆਦਾ ਚਰਚਾ 'ਚ ਰਹੀ। ਕਿਉਂਕਿ ਉਹ ਕਾਫੀ ਜ਼ਿਆਦਾ ਵਿਵਾਦਾਂ 'ਚ ਘਿਰੇ ਹੋਏ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਸੰਜੇ ਦੱਤ ਸਾਊਥ ਦੀ ਫਿਲਮ 'ਚ ਵਿਲੇਨ ਦੇ ਕਿਰਦਾਰ 'ਚ ਨਜ਼ਰ ਆਉਣਗੇ। ਇਸ ਦੇ ਨਾਲ ਨਾਲ ਉਹ ਪੰਜਾਬੀ ਸਿਨੇਮਾ 'ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। 






Entertainment News Live: ਦਿਵਯਾ ਭਾਰਤੀ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਅਦਾਕਾਰਾ ਨੇ ਸ਼੍ਰੀ ਦੇਵੀ ਨਾਲ ਤੁਲਨਾ 'ਤੇ ਇੰਝ ਕੀਤਾ ਸੀ ਰਿਐਕਟ

ਦਿਵਯਾ ਭਾਰਤੀ 90 ਦੇ ਦਹਾਕਿਆਂ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਸੀ। ਉਸ ਨੇ 5 ਸਾਲ ਦੇ ਆਪਣੇ ਛੋਟੇ ਜਿਹੇ ਕਰੀਅਰ 'ਚ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਸ਼ਾਨਦਾਰ ਤੇ ਦਮਦਾਰ ਫਿਲਮਾਂ ਦਿੱਤੀਆਂ। ਪਰ ਬਦਕਿਸਮਤੀ ਨਾਲ ਦਿਵਯਾ ਮਹਿਜ਼ 19 ਸਾਲ ਦੀ ਉਮਰ 'ਚ ਹੀ ਦੁਨੀਆ ਤੋਂ ਰੁਖਸਤ ਹੋ ਗਈ ਸੀ। ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਅੱਜ ਵੀ ਜ਼ਿੰਦਾ ਹੈ।   


ਇਸ ਦਰਮਿਆਨ ਸੋਸ਼ਲ ਮੀਡੀਆ 'ਤੇ ਦਿਵਯਾ ਭਾਰਤੀ ਦਾ ਇੱਕ ਪੁਰਾਣਾ ਵੀਡੀਓ ਕਾਫੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਦਿਵਯਾ ਨੂੰ ਇੰਟਰਵਿਊ ਦੌਰਾਨ ਪੁੱਛਿਆ ਕਿ 'ਜਦੋਂ ਤੁਹਾਨੂੰ ਪਹਿਲੀ ਵਾਰ ਕਿਹਾ ਗਿਆ ਸੀ ਕਿ ਤੁਹਾਡੀ ਸ਼ਕਲ ਸ਼੍ਰੀਦੇਵੀ ਨਾਲ ਮਿਲਦੀ ਹੈ ਤਾਂ ਕਿਵੇਂ ਮਹਿਸੂਸ ਹੋਇਆ।' ਇਸ ਦੇ ਜਵਾਬ 'ਚ ਦਿਵਯਾ ਨੇ ਕਿਹਾ, 'ਮੈਂ ਹੈਰਾਨ ਰਹਿ ਗਈ ਸੀ। ਮੈਂ ਕਿਹਾ ਕਿ ਵਾਹ ਕਿਆ ਤਾਰੀਫ ਹੈ। ਲਗਦਾ ਹੈ ਮੈਂ ਸਚਮੁੱਚ ਖੂਬਸੂਰਤ ਹਾਂ।' ਇਸ ਤੋਂ ਬਾਅਦ ਪੱਤਰਕਾਰ ਨੇ ਪੁੱਛਿਆ ਕਿ ਕੀ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡਾ ਚਿਹਰਾ ਸ਼੍ਰੀਦੇਵੀ ਨਾਲ ਮਿਲਦਾ ਹੈ? ਇਸ ਦੇ ਜਵਾਬ 'ਚ ਦਿਵਯਾ ਨੇ ਕਿਹਾ ਕਿ 'ਨਹੀਂ ਉਹ ਤਾਂ ਬਹੁਤ ਹੀ ਖੂਬਸੂਰਤ ਹੈ। ਮੇਰੇ ਨਾਲੋਂ ਜ਼ਿਆਦਾ ਸੋਹਣੀ, ਜ਼ਿਆਦਾ ਵਧੀਆ।' 






Entertainment News Live Today: ਧਾਰਮਿਕ ਗਾਣਾ 'ਸਤਿ ਸ਼੍ਰੀ ਅਕਾਲ' ਰਿਲੀਜ਼ ਕਰ ਬੁਰੇ ਫਸੇ ਇੰਦਰਜੀਤ ਨਿੱਕੂ, ਲੋਕ ਟਰੋਲ ਕਰ ਬੋਲੇ- 'ਬਾਗੇਸ਼ਵਰ ਦਾ ਚਮਚਾ'

Inderjit Nikku Trolled: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਨਿੱਕੂ ਜ਼ਿਆਦਾਤਰ ਨੈਗਟਿਵ ਕਾਰਨਾਂ ਕਰਕੇ ਹੀ ਸੁਰਖੀਆਂ 'ਚ ਰਹਿੰਦੇ ਹਨ। ਇੱਕ ਸਾਲ ਪਹਿਲਾਂ ਨਿੱਕੂ ਉਦੋਂ ਲਾਈਮਲਾਈਟ 'ਚ ਆਏ, ਜਦੋਂ ਉਨ੍ਹਾਂ ਦੀ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ 'ਤੇ ਦੁਨੀਆ ਭਰ ਦੇ ਪੰਜਾਬੀਆਂ ਨੇ ਨਿੱਕੂ ਵੱਲ ਮਦਦ ਦਾ ਹੱਥ ਵਧਾਇਆ ਸੀ।  


ਇਸ ਤੋਂ ਬਾਅਦ ਨਿੱਕੂ ਦੀ ਦੂਜੀ ਪਾਰੀ ਸ਼ੁਰੂ ਹੋਈ। ਪਰ ਇਸ ਦਰਮਿਆਨ ਗਾਇਕ ਫਿਰ ਬਾਗੇਸ਼ਵਰ ਧਾਮ 'ਚ ਨਜ਼ਰ ਆਇਆ ਅਤੇ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਰਹੀ। ਇਸ ਤੋਂ ਬਾਅਦ ਤੋਂ ਹੀ ਨਿੱਕੂ ਲਗਾਤਾਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਹਾਲ ਹੀ 'ਚ 'ਚ ਗਾਇਕ ਨੇ ਆਪਣਾ ਧਾਰਮਿਕ ਗਾਣਾ 'ਸਤਿ ਸ਼੍ਰੀ ਅਕਾਲ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਬੇਹੱਦ ਪਿਆਰੇ ਹਨ ਅਤੇ ਨਿੱਕੂ ਨੇ ਇਸ ਗਾਣੇ ਨੂੰ ਗਾਇਆ ਵੀ ਬਹੁਤ ਖੂਬਸੂਰਤੀ ਦੇ ਨਾਲ ਹੈ, ਪਰ ਲੋਕਾਂ ਦੀ ਨਫਰਤ ਹਾਲੇ ਵੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ।  


Inderjit Nikku: ਧਾਰਮਿਕ ਗਾਣਾ 'ਸਤਿ ਸ਼੍ਰੀ ਅਕਾਲ' ਰਿਲੀਜ਼ ਕਰ ਬੁਰੇ ਫਸੇ ਇੰਦਰਜੀਤ ਨਿੱਕੂ, ਲੋਕ ਟਰੋਲ ਕਰ ਬੋਲੇ- 'ਬਾਗੇਸ਼ਵਰ ਦਾ ਚਮਚਾ'

Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਭਾਰਤ 'ਚ ਐਡਵਾਂਸ ਬੁਕਿੰਗ ਸ਼ੁਰੂ, ਪਹਿਲੇ ਦਿਨ ਹੀ ਕਰੇਗੀ ਰਿਕਾਰਡਤੋੜ ਓਪਨਿੰਗ

Jawan Advance Booking: ਪ੍ਰਸ਼ੰਸਕ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਪ੍ਰਸ਼ੰਸਕ ਇਸ ਦੀ ਐਡਵਾਂਸ ਬੁਕਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਵਿਦੇਸ਼ਾਂ 'ਚ ਕੁਝ ਸਮਾਂ ਪਹਿਲਾਂ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਸੀ ਅਤੇ ਹੁਣ ਭਾਰਤ 'ਚ ਵੀ ਜਵਾਨ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ। ਸ਼ਾਹਰੁਖ ਖਾਨ ਨੇ ਖੁਦ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਸ਼ਾਹਰੁਖ ਨੇ ਜਵਾਨ ਦੇ ਟ੍ਰੇਲਰ ਦੇ ਨਾਲ ਹੀ ਦੱਸਿਆ ਸੀ ਕਿ ਫਿਲਮ ਦੀ ਐਡਵਾਂਸ ਬੁਕਿੰਗ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ।    


ਸ਼ਾਹਰੁਖ ਖਾਨ ਨੇ ਇਕ ਪੋਸਟ ਸਾਂਝਾ ਕੀਤਾ। ਜਿਸ 'ਚ ਉਹ ਲੋਕਾਂ ਦੇ ਕਮੈਂਟ ਪੜ੍ਹਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਜਵਾਨ ਦੇ ਟ੍ਰੇਲਰ ਦੀ ਝਲਕ ਵੀ ਦਿਖਾਈ ਗਈ ਹੈ। ਸ਼ਾਹਰੁਖ ਵੀਡੀਓ 'ਚ ਕਹਿੰਦੇ ਹਨ- 'ਹਰ ਕੋਈ ਜਵਾਨ ਲਈ ਬੇਤਾਬ ਹੈ।' ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਰੁਖ ਨੇ ਲਿਖਿਆ- ਤੁਹਾਡੀ ਅਤੇ ਮੇਰੀ ਬੇਕਰਾਰੀ ਖਤਮ ਹੋ ਗਈ ਹੈ। ਜਵਾਨਾਂ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।


ਪ੍ਰਸ਼ੰਸਕ ਹਨ ਖੁਸ਼
ਸ਼ਾਹਰੁਖ ਦੀ ਇਸ ਪੋਸਟ 'ਤੇ ਫੈਨਜ਼ ਕਾਫੀ ਕਮੈਂਟ ਕਰਕੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ- ਪੂਰਾ ਥੀਏਟਰ ਬੁੱਕ ਕਰਾਂਗਾ। ਜਦਕਿ ਦੂਜੇ ਨੇ ਲਿਖਿਆ- ਟਿਕਟ ਭਾਵੇਂ ਕਿੰਨੀ ਵੀ ਹੋਵੇ, ਜੇਕਰ ਤੁਸੀਂ ਸ਼ਾਹਰੁਖ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੇਖਣਾ ਹੋਵੇਗਾ। ਇੱਕ ਨੇ ਲਿਖਿਆ- SRK ਨੇ ਥੀਏਟਰ ਨੂੰ ਹਿਲਾ ਦਿੱਤਾ।


ਫਿਲਮ ਦਾ ਟਰੇਲਰ ਹੋਇਆ ਰਿਲੀਜ਼
ਸ਼ਾਹਰੁਖ ਖਾਨ ਨੇ 31 ਅਗਸਤ ਨੂੰ ਜਵਾਨ ਦਾ ਟ੍ਰੇਲਰ ਰਿਲੀਜ਼ ਕੀਤਾ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਲੋਕਾਂ 'ਚ ਫਿਲਮ ਨੂੰ ਲੈ ਕੇ ਕ੍ਰੇਜ਼ ਕਾਫੀ ਵਧ ਗਿਆ ਹੈ। ਹੁਣ ਜਵਾਨ ਦੀ ਰਿਲੀਜ਼ ਦਾ ਹੋਰ ਇੰਤਜ਼ਾਰ ਮੁਸ਼ਕਲ ਹੋ ਰਿਹਾ ਹੈ। 'ਜਵਾਨ' 'ਚ ਸ਼ਾਹਰੁਖ ਖਾਨ 5 ਵੱਖ-ਵੱਖ ਅਵਤਾਰਾਂ 'ਚ ਨਜ਼ਰ ਆਉਣ ਵਾਲੇ ਹਨ। ਜਿਸਦੀ ਇੱਕ ਝਲਕ ਟ੍ਰੇਲਰ ਵਿੱਚ ਦਿਖਾਈ ਗਈ ਹੈ।


'ਜਵਾਨ' ਦੀ ਗੱਲ ਕਰੀਏ ਤਾਂ ਇਸ ਦਾ ਨਿਰਦੇਸ਼ਨ ਐਟਲੀ ਕੁਮਾਰ ਨੇ ਕੀਤਾ ਹੈ। ਇਹ ਸ਼ਾਹਰੁਖ ਖਾਨ ਦੀ ਪੈਨ ਇੰਡੀਆ ਫਿਲਮ ਹੈ। ਫਿਲਮ 'ਚ ਸ਼ਾਹਰੁਖ ਦੇ ਨਾਲ ਨਯਨਥਾਰਾ, ਸਾਨਿਆ ਮਲਹੋਤਰਾ, ਰਿਧੀ ਡੋਗਰਾ ਅਤੇ ਵਿਜੇ ਸੇਤੂਪਤੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। 






Entertainment News Live Today: ਸੰਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਦਿੱਤੀ ਵਧਾਈ, ਤਸਵੀਰਾਂ ਸ਼ੇਅਰ ਕਰ ਲਿਖਿਆ ਪਿਆਰਾ ਮੈਸੇਜ

Sunny Deol Parkash Kaur Pics: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਸੰਨੀ ਦਿਓਲ ਦੀ ਫਿਲਮ 'ਗਦਰ 2' ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ 21ਵੇਂ ਦਿਨ 482 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਤੇਜ਼ੀ ਨਾਲ 500 ਕਰੋੜ ਵੱਲ ਵਧ ਰਹੀ ਹੈ । 


ਇਸੇ ਦਰਮਿਆਨ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਦਿਓਲ ਨੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਂ ਬੇਟੇ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। ਸੰਨੀ ਪਾਜੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੰਮਾ ਹੈੱਪੀ ਬਰਥਡੇ ਲਵ ਯੂ।' ਤਾਰਾ ਸਿੰਘ ਦੇ ਫੈਨਜ਼ ਮਾਂ ਬੇਟੇ ਦੀ ਜੋੜੀ 'ਤੇ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ । ਦੇਖੋ ਇਹ ਤਸਵੀਰਾਂ:   






Entertainment News Live: ਜਦੋਂ ਸੰਨੀ ਦਿਓਲ ਨੇ ਰਾਹ ਜਾਂਦੀ ਕੁੜੀ ਨੂੰ ਛੇੜਿਆ, ਐਕਟਰ ਨੂੰ ਕੁੱਟਣ ਘਰ ਆ ਗਿਆ ਸੀ ਭਰਾ, ਪੜ੍ਹੋ ਇਹ ਕਿੱਸਾ

ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫਿਲਮ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। ਸੰਨੀ ਦੇ ਨਾਲ-ਨਾਲ ਉਨ੍ਹਾਂ ਦਾ ਪਰਿਵਾਰ ਵੀ ਫਿਲਮ ਦੀ ਸਫਲਤਾ ਦਾ ਆਨੰਦ ਲੈ ਰਿਹਾ ਹੈ। ਸੰਨੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ 'ਚ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ। ਹਾਲ ਹੀ 'ਚ ਇਕ ਇੰਟਰਵਿਊ 'ਚ ਸੰਨੀ ਦਿਓਲ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕੀਤਾ ਹੈ। ਜਿਸ ਵਿੱਚ ਇੱਕ ਲੜਕੀ ਦਾ ਭਰਾ ਘਰ ਵਿੱਚ ਆ ਕੇ ਉਸਦੀ ਕੁੱਟਮਾਰ ਕਰਨ ਲੱਗਾ ਸੀ।    


ਸੰਨੀ ਦਿਓਲ ਨੇ ਪੋਡਕਾਸਟ ਦ ਰਣਵੀਰ ਸ਼ੋਅ 'ਚ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਖੁਲਾਸਾ ਕੀਤਾ ਹੈ। ਸੰਨੀ ਦਿਓਲ ਨੇ ਦੱਸਿਆ ਕਿ ਇਕ ਵਾਰ ਸੰਨੀ ਅਤੇ ਉਨ੍ਹਾਂ ਦੇ ਕੁਝ ਦੋਸਤਾਂ ਨੇ ਸੜਕ 'ਤੇ ਇਕ ਲੜਕੀ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਉਸਦਾ ਭਰਾ ਘਰ ਤੱਕ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ।


ਸੰਨੀ ਦਿਓਲ ਨੇ ਸੁਣਾਇਆ ਕਿੱਸਾ
ਸੰਨੀ ਦਿਓਲ ਨੇ ਦੱਸਿਆ- ਅਸੀਂ ਸੜਕ 'ਤੇ ਜਾ ਰਹੇ ਸੀ, ਅਸੀਂ ਕਾਰ 'ਚ ਜਾ ਰਹੇ ਸੀ, ਉੱਥੇ ਕੋਈ ਖੂਬਸੂਰਤ ਲੜਕੀ ਆਈ, ਤਾਂ ਮੈਂ ਸ਼ਾਇਦ ਜ਼ਰੂਰ ਕੁੱਝ ਕਿਹਾ ਹੋਵੇਗਾ, ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਲੜਕੀ ਦਾ ਭਰਾ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਦਿਓਲ ਨੇ ਅੱਗੇ ਕਿਹਾ- ਮੈਨੂੰ ਪਤਾ ਲੱਗਾ ਕਿ ਲੜਕੀ ਉਸਦੀ ਭੈਣ ਸੀ। ਫਿਰ ਮੇਰੇ ਗਾਰਡ ਸਾਰੇ ਬਾਹਰ ਆ ਗਏ। ਮੈਂ ਕਿਹਾ - ਮੈਂ ਗਲਤ ਹਾਂ, ਜੇਕਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਮੈਨੂੰ ਮਾਰੋ ਕਿਉਂਕਿ ਮੈਂ ਗਲਤ ਹਾਂ। ਜੇ ਮੈਂ ਤੁਹਾਡੀ ਭੈਣ ਨੂੰ ਕੁਝ ਕਿਹਾ ਹੈ ਤਾਂ ਗਲਤੀ ਮੇਰੀ ਹੈ।" ਮੈਂ ਜਦੋਂ ਗਲਤ ਹੁੰਦਾ ਹਾਂ ਤਾਂ ਗਲਤੀ ਸਵੀਕਾਰ ਕਰਨ 'ਚ ਮੈਨੂੰ ਕੋਈ ਪਰਹੇਜ਼ ਨਹੀਂ।


ਫੈਨ 'ਤੇ ਗੁੱਸਾ ਕਰਨ ਨੂੰ ਲੈਕੇ ਇੰਜ ਕੀਤਾ ਰਿਐਕਟ
ਹਾਲ ਹੀ 'ਚ ਸੰਨੀ ਦਿਓਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਫੈਨ 'ਤੇ ਚੀਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਨੀ ਨੇ ਕਿਹਾ- ਇਹ ਅਚਾਨਕ ਰਿਐਕਸ਼ਨ ਹੈ, ਮੈਂ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ, ਕਿਉਂਕਿ ਫਿਲਮ ਦੇ ਪ੍ਰਮੋਸ਼ਨ ਦੌਰਾਨ ਮੈਨੂੰ ਪਿੱਠ ਦਰਦ ਹੋ ਰਿਹਾ ਸੀ। ਸੰਨੀ ਨੇ ਅੱਗੇ ਕਿਹਾ ਕਿ ਜੇਕਰ ਉਹ ਉਸ ਪ੍ਰਸ਼ੰਸਕ ਨੂੰ ਦੁਬਾਰਾ ਮਿਲਦਾ ਹੈ, ਤਾਂ ਉਹ ਉਸ ਨੂੰ ਗਲੇ ਲਗਾ ਲਵੇਗਾ ਅਤੇ ਉਸ ਨਾਲ ਪਰਸਨਲੀ ਗੱਲ ਕਰਨਗੇ ਕਿ ਉਹ ਇਸ ਗੱਲ ਦਾ ਗੁੱਸਾ ਨਾ ਕਰੇ।

Entertainment News Live Today: ਸ਼ਾਹਰੁਖ ਖਾਨ ਨੇ 'ਜਵਾਨ' ਦੇ ਟਰੇਲਰ ਲੌਂਚ ਤੋਂ ਬਾਅਦ ਕੀਤਾ ਇਹ ਵੱਡਾ ਐਲਾਨ, ਬੋਲੇ- 'ਇਹ ਪਹਿਲੀ ਤੇ ਆਖਰੀ ਵਾਰ...'

Jawan Trailer: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਵੀਰਵਾਰ ਨੂੰ ਸ਼ਾਹਰੁਖ ਨੇ ਬੁਰਜ ਖਲੀਫਾ ਤੋਂ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ। ਟ੍ਰੇਲਰ ਰਿਲੀਜ਼ ਹੁੰਦੇ ਹੀ ਹਲਚਲ ਮਚਾ ਰਿਹਾ ਹੈ। ਟ੍ਰੇਲਰ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਫਿਲਮ ਸ਼ਾਹਰੁਖ ਖਾਨ ਦੇ ਕਈ ਲੁੱਕ ਦਿਖਾਏ ਗਏ ਹਨ। ਸ਼ਾਹਰੁਖ ਨੇ ਆਪਣੇ ਲੁੱਕ ਨੂੰ ਲੈ ਕੇ ਐਲਾਨ ਕੀਤਾ ਹੈ, ਜੋ ਵਾਇਰਲ ਹੋ ਰਿਹਾ ਹੈ। 


ਸ਼ਾਹਰੁਖ ਖਾਨ ਨੇ ਦੁਬਈ ਦੇ ਬੁਰਜ ਖਲੀਫਾ ਤੋਂ 'ਜਵਾਨ' ਦਾ ਟ੍ਰੇਲਰ ਰਿਲੀਜ਼ ਕੀਤਾ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸ਼ਾਹਰੁਖ ਨੇ ਫਿਲਮ ਬਾਰੇ ਗੱਲ ਕੀਤੀ। ਸ਼ਾਹਰੁਖ ਨੇ ਫਿਲਮ 'ਚ ਆਪਣੇ ਲੁੱਕ ਬਾਰੇ ਗੱਲ ਕੀਤੀ। ਖਾਸ ਕਰਕੇ ਆਪਣੇ ਗੰਜੇ ਲੁੱਕ ਬਾਰੇ।


ਸ਼ਾਹਰੁਖ ਨੇ ਕੀਤਾ ਐਲਾਨ
ਸ਼ਾਹਰੁਖ ਨੇ ਕਿਹਾ ਕਿ ਇਸ ਲੁੱਕ ਲਈ ਮੈਂ ਗੰਜਾ ਵੀ ਹੋ ਗਿਆ ਸੀ ਅਤੇ ਇਹ ਅਜਿਹਾ ਕੰਮ ਹੈ ਜੋ ਮੈਂ ਆਪਣੀ ਜ਼ਿੰਦਗੀ 'ਚ ਦੁਬਾਰਾ ਕਦੇ ਨਹੀਂ ਕਰਾਂਗਾ। ਇਹ ਪਹਿਲੀ ਅਤੇ ਆਖਰੀ ਵਾਰ ਹੈ ਜਦੋਂ ਮੈਂ ਗੰਜਾ ਹੋਇਆ ਹਾਂ। ਇਸ ਸਮੇਂ ਮੈਂ ਤੁਹਾਡੇ ਲਈ ਗੰਜਾ ਹੋ ਗਿਆ ਹਾਂ। ਇਸ ਲਈ ਉਸ ਚੀਜ਼ ਦੀ ਇੱਜ਼ਤ ਰੱਖਣ ਲਈ ਫਿਲਮ ਦੇਖਣ ਜ਼ਰੂਰ ਜਾਓ। ਪਤਾ ਨਹੀਂ ਮੈਨੂੰ ਦੁਬਾਰਾ ਗੰਜਾ ਦੇਖਣ ਦਾ ਮੌਕਾ ਮਿਲੇ ਜਾਂ ਨਹੀਂ।


Shah Rukh Khan: ਸ਼ਾਹਰੁਖ ਖਾਨ ਨੇ 'ਜਵਾਨ' ਦੇ ਟਰੇਲਰ ਲੌਂਚ ਤੋਂ ਬਾਅਦ ਕੀਤਾ ਇਹ ਵੱਡਾ ਐਲਾਨ, ਬੋਲੇ- 'ਇਹ ਪਹਿਲੀ ਤੇ ਆਖਰੀ ਵਾਰ...'

Entertainment News Live: 'ਸਾਵਧਾਨ ਇੰਡੀਆ' ਫੈਨਜ਼ ਲਈ ਖੁਸ਼ਖਬਰੀ, ਫਿਰ ਤੋਂ ਟੀਵੀ 'ਤੇ ਹੋ ਰਹੀ ਸ਼ੋਅ ਦੀ ਵਾਪਸੀ, ਜਾਣੋ ਕਿਸ ਦਿਨ ਹੋਵੇਗਾ ਸ਼ੁਰੂ

Savdhaan India New Season: ਕ੍ਰਾਈਮ ਕਹਾਣੀਆਂ 'ਤੇ ਆਧਾਰਿਤ ਮਸ਼ਹੂਰ ਸ਼ੋਅ 'ਸਾਵਧਾਨ ਇੰਡੀਆ' ਇੱਕ ਵਾਰ ਫਿਰ ਟੀਵੀ 'ਤੇ ਵਾਪਸੀ ਕਰ ਰਿਹਾ ਹੈ। ਇਸ ਸੀਰੀਅਲ ਦਾ ਨਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਦੀ ਥੀਮ "ਕ੍ਰਿਮੀਨਲ ਡੀਕੋਡਿਡ" ਹੈ ਅਤੇ ਸਾਵਧਾਨ ਇੰਡੀਆ ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ ਵੀ ਸੁਸ਼ਾਂਤ ਸਿੰਘ ਕਰਨਗੇ।


2012 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, "ਸਾਵਧਾਨ ਇੰਡੀਆ" ਨੇ ਨਾ ਸਿਰਫ਼ ਮਨੋਰੰਜਨ ਕੀਤਾ ਹੈ, ਸਗੋਂ ਇੱਕ ਸੂਚਨਾ ਪਲੇਟਫਾਰਮ ਵਜੋਂ ਵੀ ਕੰਮ ਕੀਤਾ ਹੈ, ਜੋ ਅਪਰਾਧ ਦੀ ਹਨੇਰੀ ਦੁਨੀਆਂ ਅਤੇ ਇਸਦੇ ਨਤੀਜਿਆਂ 'ਤੇ ਰੌਸ਼ਨੀ ਪਾਉਂਦਾ ਹੈ। ਸੱਤ ਸੀਜ਼ਨਾਂ ਅਤੇ 3,162 ਐਪੀਸੋਡਾਂ ਦੇ ਨਾਲ, ਸੱਚੀਆਂ ਘਟਨਾਵਾਂ 'ਤੇ ਆਧਾਰਿਤ ਸ਼ੋਅ ਦੀਆਂ ਸ਼ਾਨਦਾਰ ਕਹਾਣੀਆਂ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਨੂੰ ਮੋਹ ਲਿਆ ਹੈ।


ਸਾਵਧਾਨ ਇੰਡੀਆ ਦੀ ਮੇਜ਼ਬਾਨੀ ਕਰਨਗੇ ਸੁਸ਼ਾਂਤ ਸਿੰਘ!
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਇੱਕ ਵਾਰ ਫਿਰ ''ਸਾਵਧਾਨ ਇੰਡੀਆ'' ਨੂੰ ਹੋਸਟ ਕਰਨਗੇ। ਸੁਸ਼ਾਂਤ ਦੇ ਅਸਾਧਾਰਨ ਕਹਾਣੀ ਸੁਣਾਉਣ ਦੇ ਹੁਨਰ ਅਤੇ ਜ਼ਬਰਦਸਤ ਤੇ ਪ੍ਰਭਾਵਸ਼ਾਲੀ ਪਰਸਨੈਲਟੀ ਨੇ ਸ਼ੋਅ ਨੂੰ ਨਾ ਸਿਰਫ਼ ਵਿਦਿਅਕ ਬਣਾਉਣ, ਸਗੋਂ ਸਸ਼ਕਤੀਕਰਨ, ਦਰਸ਼ਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਗਾਮੀ ਸੀਜ਼ਨ ਦੇ ਬਾਰੇ ਵਿੱਚ ਹੋਸਟ ਸੁਸ਼ਾਂਤ ਸਿੰਘ ਨੇ ਕਿਹਾ, "ਮੀਡੀਆ 'ਚ ਅਸੀਂ ਜੋ ਅਪਰਾਧ ਦੀਆਂ ਕਹਾਣੀਆਂ ਦੇਖਦੇ ਹਾਂ, ਉਹ ਤੁਹਾਡੀ ਆਤਮਾ ਨੂੰ ਝੰਜੋੜ ਕੇ ਰੱਖ ਸਕਦੀਆਂ ਹਨ। ਜੋ ਘਟਨਾਵਾਂ ਕਦੇ ਅਲੱਗ ਥਲੱਗ ਸੀ, ਉਹ ਬਦਕਿਸਮਤੀ ਨਾਲ ਸਾਡੇ ਸਮਾਜ 'ਚ ਲਗਾਤਾਰ ਹੋਣ ਵਾਲੀਆਂ ਘਟਨਾਵਾਂ ਬਣ ਗਈਆਂ ਹਨ। ਇਸ ਰੁਝਾਨ 'ਤੇ ਰੋਕ ਲਾਉਣਾ ਤੇ ਜਾਗਰੁਕਤਾ ਵਧਾਉਣਾ ਜ਼ਰੂਰੀ ਹੈ। ਮੈਂ ਸਾਵਧਾਨ ਇੰਡੀਆ: ਕ੍ਰਿਮੀਨਲ ਡੀਕੋਡੇਡ ਦੇ ਅਪਕਮਿੰਗ ਸੀਜ਼ਨ ਦਾ ਹਿੱਸਾ ਬਣਨ ਲਈ ਐਕਸਾਇਟਡ ਹਾਂ।"


ਕੀ ਹੈ ਇਸ ਸੀਜ਼ਨ ਦਾ ਟੀਚਾ?
ਉਸਨੇ ਅੱਗੇ ਕਿਹਾ, “ਮੈਨੂੰ ਉਹਨਾਂ ਲੋਕਾਂ ਤੋਂ ਸੰਦੇਸ਼ ਮਿਲਦੇ ਰਹਿੰਦੇ ਹਨ ਜੋ ਸਾਡੇ ਸ਼ੋਅ ਤੋਂ ਸਿੱਖੇ ਗਏ ਕੀਮਤੀ ਸਬਕਾਂ ਨੂੰ ਉਜਾਗਰ ਕਰਦੇ ਹਨ। ਇਸ ਸੀਜ਼ਨ ਵਿੱਚ, ਸਾਡਾ ਉਦੇਸ਼ ਅਪਰਾਧਿਕ ਗਤੀਵਿਧੀ ਵਿੱਚ ਡੂੰਘੀ ਖੋਜ ਕਰਨਾ, ਨਵੇਂ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਨਾ ਅਤੇ ਗਲਤ ਕੰਮ ਕਰਨ ਵਾਲਿਆਂ ਦੇ ਮਨੋਵਿਗਿਆਨ ਵਿੱਚ ਡੂੰਘਾਈ ਨਾਲ ਖੋਜ ਕਰਨਾ ਹੈ। ਇਸ ਸ਼ੋਅ ਰਾਹੀਂ ਮੈਂ ਇਕ ਵਾਰ ਫਿਰ ਲੋਕਾਂ ਨੂੰ ਅਪਰਾਧਿਕ ਗਤੀਵਿਧੀਆਂ ਤੋਂ ਬਚਾਉਣ ਲਈ ਸਮਰਪਿਤ ਹਾਂ।''   


'ਸਾਵਧਾਨ ਇੰਡੀਆ' ਦਾ ਨਵਾਂ ਸੀਜ਼ਨ ਕਦੋਂ ਪ੍ਰਸਾਰਿਤ ਹੋਵੇਗਾ?
ਆਉਣ ਵਾਲਾ ਸੀਜ਼ਨ ਅਪਰਾਧਿਕ ਜਾਂਚ ਦੇ ਖੇਤਰ ਵਿੱਚ ਹੋਰ ਵੀ ਡੂੰਘਾਈ ਨਾਲ ਜਾਣ ਦਾ ਵਾਅਦਾ ਕਰਦਾ ਹੈ, ਅਪਰਾਧਿਕ ਦਿਮਾਗ ਵਿੱਚ ਸਮਝ ਪ੍ਰਦਾਨ ਕਰਦਾ ਹੈ ਅਤੇ ਦਰਸ਼ਕਾਂ ਨੂੰ ਵਧੇਰੇ ਜਾਗਰੂਕ ਅਤੇ ਸੂਚਿਤ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਵਧਾਨ ਇੰਡੀਆ ਦਾ ਨਵਾਂ ਸੀਜ਼ਨ ਸਟਾਰ ਭਾਰਤ 'ਤੇ 26 ਸਤੰਬਰ ਤੋਂ ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 10.30 ਵਜੇ ਪ੍ਰਸਾਰਿਤ ਹੋਵੇਗਾ।

ਪਿਛੋਕੜ

Entertainment News Today Latest Updates 1 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


'ਸਾਵਧਾਨ ਇੰਡੀਆ' ਫੈਨਜ਼ ਲਈ ਖੁਸ਼ਖਬਰੀ, ਫਿਰ ਤੋਂ ਟੀਵੀ 'ਤੇ ਹੋ ਰਹੀ ਸ਼ੋਅ ਦੀ ਵਾਪਸੀ, ਜਾਣੋ ਕਿਸ ਦਿਨ ਹੋਵੇਗਾ ਸ਼ੁਰੂ


Savdhaan India New Season: ਕ੍ਰਾਈਮ ਕਹਾਣੀਆਂ 'ਤੇ ਆਧਾਰਿਤ ਮਸ਼ਹੂਰ ਸ਼ੋਅ 'ਸਾਵਧਾਨ ਇੰਡੀਆ' ਇੱਕ ਵਾਰ ਫਿਰ ਟੀਵੀ 'ਤੇ ਵਾਪਸੀ ਕਰ ਰਿਹਾ ਹੈ। ਇਸ ਸੀਰੀਅਲ ਦਾ ਨਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਦੀ ਥੀਮ "ਕ੍ਰਿਮੀਨਲ ਡੀਕੋਡਿਡ" ਹੈ ਅਤੇ ਸਾਵਧਾਨ ਇੰਡੀਆ ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ ਵੀ ਸੁਸ਼ਾਂਤ ਸਿੰਘ ਕਰਨਗੇ।


2012 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, "ਸਾਵਧਾਨ ਇੰਡੀਆ" ਨੇ ਨਾ ਸਿਰਫ਼ ਮਨੋਰੰਜਨ ਕੀਤਾ ਹੈ, ਸਗੋਂ ਇੱਕ ਸੂਚਨਾ ਪਲੇਟਫਾਰਮ ਵਜੋਂ ਵੀ ਕੰਮ ਕੀਤਾ ਹੈ, ਜੋ ਅਪਰਾਧ ਦੀ ਹਨੇਰੀ ਦੁਨੀਆਂ ਅਤੇ ਇਸਦੇ ਨਤੀਜਿਆਂ 'ਤੇ ਰੌਸ਼ਨੀ ਪਾਉਂਦਾ ਹੈ। ਸੱਤ ਸੀਜ਼ਨਾਂ ਅਤੇ 3,162 ਐਪੀਸੋਡਾਂ ਦੇ ਨਾਲ, ਸੱਚੀਆਂ ਘਟਨਾਵਾਂ 'ਤੇ ਆਧਾਰਿਤ ਸ਼ੋਅ ਦੀਆਂ ਸ਼ਾਨਦਾਰ ਕਹਾਣੀਆਂ ਨੇ ਪੂਰੇ ਭਾਰਤ ਅਤੇ ਇਸ ਤੋਂ ਬਾਹਰ ਦੇ ਦਰਸ਼ਕਾਂ ਨੂੰ ਮੋਹ ਲਿਆ ਹੈ।


ਸਾਵਧਾਨ ਇੰਡੀਆ ਦੀ ਮੇਜ਼ਬਾਨੀ ਕਰਨਗੇ ਸੁਸ਼ਾਂਤ ਸਿੰਘ!
ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਇੱਕ ਵਾਰ ਫਿਰ ''ਸਾਵਧਾਨ ਇੰਡੀਆ'' ਨੂੰ ਹੋਸਟ ਕਰਨਗੇ। ਸੁਸ਼ਾਂਤ ਦੇ ਅਸਾਧਾਰਨ ਕਹਾਣੀ ਸੁਣਾਉਣ ਦੇ ਹੁਨਰ ਅਤੇ ਜ਼ਬਰਦਸਤ ਤੇ ਪ੍ਰਭਾਵਸ਼ਾਲੀ ਪਰਸਨੈਲਟੀ ਨੇ ਸ਼ੋਅ ਨੂੰ ਨਾ ਸਿਰਫ਼ ਵਿਦਿਅਕ ਬਣਾਉਣ, ਸਗੋਂ ਸਸ਼ਕਤੀਕਰਨ, ਦਰਸ਼ਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਰਹਿਣ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਗਾਮੀ ਸੀਜ਼ਨ ਦੇ ਬਾਰੇ ਵਿੱਚ ਹੋਸਟ ਸੁਸ਼ਾਂਤ ਸਿੰਘ ਨੇ ਕਿਹਾ, "ਮੀਡੀਆ 'ਚ ਅਸੀਂ ਜੋ ਅਪਰਾਧ ਦੀਆਂ ਕਹਾਣੀਆਂ ਦੇਖਦੇ ਹਾਂ, ਉਹ ਤੁਹਾਡੀ ਆਤਮਾ ਨੂੰ ਝੰਜੋੜ ਕੇ ਰੱਖ ਸਕਦੀਆਂ ਹਨ। ਜੋ ਘਟਨਾਵਾਂ ਕਦੇ ਅਲੱਗ ਥਲੱਗ ਸੀ, ਉਹ ਬਦਕਿਸਮਤੀ ਨਾਲ ਸਾਡੇ ਸਮਾਜ 'ਚ ਲਗਾਤਾਰ ਹੋਣ ਵਾਲੀਆਂ ਘਟਨਾਵਾਂ ਬਣ ਗਈਆਂ ਹਨ। ਇਸ ਰੁਝਾਨ 'ਤੇ ਰੋਕ ਲਾਉਣਾ ਤੇ ਜਾਗਰੁਕਤਾ ਵਧਾਉਣਾ ਜ਼ਰੂਰੀ ਹੈ। ਮੈਂ ਸਾਵਧਾਨ ਇੰਡੀਆ: ਕ੍ਰਿਮੀਨਲ ਡੀਕੋਡੇਡ ਦੇ ਅਪਕਮਿੰਗ ਸੀਜ਼ਨ ਦਾ ਹਿੱਸਾ ਬਣਨ ਲਈ ਐਕਸਾਇਟਡ ਹਾਂ।"


ਕੀ ਹੈ ਇਸ ਸੀਜ਼ਨ ਦਾ ਟੀਚਾ?
ਉਸਨੇ ਅੱਗੇ ਕਿਹਾ, “ਮੈਨੂੰ ਉਹਨਾਂ ਲੋਕਾਂ ਤੋਂ ਸੰਦੇਸ਼ ਮਿਲਦੇ ਰਹਿੰਦੇ ਹਨ ਜੋ ਸਾਡੇ ਸ਼ੋਅ ਤੋਂ ਸਿੱਖੇ ਗਏ ਕੀਮਤੀ ਸਬਕਾਂ ਨੂੰ ਉਜਾਗਰ ਕਰਦੇ ਹਨ। ਇਸ ਸੀਜ਼ਨ ਵਿੱਚ, ਸਾਡਾ ਉਦੇਸ਼ ਅਪਰਾਧਿਕ ਗਤੀਵਿਧੀ ਵਿੱਚ ਡੂੰਘੀ ਖੋਜ ਕਰਨਾ, ਨਵੇਂ ਦ੍ਰਿਸ਼ਟੀਕੋਣਾਂ ਦੀ ਪੜਚੋਲ ਕਰਨਾ ਅਤੇ ਗਲਤ ਕੰਮ ਕਰਨ ਵਾਲਿਆਂ ਦੇ ਮਨੋਵਿਗਿਆਨ ਵਿੱਚ ਡੂੰਘਾਈ ਨਾਲ ਖੋਜ ਕਰਨਾ ਹੈ। ਇਸ ਸ਼ੋਅ ਰਾਹੀਂ ਮੈਂ ਇਕ ਵਾਰ ਫਿਰ ਲੋਕਾਂ ਨੂੰ ਅਪਰਾਧਿਕ ਗਤੀਵਿਧੀਆਂ ਤੋਂ ਬਚਾਉਣ ਲਈ ਸਮਰਪਿਤ ਹਾਂ।''   


'ਸਾਵਧਾਨ ਇੰਡੀਆ' ਦਾ ਨਵਾਂ ਸੀਜ਼ਨ ਕਦੋਂ ਪ੍ਰਸਾਰਿਤ ਹੋਵੇਗਾ?
ਆਉਣ ਵਾਲਾ ਸੀਜ਼ਨ ਅਪਰਾਧਿਕ ਜਾਂਚ ਦੇ ਖੇਤਰ ਵਿੱਚ ਹੋਰ ਵੀ ਡੂੰਘਾਈ ਨਾਲ ਜਾਣ ਦਾ ਵਾਅਦਾ ਕਰਦਾ ਹੈ, ਅਪਰਾਧਿਕ ਦਿਮਾਗ ਵਿੱਚ ਸਮਝ ਪ੍ਰਦਾਨ ਕਰਦਾ ਹੈ ਅਤੇ ਦਰਸ਼ਕਾਂ ਨੂੰ ਵਧੇਰੇ ਜਾਗਰੂਕ ਅਤੇ ਸੂਚਿਤ ਕਰਨ ਵਿੱਚ ਮਦਦ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਵਧਾਨ ਇੰਡੀਆ ਦਾ ਨਵਾਂ ਸੀਜ਼ਨ ਸਟਾਰ ਭਾਰਤ 'ਤੇ 26 ਸਤੰਬਰ ਤੋਂ ਹਰ ਸੋਮਵਾਰ ਤੋਂ ਸ਼ਨੀਵਾਰ ਰਾਤ 10.30 ਵਜੇ ਪ੍ਰਸਾਰਿਤ ਹੋਵੇਗਾ। 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.