Akshay Kumar: ਅਕਸ਼ੈ ਕੁਮਾਰ ਦੀ ਆਵਾਜ਼ ਬਣੇ ਸਤਿੰਦਰ ਸਰਤਾਜ, ਗਾਇਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਫਿਲਮ 'ਮਿਸ਼ਨ ਰਾਣੀਗੰਜ' ਦਾ ਗੀਤ
Satinder Sartaaj : ਸਰਤਾਜ ਦੀ ਹੁਣ ਬਾਲੀਵੁੱਡ 'ਚ ਵੀ ਐਂਟਰੀ ਹੋ ਗਈ ਹੈ। ਸਤਿੰਦਰ ਸਰਤਾਜ ਨੇ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' 'ਚ ਇੱਕ ਗਾਣਾ ਗਾਇਆ ਹੈ। ਜੀ ਹਾਂ, ਅਕਸ਼ੈ ਦੀ ਫਿਲਮ ਰਾਣੀਗੰਜ ਦਾ ਗਾਣਾ 'ਜਲਸਾ' ਰਿਲੀਜ਼ ਹੋ ਗਿਆ ਹੈ।
Satinder Sartaaj Akshay Kumar: ਸਤਿੰਦਰ ਸਰਤਾਜ ਲਈ ਸਾਲ 2023 ਬਹੁਤ ਬੇਹਤਰੀਨ ਰਿਹਾ ਹੈ। ਸਰਤਾਜ ਨੇ ਇਸ ਸਾਲ ਫਿਲਮ 'ਕਲੀ ਜੋਟਾ' ਦੇ ਨਾਲ ਪੰਜਾਬੀ ਫਿਲਮਾਂ 'ਚ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਲਮ 'ਚ ਸਰਤਾਜ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਹੁਣ ਸਤਿੰਦਰ ਸਰਤਾਜ ਮੁੜ ਤੋਂ ਸੁਰਖੀਆਂ 'ਚ ਛਾਏ ਹੋਏ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਧਰਮਿੰਦਰ ਨਾਲ ਪੀਜ਼ਾ ਪਾਰਟੀ ਕਰਦੇ ਨਜ਼ਰ ਆਏ ਸੰਨੀ ਦਿਓਲ, ਫੋਟੋ 'ਤੇ ਈਸ਼ਾ ਦਿਓਲ ਨੇ ਕੀਤਾ ਕਮੈਂਟ
ਦਰਅਸਲ, ਸਰਤਾਜ ਦੀ ਹੁਣ ਬਾਲੀਵੁੱਡ 'ਚ ਵੀ ਐਂਟਰੀ ਹੋ ਗਈ ਹੈ। ਸਤਿੰਦਰ ਸਰਤਾਜ ਨੇ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਰਾਣੀਗੰਜ' 'ਚ ਇੱਕ ਗਾਣਾ ਗਾਇਆ ਹੈ। ਜੀ ਹਾਂ, ਅਕਸ਼ੈ ਦੀ ਫਿਲਮ ਰਾਣੀਗੰਜ ਦਾ ਗਾਣਾ 'ਜਲਸਾ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਸਤਿੰਦਰ ਸਰਤਾਜ ਨੇ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਦੇ ਨਾਲ ਨਾਲ ਅਕਸ਼ੈ 'ਤੇ ਸਰਤਾਜ ਦੀ ਆਵਾਜ਼ ਕਾਫੀ ਜਚ ਵੀ ਰਹੀ ਹੈ। ਦੇਖੋ ਇਹ ਵੀਡੀਓ:
View this post on Instagram
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ਮਿਸ਼ਨ ਰਾਣੀਗੰਜ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਹੀ ਅਕਸ਼ੈ ਕੁਮਾਰ ਕਾਫੀ ਜ਼ਿਆਦਾ ਲਾਈਮਲਾਈਟ 'ਚ ਹਨ। ਇਹ ਫਿਲਮ ਸੱਚੀਆਂ ਘਟਨਾਵਾਂ 'ਤੇ ਆਧਾਰਤ ਹੈ। ਮਿਸ਼ਨ ਰਾਣੀਗੰਜ’ 1989 ’ਚ ਰਾਣੀਗੰਜ ’ਚ ਕੋਲੇ ਦੀ ਖਾਣ ’ਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਕੁਮਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਅਕਸ਼ੇ ਕੁਮਾਰ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਅਸਲ ਜ਼ਿੰਦਗੀ ’ਤੇ ਆਧਾਰਿਤ ਫ਼ਿਲਮਾਂ ਤੇ ਕਿਰਦਾਰਾਂ ਨੂੰ ਮਹੱਤਵ ਦਿੱਤਾ ਹੈ ਤੇ ‘ਮਿਸ਼ਨ ਰਾਣੀਗੰਜ’ ਵੀ ਇਸ ਦੀ ਇਕ ਉਦਾਹਰਣ ਹੈ। ਇਸ ਦੇ ਜ਼ਬਰਦਸਤ ਟੀਜ਼ਰ ਨੇ ਪੂਰੀ ਫ਼ਿਲਮ ਇੰਡਸਟਰੀ ਤੇ ਅਕਸ਼ੇ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮੀਕਾ ਸਿੰਘ ਦਾ ਆਕਾਂਕਸ਼ਾ ਪੁਰੀ ਨਾਲ ਹੋਇਆ ਬਰੇਕਅੱਪ, ਗਾਇਕ ਖੁਲਾਸਾ ਕਰ ਬੋਲਿਆ- 'ਮੇਰਾ ਰਿਸ਼ਤਾ ਨਹੀਂ...'