Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦੀ ਧਮਾਕੇਦਾਰ ਕਮਾਈ ਜਾਰੀ, ਗਾਇਕਾ ਬਾਰਬੀ ਮਾਨ ਮਨਾ ਰਹੀ 26ਵਾਂ ਜਨਮਦਿਨ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Yuvraj Hans-Mansi Sharma Reveal New Born Daughter Name: ਪੰਜਾਬੀ ਗਾਇਕ ਯੁਵਰਾਜ ਹੰਸ ਅਤੇ ਟੀਵੀ ਅਦਾਕਾਰਾ ਮਾਨਸੀ ਸ਼ਰਮਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣੀਆ ਹੋਇਆ ਹੈ।
Read More: Yuvraj Hans: ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੀ ਨਵਜੰਮੀ ਧੀ ਦੀ ਕਿਊਟ ਤਸਵੀਰ ਸ਼ੇਅਰ ਕਰ ਨਾਂਅ ਕੀਤਾ ਰਿਵੀਲ
Tiger Shroff Film Ganpath Poster: ਬਾਲੀਵੁੱਡ ਦੇ ਫਿਟਨੈੱਸ ਫ੍ਰੀਕ ਟਾਈਗਰ ਸ਼ਰਾਫ ਇਨ੍ਹੀਂ ਦਿਨੀਂ ਫਿਲਮ 'ਗਣਪਤ' ਨੂੰ ਲੈ ਕੇ ਸੁਰਖੀਆਂ 'ਚ ਹਨ। ਜਿਸ 'ਚ ਉਹ ਇਕ ਵਾਰ ਫਿਰ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ 'ਚ ਟਾਈਗਰ ਡੈਸ਼ਿੰਗ ਲੁੱਕ 'ਚ ਨਜ਼ਰ ਆ ਰਹੇ ਹਨ। ਟਾਈਗਰ ਦਾ ਇਹ ਲੁੱਕ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪੋਸਟਰ ਰਾਹੀਂ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਗਿਆ ਹੈ।
Read More: Ganapath: ਗਣੇਸ਼ ਚਤੁਰਥੀ 'ਤੇ ਰਿਲੀਜ਼ ਹੋਇਆ ਟਾਈਗਰ ਸ਼ਰਾਫ ਦੀ ਫਿਲਮ 'ਗਣਪਤ' ਦਾ ਨਵਾਂ ਪੋਸਟਰ, ਖਤਰਨਾਕ ਲੁੱਕ 'ਚ ਉਡਾਏ ਹੋਸ਼
Suhana Khan Latest Vacation Pics: ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਲਾਡਲੀ ਬੇਟੀ ਸੁਹਾਨਾ ਖਾਨ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਜਿਸ ਦੀ ਇਕ ਝਲਕ ਉਸ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਇੱਕ ਵਾਰ ਫਿਰ ਤੋਂ ਸੁਹਾਨਾ ਦਾ ਬੋਲਡ ਲੁੱਕ ਦੇਖਿਆ ਜਾ ਸਕਦਾ ਹੈ। ਉਹ ਗੁਲਾਬੀ ਰੰਗ ਦੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।
Read More: Suhana Khan Pics: ਸ਼ਾਹਰੁਖ ਖਾਨ ਦੀ ਧੀ ਸੁਹਾਨਾ ਨੇ ਉਡਾਈ ਫੈਨਜ਼ ਦੀ ਨੀਂਦ, ਸ਼ੇਅਰ ਕੀਤੀ ਖੂਬਸੂਰਤ ਤਸਵੀਰ
Rakhi Sawant Want To Meet Sidhu Moose Wala Family: ਰਾਖੀ ਸਾਵੰਤ ਆਪਣੇ ਡਰਾਮੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਅਸਲ 'ਚ ਰਾਖੀ ਅਤੇ ਉਨ੍ਹਾਂ ਦੇ ਸਾਬਕਾ ਪਤੀ ਆਦਿਲ ਦੁਰਾਨੀ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ। ਦੋਵਾਂ ਦੀ ਸੋਸ਼ਲ ਮੀਡੀਆ ਫਾਈਟ ਲਗਾਤਾਰ ਜਾਰੀ ਹੈ। ਇਸ ਵਿਚਾਲੇ ਰਾਖੀ ਸਾਵੰਤ ਪੰਜਾਬੀ ਗਾਇਕ ਅਫਸਾਨਾ ਖਾਨ ਨਾਲ ਲਾਈਵ ਚੈਟ ਦੌਰਾਨ ਗੱਲਬਾਤ ਕਰਦੇ ਹੋਏ ਨਜ਼ਰ ਆਈ। ਇਸ ਦੌਰਾਨ ਰਾਖੀ ਨੇ ਪੰਜਾਬ ਆਉਣ ਬਾਰੇ ਗੱਲ ਕੀਤੀ।
Read More: Sidhu Moose Wala: ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲੇਗੀ ਰਾਖੀ ਸਾਵੰਤ! ਅਫਸਾਨਾ ਖਾਨ ਨਾਲ ਲਾਈਵ ਚੈਟ 'ਚ ਕਹੀ ਇਹ ਗੱਲ
Vicky Kaushal On Wife Katrina Kaif: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਦੀਆਂ ਸਭ ਤੋਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜੋੜੀ ਕਾਫੀ ਪਸੰਦ ਹੈ।
Read More: Vicky Kaushal: ਵਿੱਕੀ ਕੌਸ਼ਲ ਦੀ ਇਸ ਆਦਤ ਤੋਂ ਪਰੇਸ਼ਾਨ ਪਤਨੀ ਕੈਟਰੀਨਾ ਕੈਫ, ਅਦਾਕਾਰ ਬੋਲਿਆ- 'ਹੁਣ ਉਸ ਨੇ ਮੰਨ ਲਈ ਹਾਰ
Deep Dhillon Shared Picture With Mother: ਪੰਜਾਬੀ ਗਾਇਕ ਦੀਪ ਢਿੱਲੋਂ (Deep Dhillon) ਆਪਣੀ ਪਤਨੀ ਜੈਸਮੀਨ ਜੱਸੀ ਅਤੇ ਬੱਚਿਆ ਨਾਲ ਕੈਨੇਡਾ ਤੋਂ ਵਾਪਿਸ ਪੰਜਾਬ ਪਰਤ ਆਏ ਹਨ। ਉਨ੍ਹਾਂ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਨੂੰ ਦਿੱਤੀ। ਇਸ ਤੇ ਪੰਜਾਬੀ ਗਾਇਕ ਦੇ ਪ੍ਰਸ਼ੰਸਕ ਵੀ ਪੰਜਾਬ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਦੀਪ ਢਿੱਲੋਂ ਵੱਲੋਂ ਆਪਣੀ ਮਾ ਨਾਲ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਆਪਣੀ ਮਾਂ ਅਤੇ ਪਤਨੀ ਨਾਲ ਨਜ਼ਰ ਆ ਰਹੇ ਹਨ।
Read More: Deep Dhillon: ਕੈਨੇਡਾ ਤੋਂ ਵਾਪਸ ਪੰਜਾਬ ਪਰਤੇ ਗਾਇਕ ਦੀਪ ਢਿੱਲੋਂ ਮਾਂ ਨਾਲ ਬਿਤਾ ਰਹੇ ਖਾਸ ਪਲ, ਸਾਂਝੀ ਕੀਤੀ ਪਿਆਰੀ ਤਸਵੀਰ
Arjan Dhillon On Canadian singer Shubh: ਪੰਜਾਬੀ ਗਾਇਕ ਸ਼ੁੱਭ ਉਰਫ਼ ਸ਼ੁਭਨੀਤ ਸਿੰਘ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਵਿਵਾਦਾਂ ਵਿਚਾਲੇ ਗਾਇਕ ਸ਼ੁਭ ਭਾਰਤ ਪਰਤੇ ਹਨ। ਉਨ੍ਹਾਂ ਦੇ ਭਾਰਤ ਆਉਣ ਤੇ ਪੰਜਾਬੀ ਗਾਇਕ ਅਰਜਨ ਢਿੱਲੋਂ ਵੱਲੋਂ ਖੁਸ਼ੀ ਜਤਾਈ ਗਈ ਹੈ। ਸ਼ੁਭ ਦੇ ਭਾਰਤ ਆਉਣ ਤੇ ਉਸਦਾ ਸਵਾਗਤ ਕਰਦੇ ਹੋਏ ਅਰਜਨ ਢਿੱਲੋਂ ਨੇ ਆਪਣੀ ਸੋਸ਼ਲ ਮੀਡੀਆ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਭਾਰਤ ਆਉਣ ਤੇ ਸਵਾਗਤ, ਤੁਹਾਡੇ ਦੌਰੇ ਲਈ ਸ਼ੁਭਕਾਮਨਾਵਾਂ...
Read More: Arjan Dhillon: ਅਰਜਨ ਢਿੱਲੋਂ ਨੇ ਗਾਇਕ ਸ਼ੁਭ ਦਾ ਭਾਰਤ ਕੀਤਾ ਸਵਾਗਤ, ਟੂਰ ਲਈ ਦਿੱਤੀਆਂ ਸ਼ੁਭਕਾਮਨਾਵਾਂ
Miss Pooja New Song: ਮਿਸ ਪੂਜਾ ਆਪਣੇ ਸਮੇਂ 'ਚ ਇੰਡਸਟਰੀ ਦੀ ਟੌਪ ਗਾਇਕਾ ਰਹੀ ਹੈ। ਉਸ ਨੇ ਤਕਰੀਬਨ ਇੱਕ ਦਹਾਕੇ ਤੱਕ ਇੰਡਸਟਰੀ 'ਤੇ ਰਾਜ ਕੀਤਾ ਅਤੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਕੇ ਕੈਨੇਡਾ ਸੈਟਲ ਹੋਈ ਸੀ। ਇਸ ਦਰਮਿਆਨ ਮਿਸ ਪੂਜਾ ਨੇ ਮਿਊਜ਼ਿਕ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪਰ ਹੁਣ ਗਾਇਕਾ ਫਿਰ ਤੋਂ ਇੰਡਸਟਰੀ 'ਚ ਐਕਟਿਵ ਹੈ।
Read More: Miss Pooja: ਮਿਸ ਪੂਜਾ ਦਾ ਨਵਾਂ ਗਾਣਾ 'ਫਾਲੋ ਕਰਦਾ' ਹੋਇਆ ਰਿਲੀਜ਼, ਫੈਨਜ਼ ਨੂੰ ਆ ਰਿਹਾ ਖੂਬ ਪਸੰਦ, ਦੇਖੋ ਵੀਡੀਓ
Bollywood Celebs Reaction On India Win In Asia Cup 2023: ਕ੍ਰਿਕਟ ਪ੍ਰੇਮੀਆਂ ਲਈ ਇਹ ਵੀਕੈਂਡ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। ਦਰਅਸਲ, ਭਾਰਤ ਨੇ ਮੈਦਾਨ 'ਤੇ ਜਾਦੂਈ ਪ੍ਰਦਰਸ਼ਨ ਦਿਖਾ ਕੇ ਏਸ਼ੀਆ ਕੱਪ 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਸ਼੍ਰੀਲੰਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ 'ਚ ਟੀਮ ਇੰਡੀਆ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ। ਇਸ ਜਿੱਤ ਨੇ ਨਾ ਸਿਰਫ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕੀਤਾ ਬਲਕਿ ਬਾਲੀਵੁੱਡ ਦੇ ਸਾਰੇ ਸੈਲੇਬਸ ਵੀ ਭਾਰਤ ਦੀ ਜਿੱਤ ਨੂੰ ਲੈ ਕੇ ਉਤਸ਼ਾਹਿਤ ਹਨ।
Read More: Asia Cup 2023 'ਚ ਭਾਰਤ ਦੀ ਜਿੱਤ 'ਤੇ ਗਦਗਦ ਹੋਏ ਬਾਲੀਵੁੱਡ ਸਿਤਾਰੇ, ਵਿੱਕੀ ਕੌਸ਼ਲ ਤੋਂ ਲੈ ਸਿਧਾਰਥ ਮਲਹੋਤਰਾ ਨੇ ਇੰਝ ਦਿੱਤੀ ਵਧਾਈ
Shilpa Shetty Brings Ganpati Bappa Home: ਹਰ ਪਾਸੇ ਗਣਪਤੀ ਚਤੁਰਥੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਸਾਡੇ ਦੇਸ਼ ਵਿੱਚ ਸਭ ਤੋਂ ਵੱਡਾ ਗਣੇਸ਼ ਚਤੁਰਥੀ ਤਿਉਹਾਰ ਮੁੰਬਈ ਵਿੱਚ ਹੁੰਦਾ ਹੈ। ਇੱਥੇ ਕਈ ਥਾਵਾਂ 'ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ। ਬਾਲੀਵੁੱਡ ਸਿਤਾਰੇ ਇਸ ਤਿਉਹਾਰ ਨੂੰ ਧੂਮਧਾਮ ਨਾਲ ਮਨਾਉਂਦੇ ਹਨ। ਅਜਿਹੇ 'ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੇ ਘਰ ਗਣਪਤੀ ਬੱਪਾ ਲੈ ਕੇ ਆਈ ਹੈ।
Read More: Ganesh Chaturthi 2023: ਸ਼ਿਲਪਾ ਸ਼ੈੱਟੀ ਧੂਮਧਾਮ ਨਾਲ ਘਰ ਲਿਆਈ ਗਣਪਤੀ ਬੱਪਾ, ਜਾਣੋ ਰਾਜ ਕੁੰਦਰਾ ਦੀ ਕਿਸ ਹਰਕਤ ਕਾਰਨ ਭੜਕੇ ਲੋਕ
Sharry Mann 3 Peg Song: ਸ਼ੈਰੀ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਗਾਇਕ ਆਪਣੀ ਆਉਣ ਵਾਲੀ ਐਲਬਮ 'ਸਟਿੱਲ' ਕਰਕੇ ਸੁਰਖੀਆਂ 'ਚ ਹੈ। ਇਸ ਦੇ ਨਾਲ ਨਾਲ ਸ਼ੈਰੀ ਨੇ ਹਾਲ ਹੀ 'ਚ ਆਪਣਾ 41ਵਾਂ ਜਨਮਦਿਨ ਮਨਾਇਆ ਹੈ। ਹੁਣ ਸ਼ੈਰੀ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।
Read More: Sharry Mann: ਸ਼ੈਰੀ ਮਾਨ ਨੇ ਅੰਗਰੇਜ਼ੀ 'ਚ ਗਾਇਆ ਆਪਣਾ ਸੁਪਰਹਿੱਟ ਗਾਣਾ '3 ਪੈੱਗ', ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
Animal Release Date: ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਐਨੀਮਲ' ਲੰਬੇ ਸਮੇਂ ਤੋਂ ਆਪਣੀ ਰਿਲੀਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕਈ ਵਾਰ ਮੇਕਰਸ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਚੁੱਕੇ ਹਨ। ਐਨੀਮਲ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਮੇਕਰਸ ਨੇ ਨਵੇਂ ਪੋਸਟਰ ਦੇ ਨਾਲ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
Satinder Sartaaj Akshay Kumar: ਸਤਿੰਦਰ ਸਰਤਾਜ ਲਈ ਸਾਲ 2023 ਬਹੁਤ ਬੇਹਤਰੀਨ ਰਿਹਾ ਹੈ। ਸਰਤਾਜ ਨੇ ਇਸ ਸਾਲ ਫਿਲਮ 'ਕਲੀ ਜੋਟਾ' ਦੇ ਨਾਲ ਪੰਜਾਬੀ ਫਿਲਮਾਂ 'ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ 'ਚ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਮੁੜ ਤੋਂ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਸਰਤਾਜ ਦੀ ਹੁਣ ਬਾਲੀਵੁੱਡ 'ਚ ਵੀ ਐਂਟਰੀ ਹੋ ਗਈ ਹੈ। ਸਤਿੰਦਰ ਸਰਤਾਜ ਨੇ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' 'ਚ ਇੱਕ ਗਾਣਾ ਗਾਇਆ ਹੈ। ਜੀ ਹਾਂ, ਅਕਸ਼ੈ ਦੀ ਫਿਲਮ ਰਾਣੀਗੰਜ ਦਾ ਗਾਣਾ 'ਜਲਸਾ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸਤਿੰਦਰ ਸਰਤਾਜ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਦੇ ਨਾਲ ਨਾਲ ਅਕਸ਼ੈ 'ਤੇ ਸਰਤਾਜ ਦੀ ਆਵਾਜ਼ ਕਾਫੀ ਜਚ ਵੀ ਰਹੀ ਹੈ।
Sunny Enjoy Pizza Party With Dharmendra: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਗਦਰ 2' ਦੀ ਬੰਪਰ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫਿਲਮ 2001 ਵਿੱਚ ਆਈ ਫਿਲਮ 'ਗਦਰ ਏਕ ਪ੍ਰੇਮ ਕਥਾ' ਦਾ ਸੀਕਵਲ ਹੈ। 'ਗਦਰ 2' ਨੂੰ ਵੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਅਤੇ ਇਸ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰਕੇ ਇਤਿਹਾਸ ਰਚ ਦਿੱਤਾ। 'ਗਦਰ 2' ਨੇ ਦੇਸ਼ 'ਚ 500 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ। ਫਿਲਹਾਲ 'ਗਦਰ 2' ਦੀ ਸੁਪਰ ਸਫਲਤਾ ਕਾਰਨ ਸੰਨੀ ਦਿਓਲ ਖੁਦ ਆਪਣੇ ਪਿਤਾ ਧਰਮਿੰਦਰ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਹਾਲ ਹੀ 'ਚ ਸੰਨੀ ਨੇ ਆਪਣੇ ਪਿਤਾ ਅਤੇ ਦਿੱਗਜ ਅਭਿਨੇਤਾ ਧਰਮਿੰਦਰ ਨਾਲ ਵੀਕੈਂਡ ਦਾ ਆਨੰਦ ਲੈਂਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਉਹ ਇਸ ਸਮੇਂ ਅਮਰੀਕਾ ਵਿੱਚ ਹੈ।
Dharmendra: ਅਮਰੀਕਾ 'ਚ ਧਰਮਿੰਦਰ ਨਾਲ ਪੀਜ਼ਾ ਪਾਰਟੀ ਕਰਦੇ ਨਜ਼ਰ ਆਏ ਸੰਨੀ ਦਿਓਲ, ਫੋਟੋ 'ਤੇ ਈਸ਼ਾ ਦਿਓਲ ਨੇ ਕੀਤਾ ਕਮੈਂਟ
Elvish Yadav New Song: ਬਿੱਗ ਬੌਸ OTT 2 ਦਾ ਵਿਜੇਤਾ ਬਣਨ ਤੋਂ ਬਾਅਦ ਐਲਵਿਸ਼ ਯਾਦਵ ਦਾ ਸਿਤਾਰਾ ਚਮਕ ਰਿਹਾ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਵੀ ਇਹ ਅਦਾਕਾਰ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ 'ਚ ਐਲਵਿਸ਼ ਯਾਦਵ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ 'ਚ ਉਹ ਆਪਣੇ ਨਵੇਂ ਗੀਤ 'ਹਮ ਤੋ ਦੀਵਾਨੇ' 'ਤੇ ਖੂਬਸੂਰਤ ਅਦਾਕਾਰਾ ਈਸ਼ਾ ਗੁਪਤਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
Elvish Yadav: ਉਰਵਸ਼ੀ ਰੌਤੇਲਾ ਤੋਂ ਬਾਅਦ ਇਸ ਸੁੰਦਰੀ ਨਾਲ ਰੋਮਾਂਸ ਕਰਦਾ ਨਜ਼ਰ ਆਇਆ ਐਲਵਿਸ਼ ਯਾਦਵ, ਇੱਥੇ ਦੇਖੋ ਗਾਣਾ
Mika Singh Akanksha Puri Relationship: ਕੁਝ ਸਮਾਂ ਪਹਿਲਾਂ ਗਾਇਕ ਮੀਕਾ ਸਿੰਘ ਨੇ ਲਾਈਫ ਪਾਰਟਨਰ ਲੱਭਣ ਲਈ ਸ਼ੋਅ 'ਮੀਕਾ ਦੀ ਵੋਟ' 'ਚ ਸ਼ਾਮਲ ਹੋਇਆ ਸੀ, ਜਿੱਥੇ ਉਨ੍ਹਾਂ ਨੇ ਆਪਣੀ ਬੈਸਟ ਫ੍ਰੈਂਡ ਆਕਾਂਕਸ਼ਾ ਪੁਰੀ ਨੂੰ ਆਪਣਾ ਸਾਥੀ ਚੁਣਿਆ ਸੀ। ਇਸ ਤੋਂ ਬਾਅਦ ਟੀਵੀ 'ਤੇ ਆਕਾਂਕਸ਼ਾ ਪੁਰੀ ਨੂੰ ਮੀਕਾ ਦੀ ਵੋਹਟੀ ਦਾ ਖਿਤਾਬ ਮਿਿਲਿਆ, ਪਰ ਇਸ ਤੋਂ ਬਾਅਦ ਤੋਂ ਹੀ ਇਹ ਦੋਵੇਂ ਘੱਟ ਹੀ ਇਕੱਠੇ ਨਜ਼ਰ ਆਏ।
Mika Singh: ਮੀਕਾ ਸਿੰਘ ਦਾ ਆਕਾਂਕਸ਼ਾ ਪੁਰੀ ਨਾਲ ਹੋਇਆ ਬਰੇਕਅੱਪ, ਗਾਇਕ ਖੁਲਾਸਾ ਕਰ ਬੋਲਿਆ- 'ਮੇਰਾ ਰਿਸ਼ਤਾ ਨਹੀਂ...'
Parineeti Chopra Raghav Chadha Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਜਲਦੀ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲੈਣ ਜਾ ਰਹੀ ਹੈ। ਜੋੜੇ ਦੀ ਮੰਗਣੀ 13 ਮਈ 2023 ਨੂੰ ਦਿੱਲੀ ਵਿੱਚ ਹੋਈ ਸੀ। ਫਿਲਹਾਲ ਚੋਪੜਾ ਅਤੇ ਚੱਢਾ ਪਰਿਵਾਰ 'ਚ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਖਬਰਾਂ ਹਨ ਕਿ ਪਰਿਣੀਤੀ ਅਤੇ ਰਾਘਵ 24 ਸਤੰਬਰ 2023 ਨੂੰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਤਾਜ਼ਾ ਰਿਪੋਰਟ ਦੇ ਅਨੁਸਾਰ, ਜੋੜੇ ਨੇ ਆਪਣੇ ਵਿਆਹ ਦੇ ਜਸ਼ਨਾਂ ਦੀ ਸ਼ੁਰੂਆਤ ਇੱਕ ਗੂੜ੍ਹੇ ਇਕੱਠ ਅਤੇ ਕੀਰਤਨ ਨਾਲ ਕੀਤੀ ਹੈ।
Happy Birthday Barbie Maan: ਬਾਰਬੀ ਮਾਨ ਪੰਜਾਬੀ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਮ ਹੈ। ਇਸ ਦੇ ਨਾਲ ਨਾਲ ਉਹ ਪੰਜਾਬੀ ਮਿਊਜ਼ਿਕ ਦੀ ਦੁਨੀਆ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਦਾ ਕਰੀਅਰ 2016 'ਚ ਸ਼ੁਰੂ ਹੋਇਆ ਸੀ। ਆਪਣੇ 7 ਸਾਲ ਦੇ ਕਰੀਅਰ 'ਚ ਬਾਰਬੀ ਮਾਨ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਬਾਰਬੀ ਮਾਨ ਅੱਜ ਯਾਨਿ 18 ਸਤੰਬਰ ਨੂੰ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਤਾਂ ਆਓ ਗਾਇਕਾ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਉਸ ਦੇ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ:
Barbie Maan: ਡਾਕਟਰ ਬਣਨਾ ਚਾਹੁੰਦੀ ਸੀ, ਪਰ ਕਿਸਮਤ ਨੇ ਬਣਾਇਆ ਗਾਇਕਾ, ਜਾਣੋ ਜਸਮੀਤ ਕੌਰ ਕਿਵੇਂ ਬਣੀ ਬਾਰਬੀ ਮਾਨ
Shah Rukh Khan Film Jawan: ਹਾਲ ਹੀ 'ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦਾ ਬਾਕਸ ਆਫਿਸ 'ਤੇ ਦਬਦਬਾ ਕਾਇਮ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਦਾ ਵੀ ਜ਼ਬਰਦਸਤ ਰਿਸਪਾਂਸ ਮਿਲ ਰਿਹਾ ਹੈ। 'ਜਵਾਨ' ਨੇ 11 ਦਿਨਾਂ 'ਚ 475.48 ਕਰੋੜ ਰੁਪਏ ਕਮਾ ਲਏ ਹਨ। ਦਰਸ਼ਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕ ਫਿਲਮ ਨੂੰ ਕਾਫੀ ਪਿਆਰ ਦੇ ਰਹੇ ਹਨ।
ਜਵਾਨ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਸ਼ਾਹਰੁਖ ਖ਼ਾਨ ਖ਼ੁਸ਼
ਪ੍ਰਸ਼ੰਸਕਾਂ ਦਾ ਇੰਨਾ ਪਿਆਰ ਦੇਖ ਕੇ ਸ਼ਾਹਰੁਖ ਖਾਨ ਵੀ ਖੁਸ਼ੀ ਨਾਲ ਭਰ ਗਏ ਹਨ। ਹਾਲ ਹੀ 'ਚ ਕਿੰਗ ਖਾਨ ਨੇ 'ਮੰਨਤ' ਦੀ ਬਾਲਕੋਨੀ 'ਚ ਆ ਕੇ ਪ੍ਰਸ਼ੰਸਕਾਂ ਲਈ ਡਾਂਸ ਕੀਤਾ ਅਤੇ ਵੀਡੀਓ 'ਚ ਸ਼ਾਹਰੁਖ ਖਾਨ ਬਾਹਾਂ ਫੈਲਾਉਣ ਵਾਲੇ ਆਪਣੇ ਸਿਗਨੇਚਰ ਸਟੈੱਪ ਨੂੰ ਕਰਦੇ ਵੀ ਨਜ਼ਰ ਆਏ। ਸ਼ਾਹਰੁਖ ਦੇ ਇਸ ਅੰਦਾਜ਼ ਨੇ ਉਨ੍ਹਾਂ ਦੇ ਫੈਨਜ਼ ਦਾ ਦਿਲ ਜਿੱਤ ਲਿਆ। ਇਸ ਵੀਡੀਓ ਨੂੰ ਮਾਨਵ ਮੰਗਲਾਨੀ ਨੇ ਸ਼ੇਅਰ ਕੀਤਾ ਹੈ।
Jawan Box Office Collection Day 11: ਸ਼ਾਹਰੁਖ ਖਾਨ ਸਟਾਰਰ ਫਿਲਮ 'ਜਵਾਨ' ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਹਰ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਕੇ ਇਤਿਹਾਸ ਰਚ ਰਹੀ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ 10ਵੇਂ ਦਿਨ ਸਭ ਤੋਂ ਤੇਜ਼ ਰਫਤਾਰ ਨਾਲ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ। ਇਸ ਵੀਕੈਂਡ 'ਤੇ ਵੀ ਫਿਲਮ ਨੇ ਕਾਫੀ ਮੁਨਾਫਾ ਕਮਾ ਕੇ ਕਈ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 11ਵੇਂ ਦਿਨ ਯਾਨੀ ਦੂਜੇ ਐਤਵਾਰ ਕਿੰਨੇ ਕਰੋੜ ਰੁਪਏ ਕਮਾਏ ਹਨ?
'ਜਵਾਨ' ਨੇ ਰਿਲੀਜ਼ ਦੇ 11ਵੇਂ ਦਿਨ ਕਮਾਏ ਇੰਨੇ ਕਰੋੜ
ਸਾਲ ਦੀ ਸ਼ੁਰੂਆਤ 'ਚ ਸ਼ਾਹਰੁਖ ਖਾਨ ਦੀ 'ਪਠਾਨ' ਨੇ ਬਾਕਸ ਆਫਿਸ 'ਤੇ ਬੰਬ ਕਲੈਕਸ਼ਨ ਕੀਤਾ ਸੀ। ਇਸ ਤੋਂ ਬਾਅਦ 7 ਸਤੰਬਰ ਨੂੰ ਬਾਲੀਵੁੱਡ ਦੇ ਕਿੰਗ ਖਾਨ ਦੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਇਹ ਸਿਨੇਮਾਘਰਾਂ 'ਚ ਧੂਮ ਮਚਾ ਰਹੀ ਹੈ। ਪਹਿਲੇ ਹਫਤੇ ਫਿਲਮ ਦਾ ਕਲੈਕਸ਼ਨ 398.88 ਕਰੋੜ ਰੁਪਏ ਸੀ। ਜੇਕਰ 'ਜਵਾਨ' ਦੇ ਦੂਜੇ ਵੀਕੈਂਡ ਦੇ ਬਾਕਸ ਆਫਿਸ ਟ੍ਰੈਂਡ ਦੀ ਗੱਲ ਕਰੀਏ ਤਾਂ ਇਹ ਵੀ ਬੇਮਿਸਾਲ ਰਹੀ ਹੈ। ਸ਼ਾਹਰੁਖ ਦੀ ਫਿਲਮ ਨੇ ਦੂਜੇ ਸ਼ੁੱਕਰਵਾਰ ਨੂੰ ਜਿੱਥੇ 19.1 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉਥੇ ਦੂਜੇ ਸ਼ਨੀਵਾਰ ਨੂੰ ਬਹੁਤ ਵਾਧਾ ਹੋਇਆ ਅਤੇ ਇਸ ਨੇ 32.3 ਕਰੋੜ ਰੁਪਏ ਕਮਾਏ ਸੀ। ਹੁਣ ਫਿਲਮ ਦੀ ਰਿਲੀਜ਼ ਦੇ ਦੂਜੇ ਐਤਵਾਰ ਯਾਨੀ 11ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।
ਸੈਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਜਵਾਨ' ਨੇ ਆਪਣੀ ਰਿਲੀਜ਼ ਦੇ 11ਵੇਂ ਦਿਨ ਯਾਨੀ ਦੂਜੇ ਐਤਵਾਰ ਨੂੰ 35 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਇਸ ਨਾਲ 'ਜਵਾਨ' ਦਾ 11 ਦਿਨਾਂ ਦਾ ਕੁਲ ਕਲੈਕਸ਼ਨ ਹੁਣ 475.78 ਕਰੋੜ ਰੁਪਏ ਹੋ ਗਿਆ ਹੈ।
ਜਵਾਨ ਨੇ ਦੂਜੇ ਐਤਵਾਰ ਨੂੰ ਜ਼ਬਰਦਸਤ ਕਲੈਕਸ਼ਨ ਕਰਕੇ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਸ਼ਾਹਰੁਖ ਖਾਨ ਦੀ ਇਸ ਫਿਲਮ ਨੇ ਸਾਲ 2023 ਦੀਆਂ ਬਲਾਕਬਸਟਰ ਫਿਲਮਾਂ 'ਪਠਾਨ' ਅਤੇ 'ਗਦਰ 2' ਨੂੰ ਪਿੱਛੇ ਛੱਡ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਪਠਾਨ ਨੇ 11ਵੇਂ ਦਿਨ 23.25 ਕਰੋੜ ਰੁਪਏ ਇਕੱਠੇ ਕਮਾਏ ਸੀ। ਜਦੋਂ ਕਿ 11ਵੇਂ ਦਿਨ ਗਦਰ 2 ਦਾ ਕਲੈਕਸ਼ਨ 13.5 ਕਰੋੜ ਰੁਪਏ ਰਿਹਾ। ਇਸ ਨਾਲ 'ਜਵਾਨ' ਹੁਣ ਤੇਜ਼ੀ ਨਾਲ 500 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ। ਦੂਜੇ ਹਫਤੇ ਫਿਲਮ ਆਸਾਨੀ ਨਾਲ ਇਹ ਮੀਲ ਪੱਥਰ ਪਾਰ ਕਰ ਲਵੇਗੀ।
Shah rukh Khan Wished PM Narendra Modi On His Birthday: 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ 73ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਹਰ ਕੋਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।ਇਸ ਦੇ ਨਾਲ ਨਾਲ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨੇ ਵੀ ਪੀਐੱਮ ਮੋਦੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ।
ਸ਼ਾਹਰੁਖ ਖਾਨ ਨੇ ਪੀਐਮ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਦਿੱਤੀ ਵਧਾਈ
ਸ਼ਾਹਰੁਖ ਖਾਨ ਨੇ ਐਕਸ (ਟਵਿਟਰ) 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਿਖਿਆ, 'ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿਂਦਰ ਮੋਦੀ ਜੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ....ਤੁਹਾਡਾ ਦਿਨ ਸਿਹਤ ਤੇ ਅਨੰਦ ਭਰਿਆ ਹੋਵੇ। ਤੁਸੀਂ ਕੰਮ ਤੋਂ ਥੋੜਾ ਸਮਾਂ ਛੱੁਟੀ ਲੈਕੇ ਮਜ਼ਾ ਵੀ ਕਰ ਸਕਦੇ ਹੋ। ਸ਼ੁਭਕਾਮਨਾਵਾਂ...'
ਪਿਛੋਕੜ
Entertainment News Today Latest Updates 18 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਅਰਮਾਨ ਮਲਿਕ ਦੀ ਦੂਜੀ ਪਤਨੀ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਕ੍ਰਿਤਿਕਾ ਮਲਿਕ ਨਾਲ ਹੋਇਆ ਅਜਿਹਾ ਕਾਰਨਾਮਾ
Kritika Malik: ਯੂਟਿਊਬਰ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਪੇਸ਼ੇਵਰ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਅਰਮਾਨ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ ਅਤੇ ਉਹ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਕ੍ਰਿਤਿਕਾ ਮਲਿਕ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਹਾਲ ਹੀ 'ਚ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਵਲੌਗ 'ਚ ਕਾਫੀ ਉਦਾਸ ਨਜ਼ਰ ਆਈ। ਪਾਇਲ ਵੀ ਰੋਣ ਲੱਗ ਪਈ। ਕ੍ਰਿਤਿਕਾ ਮਲਿਕ ਨੇ ਆਪਣੇ ਲੇਟੈਸਟ ਵਲੌਗ 'ਚ ਦੱਸਿਆ ਕਿ ਉਸ ਦੇ ਇੰਸਟਾਗ੍ਰਾਮ 'ਚ ਕੁਝ ਸਮੱਸਿਆ ਹੈ। ਜਿਸ ਕਾਰਨ ਉਹ ਆਪਣੀਆਂ ਵੀਡੀਓਜ਼ ਨਹੀਂ ਦੇਖ ਪਾ ਰਹੀ ਹੈ। ਇਸ ਕਾਰਨ ਕ੍ਰਿਤਿਕਾ ਮਲਿਕ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਅਤੇ ਰੋਣ ਲੱਗ ਜਾਂਦੀ ਹੈ।
ਕ੍ਰਿਤਿਕਾ ਨੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੈਂ ਬੱਚਿਆਂ ਤੋਂ ਸਮਾਂ ਕੱਢ ਕੇ ਬਹੁਤ ਮਿਹਨਤ ਨਾਲ ਵੀਡੀਓ ਬਣਾਉਂਦੀ ਹਾਂ, ਪਰ ਇਸ ਤੋਂ ਬਾਅਦ ਜਦੋਂ ਮੇਰੀ ਮਿਹਨਤ ਇਸ ਤਰ੍ਹਾਂ ਵਿਅਰਥ ਜਾਂਦੀ ਹੈ ਤਾਂ ਬਹੁਤ ਬੁਰਾ ਲੱਗਦਾ ਹੈ।
ਕ੍ਰਿਤਿਕਾ ਮਲਿਕ ਨਾਲ ਹੋਇਆ ਅਜਿਹਾ ਕਾਰਨਾਮਾ
ਕ੍ਰਿਤਿਕਾ ਨੇ ਦੱਸਿਆ ਕਿ ਇੰਸਟਾ ਦਾ ਪੂਰਾ ਡਰਾਫਟ ਖਰਾਬ ਹੋ ਗਿਆ ਹੈ ਅਤੇ ਉਸ ਕੋਲ ਘੱਟੋ-ਘੱਟ 35 ਵੀਡੀਓਜ਼ ਸਨ। ਉਸਨੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਅਤੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਦੱਸੋ ਕਿ ਜੇਕਰ ਕੋਈ ਜਾਣਦਾ ਹੈ ਕਿ ਡਰਾਫਟ ਕਿਵੇਂ ਵਾਪਸ ਆ ਸਕਦਾ ਹੈ। ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ 'ਤੇ ਮਸ਼ਹੂਰ ਅਰਮਾਨ ਮਲਿਕ ਅਤੇ ਉਨ੍ਹਾਂ ਦੀਆਂ ਦੋ ਪਤਨੀਆਂ ਕ੍ਰਿਤਿਕਾ ਮਲਿਕ ਅਤੇ ਪਾਇਲ ਮਲਿਕ ਨੂੰ ਜਾਣਦੇ ਹਨ। ਹਰ ਕੋਈ ਇਸ ਪਰਿਵਾਰ ਨਾਲ ਜੁੜੀ ਖਬਰਾਂ ਨੂੰ ਜਾਣਨ ਲਈ ਉਤਸੁਕ ਰਹਿੰਦਾ ਹੈ।
ਤੁਹਾਨੂੰ ਦੱਸ ਦਈਏ ਕਿ ਅਰਮਾਨ ਮਲਿਕ ਨੇ ਸਾਲ 2018 ਵਿੱਚ ਆਪਣੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਵਿਆਹ ਕੀਤਾ ਸੀ। ਯੂਟਿਊਬਰ ਅਰਮਾਨ ਮਲਿਕ ਕਾਫੀ ਮਸ਼ਹੂਰ ਹਨ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਹਨ। ਮਲਿਕ ਪਰਿਵਾਰ ਆਪਣੇ ਯੂਟਿਊਬ ਵਲੌਗਸ ਰਾਹੀਂ ਆਪਣੀ ਜ਼ਿੰਦਗੀ ਨਾਲ ਜੁੜੀਆਂ ਅਪਡੇਟਾਂ ਸਾਂਝੀਆਂ ਕਰਦਾ ਰਹਿੰਦਾ ਹੈ।
- - - - - - - - - Advertisement - - - - - - - - -